ਨਾ ਨੀਤ ਨਾ ਮੁਰਾਦ ਹੈ
ਮੇਰਾ ਵਤਨ ਅੱਜ ਆਜ਼ਾਦ ਹੈ
ਹਰ ਸਾਲ ਝੰਡੇ ਝੁਲਦੇ
ਮੂੰਹ ਵਾਅਦਿਆਂ ਦੇ ਖੁੱਲਦੇ
ਚੇਤੇ ’ਚ ਰਹਿਣ ਕੁਰਸੀਆਂ
ਬਾਕੀ ਨਾ ਰਹਿੰਦਾ ਯਾਦ ਹੈ
ਮੇਰਾ ਵਤਨ ਅੱਜ ਆਜ਼ਾਦ ਹੈ
ਹਰ ਸਾਲ ਝੰਡੇ ਝੁਲਦੇ
ਮੂੰਹ ਵਾਅਦਿਆਂ ਦੇ ਖੁੱਲਦੇ
ਚੇਤੇ ’ਚ ਰਹਿਣ ਕੁਰਸੀਆਂ
ਬਾਕੀ ਨਾ ਰਹਿੰਦਾ ਯਾਦ ਹੈ
ਕਾਵਾਂ ਦੇ ਵਾਂਗੂੰ ਬੋਲਦੇ
ਭੇਤਾਂ ਦੇ ਭੇਤ ਖੋਲਦੇ
ਕਿਤੇ ਹੈ ਮੁੱਦਾ ਜਾਤ ਦਾ
ਕਿਤੇ ਧਰਮ ਦਾ ਵਿਵਾਦ ਹੈ

ਮਹਿੰਗਾਈ ਚੋਰ ਬਾਜ਼ਾਰ ਦੀ
ਨਾ ਗੱਲ ਕਰੋ ਰੁਜ਼ਗਾਰ ਦੀ
ਬਸ ਸਹਿ ਲਿਆ ਤੇ ਜੀ ਲਿਆ
ਹੱਕ ਮੰਗਣਾ ਅਪਵਾਦ ਹੈ
ਹਰ ਆਮ ਬੰਦਾ ਮਰ ਰਿਹਾ
ਖਾਤਾ ਵਿਦੇਸ਼ੀ ਭਰ ਰਿਹਾ
ਨਾ ਘਪਲਿਆਂ ਦਾ ਅੰਤ ਹੈ
ਨਾ ਘਪਲਿਆਂ ਦਾ ਆਦਿ ਹੈ
ਹੁਣ ਆਪਣਿਆਂ ਦੀ ਤਾਨ ਹੈ
ਹਰ ਵਕਤ ਇਮਤਿਹਾਨ ਹੈ
ਸਵੀਕਾਰ ਲਈ ਅਧੀਨਤਾ
ਅਸਾਂ ਫਿਰ ਆਜ਼ਾਦੀ ਬਾਦ ਹੈ
ਸਾਹਾਂ ਨੂੰ ਬਿਪਤਾ ਪੈ ਰਹੀ
ਹਰ ਪੌਣ ਰੋਂਦੀ ਕਹਿ ਰਹੀ
ਮੇਰਾ ਵੀ ਦਮ ਘੁੱਟ ਰਿਹਾ
ਮੇਰੀ ਅਣਸੁਣੀ ਫਰਿਆਦ ਹੈ
ਭੁੱਖ ਨਾਲ ਨਿਰਧਨ ਲੜ ਰਿਹਾ
ਅੰਨ ਵਿਚ ਗੋਦਾਮਾ ਸੜ ਰਿਹਾ
ਰੋਟੀ ਖਵਾ ਵਿੱਚ 5 ਰੁਪਏ
ਨੇਤਾਵਾਂ ਲੁੱਟੀ ਦਾਦ ਹੈ
ਅੰਨ ਵਿਚ ਗੋਦਾਮਾ ਸੜ ਰਿਹਾ
ਰੋਟੀ ਖਵਾ ਵਿੱਚ 5 ਰੁਪਏ
ਨੇਤਾਵਾਂ ਲੁੱਟੀ ਦਾਦ ਹੈ
ਮੈਂ ਕੋਸਦਾ ਅੰਗਰੇਜ਼ ਨੂੰ
ਉਸ ਦੌਰ ਦੇ ਹਰ ਪੇਜ ਨੂੰ
ਸੋਚੋ ਤਾਂ ਵਰਤਮਾਨ ਦੀ
ਕਿਉਂ ਖੋਖਲੀ ਬੁਨਿਆਦ ਹੈ
ਊਧਮ ਜਿਹੇ ਚਿਰਾਗ ਦੀ
ਤੇ ਜਲ੍ਹਿਆਂ ਵਾਲੇ ਬਾਗ ਦੀ
ਉਹ ਧਾਪ ਰੂਹ ਭਟਕਦੀ
ਨਾ ਹੋ ਸਕੀ ਆਬਾਦ ਹੈ
ਸੰਪਰਕ: +91 98551 4533

