By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਆ ਗਈ ਬਸੰਤ ਵੇ – ਮਲਕੀਅਤ ‘ਸੁਹਲ’
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਆ ਗਈ ਬਸੰਤ ਵੇ – ਮਲਕੀਅਤ ‘ਸੁਹਲ’
ਕਾਵਿ-ਸ਼ਾਰ

ਆ ਗਈ ਬਸੰਤ ਵੇ – ਮਲਕੀਅਤ ‘ਸੁਹਲ’

ckitadmin
Last updated: October 19, 2025 8:21 pm
ckitadmin
Published: January 19, 2014
Share
SHARE
ਲਿਖਤ ਨੂੰ ਇੱਥੇ ਸੁਣੋ

ਆ ਜਾ ਪਰਦੇਸੀ ਢੋਲਾ ਆ ਗਈ ਬਸੰਤ ਵੇ ।
ਦੂਰੋਂ ਦੂਰੋਂ ਸਖ਼ੀਆਂ ਦੇ ਆ ਗਏ ਨੇ ਕੰਤ ਵੇ ।

ਬਸੰਤ ਬਹਾਰ ਮੁੜ ਅਉਣੀ ਨਹੀਉਂ ਸੱਜਣਾਂ ।
ਮੌਸਮ ਪਿਆਰਾ ਕੋਈ ਬੱਦਲ ਨਹੀਂ ਗੱਜਣਾਂ ।

ਤੇਰੀਆਂ ਉੱਡੀਕਾਂ ਦਾ ਵੀ ਹੋ ਗਿਆ ਅੰਤ ਵੇ,
ਆ ਜਾ ਪਰਦੇਸੀ ਢੋਲਾ ਆ ਗਈ ਬਸੰਤ ਵੇ ।

ਦੂਰੋਂ ਦੂਰੋਂ ਸਖ਼ੀਆਂ ਦੇ ਆ ਗਏ ਨੇ ਕੰਤ ਵੇ ।
ਟਾਹਣੀ ਵਿਚੋਂ ਪੁੰਗਰੇ ਮਸੂਮ ਫ਼ੁੱਲ ਪੱਤੀਆਂ ।

ਸ਼ਾਂਤ ਹਵਾਵਾਂ ਚੰਨਾ ਅਉਦੀਆਂ ਨਾ ਤੱਤੀਆਂ ।
ਖ਼ੁੱਡਾਂ ਚੋਂ ਬਾਹਰ ਆਏ ਸੱਭ ਜੀਆ ਜੰਤ ਵੇ ,

ਆ ਜਾ ਪਰਦੇਸੀ ਢੋਲਾ ਆ ਗਈ ਬਸੰਤ ਵੇ ।
ਦੂਰੋਂ ਦੂਰੋਂ ਸਖ਼ੀਆਂ ਦੇ ਆ ਗਏ ਨੇ ਕੰਤ ਵੇ ।

 

 

ਖੇਤਾਂ ਵਿਚ ਸਰ੍ਹੋਂ ਖ਼ਿੱੜੀ ਫ਼ੁੱਲ ਬੇ-ਸ਼ੁਮਾਰ ਵੇ ।
ਤੇਰੇ ਆਉਣ ਨਾਲ ਮੇਰੀ ਖ਼ਿੱੜੂ ਗੁਲਜ਼ਾਰ ਵੇ ।

ਬਣ ਕੇ ਤੂੰ ਆ ਜਾ ਚੰਨਾ ਮੇਰਾ ਭਗਵੰਤ ਵੇ,
ਦੂਰੋਂ ਦੂਰੋਂ ਸਖ਼ੀਆਂ ਦੇ ਆ ਗਏ ਨੇ ਕੰਤ ਵੇ ।

ਆ ਜਾ ਮੇਰੇ ਮਾਹੀਆਂ ਆ ਗਈ ਬਸੰਤ ਵੇ ।
ਪੇਚੇ ਉਤੇ ਪੇਚੇ ਲਗੇ ਚੜ੍ਹੀਆਂ ਪਤੰਗਾਂ ਨੇ।

ਤੇਰੀਆਂ ਹੀ ਚੰਨਾ ਮੇਰੇ ਦਿਲ ‘ਚ ਉਮੰਗਾਂ ਨੇ।
ਰੱਬ ਦੇ ਵੀ ਰੰਗ ਹੁੰਦੇ ਸੁਹਣਿਆਂ ਬੇਅੰਤ ਵੇ,

ਆ ਜਾ ਪਰਦੇਸੀ ਢੋਲਾ ਆ ਗਈ ਬਸੰਤ ਵੇ ।
ਮੇਰੀਆਂ ਵੀ ਸਖ਼ੀਆਂ ਦੇ ਆ ਗਏ ਨੇ ਕੰਤ ਵੇ।

“ਸੁਹਲ” ਜਿਹੇ ਫੁੱਲਾਂ ਉਤੇ ਮੌਸਮੀਂ ਬਹਾਰ ਏ।
ਆਇਆ ਘਰ ਮਾਹੀ ਮੇਰੀ ਵੱਖ਼ਰੀ ਨੁਹਾਰ ਏ।

ਅੱਗੇ ਪਿੱਛੇ ਫਿਰੇ ਤੇਰੀ ਸੁਹਣੀ ਕੁਲਵੰਤ ਵੇ,
ਆਇਆ ਘਰ ਮਾਹੀ ਅੱਜ ਆਈ ਬਸੰਤ ਵੇ।

ਸਖ਼ੀਆਂ ਸਹੇਲੀਆਂ ਦੇ ਆਏ ਸੱਭ ਕੰਤ ਵੇ ।


ਸੰਪਰਕ: +91 98728 48610
ਜੇ ਮੈਂ ਨਾ ਹੁੰਦੀ ਤਾਂ – ਗੁਰਪ੍ਰੀਤ ਸਿੰਘ ਖ਼ੁਮਾਰ
ਰੌਲਾ ਤਾ ਹੈ… – ਰਵੀ ਸੱਚਦੇਵਾ
ਸੱਚਾ ਨਾਸਤਿਕ -ਬਿੰਦਰ ਜਾਨ-ਏ-ਸਾਹਿਤ
ਮਲਾਲਾ ਯੂਸਫ਼ਜ਼ਈ – ਪ੍ਰੋ. ਬਾਵਾ ਸਿੰਘ
ਜਗਤਾਰ ਸਾਲਮ ਦੀਆਂ ਕੁਝ ਗ਼ਜ਼ਲਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਲੈਚੀਆਂ -ਮੁਖ਼ਤਿਆਰ ਸਿੰਘ

ckitadmin
ckitadmin
August 22, 2012
ਪੰਜਾਬ ’ਚ ਅਧਿਕਾਰੀਆਂ ਅਤੇ ਵਿਧਾਇਕਾਂ ਦੇ ਟਕਰਾਓ ’ਤੇ ਸਿਆਸਤ ਦੀ ਖੇਡ -ਉਜਾਗਰ ਸਿੰਘ
ਯੂਥ ਸੱਭਿਆਚਾਰਕ ਲੋਕ ਹਿਤੈਸ਼ੀ ਮੰਚ ਵੱਲੋਂ ਆਯੋਜਿਤ ਸੈਮੀਨਾਰ : ਕੁਝ ਮੁੱਦੇ -ਹਰਪ੍ਰੀਤ ਲਵਲੀ
ਅਮਰੀਕੀ ਪ੍ਰਚੂਨ ਵਪਾਰ ਤੇ ਕਿਸਾਨਾਂ ਦੀ ਹਾਲਤ ਵਿਖਾਉਂਦੀ ਪਿਆਜ਼ ਦੀ ਖੇਤੀ –ਪੀ. ਸਾਈਨਾਥ
ਹਾਇਕੂ : ਮੁੱਢਲੀ ਜਾਣ ਪਛਾਣ ਅਤੇ ਪੰਜਾਬੀ ਸਾਹਿਤ ਵਿੱਚ ਇਸ ਦੀ ਆਮਦ -ਹਰਵਿੰਦਰ ਧਾਲੀਵਾਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?