
ਦਰਅਸਲ, ਇਸ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਹੁੰਦਾ ਕੀ ਹੈ ਕਿ ਸਾਡੀ ਚਮੜੀ ‘ਚ ਕੁਝ ਗ੍ਰੰਥੀਆਂ ਤਾਂ ਪਸੀਨੇ ਲਈ ਹੁੰਦੀਆਂ ਹਨ, ਜਿਹੜੀਆਂ ਸਰੀਰ ਦਾ ਤਾਪਮਾਨ ਰੈਗੂਲਰ ਕਰਨ ‘ਚ ਸਹਾਇਕ ਹੁੰਦੀਆਂ ਹਨ। ਇਸਦੇ ਨਾਲ-ਨਾਲ ਕੁਝ ਹੋਰ ਗ੍ਰੰਥੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਸਿਬੇਸੀਅਮ ਗ੍ਰੰਥੀਆਂ ਕਹਿੰਦੇ ਹਾਂ। ਇਹ ਗ੍ਰੰਥੀਆਂ ਇਕ ਚਿਕਨਾਈ ਵਾਲਾ ਪਦਾਰਥ ਬਣਾਉਂਦੀਆਂ ਨ, ਜਿਹੜਾ ਸਾਡੀ ਚਮੜੀ ਦੀ ਕੁਦਰਤੀ ਚਮਕ ਅਤੇ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹ ਗ੍ਰੰਥੀਆਂ ਪੈਰਾਂ ਦੀਆਂ ਤਲੀਆਂ, ਹਥੇਲੀਆਂ ਅਤੇ ਉ¥ਪਰੀ ਪਲਕਾਂ ਨੂੰ ਛੱਡ ਕੇ ਸਾਰੇ ਸਰੀਰ ‘ਚ ਫੈਲੀਆਂ ਹੁੰਦੀਆਂ ਹਨ। ਇਨ੍ਹਾਂ ਗ੍ਰੰਥੀਆਂ ਦੀ ਗਿਣਤੀ ਸਿਰ, ਚਿਹਰੇ, ਗਰਦਨ, ਛਾਤੀ ਅਤੇ ਪਿੱਠ ‘ਤੇ ਜ਼ਿਆਦਾ ਹੁੰਦੀ ਹੈ। ਕਿਲ-ਮੁਹਾਸੇ ਇਨ੍ਹਾਂ ਗ੍ਰੰਥੀਆਂ ਦੀ ਹੀ ਇਕ ਬਿਮਾਰੀ ਹੈ। ਜਦੋਂ ਸਿਬੇਸੀਅਸ ਗ੍ਰੰਥੀਆਂ ‘ਚ ਚਿਕਨਾਈ ਵਾਲਾ ਪਦਾਰਥ ਜ਼ਿਆਦਾ ਮਾਤਰਾ ‘ਚ ਬਣਨ ਲੱਗਦਾ ਹੈ ਤਾਂ ਉਹ ਜੰਮ ਕੇ ਕਿਲਾਂ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹੀ ਅਸਲੀ ਗੱਲ ਹੈ।
ਕਿਲ-ਮੁਹਾਸੇ ਸਾਡੇ ਮੱਥੇ, ਗਲਾਂ, ਗਰਦਨ, ਛਾਤੀ, ਪਿੱਠ ਆਦਿ ਥਾਵਾਂ ‘ਤੇ ਕਾਲੇ ਬਿੰਦੂ ਦੇ ਰੂਪ ‘ਚ, ਲਾਲ ਰੰਗ ਦੇ ਉਭਾਰ ਦੇ ਰੂਪ ‘ਚ ਜਾਂ ਫਿੰਸੀ ਦੇ ਰੂਪ ‘ਚ ਪਾਏ ਜਾ ਸਕਦੇ ਹਨ। ਇਹ ਦਿਖਣ ‘ਚ ਕਾਫੀ ਭੈੜੇ ਲੱਗਦੇ ਹਨ ਅਤੇ ਨਾਲ ਦੀ ਨਾਲ ਇਨ੍ਹਾਂ ‘ਚ ਕੁਝ ਦਰਦ, ਖਾਜ ਜਾਂ ਜਲਨ ਵੀ ਹੋ ਸਕਦੀ ਹੈ। ਇਹੀ ਹੀ ਇਨ੍ਹਾਂ ਨੌਜਵਾਨਾਂ ਦੀ ਪਰੇਸ਼ਾਨੀ ਦੀ ਵਜ੍ਹਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਹੋਣ ‘ਤੇ ਕਰਨਾ ਕੀ ਚਾਹੀਦਾ ਹੈ? ਇਹ ਇਕ ਕੁਦਰਤੀ ਵਰਤਾਰਾ ਹੈ, ਜਿਹੜਾ ਕਿਸੇ ‘ਚ ਘੱਟ ਹੁੰਦਾ ਹੈ ਅਤੇ ਕਿਸੇ ‘ਚ ਵੱਧ ਹੁੰਦਾ ਹੈ। ਇਸ ਲਈ ਇਹ ਹੁੰਦਾ ਹੀ ਰਹਿਣਾ ਹੈ।

