ਕੀ ਬੰਦਾ ਤੇ ਕੀ ਬੰਦੇ ਦਾ ਬਾਣਾ ਏ
ਇਕ ਦਿਨ ਮਿੱਟੀ ਨੇ ਮਿੱਟੀ ਹੋ ਜਾਣਾ ਏ
ਬੁੱਤ ਬਣਾ ਕੇ ਸਾੜੀ ਜਾਓ ਰਾਵਣ ਦੇ
ਸੋਚਾਂ ਵਿਚਲਾ ਰਾਵਣ ਅੱਗਾਂ ਖਾਣਾ ਏ
ਪੁੱਛ ਪਵਾਈ ਓਹਨੇ ਗੈਬੀ ਬਾਬੇ ਤੋਂ
ਕਿਸੇ ਦੀ ਕੁਰਬਾਨੀ ਤੇ ਪੁੱਤਰ ਆਣਾ ਏ
ਮਿੱਠੀਆਂ ਗੋਲਾਂ ਹਨ ਸਾਡੇ ਸ਼ਹਿਤੂਤ ਦੀਆਂ
ਐਪਰ ਭਲਕੇ ਇਹ ਵੀ ਵੱਢਿਆ ਜਾਣਾ ਏ
ਬੇੜੀ ਹੈ ਕਾਗਜ਼ ਦੀ ਸਾਗਰ ਲਹੂਆਂ ਦਾ
ਮਾਜੀ ਸਾਨੂੰ ਭੰਵਰਾਂ ਵਿਚ ਫਸਾਣਾ ਏ
ਮੁੱਲਾਂ ਕਾਜੀ ਭਾਈ ਅਤੇ ਪੁਜਾਰੀ ਨੇ
ਰੱਬ ਨੂੰ ਮੰਤਰ ਭਿੱਖਿਆ ਦਾ ਸਮਝਾਣਾ ਏ
ਵੱਡਾ ਕੀਤਾ ਬੁੱਢਾ ਉਹਨਾ ਨੱਕ ਲਈ
ਪੁੱਤਾਂ ਪੋਤਰਿਆਂ ਨੇ ਕਰਜ਼ ਚੁਕਾਣਾ ਏ
ਧਾਪ ਛੇੜ ਨਾ ਚਰਚਾ ਦੋਜ਼ਖ ਬਹਿਸ਼ਤ ਦੀ
ਚੰਗੇ ਕਰਮਾਂ ਆਪੇ ਪੰਧ ਮੁਕਾਣਾ ਏ
ਸੰਪਰਕ: +91 98551 45330

