By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੰਜਕਟੀਵਾਈਟਿਸ ਤੋਂ ਰਹੋ ਸਾਵਧਾਨ -ਡਾ. ਨਵਨੀਤ ਗਰਗ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਕੰਜਕਟੀਵਾਈਟਿਸ ਤੋਂ ਰਹੋ ਸਾਵਧਾਨ -ਡਾ. ਨਵਨੀਤ ਗਰਗ
ਹੈਲਥ ਲਾਈਨ

ਕੰਜਕਟੀਵਾਈਟਿਸ ਤੋਂ ਰਹੋ ਸਾਵਧਾਨ -ਡਾ. ਨਵਨੀਤ ਗਰਗ

ckitadmin
Last updated: October 22, 2025 1:00 pm
ckitadmin
Published: April 22, 2013
Share
SHARE
ਲਿਖਤ ਨੂੰ ਇੱਥੇ ਸੁਣੋ

ਕੰਜਕਟੀਵਾਈਟਿਸ ਅੱਖਾਂ ਦਾ ਅਜਿਹਾ ਰੋਗ ਹੈ ਜਿਹੜਾ ਬੜੀ ਤੇਜ਼ੀ ਨਾਲ ਫੈਲਦਾ ਹੈ। ਅੱਖ ਦੇ ਡੇਲੇ ਦੇ ਸਫੇਦ ਹਿੱਸੇ ਅਤੇ ਪਲਕ ਦੇ ਅੰਦਰਲੇ ਹਿੱਸੇ ਵਾਲੀ ਝਿੱਲੀ ਨੂੰ ਕੰਟਕਟੀਵਾ ਕਹਿੰਦੇ ਹਨ। ਅਸਲ ‘ਚ ਜਦੋਂ ਇਸ ‘ਚ ਇਨਫਲਾਮੇਸ਼ਨ (ਸੋਜਿਸ਼) ਹੁੰਦੀ ਹੈ ਤਾਂ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਇਹੀ ਕੰਜਕਟੀਵਾਈਟਿਸ ਹੁੰਦਾ ਹੈ। 
 
ਇਹ ਚਾਰ ਤਰ੍ਹਾਂ ਨਾਲ ਹੋ ਸਕਦਾ ਹੈ, ਬੈਕਟੀਰੀਅਲ, ਵਾਇਰਲ, ਅਲੈਰਜਿਕ ਅਤੇ ਕੈਮੀਕਲ ਪੈਣ ਦੀ ਵਜ੍ਹਾ ਨਾਲ। ਇਸ ‘ਚ ਸਿਰਫ ਵਾਇਰਲ ਹੀ ਮੌਸਮੀ ਹੁੰਦਾ ਹੈ ਜਦਕਿ ਬਾਕੀ ਤਿੰਨਾਂ ਤਰ੍ਹਾਂ ਦਾ ਰੋਗ ਕਦੀ ਵੀ ਹੋ ਸਕਦਾ ਹੈ। ਰੋਗ ‘ਚ ਤਿੰਨ ਤੋਂ ਪੰਜ ਦਿਨਾਂ ਤੱਕ ਅੱਖਾਂ ‘ਚ ਜਲਨ ਅਤੇ ਰੜਕ ਮਹਿਸੂਸ ਹੁੰਦੀ ਰਹਿੰਦੀ ਹੈ। 
 
ਇਹ ਹੋਣ ‘ਤੇ ਅੱਖਾਂ ‘ਚੋਂ ਪਾਣੀ ਵਗਦਾ ਰਹਿੰਦਾ ਹੈ, ਅੱਖਾਂ ਲਾਲ ਰਹਿੰਦੀਆਂ ਹਨ। ਬੈਕਟੀਰੀਅਲ ਇਨਫੈਕਸ਼ਨ ਹੋਣ ‘ਤੋ ਅੱਖਾਂ ‘ਚੋਂ ਪਸ ਵਰਗਾ ਚਿਪਚਿਪਾ ਦ੍ਰਵ ਨਿਕਲਦਾ ਹੈ। ਕੰਜਕਟੀਵਾਈਟਸ ਹੋਣ ‘ਤੇ ਜੇ ਕੁਝ ਸਾਵਧਾਨੀਆਂ ਅਪਣਾ ਲਈਆਂ ਜਾਣ ਤਾਂ ਅੱਖਾਂ ਦੇ ਹੋਣ ਵਾਲੇ ਕਿਸੇ ਵੀ ਸੰਭਾਵਿਤ ਵੱਡੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ। 
 
*ਅੱਖਾਂ ਨੂੰ ਮਲੋ ਜਾਂ ਰਗੜੋ ਨਾ। ਗਰਮ ਪਾਣੀ ਅਤੇ ਰੂੰ ਨਾਲ ਇਨ੍ਹਾਂ ਨੂੰ ਦਿਨ ‘ਚ ਦੋ ਤੋ ਤਿੰਨ ਵਾਰ ਸਾਫ ਕਰੋ। ਜ਼ਿਆਦਾ ਤਕਲੀਫ ਹੋਣ ‘ਤੇ ਠੰਡੇ ਪਾਣੀ ਜਾਂ ਬਰਫ ਨਾਲ ਸੇਕ ਦਿਓ। 
 
*ਅੱਖਾਂ ‘ਤੇ ਪਾਣੀ ਦੇ ਸਿੱਧੇ ਛਿੱਟੇ ਮਾਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਮੱਸਿਆ ਵਧ ਸਕਦੀ ਹੈ। 
 
*ਅੱਖਾਂ ‘ਚ ਕੋਈ ਵੀ ਦਵਾਈ ਅੱਖਾਂ ਦੇ ਮਾਹਰ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਪਾਓ। ਖੁਦ ਜਾਂ ਕੈਮਿਸਟ ਤੋਂ ਪੁੱਛ ਕੇ ਪਾਏ ਗਏ ਆਈ ਡਰਾਪ ਤੁਹਾਡੀ ਅੱਖਾਂ ਦੀ ਰੋਸ਼ਨੀ ਖੋਹ ਸਕਦੇ ਹਨ। 
 
* ਕਾਲੇ ਚਸ਼ਮੇ ਦਾ ਇਸਤੇਮਾਲ ਕਰੋ। ਕਾਲੇ ਚਸ਼ਮੇ ਦੇ ਇਸਤੇਮਾਲ ਨਾਲ ਰੋਸ਼ਨੀ ਨਾਲ ਹੋਣ ਵਾਲੀ ਪਰੇਸ਼ਾਨੀ ਤੋਂ ਆਰਾਮ ਮਿਲੇਗਾ ਅਤੇ ਅੱਖ ‘ਤੇ ਵਾਰ-ਵਾਰ ਹੱਥ ਨਹੀਂ ਲੱਗੇਗਾ। 
 
* ਅੱਖ ਨੂੰ ਜਦੋਂ ਵੀ ਦਵਾਈ ਪਾਉਣ ਲਈ ਛੂਹਣਾ ਪਵੇ ਤਾਂ ਹੱਥ ਧੋ ਕੇ ਇਸਨੂੰ ਛੂਹੋ ਅਤੇ ਬਾਅਦ ‘ਚ ਤੁਰੰਤ ਹੱਥ ਧੋ ਲਵੋ। ਆਪਣੇ ਹੱਥਾਂ ਨੂੰ ਰੁਮਾਲ, ਤੌਲੀਏ, ਚਾਦਰ ਆਦਿ ਬਾਕੀ ਸਾਰੀਆਂ ਚੀਜ਼ਾਂ ਤੋਂ ਦੂਰ ਰੱਖੋ।
 
*ਕਾਂਟੈਕਟ ਲੈਂਜ਼, ਮੇਕਅੱਪ ਆਦਿ ਦਾ ਇਸਤੇਮਾਲ ਨਾ ਕਰੋ। 
 
*ਬਚਾਅ ਲਈ ਰੋਗੀ ਇਸਤੇਮਾਲ ਕਿਸੇ ਵੀ ਚੀਜ਼ ਨੂੰ ਨਾ ਵਰਤੋ। ਦਿਨ ‘ਚ ਕਈ ਵਾਰ ਹੱਥ ਧੋਵੋ। ਆਪਣੀਆਂ ਅੱਖਾਂ ਨੂੰ ਘੱਟ ਤੋਂ ਘੱਟ ਛੂਹੋ। 
 
*ਜਨਤਕ ਥਾਵਾਂ ‘ਤੇ ਹੱਥ ਦਾ ਕਿਸੇ ਵੀ ਚੀਜ਼ ਨਾਲ ਸੰਪਰਕ ਘੱਟ ਤੋਂ ਘੱਟ ਕਰੋ।
ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਪੜ੍ਹਦਿਆਂ
ਏਡਜ਼: ਸਿਰਫ਼ ਜਾਗਰੂਕਤਾ ਹੀ ਇਲਾਜ -ਵਿਕਰਮ ਸਿੰਘ
ਸਿਹਤ ਨਾਲ ਸਮਝੌਤਾ ਕਦੀ ਨਹੀਂ -ਡਾ. ਰਾਜਪ੍ਰੀਤ ਸਿੰਘ
ਸੀ.ਓ.ਪੀ.ਡੀ. ‘ਚ ਰੱਖੋ ਸਾਵਧਾਨੀਆਂ -ਡਾ. ਐੱਚ.ਜੇ. ਸਿੰਘ
ਸੀ-ਸੈਕਸ਼ਨ ਭਾਵ ਸਿਜੇਰੀਅਨ ਜਣੇਪਾ – ਗੋਬਿੰਦਰ ਸਿੰਘ ਢੀਂਡਸਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਮਹਿਬੂਬ ਹੋ ਕੇ – ਵਾਸ ਦੇਵ ਇਟਲੀ

ckitadmin
ckitadmin
August 8, 2012
ਅਜੋਕੇ ਮਨੁੱਖ ਦੀ ਮਨੋਦਸ਼ਾ ਬਿਆਨਣ ਵਾਲਾ ਕੈਨੇਡੀਅਨ ਪੰਜਾਬੀ ਸ਼ਾਇਰ ਮਨਜੀਤ ਮੀਤ
ਨੀਮ ਪਹਾੜੀ ਖੇਤਰ ਦੇ ਪੇਂਡੂ ਕਿਸਾਨਾ ਨੇ ਮੂੰਗਫਲੀ ਅਤੇ ਪੇਠਾ ਬੀਜਣ ਤੋਂ ਮੂੰਹ ਫੇਰਿਆ
ਕਾਮਾਗਾਟਾ ਮਾਰੂ ਤੋਂ ਅੱਜ ਤੱਕ ਨਸਲਵਾਦ ਦਾ ਸਫ਼ਰ – ਪਰਮਿੰਦਰ ਕੌਰ ਸਵੈਚ
ਸ਼ਬਦ ਗੁਰੂ ਤੋਂ ਪ੍ਰੇਮੀ ਤੱਕ ਦਾ ਸਫ਼ਰ -ਬੁੱਧ ਸਿੰਘ ਨੀਲੋਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?