ਕਰਵਟ ਬਦਲ ਰਹੇ ਨੇ ਕਿਉਂ ਖਿਆਲ ਅੱਜਕਲ੍ਹ,
ਖਬਰੇ ਕਿਉਂ ਹੋ ਰਿਹਾ ਹਾ ਬੇਹਾਲ ਅੱਜਕਲ੍ਹ
ਆਵਾਜ਼ ਦੇ ਰਿਹਾ ਹਾਂ ਆਪਣੇ ਅਤੀਤ ਨੂੰ,
ਵਕਤ ਦੀ ਹੈ ਮੱਧਮ ਚਾਲ ਅੱਜਕਲ੍ਹ
ਲੂਹ ਜੋ ਵਗ ਰਹੀ ਹੈ ਮੇਰੇ ਦਿਲ ਦੇ ਅੰਦਰ,
ਬਣ ਕੇ ਉੱਭਰ ਹੈ ਉਹ ਮਸ਼ਾਲ ਅੱਜਕਲ੍ਹ
ਹੌਂਸਲੇ ਦੀ ਤਰਜ ’ਤੇ ਕੁੱਲ ਦੁਨੀਆ ਪਾ ਲਵਾ ਮੈਂ,
ਪਰ ਸ਼ਿਕਾਰੀ ਵੀ ਫਸ ਰਹੇ ਨੇ ਵਿਚ ਜਾਲ ਅੱਜਕਲ੍ਹ
ਹਸਰਤਾਂ ਸੀ ਜੋ ਦਿਲ ’ਚ ਟਹਿਕਦੀਆਂ,
ਮਿਲ ਰਹੇ ਨੇ ਉਹਨਾਂ ਦੇ ਕੰਕਾਲ ਅੱਜਕਲ੍ਹ
ਸ਼ਾਇਰ ਦੀ ਕੈਸੀ ਕਿਸਮਤ ਆਪਣੀ ਹੀ ਅੱਗ ਫਰੋਲੇ,
ਫਿਰ ਵੀ ਉਠਦੇ ਰਹਿੰਦੇ ਨੇ ਸਵਾਲ ਅੱਜਕਲ੍ਹ
ਗੱਲਬਾਤ ਦੀ ਕੋਸ਼ਿਸ਼ ਕਰਦਾ ਰਹਿ ‘ਇੰਦਰ’,
ਦਿਲ ਦੀਆਂ ਤਾਰਾਂ ਟੁੱਟ ਰਹੀਆਂ ਨੇ ਫਿਲਹਾਲ ਅੱਜਕੱਲ੍ਹ
ਸੰਪਰਕ: +91 98149 62470

