ਜਿਹੜਾ ਲੜਿਆ ਲਈ ਅਜ਼ਾਦੀ ਸੀ
ਉਹ ਸੂਰਮਾ ਇੱਕ ਪੰਜਾਬੀ ਸੀ
ਜਿਹਨੇ ਮੰਨੀ ਨਾ ਸੀ ਹਾਰ ਕਦੇ
ਜਿਹਦੀ ਲੜਨਾ ਸੀ ਪਛਾਣ ਕਦੇ
ਉਹਦੀ ਸੋਹਣੀ ਹੀਰ ਕ੍ਰਾਂਤੀ ਸੀ
ਉਹ ਸੂਰਮਾ ਇੱਕ ਪੰਜਾਬੀ ਸੀ
ਉਹ ਜੰਮਿਆਂ ਘਰ ਸਰਦਾਰਾਂ ਦੇ
ਨੱਚਦਾ ਨਿੱਤ ਤਲਵਾਰਾਂ ‘ਤੇ
ਉਹਨੇ ਖਾਧੀ ਅੰਗਰੇਜ਼ਾਂ ਦੀ ਮਾਰ ਬੜੀ
ਪਰ ਡਿੱਗਿਆ ਨਾ ਇੱਕ ਵਾਰ ਕਦੀ
ਜਿਹਨੇ ਨਾਅਰਾ ਲਾਇਆ ਇਨਕਲਾਬ ਦਾ
ਉਹ ਸੁਹਣਾ ਸੂਰਮਾ ਸੀ ਪੰਜਾਬ ਦਾ

ਅਸੈਂਬਲੀ ‘ਚ ਉਹਨੇ ਬੰਬ ਸੁੱਟ ਕੇ
ਸਾਂਡਰਸ ਦਾ ਉਹਨੇ ਬੂਟਾ ਪੁੱਟ ਕੇ
ਲਾਲੇ ਦੇ ਖ਼ੂਨ ਦਾ ਉਹਨੇ ਬਦਲਾ ਲਿੱਤਾ
ਅਜ਼ਾਦੀ ਦਾ ਉਹਨੇ ਸੂਤਾ ਲਾਹ ਦਿੱਤਾ
ਜਿਹਨੇ ਕੀਤਾ ਕ੍ਰਾਂਤੀ ਦਾ ਪ੍ਰਚਾਰ ਸੀ
ਉਹ ਸੂਰਮਾ ਇੱਕ ਪੰਜਾਬੀ ਸਰਦਾਰ ਸੀ
ਉਹਨੇ ਮੁਲਕ ਲਈ ਪਰਿਵਾਰ ਛੱਡਿਆ
ਉਹਨੇ ਸਾਹਿਬਾ ਨੂੰ ਬੇਸ਼ੁਮਾਰ ਛੱਡਿਆ
ਉਹਦਾ ਮਰਨਾ ਹੀ ਤਾਂ ਪਿਆਰ ਸੀ
ਉਹਦੇ ਕੋਲ ਨਾ ਕੋਈ ਹਥਿਆਰ ਸੀ
ਜਿਹਦੇ ਸੁਖਦੇਵ, ਰਾਜਗੁਰੂ ਯਾਰ ਸੀ
ਉਹ ਸੂਰਮਾ ਭਗਤ ਸਰਦਾਰ ਸੀ

