ਮੋਹ ਭਿੱਜਾ ਇੱਕ ਖ਼ਤ ਲਿਖਦਾ ਹਾਂ,
ਇਸ ਲਈ ਹੁਣ ਮੈਂ ਖੁਸ਼ ਦਿਸਦਾ ਹਾਂ
ਜਿਸ ਦਿਨ ਦਾ ਤੂੰ ਛੱਡਿਆ ਮੈਨੂੰ,
ਵਾਂਗ ਪੁਰਾਣੇ, ਫੱਟ ਰਿਸਦਾ ਹਾਂ
ਟੱਬਰ ਦੀ, ਮੁਸਕਾਨ ਵਾਸਤੇ,
ਸ਼ਾਮ ਸਵੇਰੇ, ਨਿੱਤ ਵਿਕਦਾ ਹਾਂ
ਭੌਰਾ ਬਣ ਕੇ, ਉੱਡਦਾ ਰਹਿੰਦਾਂ,
ਕੋਲ ਆਪਣੇ, ਘੱਟ ਟਿਕਦਾ ਹਾਂ
ਖਾਬਾਂ ਨੂੰ, ਛਿਲਣ ਦੀ ਖਾਤਿਰ,
ਸੂਲਾਂ ਉੱਤੇ, ਵੀ ਲਿਟਦਾ ਹਾਂ
ਹੱਕ ਤੇ ਅਜੇ ਨਸੀਬ ਨਾ ਹੋਇਆ,
ਫਰਜ਼ ਦੀ ਚੱਕੀ ਨਿੱਤ ਪਿਸਦਾ ਹਾਂ
ਸੰਪਰਕ :+91 85284 70984

