ਦੋ ਡੰਗ ਦੀ ਚਾਹੀਦੀ ਰੋਟੀ
ਦਿਖਾਵੇ ਖਾਤਿਰ ਭੁੱਖਾ ਭਟਕਦਾ ਆਦਮੀ
ਹਰ ਮਜ਼ਹਬ ਹੈ ਮੁਹੱਬਤ ਸਿਖਾਉਂਦਾ,
ਧਰਮ ਸਿਖਾਉਣ ਖਾਤਿਰ ਨਫ਼ਰਤ ਫੈਲਾਉਂਦਾ ਆਦਮੀ
ਨਹੀ ਪਤਾ ਕਿਸ ਨੇ ਕਿਸ ਨੂੰ ਮਾਰ ਦਿੱਤਾ,
ਆਪਣਾ ਮਰੇ ਤੇ ਰੋਂਦਾ ਬੇਗਾਨੇ ਤੇ ਹੱਸਦਾ ਆਦਮੀ
ਤੇਰੀਆਂ ਕੀਤੀਆਂ ਕੋਣ ਭਰੂ,
ਉਂਝ ਮੈਂ ਨੀ ਕਰਦਾ ਓ ਕਰਾਉਂਦਾ ਆਖਦਾ ਆਦਮੀ
ਤਾਂਬੇ ਨੂੰ ਰੰਗੇ ਨਾਲ ਸੋਨੇ,
ਕਾਲੀਆ ਐਨਕਾਂ, ਕੁੜਤੇ ਚਿੱਟੇ ਨਾਲ ਪਾਉਂਦਾ ਆਦਮੀ
ਆਵਦੀ ਇੱਜ਼ਤ ਖਾਤਿਰ ਖੂਨ ਖਰਾਬਾ ਕਰਦਾ,
ਕੋਮਲ-ਕਲੀ ਨੂੰ ਮਚੋੜਦਾ ਵਹਿਸ਼ੀ ਇਹੋ ਆਦਮੀ
ਪੂਰੀ ਦੁਨੀਆ ਤੋ ਫਤਿਹ ਆਦਾਬ ਚਾਹੁੰਦਾ ,
ਗੈਰਾਂ ਨੂੰ ਜਿੱਤਦਾ ਖੁਦ ਨੂੰ ਨਾ ਪਹਿਚਾਣਦਾ ਆਦਮੀ
ਝੂਠ ਉੱਤੇ ਝੂਠ ਬੋਲਦਾ ਕੋਠੇ ਚੜ ਜਾਂਦਾ,
ਸਚ ਕੀ ਸੀ ਫਿਰ ਇਹੋ ਭੁੱਲ ਜਾਂਦਾ ਆਦਮੀ
ਜੇ ਹੈ ਤੈਨੂੰ ਭੁਲੇਖਾ ਕਵੀ ਬਾਰੇ ਤਾ ਕਢਦੇ,
ਦੁਨੀਆ ਨੂੰ ਸੁਣਾਉਂਦਾ ਖੁਦ ਨਾ ਅਪਣਾਉਂਦਾ ਆਦਮੀ
ਸੰਪਰਕ: +91 99886 46091

