ਇੱਕ ਦਿਨ ਮੈਂ
ਅੱਖਰ ਕੀਤੇ ‘ਕੱਠੇ
ਫੜਕੇ ਛਿੱਲੇ,
‘ਕੱਲਾ ‘ਕੱਲਾ
ਸਾਨ ‘ਤੇ ਲਾ
ਤਿੱਖੇ ਕੀਤੇ,
ਅੱਖਰ ਬੋਲੇ-
ਕਿਉਂ ਦੁੱਖ ਦੇਨੈਂ ?
ਮੈਂ ਕਿਹਾ-
ਤੁਸਾਂ ਲੋਕਾਂ ਲਈ
ਬਹੁਤ ਕੁਝ ਕਰਨਾ ਹੈ,
ਜਦ ਤੁਸੀਂ ਮਿਲਦੇ
ਸ਼ਬਦ ਬਣਦੇ
ਕੁਝ ਤਿੱਖੇ ਕੁਝ ਖੁੰਢੇ,
ਮੈਂ ਚਾਹੁੰਦਾ ਹਾਂ
ਤੁਸੀਂ ਐਨੇ ਤਿੱਖੇ ਹੋਵੋਂ
ਐਨੇ ਤਿੱਖੇ ਹੋਵੋਂ,
ਸਰਮਾਏਦਾਰੀ ਦੀ
ਪਾੜ ਦੇਵੋਂ ਵੱਖੀ,
ਲਗਾਂ ਦੇ ਬਣਾਕੇ ਹਥਿਆਰ
ਊਚ ਨੀਚਤਾ ਦਾ
ਕਰ ਦੇਵੋ ਕਤਲ ਤੁਸੀਂ…
ਕਰ ਦੇਵੋ ਕਤਲ ਤੁਸੀਂ…
ਸੰਪਰਕ: 001-604-825-8053

