(1)
ਮਾਰ ਉਡਾਰੀ ਉੱਡ ਜਾਂਦਾ
ਖੰਭ ਟੁੱਟ ਜਾਵੇ ਗਿਰ ਜਾਂਦਾ
ਮਾਰ ਉਡਾਰੀ ਉੱਡ ਜਾਂਦਾ
ਖੰਭ ਟੁੱਟ ਜਾਵੇ ਗਿਰ ਜਾਂਦਾ
ਰਾਹ ਤਾਂ ਕੋਈ ਇੱਕ ਫੜ ਕੇ ਵੇਖ
ਫਿਰ ਮੰਜ਼ਿਲ ਤੱਕ ਵੀ ਪੁੱਜ ਜਾਂਦਾ
ਤੂੰ ਹਾਰ ਗਿਆ, ਤੂੰ ਜਿੱਤ ਗਿਆ
ਇਹ ਕਾਹਤੋਂ ਦਿਲ ਵਿੱਚ ਰਹਿ ਜਾਂਦਾ
ਤੁਰਦਾ ਜਾ ਬਸ ਰਸਤੇ ‘ਤੇ
ਫਿਰ ਰਸਤਾ ਤੇਰਾ ਹੋ ਜਾਂਦਾ
ਸਾਂਭ ਕੇ ਰੱਖ ਆਪਣਾ ਆਪ
ਕਿਉਂ ਗ਼ੈਰਾਂ ਵਿੱਚ ਏ ਰੁਲ ਜਾਂਦਾ
ਬਾਜ ਦੀ ਅੱਖ ਨਾਲ ਲੱਭ ਕੇ ਵੇਖ
ਜੋ ਚਾਵੇਂ ਉਹੀ ਮਿਲ ਜਾਂਦਾ
(2)
ਜ਼ਿੰਦਗੀ ਦੀ ਖੇਡ ਵਿੱਚ
ਖੇਡੇ ਸੰਗ ਜਿਨ੍ਹਾਂ ਦੇ
ਯਾਦ ਆਉਂਦੇ ਪਲ ਅੱਜ
ਉਹੀਓ ਬੀਤੇ ਦਿਨਾਂ ਦੇ
ਪਾਉਂਦੇ ਸੀ ਜੋ ਰੌਲਾ ਸਾਰੇ
ਮੇਲੇ ਵਿੱਚ ਰਲ ਕੇ
ਭੱਜ ਜਾਂਦੇ ਨਾਲ ਵਾਲਾ
ਕੁੰਡੀ ਬੂਹਾ ਭੰਨ ਕੇ
ਲੁਕਣ ਮੀਚੀ ਖੇਡਦੇ ਸੀ
ਲੁਕ ਗਏ ਪਲ ਉਹ
ਯਾਰ ਵੀ ਗੁਆਚੇ ਨਾਲੇ
ਸੱਚੇ ਸਾਰੇ ਦਿਲ ਉਹ

