By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਇੰਟਰਨੈੱਟ ਦੀ ਲਤ -ਊਸ਼ਾ ਜੈਨ ਸ਼ੀਰੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸੂਚਨਾ-ਤਕਨਾਲੋਜੀ > ਇੰਟਰਨੈੱਟ ਦੀ ਲਤ -ਊਸ਼ਾ ਜੈਨ ਸ਼ੀਰੀ
ਸੂਚਨਾ-ਤਕਨਾਲੋਜੀ

ਇੰਟਰਨੈੱਟ ਦੀ ਲਤ -ਊਸ਼ਾ ਜੈਨ ਸ਼ੀਰੀ

ckitadmin
Last updated: June 15, 2025 7:47 am
ckitadmin
Published: September 3, 2014
Share
SHARE
ਲਿਖਤ ਨੂੰ ਇੱਥੇ ਸੁਣੋ

ਸੋਸ਼ਲ ਨੈਟਵਰਕਿੰਗ ਸਾਇਟਸ ਨੇ ਹੁਣ ਆਪਣੀ ਘੁਸਪੈਠ ਰਾਜਨੀਤੀ ਵਿੱਚ ਵੀ ਕਰ ਲਈ ਹੈ ਜਾਂ ਇਹ ਕਹੀਏ ਕਿ ਰਾਜਨੀਤੀ ਨੇ ਹੁਣ ਆਪਣੀ ਘੁਸਪੈਠ ਸ਼ੋਸ਼ਲ ਸਾਈਟ ਵਿੱਚ ਕਰ ਲਈ ਹੈ ਤਾਂ ਜ਼ਿਆਦਾ ਸਹੀ ਰਹੇਗਾ ਹੁਣੇ ਹੋਈਆਂ ਚੋਣਾਂ ਨੇ ਇਹ ਸਿੱਧ ਕਰ ਦਿੱਤਾ ਹੈ। ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਸੋਸ਼ਲ ਮੀਡੀਆ ਦੇ ਕਾਰਨ ਅਸੀਂ ਮਿੰਟਾਂ ਦੀਆਂ ਦੂਰੀਆਂ ਪਲਾਂ ਵਿੱਚ ਤੈਅ ਕਰਕੇ ਮਨਚਾਹੇ ਲੋਕਾਂ ਨਾਲ ਸੰਪਰਕ ਕਰ ਸਕਦੇ ਹਾਂ। ਅੱਜ ਦੀ ਯੁਵਾ ਪੀੜ੍ਹੀ ਵਰਚੂਅਲ ਜਗਤ ਵਿੱਚ ਰਹਿਣ ਦਾ ਜਨੂਨ ਇਸ ਕਦਰ ਵਧ ਗਿਆ ਹੈ ਕਿ ਜੋ ਅਸਲ ਦੀ ਦੁਨੀਆਂ ਦੇ ਲੋਕ ਹਨ ਉਹ ਪਿੱਛੇ ਛੁੱਟਦੇ ਜਾ ਰਹੇ ਹਨ। ਹੁਣ ਰਿਸ਼ਤੇਦਾਰਾਂ ਦੇ ਬਾਰੇ ਜਾਣਕਾਰੀ ਰੱਖਣ ਵਿੱਚ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ। ਗੁਆਂਢੀਆਂ ਵਿੱਚ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਰਹਿੰਦਾ ਇਥੋਂ ਤੱਕ ਕਿ ਇਕ ਹੀ ਬਿਲਡਿੰਗ ਵਿੱਚ ਰਹਿਣ ਵਾਲੇ ਲੋਕ ਇਕ ਦੂਜੇ ਨੂੰ ਨਹੀਂ ਜਾਣਦੇ। ਦੋਸਤਾਂ ਦੇ ਨਾਲ ਖਾਂਦੇ-ਪੀਂਦੇ ਹਾਸਾ ਮਜ਼ਾਕ ਕਰਨਾ, ਉਨ੍ਹਾਂ ਦੇ ਨਾਲ ਅੰਤਰਕਰਮ ਕਰਨਾ ਹੁਣ ਬੀਤੇ ਜਮਾਨੇ ਦੀਆਂ ਗੱਲਾਂ ਹੋ ਚੱਲੀਆਂ ਹਨ।

ਹੁਣ ਦੋਸਤ ਬਣਦੇ ਹਨ ਪਰ ਦੁਨੀਆਂ ਦੇ ਦੂਸਰੇ ਸ਼ਹਿਰ ਦੂਸਰੇ ਦੇਸ਼ ਵਿੱਚ ਰਹਿੰਦੇ ਆਪਣੇ ਫੇਸਬੁੱਕ ਫੈ੍ਰਡਜ਼ ਦੀ ਕੰਪਨੀ ਉਨ੍ਹਾਂ ਨੂੰ ਜ਼ਿਆਦਾ ਚੰਗੀ ਲੱਗਦੀ ਹੈ। ਉਨ੍ਹਾਂ ਬਾਰੇ ਪੂਰੀ ਦਿਲਚਸਪੀ ਨਾਲ ਹਰ ਜਾਣਕਾਰੀ ਰੱਖਦੇ ਹਨ। ਉਨ੍ਹਾਂ ਦੇ ਫੇਸਬੁੱਕ ਟਾਈਮਲਾਇਨ ਅਤੇ ਵਟਸਅੱਪ ਸਟੇਟਸ ਨੂੰ ਲਗਾਤਾਰ ਫਾਲੌ ਕਰਨਾ ਉਨ੍ਹਾਂ ਦਾ ਸ਼ੂਗਲ ਬਣ ਗਿਆ ਹੈ। ਇਹ ਜਨੂਨ ਅੱਜ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਅਤੇ ਗਭਰੇਟਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅੱਜ ਵਧਦੀ ਤਲਾਕ ਦੀ ਸਮੱਸਿਆ ਦਾ ਮੁੱਖ ਕਾਰਨ ਇੰਟਰਨੈਂਟ ’ਤੇ ਮੋਬਾਇਲ ਦਾ ਜ਼ਿਆਦਾ ਵਰਤੋਂ ਕਰਨੀ ਹੈ। ਪਤੀ ਪਤਨੀ ਇਕ ਦੂਜੇ ਨੂੰ ਸਮਾਂ ਨਹੀਂ ਦੇ ਪਾਉਂਦੇ। ਇਸ ਨਾਲ ਝਗੜੇ ਦੀ ਸਥਿਤੀ ਪੈਦਾ ਹੋ ਜਾਂਦੀ ਹੈ।

 

 

ਅਜਿਹੇ ਵਿੱਚ ਆਪਸੀ ਸਮਝ ਹੋਵੇ ਤਾਂ ਕਿਸ ਤਰ੍ਹਾਂ। ਆਪਸੀ ਵਿਸ਼ਵਾਸ਼ ਖ਼ਤਮ, ਆਪਸੀ ਮੇਲਮਿਲਾਪ ਖ਼ਤਮ, ਬਸ ਰਹਿੰਦਾ ਹੈ ਮਕੈਨੀਕਲ ਚਾਲ ਦਾ ਜੀਵਨ ਜਿਸ ਨਾਲ ਰਿਸ਼ਤੇ ਟੁੱਟਣ ਦੀ ਕਗਾਰ ’ਤੇ ਆ ਜਾਂਦੇ ਹਨ। ਬੱਚੇ ਵੀ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ। ਆਪਣੀ ਹੀ ਦੁਨੀਆਂ ਵਿੱਚ ਲੀਨ ਬੱਚਿਆਂ ਨੂੰ ਬਗ਼ੈਰ ਉਚਿੱਤ ਗਾਇਡਲਾਇਨ ਦੇ ਭਟਕਦੇ ਦੇਰ ਨਹੀਂ ਲੱਗਦੀ। ਸਪੈਸ਼ਲ ਸਾਇਟਸ ’ਤੇ ਉਨ੍ਹਾਂ ਦੀ ਸਰਗਰਮੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਐਸੋਚੈਮ ਦੇ ਸਰਵੇ ਅਨੁਸਾਰ ਵੱਡੇ ਸ਼ਹਿਰਾਂ ਵਿੱਚ 8 ਤੋਂ 14 ਸਾਲ ਤੱਕ ਦੇ 75 ਫ਼ੀਸਦੀ ਬੱਚੇ ਫੇਸਬੁੱਕ ਅਤੇ ਹੋਰ ਸਾਇਟਾਂ ’ਤੇ ਸਰਗਰਮ ਹਨ। ਕਈ ਮਾਪੇ ਖ਼ੁਦ ਆਪਣੀ ਸ਼ਾਨ ਦੇ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਉਸ ਨਾਲ ਜੁੜਨ ਵਿੱਚ ਮਦਦ ਕਰਦੇ ਹਨ। ਇਸ ਗੱਲ ਦੀ ਅਣਦੇਖੀ ਕਰਦੇ ਹੋਏ ਕਿ ਉਸ ਦਾ ਅੰਜ਼ਾਮ ਕੀ ਹੋ ਸਕਦਾ ਹੈ। ਸ਼ਰਾਬ ਦੀ ਤਰ੍ਹਾਂ ਹੀ ਇਹ ਵੀ ਇੱਕ ਲਤ ਬਣ ਜਾਂਦਾ ਹੈ। ਲਤ ਕਿਸੇ ਵੀ ਚੀਜ਼ ਦੀ ਬੁਰੀ ਹੁੰਦੀ ਹੈ।

ਅਜਿਹੇ ਕਿੰਨੇ ਹੀ ਕਿੱਸਿਆਂ ਨਾਲ ਅਖ਼ਬਾਰਾਂ, ਰਸਾਲੇ ਭਰੇ ਰਹਿੰਦੇ ਹਨ। ਜਦੋਂ ਸਾਇਟਸ ’ਤੇ ਲੋਕ ਫਰਜ਼ੀ ਪਰੋਫਾਇਲ ਪਾ ਕੇ ਦੂਜਿਆਂ ਨੂੰ ਧੋਖਾ ਦਿੰਦੇ ਹਨ। ਪੋਲ ਖੋਲ੍ਹਣ ’ਤੇ ਕਦੇ ਧੋਖਾ ਖਾਣ ਵਾਲਾ ਅਤੇ ਕਦੇ ਧੋਖਾ ਦੇਣ ਵਾਲਾ ਆਤਮ ਹੱਤਿਆ ਤੱਕ ਕਰ ਲੈਂਦਾ ਹੈ। ਹੁਣੇ ਹੀ ਹੋਈ ਇਕ ਘਟਨਾ ਵਿੱਚ ਜਦੋਂ ਦਿਸ਼ਾ ਨਾਂ ਦੀ ਇਕ ਲੜਕੀ ਦੇ ਘਰ ਕੁਝ ਲੋਕ ਆਪਣੀ ਕਾਰ ਵਿੱਚ ਪਹੁੰਚ ਗਏ ਸਾਹਮਣੇ ਹੀ ਕਮਰੇ ਵਿੱਚ ਲੜਕੀ ਦੇ ਮਾਤਾ ਪਿਤਾ ਬੈਠੇ ਸਨ।

ਉਨ੍ਹਾਂ ਦੇ ਸਾਹਮਣੇ ਜਦੋਂ ਨੌਜਵਾਨਾਂ ਨੇ ਲੜਕੀ ਨਾਲ ਫੀਜ਼ੀਕਲ ਹੋਣ ਦੀ ਗੱਲ ਕਰਦੇ ਹੋਏ ਉਸ ਦਾ ਰੇਟ ਪੁੱਛਿਆ ਤਾਂ ਉਹ ਹੱਕੇ-ਪੱਕੇ ਰਹਿ ਗਏ। ਜਦੋਂ ਉਨ੍ਹਾਂ ਨੌਜਵਾਨਾਂ ਦੀ ਝਾੜ ਝੰਬ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸੋਸ਼ਲ ਨੈਟਵਰਕਿੰਗ ਸਾਇਟ ’ਤੇ ਦਿਸ਼ਾ ਦੀ ਜੋ ਪਰੋਫਾਇਲ ਦੇਖੀ ਸੀ ਉਸ ਵਿੱਚ ਕਿਹਾ ਗਿਆ ਸੀ ਕਿ ਕਾਲ ਗਰਲ ਦਿਸ਼ਾ ਦੇ ਮਾਂ-ਬਾਪ ਹੀ ਉਸ ਤੋਂ ਧੰਦਾ ਕਰਾਉਂਦੇ ਹਨ। ਅਸਲ ਵਿੱਚ ਹੋਇਆ ਇਹ ਸੀ ਕਿ ਦਿਸ਼ਾ ਦੇ ਕਿਸੇ ਦੁਸ਼ਮਨ ਨੇ ਦਿਸ਼ਾ ਨੂੰ ਬਦਨਾਮ ਕਰਕੇ ਉਸ ਤੋਂ ਬਦਲਾ ਲੈਣ ਦੇ ਲਈ ਇਹ ਕੁਝ ਕੀਤਾ ਸੀ। ਇਸ ਤਰ੍ਹਾਂ ਗਲਤ ਲੋਕਾਂ ਦੇ ਲਈ ਇਹ ਹਥਿਆਰ ਬਣ ਚੁੱਕਿਆ ਹੈ। ਇੰਟਰਨੈਟ ਅਡਿਕਸ਼ਨ ਨਾਲ ਜੋ ਸਮੱਸਿਆਵਾਂ ਵਧ ਰਹੀਆਂ ਹਨ ਉਹ ਹਨ : ਇਕੱਲਤਾ, ਭੂਲਣ ਦੀ ਬਿਮਾਰੀ, ਪਰਿਵਾਰਕ ਕਲੇਸ਼, ਕਮਜ਼ੋਰ ਹੁੰਦੇ ਰਿਸ਼ਤੇ ਪਰ ਇਕ ਲੋੜੀਂਦੀ ਅਸੀਂ ਟੈਕਨਾਲੋਜੀ ਦੀ ਦੇਣ, ਸਹੂਲਤਾਂ ਪ੍ਰਦਾਨ ਕਰਨ ਵਾਲੇ, ਗੈਜਿਟਸ ਨੂੰ ਪੂਰੀ ਤਰ੍ਹਾਂ ਛੱਡ ਨਹੀਂ ਸਕਦੇ। ਜ਼ਰੂਰਤ ਹੈ ਤਾਂ ਬਸ ਇਸ ਦੀ ਸਮਝਦਾਰੀ ਪੂਰਨ, ਤੇ ਪਰਪੱਕਤਾ ਨਾਲ ਵਰਤੋਂ ਕਰਨ ਦੀ। ਇਹ ਸਾਡੇ-ਤੁਹਾਡੇ ’ਤੇ ਨਿਭਰ ਕਰਦਾ ਹੈ ਕਿ ਅਸੀਂ ਇਸ ਦੀ ਵਰਤੋਂ ਕਿਸ ਹੱਦ ਤੱਕ ਕਿੰਨੀ ਅਤੇ ਕਿਵੇਂ ਕਰਦੇ ਹਾਂ।

ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?- ਜਸਦੀਪ ਸਿੰਘ
ਪੋਰਨੋਗ੍ਰਾਫੀ ’ਤੇ ਸਖ਼ਤ ਪਾਬੰਦੀ ਜ਼ਰੂਰੀ – ਗੁਰਪ੍ਰੀਤ ਸਿੰਘ ਖੋਖਰ
ਦੋਸਤੀ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਕਾਰਗਰ ਸਾਧਨ ਸਮਾਜਿਕ ਨੈੱਟਵਰਕ ਵੈੱਬਸਾਈਟਾਂ -ਸੀ. ਪੀ. ਕੰਬੋਜ
ਸੋਸ਼ਲ ਸਾਇਟਸ ਦੀਆਂ ਬੁਰਾਈਆਂ ਪ੍ਰਤੀ ਜਾਗਰੂਕਤਾ ਜ਼ਰੂਰੀ -ਅਨਾਮਿਕਾ ਸੈਣੀ
ਜਦੋਂ ਵਟਸਐਪ ਦੇ ਮੈਸੇਜ ਨੇ ਪਾਈਆਂ ਭਾਜੜਾਂ – ਬਿੱਟੂ ਜਖੇਪਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਸਿਹਤ ਸੇਵਾਵਾਂ ਅਤੇ ਸਰਕਾਰ -ਡਾ. ਸ਼ਿਆਮ ਸੁੰਦਰ ਦੀਪਤੀ

ckitadmin
ckitadmin
March 22, 2012
ਵਰਲਡ ਪੰਜਾਬੀ ਸੈਂਟਰ ਦੀ ਨਿੱਜੀ ਲਾਭਾਂ ਲਈ ਹੁੰਦੀ ਵਰਤੋਂ
ਭਾਜਪਾ ਲਈ ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਉਦੇਸ਼ – ਮਨਦੀਪ
ਭਗਤ ਸਿੰਘ, ਗਾਂਧੀ, ਜਿਨਾਹ ਅਤੇ ਅਕਾਲੀ -ਜਗਤਾਰ ਸਿੰਘ
ਇਨਕਲਾਬਾਂ ਨੂੰ ਲੱਗੀਆਂ ਪਛਾੜਾਂ ਦੇ ਸਬਕਾਂ ਬਾਰੇ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?