ਸਕੂਲਾਂ ਅਤੇ ਕਾਲਜਾਂ ਵਿਚ
ਨਹੀਂ ਪੜ੍ਹਾਈ ਜਾਂਦੀ
ਕੀਟਾਂ, ਪੰਛੀਆਂ ਅਤੇ ਜਾਨਵਰਾਂ
ਦੀ ਬੋਲੀ
ਜੇਕਰ ਮੈਂ ਜਾਣਦਾ ਹੁੰਦਾ
ਕੀਟਾਂ, ਪੰਛੀਆਂ ਅਤੇ ਜਾਨਵਰਾਂ
ਦੀ ਬੋਲੀ
ਤਾਂ ਮੈਂ ਆਖਣਾ ਸੀ
ਸ਼ਹਿਦ ਦੀਆਂ ਮੱਖੀਆਂ, ਸਾਰੇ ਕੀਟਾਂ, ਪੰਛੀਆਂ ਅਤੇ ਜਾਨਵਰਾਂ ਨੂੰ
ਕਿ ਬੱਚਿਆਂ ਵਾਲਿਓ!
ਇਹਨਾ ਮੋਬਾਇਲ ਟਾਵਰਾਂ ਤੋਂ
ਦੂਰ ਰਿਹਾ ਕਰੋ

ਨਹੀਂ ਤਾਂ
ਪ੍ਰਾਕ੍ਰਿਤੀ-ਚੱਕਰ
ਬਹੁਤ ਵਿਗੜ ਜਾਵੇਗਾ
ਅਤੇ ਇਕ ਦਿਨ
ਇਸ ਇਨਸਾਨ ਦਾ ਵਜੂਦ ਵੀ
ਡਾਇਨਾਸੌਰ ਵਾਂਗੂੰ
ਮਹਿਜ਼ ਕਿਤਾਬਾਂ ਵਿਚ ਹੀ ਲਿਖਿਆ ਰਹਿ ਜਾਵੇਗਾ
ਜਿਸਨੂੰ ਪੜ੍ਹਨ ਲਈ
ਕੀਟ, ਪੰਛੀ ਅਤੇ ਜਾਨਵਰ
ਅਸਮਰਥ ਹੋਣਗੇ
ਕਿਉਂਕਿ
ਕੀਟ, ਪੰਛੀ ਅਤੇ ਜਾਨਵਰ ਵੀ
ਨਹੀਂ ਜਾਣਦੇ ਹਨ
ਇਨਸਾਨਾਂ ਦੀ ਬੋਲੀ।
ਸੰਪਰਕ: +91 94184 70707

