ਅੱਕ, ਨਿੰਮ ਤੇ ਧਤੂਰੇ ਦੀ ਕੁੜੱਤਣ ਘੱਟਗੀ
ਸੁਣਿਐ ਹੁਣ ਕੀੜੇ ਬਹੁਤੇ ਜ਼ਹਿਰੀ ਹੋ ਗਏ
ਪਿੰਡਾਂ ਵਿੱਚ ਰਹਿਣ ਲਈ ਬਹੁਤੇ ਖੁਸ਼ ਨਹੀਂ
ਤਾਹੀਂ ਲੋਕ ਜ਼ਿਆਦਾ ਹੁਣ ਸ਼ਹਿਰੀ ਹੋ ਗਏ
ਟਿੱਬਿਆਂ ‘ਤੇ ਵੀ ਸਬਜ਼ੀਆਂ ਉੱਗ ਪਈਆਂ
ਐਹ ਖਾਲ਼ ਜਦੋਂ ਦੇ ਪੱਕੇ ਨਹਿਰੀ ਹੋ ਗਏ
ਧੀਆਂ ਅਣ-ਜੰਮੀਆਂ ਮਾਪਿਆਂ ਮਾਰ ਦਿੱਤੀਆਂ
ਦਰਿੰਦੇ ਸੜਕਾਂ ‘ਤੇ ਬਹੁਤੇ ਕਹਿਰੀ ਹੋ ਗਏ
ਪੋਹ ਦੀਆਂ ਰਾਤਾਂ ‘ਚ ਸੱਪਾਂ ਨੂੰ ਮਿੱਧਣ ਵਾਲੇ
ਮੰਡੀ ‘ਚ ਜੱਟ ਲੁੱਟ ਸਿੱਖਰ ਦੁਪਿਹਰੀ ਹੋ ਗਏ
ਸਿਆਸਤ ਵੋਟਾਂ ਦੀ “ਲੋਕਤੰਤਰ” ਪਿੰਡੀਂ ਵੜਿਆਂ
ਇਹ ਨਾਗ ਕੀਲਣ ਲਈ ਭਾਈ ਭਾਈਆਂ ਦੇ ਵੈਰੀ ਹੋ ਗਏ
ਨਸੇ਼ ’ਤੇ ਲਾਈ ਜਵਾਨੀ ਲੀਡਰ ਦੇਸ਼ ਖਾ ਗਏ
ਬੇਰੁਜ਼ਗਾਰ ਵਿਦੇਸੀਂ ਜਾ ਕਈ ਹਰਦਿਆਲ “ਹੈਰੀ” ਹੋ ਗਏ
ਸੰਪਰਕ: 001-604-825-8053

