ਮੀਂਹ ਵਰਸੇ ਬਿਜਲੀ ਗੱੜਕੇ
ਜੱਟ ਰੋਵੇ ਹੱਥ ਮੱਥੇ ਤੇ ਧਰਕੇ
ਕਹਿੰਦਾ ਕੁਝ ਨਹੀਂ ਰਹ ਗਿਆ ਪੱਲੇ
ਪਹਿਲਾਂ ਮਰ ਗਇਆ ਝੋਨਾ ਸੀ
ਤੇ ਹੁਣ ਕਣਕ ਵੀ ਡਿੱਗ ਗਈ ਥੱਲੇ…
ਜਦ ਚੱੜ ਚੱੜ ਬੱਦਲ ਆਉਂਦਾ ਏ
ਸਾਡਾ ਵੇਖ ਕੇ ਮਨ ਘਬਰਾਉਦਾ ਏ
ਸਾਡੇ ਡਰਦਿਆ ਦੇ ਦਿਲ ਹੱਲੇ
ਪਹਿਲਾਂ ਮਰ ਗਇਆ ਝੋਨਾ ਸੀ …..
ਪਹਿਲਾ ਸੋਣੀ ਤੇ ਕੈਹਰ ਆਇਆ ਸੀ
ਉਹਦੋਂ ਬੜਾ ਮੀਂਹ ਪਾਇਆ ਸੀ
ਸਾਡੇ ਘਰਾਂ ਚ’ ਪਾਣੀ ਆਇਆ ਸੀ
ਕਈ ਘਰੋਂ ਵੀ ਤੁਰ ਚੱਲੇ
ਪਹਿਲਾਂ ਮਰ ਗਇਆ ਝੋਨਾ ਸੀ …..
ਬਲਵੀਰ ਨੇ ਹੱਡ ਵੀਤੀ ਸੁਣਾਈ ਜੀ
ਮੈਂ ਬੜੀ ਕੀਤੀ ਕਮਾਈ ਜੀ
ਪਰ ਮੇਰੇ ਰਾਸ ਨਾ ਆਈ ਜੀ
ਮੈ ਛੱਡ ਤੀ ਹਾਰ ਕੇ ਵਾਈ ਜੀ
ਮੇਰੇ ਕੁਝ ਨਾ ਪਿਆ ਪੱਲੇ
ਪਹਿਲਾਂ ਮਰ ਗਿਆ ਝੋਨਾ ਸੀ
ਤੇ ਹੁਣ ਕਣਕ ਵੀ ਡਿੱਗ ਗਈ ਥੱਲੇ…

