By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅਕਸ਼ੇ ਚੱਢਾ ਦੀਆਂ ਦੋ ਕਵਿਤਾਵਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਅਕਸ਼ੇ ਚੱਢਾ ਦੀਆਂ ਦੋ ਕਵਿਤਾਵਾਂ
ਕਾਵਿ-ਸ਼ਾਰ

ਅਕਸ਼ੇ ਚੱਢਾ ਦੀਆਂ ਦੋ ਕਵਿਤਾਵਾਂ

ckitadmin
Last updated: October 19, 2025 8:30 pm
ckitadmin
Published: February 19, 2014
Share
SHARE
ਲਿਖਤ ਨੂੰ ਇੱਥੇ ਸੁਣੋ

(1)

ਕੀ ਠਿਕਾਣਾ ਮੇਰਾ ਯਾਰਾ
ਅੱਜ ਏਸ ਸ਼ਹਿਰ, ਕੱਲ੍ਹ ਓਸ ਸ਼ਹਿਰ
ਜਗ ਹਸਾਇਆ ਮਾਲਕ ਦਾ
ਮਖੋਲ ਬਣਾਇਆ ਮੇਰਾ

ਤੂੰ ਵੀ ਤੁਰ ਜਾ ਘਰ ਨੂੰ ਹੁਣ
ਤਮਾਸ਼ਾ ਅੱਜ ਦਾ ਮੁੱਕ ਗਿਆ
ਕੱਲ੍ਹ ਫੇਰ ਜਾਊਗਾ ਜੋਕਰ
ਕੋਈ ਸ਼ਹਿਰ ਨਵਾਂ ਹਸਾਉਗਾ

ਸ਼ਹਿਰ ਤੇਰੇ ਸੀ ਵੇਲਾ ਏਨਾ
ਹੁਣ ਜਾਣ ਦਾ ਵੇਲਾ ਵੀ ਆਉਗਾ
ਸੋਚਿਆ ਹੁੰਦਾ ਪਹਿਲਾਂ ਹੀ
ਫਿਰ ਦਿਲ ਕਿਉਂ ਪਛਤਾਉਗਾ

ਕਿਹਾ ਸੀ ਮੈਂ ਪਹਿਲਾਂ ਹੀ
ਕੁਝ ਦੇਰ ਮੈਂ ਹਸਾਉਂਗਾ
ਦੇ ਕੇ ਤੈਨੂੰ ਦੁਨੀਆਂ
ਆਪਣੇ ਰਾਹ ਤੁਰ ਜਾਉਂਗਾ

ਜਦ ਗੱਲ ਵਿਛੜਨ ਦੀ ਕਰਦਾ ਸੀ
ਤੂੰ ਓਦੋਂ ਵੀ ਰੁੱਸ ਜਾਂਦਾ ਸੀ
ਅੱਜ ਪੁੱਛਿਆ ਵੀ ਨਹੀਂ ਛੱਡਣ ਲੱਗੇ
ਕਿਉਂ ਜੋਕਰ ਓਦੋਂ ਹਸਾਉਂਦਾ ਸੀ?

 

 

(2)

ਆਜਾ ਸੱਜਣਾ ਦਿਲ ਮਹਿਲ ਵਿੱਚ
ਸਾਂਭ ਕੇ ਤੈਨੂੰ ਰੱਖਾਂ
ਤੇਰੀ ਮਹਿਫ਼ਲ ਵਿੱਚ ਹੈ ਦੁਨੀਆਂ
ਮੇਰੀ ਮਹਿਫ਼ਲ ‘ਚ ਤੂੰ ਹੋਵੇਂ…

ਬਹਿ ਕੇ ਤੇਰੇ ਸਾਹਮਣੇ
ਵਰਕੇ ਦਿਲ ਦੇ ਮੈਂ ਤਾਂ ਫਰੋਲਾਂ
ਤੇਰੀ ਅੱਖੀਆਂ ਦੇ ਬੋਲਾਂ ਨੂੰ
ਦਿਲ ਤਰਾਜੁ ਤੋਲਾਂ…

ਸੁੰਨੀ ਲੱਗੇ ਜਿੰਦ ਏ ਮੈਨੂੰ
ਜੇ ਤੂੰ ਸਾਹਮਣੇ ਹੋਵੇ ਨਾ
ਅੱਖ ਤੇਰੀ ਦੇ ਹੰਝੂ ਦੀ
ਏ ਜਗ ਵੀ ਕੀਮਤ ਹੋਵੇ ਨਾ…

ਕਰਦੇ ਦਿਲ ਦਾ ਹਾਲ ਬਿਆਨ
ਮੈਨੂੰ ਆਪਣਾ ਬਣਾ ਕੇ ਰੱਖ ਸੱਜਣਾ
ਜੇ ਆਖੇਂ ਕੀਮਤ ਪਾਉਣ ਲਈ
ਏ ਜਿੰਦ ਵੀ ਗਿਰਵੀਂ ਰੱਖ ਸੱਜਣਾ…

ਲੱਗ ਸੀਨੇ ਤੇਰੇ ਰੋਵਾਂ ਮੈਂ
ਤੂੰ ਹਰ ਅੱਥਰੂ ਦਾ ਮੁੱਲ ਪਾਵੇਂ
ਜੋ ਹੋਵੇ ਨਸੀਬ ਮੇਰਾ
ਮੈਂ ਤੇਰੀ ਤੂੰ ਮੇਰਾ ਬਣ ਜਾਵੇਂ…

ਤੈਨੂੰ ਕਹਿ ਜਾਵਾਂ ਦਿਲ ਦੀਆਂ ਗੱਲਾਂ
ਇੱਕ ਵਾਰੀ ਦਿਲ ਨਾਲ ਲੱਗ ਸੱਜਣਾ
ਮੈਂ ਰੱਬ ਨੂੰ ਵੀ ਪਾ ਜਾਵਾਂਗੀ
ਇੱਕ ਵਾਰੀ ਜੇ ਤੂੰ ਮਿਲ ਜਾਵੇਂ…

ਸ਼ਹੀਦ ਉੱਧਮ ਸਿੰਘ – ਦੀਪ ਠੂਠਿਆਂਵਾਲੀ
ਆਦਮੀ – ਹਰਮਿੰਦਰ ਸਿੰਘ ਭੱਟ
ਪੁਕਾਰ ਪੰਜਾਬੀ ਦੀ –ਮਲਕੀਅਤ ਸਿੰਘ ਸੰਧੂ
ਲਾਰੇ – ਹਰਦੀਪ ਬਿਰਦੀ
ਫੁੱਲਾਂ ਦਾ ਸ਼ੌਕੀਨ – ਬਲਜਿੰਦਰ ਮਾਨ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਭਾਜਪਾ ਲੋਕਾਂ ਨੂੰ ਫ਼ਿਰਕੂ ਪ੍ਰਚਾਰ ਨਾਲ ਭਰਮਾ ਨਹੀਂ ਸਕੇਗੀ -ਪ੍ਰੋ. ਰਾਕੇਸ਼ ਰਮਨ

ckitadmin
ckitadmin
September 18, 2014
ਵੈਨਜੂਏਲਾ ਰਾਜਪਲਟੇ ਦੇ ਯਤਨਾਂ ‘ਚ ਅਮਰੀਕੀ ਹਕੂਮਤ ਦੀ ਦਖਲਅੰਦਾਜ਼ੀ -ਮਨਦੀਪ
ਅਜੋਕੇ ਮਨੁੱਖ ਦੀ ਮਨੋਦਸ਼ਾ ਬਿਆਨਣ ਵਾਲਾ ਕੈਨੇਡੀਅਨ ਪੰਜਾਬੀ ਸ਼ਾਇਰ ਮਨਜੀਤ ਮੀਤ
ਪੰਚਾਇਤਾਂ ਦੇ ਤਾਲਿਬਾਨੀ ਫ਼ਰਮਾਨਾਂ ਵਿਰੁੱਧ ਖੁਦ ਵੀ ਉਠੇ ਔਰਤ – ਨਿਰਮਲ ਰਾਣੀ
ਲੋਕ ਸਭਾ ਚੋਣਾਂ:ਪੰਜਾਬ -ਤਰਨਦੀਪ ਦਿਓਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?