ਸੁਪਨੇ ਵਿੱਚ ਦਿਲਦਾਰ ਮਿਲੇ
ਮੇਰੇ ਨੈਣਾਂ ਨੂੰ ਦੀਦਾਰ ਮਿਲੇ
ਬੁਲਬੁਲ ਹੈ ਦੀਪਕ ਗਾਉਂਦੀ
ਦੀਪ ਨੂੰ ਚਾਂਦਨੀ ਰਾਤ ਮਿਲੇ
ਮੈਂ ਜ਼ਹਿਰ ਪਿਆਲੇ ਪੀਂਦਾ ਹਾਂ
ਮੇਰੇ ਮਨ ਨੂੰ ਗ਼ੁਲਜ਼ਾਰ ਮਿਲੇ
ਕੰਧਾਂ ਨਾਲ ਗੱਲਾਂ ਕਰਦਾ ਹਾਂ
ਮੈਨੂੰ ਉਸ ਦਾ ਪਿਆਰ ਮਿਲੇ

ਮਨ ਪੰਛੀ ਬਿਰਹਣ ਗਾਉਂਦਾ
ਮਾਰੂਥ਼ਲ ਨੂੰ ਆਬਸ਼ਾਰ ਮਿਲੇ
ਦਿਲ ਅਰਜ਼ੋਈਆਂ ਕਰਦਾ ਹੈ
ਰੱਬਾ! ਕਜ਼ਲੇ ਦੀ ਧਾਰ ਮਿਲੇ
ਸੁਰਿੰਦਰ ਕਲਿਹਰੀ ਮੋਰ ਬਣੇ
ਜੇ! ਜਿੰਦ ਭੱਠੀ ਨੂੰ ਯਾਰ ਮਿਲੇ

