By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕਿਤਾਬਾਂ ਅਤੇ ਮਨੁੱਖ – ਪਵਨ ਕੁਮਾਰ ਪਵਨ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਕਿਤਾਬਾਂ ਅਤੇ ਮਨੁੱਖ – ਪਵਨ ਕੁਮਾਰ ਪਵਨ
ਨਿਬੰਧ essay

ਕਿਤਾਬਾਂ ਅਤੇ ਮਨੁੱਖ – ਪਵਨ ਕੁਮਾਰ ਪਵਨ

ckitadmin
Last updated: October 23, 2025 4:53 am
ckitadmin
Published: March 23, 2023
Share
SHARE
ਲਿਖਤ ਨੂੰ ਇੱਥੇ ਸੁਣੋ

ਕਿਤਾਬਾਂ ਮਨੁੱਖ ਦੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਜੇਕਰ ਮਨੁੱਖ ਕਿਤਾਬਾਂ ਦਾ ਸਵਾਗਤ ਨਹੀਂ ਕਰੇਗਾ ਤਾਂ ਸਮਝੋ ਮਨੁੱਖ ਨੇ ਭਵਿੱਖ ਨੂੰ ਹਨੇਰੇ ਵਿੱਚ ਡੋਬ ਦਿੱਤਾ । ਲੋਕ ਮਾਣਯ ਤਿਲਕ ਜੀ ਨੇ ਕਿਹਾ ਸੀ ,” ਮੈਂ ਨਰਕ ਵਿੱਚ ਵੀ ਪੁਸਤਕਾਂ ਦਾ ਸਵਾਗਤ ਕਰਾਂਗਾ ਕਿਉਂਕਿ ਇਨ੍ਹਾਂ ਵਿਚ ਉਹ ਸ਼ਕਤੀ ਹੈ ਕਿ ਜਿਥੇ ਇਹ ਹੋਣਗੀਆਂ ਉਥੇ ਆਪ ਹੀ ਸਵਰਗ ਬਣ ਜਾਵੇਗਾ।”
 
ਕਿਤਾਬਾਂ ਦੇ ਜ਼ਰੀਏ ਹੀ ਮਨੁੱਖੀ ਦਿਮਾਗ਼ ਵਿੱਚ ਚੁਸਤੀ ਤੇ ਫੁਰਤੀ ਆਉਂਦੀ ਹੈ। ਸੰਸਾਰ ਦਾ ਗਿਆਨ ਕਿਤਾਬਾਂ ਰਾਹੀਂ ਹੀ ਸਾਡੇ ਤੱਕ ਪਹੁੰਚਦਾ ਹੈ। ਮੇਰਾ ਵਿਚਾਰ ਹੈ ਕਿ ਪੁਸਤਕਾਂ ਉਹ ਸਮੁੰਦਰ ਹਨ ਜਿਸ ਵਿਚੋਂ ਸਾਨੂੰ ਆਪਣੇ ਹਿੱਸੇ ਦਾ ਗਿਆਨ ਹਾਸਿਲ ਕਰ ਲੈਣਾ ਚਾਹੀਦਾ ਹੈ। ਇਹ ਪੁਸਤਕਾਂ ਹੀ ਹਨ ਜੋ ਲਾਇਬਰੇਰੀ ਦੀ ਜਿੰਦ ਜਾਨ ਤੇ ਸ਼ਾਨ ਹਨ। ਲਾਇਬਰੇਰੀ ਸਿਰਫ਼ ਕਿਤਾਬਾਂ ਨਾਲ ਹੀ ਨਹੀਂ ਭਰੀ ਹੁੰਦੀ ਬਲਕਿ ਇਸ ਵਿੱਚ ਇਨਸਾਨੀਅਤ ਦਾ ਪਾਠ , ਸ਼ਾਂਤੀ ਦੀ ਹੋਂਦ, ਸ਼ਿਸ਼ਟਾਚਾਰ ਦਾ ਗਿਆਨ ਅਤੇ ਮਹਾਨ ਲੋਕਾਂ ਦੇ ਜੀਵਨ  ਦਾ ਨਿਚੋੜ ਹੁੰਦਾ ਹੈ ਜਿਸਨੂੰ ਪੀ ਕੇ ,ਖਾ ਕੇ ਜਾਂ ਫਿਰ ਮਹਿਸੂਸ ਕਰਕੇ ਅਸੀਂ ਅਗਲਾ ਜੀਵਨ ਖੁਸ਼ੀ – ਖੁਸ਼ੀ ਜੀ ਸਕਦੇ ਹਾਂ।
 

 

 

ਜੇਕਰ ਕੋਈ ਦੇਸ਼ ਆਪਣੇ ਲੋਕਾਂ ਦੀ ਦ੍ਰਿਸ਼ਟੀ ਨੂੰ ਵਿਸ਼ਾਲ ਕਰਨਾ ਚਾਹੁੰਦਾ ਹੈ ਜਾਂ ਫਿਰ ਲੋਕਾਂ ਨੂੰ ਤੇਜ਼ ਤਰਾਰ ਬਣਾਉਣਾ ਚਾਹੁੰਦਾ ਹੈ ਤਾਂ ਉਸ ਦੇਸ਼ ਨੂੰ ਵੱਧ ਤੋਂ ਵੱਧ ਲਾਇਬ੍ਰੇਰੀਆਂ ਬਣਾਉਣ ਦੀ ਜ਼ਰੂਰਤ ਪਵੇਗੀ।
 
ਮੈਂ ਤਾਂ ਇਸ ਗੱਲ ਦੀ ਹਾਮੀ ਭਰਾਂਗਾ ਕਿ ਜੇਕਰ ਮਨੁੱਖ ਕਿਤਾਬਾਂ ਨੂੰ ਆਪਣਾ ਜੀਵਨ ਸਾਥੀ ਬਣਾ ਲਵੇ ਤਾਂ ਉਸਦਾ ਦੇਸ਼  ਰੂਪੀ ਪਰਿਵਾਰ ਰਿਸ਼ਟ ਪੁਸ਼ਟ ਰਹੇਗਾ।ਹਰ ਵਿਅਕਤੀ ਆਪਣੇ ਅੰਦਰ ਦੀਆਂ ਮਹਾਨ ਸ਼ਕਤੀਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਕੇ ਹੀ ਉਜਾਗਰ ਕਰ ਸਕਦਾ ਹੈ।
 
ਹੁਣ ਪ੍ਰਸ਼ਨ ਉਤਪੰਨ ਹੁੰਦਾ ਹੈ ਕੇ ਕਿਤਾਬਾਂ ਕਿ ਕਰ ਸਕਦੀਆਂ ਹਨ ? ਮੈਂ ਤਾਂ ਬਸ ਇਹ ਹੀ ਕਹਿ ਸਕਦਾ ਹਾਂ ਕਿ ਇਨਸਾਨ ਜੇਕਰ ਕਿਤਾਬਾਂ ਨਾਲ ਮਹੁੱਬਤ ਪਾਂ ਲੈਂਦਾ ਹੈ ਤਾਂ ਇਨਸਾਨੀਅਤ ਰਹਿੰਦੀ ਦੁਨੀਆਂ ਤੱਕ ਜ਼ਿੰਦਾ ਰਹੇਗੀ। ਕੁਦਰਤ ਦੇ ਸਾਰੇ ਸਰੋਤ ਤੁਹਾਡੇ ਨਾਲ ਦੋਸਤੀ ਪਾਂ ਲੈਣਗੇ। ਕਈ ਲੋਕ ਅਜਿਹਾ ਭੈੜਾ ਵਤੀਰਾ ਕਰਦੇ ਹਨ  ਉਸ ਵਕ਼ਤ ਲਗਦਾ ਹੈ ਕਿ ਉਹਨਾਂ ਨੇ ਕਿਤਾਬਾਂ ਨੂੰ ਸਿਰਫ ਪੜ੍ਹਿਆ ਹੈ ਵਿਚਾਰਿਆ ਨਹੀਂ।
 
ਇਥੇ ਇਹ ਗੱਲ ਜ਼ਿਕਰਯੋਗ ਕਿ ਸਿਰਫ ਕਿਤਾਬਾਂ  ਪੜ੍ਹਨ ਨਾਲ  ਜੀਵਨ ਜਾਚ ਹੀ ਨਹੀਂ ਆਉਂਦੀ ਬਲਕਿ ਕਿਤਾਬਾਂ ਵਿੱਚਲੀ ਰੋਸ਼ਨੀ ਨਾਲ ਜੀਵਨ ਵਿੱਚਲਾ ਹਨੇਰਾ ਵੀ ਮਿਟ ਜਾਂਦਾ  ਹੈ।
 
ਅਸੀਂ ਅਜ਼ਾਦ ਮੁਲਕ ਵਿੱਚ ਰਹਿ ਰਹੇ ਹਾਂ ,ਇੱਥੋਂ ਦੇ ਵਸਨੀਕਾਂ ਨੂੰ ਅਜ਼ਾਦ ਸੋਚ ਸਿਰਫ ਚੰਗੀਆਂ ਕਿਤਾਬਾਂ ਹੀ ਦੇ ਸਕਦੀਆਂ  ਹਨ। ਵੱਖ – ਵੱਖ ਦਾਰਸ਼ਨਿਕਾਂ ਦੇ ਦਿੱਤੇ ਹੋਏ ਅਣਮੁੱਲੇ ਵਿਚਾਰ ਹੀ ਭਾਰਤ ਦੇਸ਼ ਨੂੰ ਅਖੰਡਤਾ ਦੇ ਸੂਤਰ ਵਿਚ ਬੰਨਦੇ ਹਨ। 
 
ਕਿਤਾਬਾਂ ਮਨੁੱਖਾਂ ਨੂੰ ਜ਼ਿੰਮੇਵਾਰ ਬਣਾਉਂਦੀਆਂ ਹਨ। ਵਿਅਕਤੀਆਂ ਨੂੰ ਸਿੱਖਿਆ ਰਾਹੀਂ ਹੀ ਜ਼ਿੰਮੇਵਾਰ ਬਣਾਇਆ ਜਾ ਸਕਦਾ ਹੈ ਤੇ ਇਹ ਜ਼ਿੰਮੇਵਾਰੀ ਦੀ ਭਾਵਨਾ ਦੀ ਸਿੱਖਿਆ ਕਿਤਾਬਾਂ ਹੀ ਸਿਖਾਉਂਦੀਆਂ ਹਨ। ਇਹ ਵੀ ਆਮ ਧਾਰਨਾ ਹੈ ਕਿ ਮਨੁੱਖ ਨੂੰ ਪੜ੍ਹਨਾ ਸੌਖਾ ਹੈ ,ਪਰ ਕਿਤਾਬਾਂ ਨੂੰ ਪੜ੍ਹਨਾ ਔਖਾ।
 
ਅੰਤ ਵਿੱਚ ਇਹੀ ਕਹਾਂਗਾ ਕਿ ਕਿਤਾਬਾਂ ਨਾਲ ਪਾਈ ਹੋਈ ਦੋਸਤੀ ਮਨੁੱਖ ਨੂੰ ਮਨੁੱਖ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਨਾਲ ਦੇ ਨਾਲ ਮਨੁੱਖ ਦੇ ਜੀਵਨ ਵਿੱਚ ਪੂਰੀ ਸ੍ਰਿਸ਼ਟੀ ਦਾ ਗਿਆਨ ਭਰ ਦਿੰਦੀ ਹੈ।
 
ਸੰਪਰਕ: 81464 83200
ਦੂਜੇ ਪਾਸਿਉਂ– ਮਾਂ ਬਨਣ ਤੋਂ ਬਾਅਦ ਮੇਰਾ ਪਹਿਲਾ ਮਦਰਜ਼-ਡੇਅ – ਲਵੀਨ ਕੌਰ ਗਿੱਲ
ਖੇਡਾਂ ਆਪਸੀ ਪਿਆਰ ਮੇਲ ਮਿਲਾਪ ਖਿਲਾਰ ਸਕਦੀਆਂ ਨੇ -ਡਾ. ਅਮਰਜੀਤ ਟਾਂਡਾ
ਕੀ ਕੈਨੇਡਾ, ਬਾਹਰ ਦੇ ਦੇਸ਼ਾਂ ਦੀ ਗੌਰਮਿੰਟ ਮਾਪਿਆਂ ਵਰਗੀ ਹੈ?
ਆਪਣੀਆਂ ਜੜਾਂ ਨਾਲ ਜੁੜਨ ਦਾ ਵੇਲਾ – ਡਾ. ਨਿਸ਼ਾਨ ਸਿੰਘ ਰਾਠੌਰ
250-300 ਰੁਪਏ ਦਾ ਕਰਜ਼ਾ -ਰਜਨੀਸ਼ ਗਰਗ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਸਿਰਨਾਵਾਂ -ਰੁਪਿੰਦਰ ਸੰਧੂ

ckitadmin
ckitadmin
April 6, 2016
ਸਮਾਜਕ ਸਰੋਕਾਰਾਂ ਦਾ ਵਿਸ਼ਲੇਸ਼ਣ ਕਰਦਾ ਐਸ ਅਸ਼ੋਕ ਭੌਰਾ ਦਾ ਰਚਨਾ ਸੰਸਾਰ -ਬਲਜਿੰਦਰ ਮਾਨ
ਭਾਰਤੀ ਜੇਲ੍ਹਾਂ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਬੰਦ ਕੈਦੀਆਂ ਦੀ ਦਰਦਨਾਕ ਹਾਲਤ -ਸੀਮਾ ਆਜ਼ਾਦ
2050 ’ਚ ਅਬਾਦੀ ਦੇ ਮਾਮਲੇ ’ਚ ਭਾਰਤ ਦਾ ਦੁਨੀਆ ’ਚ ਹੋਵੇਗਾ ਪਹਿਲਾ ਨੰਬਰ -ਅਕੇਸ਼ ਕੁਮਾਰ
ਝੋਨੇ ਦੀ ਪਰਾਲੀ ਦੇ ਹੱਲ ਲਈ ਸੁਹਿਰਦ ਯਤਨਾਂ ਦੀ ਲੋੜ – ਗੁਰਤੇਜ ਸਿੱਧੂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?