ਕਦੀ ਖ਼ੁਆਬਾਂ ‘ਚ ਲੱਭਦੀ ਹੈਂ, ਯਾਦਾਂ ‘ਚ ਲੱਭਦੀ ਹੈਂ
ਲੱਭੀ ਸੀ ਜੋ ਚੀਜ਼, ਮੁੜ ਗੁਆ ਕੇ ਉਹ ਲੱਭਦੀ ਹੈਂ
ਲੱਭੀ ਸੀ ਜੋ ਚੀਜ਼, ਮੁੜ ਗੁਆ ਕੇ ਉਹ ਲੱਭਦੀ ਹੈਂ
ਆਈ ਸੀ ਬਹਾਰ ਜਿਹੜੀ ਰੁੱਖਾਂ ‘ਤੇ ਖਿਲ ਕੇ
ਹਾੜ੍ਹ ਦੇ ਮਹੀਨੇ ਹੁਣ ਮਹਿਕ ਕਿੱਥੋਂ ਲੱਭਦੀ ਹੈਂ
ਕਹਿੰਦੇ ਨੇ ਸਿਆਣੇ ਹੁੰਦੇ ਪਲ ਇਹ ਅਨਮੋਲ ਨੇ
ਬੇਹਿਸਾਬ ਖ਼ਰਚ ਕੇ, ਹਿਸਾਬ ਕਿਹੜਾ ਲੱਭਦੀ ਹੈਂ
ਸਿਖ ਲੈ ਤੂੰ ਮੁੱਲ ਪਾਉਣਾ ਹੱਥ ਆਈ ਚੀਜ਼ ਦਾ
ਵੇਖੀਂ ਕਿਤੇ ਅਜੇ ਵੀ ਤੂੰ ਕੌਡੀਆਂ ਹੀ ਲੱਭਦੀ ਹੈਂ
ਸੋਚੇਂ ਗੀ ਤੂੰ ਰੂਹ ਮੇਰੀ, ਖਰੀਆਂ ਸੁਣਾਈਆਂ ਨੇ
ਸੱਚ ਹੀ ਸੁਣਾਈਆਂ ਵਿੱਚ ਝੂਠ ਕੀ ਲੱਭਦੀ ਹੈਂ
ਜਿੰਨੀ ਵੀ ਮਿਲੀ ਹੁਣ ਮੌਜ ਨਾ ਜੀ ਚੱਲ
ਹੁਣ ਵੀ ਤੂੰ ਜ਼ਿੰਦਗੀ ‘ਚੋਂ ਹੋਰ ਕੀ ਲੱਭਦੀ ਹੈਂ
***
ਪੱਕੀਆਂ ਨੇ ਕੰਧਾਂ, ਵਿੱਚ ਕੱਚੀਆਂ ਨੇ ਡੋਰੀਆਂ
ਸੁੱਕਣੇ ਨੇ ਪਈਆਂ ਜਿੱਥੇ ਪਿਆਰ ਦੀਆਂ ਪੁਣੀਆਂ
ਪੱਕੀਆਂ ਨੇ ਕੰਧਾਂ, ਵਿੱਚ ਕੱਚੀਆਂ ਨੇ ਡੋਰੀਆਂ
ਸੁੱਕਣੇ ਨੇ ਪਈਆਂ ਜਿੱਥੇ ਪਿਆਰ ਦੀਆਂ ਪੁਣੀਆਂ
ਪਿਆਰ ਤੂੰ ਪਾਇਆ ਸੀ, ਕਿੰਨਾ ਕੁ ਉਹਨੂੰ ਜਾਣ ਕੇ?
ਜਾਣ ਕੇ ਤੂੰ ਕਹਿਣਾ ਅੱਜ, ਇਹ ਨੇ ਮਜਬੂਰੀਆਂ
ਸਾਂਭ ਸਾਂਭ ਰੱਖ ਦਿਲਾ, ਕੱਚੀਆਂ ਨੇ ਡੋਰੀਆਂ
ਵੇਖੀਂ ਕਿਤੇ ਭਰ ਨਾ ਲਵੀਂ ਸ਼ੱਕ ਦੀਆਂ ਬੋਰੀਆਂ
ਰਾਹ ਨਹੀਓਂ ਔਖਾ ਕੋਈ, ਬਸ ਦਿਲਾਂ ਤੋਂ ਨੇ ਦੂਰੀਆਂ
ਰੁਲ ਨਾ ਤੂੰ ਜਾਵੀਂ ਕਿਤੇ, ਉਮਰਾਂ ਨੇ ਥੋੜ੍ਹੀਆਂ
ਮਿੱਟੀ ਦੇ ਸੀ ਘਰ ਓਦੋਂ, ਪੱਕੀਆਂ ਸੀ ਡੋਰੀਆਂ
ਪੱਕੀਆਂ ਨੇ ਕੰਧਾਂ, ਵਿੱਚ ਕੱਚੀਆਂ ਨੇ ਡੋਰੀਆਂ
ਸੰਪਰਕ: 001 306 351 9420

