ਇਕ ਧਰਮ ਹੁਣ ਨਵਾਂ ਬਨਾਣਾ
ਇਨਸਾਨੀਅਤ ਰਖਣਾ ਨਾਮ
ਨਾਮ ਜਪਨ ਦੀ ਲੋੜ ਨਾ ਕੋਈ
ਇਨਸਾ ਹੀ ਬਸ ਅੱਲ੍ਹਾ ਰਾਮ
ਅਮੀਰ ਗ਼ਰੀਬ ਨਾ ਹੋਣਾ ਕੋਈ
ਖਾਸ ਨਾ ਕੋਈ ਸੱਭੇ ਆਮ
ਲੋੜਬੰਦ ਦੀ ਸੇਵਾ ਕਰੁ ਜੋ
ਜੱਨਤ ਵਰਗਾ ਪਾਓ ਆਰਾਮ
ਔਰਤ ਨੂੰ ਦੇ ਉੱਚਾ ਦਰਜਾ
ਮਾੜੀ ਸੋਚ ’ਤੇ ਲਾਣਾ ਵਿਰਾਮ
ਸਾਰੇ ਮਿਹਨਤ ਕਰਨ ਬਰਾਬਰ
ਹੱਕ ਦੀ ਚੱਲੁ ਨਹੀਂ ਹਰਾਮ
ਵੇਖ ਲਵੋ ਅਪਨਾ ਕੇ ਮਿੱਤਰੋ
ਅਨਮੁੱਲਾ ਹੈ ਨਾ ਇਸਦਾ ਦਾਮ
ਸਭ ਦਾ ਗੁਰੂ ਕਰਮ ਹੋਵੇਗਾ
ਕਰਮ ਦੀ ਪੂਜਾ ਸੁਬ੍ਹਾ ਸ਼ਾਮ

