ਕੁਝ ਸੱਜਣਾ ਸੁਰਖ਼ ਸਵੇਰੇ ਲਿਖ,
ਕੁਝ ਲਿਖ ਦੇ ਕਾਲੀਆਂ ਰਾਤਾਂ ਨੂੰ।
ਕੁਝ ਲਿਖ ਦੇ ਹਾਸੇ ਜ਼ਿੰਦਗੀ ਦੇ,
ਕੁਝ ਹੰਝੂਆਂ ਦੀਆਂ ਸੌਗਾਤਾਂ ਨੂੰ।
ਕਦੇ ਔੜਾਂ ਮਾਰੀ ਧਰਤੀ ਲਿਖ,
ਕਦੇ ਲਿਖ ਦੇਵੀਂ ਬਰਸਾਤਾਂ ਨੂੰ।
ਕਦੇ ਸ਼ਿਕਵਾ ਓਹਦੇ ਨਾਲ ਕਰੀਂ,
ਕਦੇ ਲਿਖੀਂ ਓਹਦੀਆਂ ਦਾਤਾਂ ਨੂੰ।
ਗੁਰਮੀਤ ਬਰਾੜਾ ਕੋਰੇ ਕਾਗਜ਼ ’ਤੇ,
ਤੂੰ ਲਿਖ ਦਿਲ ਦੇ ਜਜ਼ਬਾਤਾਂ ਨੂੰ।
ਸੰਪਰਕ: +91 95173 01616

