ਸਤਲੁਜ ਕੰਢੇ ਜੰਮੇ ਜਾਏ
ਚੋਗਾ ਚੁਗਣ ਫ਼ਰੇਜਰ ਕਿਨਾਰੇ
ਨੇਤਾ ਭਾਰਤੀ ਡਾਕੂ ਬਣਗੇ
ਜਿਨ੍ਹਾਂ ਰਲਕੇ ਲੋਕ ਉਜਾੜੇ
ਚਿੜੀ ਚੂਕੇ, ਬਾਂਗ ਮੁਰਗੇ ਦੀ
ਨਹੀਂ ਭੁੱਲਦੇ ਮੀਤ ਪਿਆਰੇ
ਹਾਸਾ ਗੋਰੀ ਦਾ ਫੁੱਲਾਂ ਵਰਗਾ
ਦਿਲ ‘ਤੇ ਫਿਰਦੇ ਆਰੇ
ਡੋਨਟ ਕੈਨੇਡਾ ਦੇ
ਲਗਦੇ ਸ਼ੱਕਰਪਾਰੇ
***
ਜਨਮ ਭੂੰਮੀ ਪੰਜਾਬ ਮੇਰਾ
ਰਹਿੰਦਾ ਅੱਖਾਂ ਅੱਗੇ
ਮਿੱਠੇ ਗੰਨੇ ਲੀਡਰ ਚੂਪਗੇ
ਅਸਾਂ ਸੁੱਕੇ ਟਾਂਡੇ ਚੱਬੇ
ਹੁਣ ਮੇਰਾ ਦੇਸ ਕੈਨੇਡਾ
ਨਜ਼ਰ ਨਾ ਇਹਨੂੰ ਲੱਗੇ
ਕਮਾਈ ਟਰੱਕ ਡਰਾਇਵਰ ਦੀ
ਹੁੰਦੀ ਪ੍ਰੋਫੈਸਰ ਤੋਂ ਅੱਗੇ
ਇਹ ਭੋਂਇੰ ਮੇਰੇ ਕਰਮਾਂ ਦੀ
ਹੁਣ ਪੰਜਾਬਣ ਲੱਗੇ
ਸੰਪਰਕ: 001-604-825-8053

