ਪਰਵਾਸ : ਸ਼ੌਂਕ ਜਾਂ ਮਜਬੂਰੀ -ਡਾ. ਨਿਸ਼ਾਨ ਸਿੰਘ ਰਾਠੌਰ
Posted on:- 24-01-2019
ਮਨੁੱਖ ਜਦੋਂ ਤੋਂ ਸਮਾਜਕ ਬਣਤਰ ਦਾ ਹਿੱਸਾ ਬਣਿਆ ਹੈ ਉਦੋਂ ਤੋਂ ਹੀ ਪਰਵਾਸ ਨੂੰ ਧਾਰਨ ਕਰਦਾ ਆਇਆ ਹੈ। ਮਨੁੱਖ ਨੂੰ ਇਹ ਪਰਵਾਸ ਕਦੇ ਰੁਜ਼ਗਾਰ ਕਰਕੇ ਧਾਰਨ ਕਰਨਾ ਪਿਆ ਅਤੇ ਕਦੇ ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਖ਼ਾਤਰ। ਆਦਿ ਕਾਲ ਤੋਂ ਹੀ ਮਨੁੱਖ ਆਪਣੇ ਕਬੀਲਿਆਂ ਨੂੰ ਛੱਡ ਕੇ ਦੂਰ- ਦੁਰਾਡੇ ਸ਼ਿਕਾਰ/ਭੋਜਨ ਦੀ ਭਾਲ ਵਿਚ ਜਾਂਦਾ ਰਿਹਾ ਹੈ। ਅਜੋਕੇ ਸਮੇਂ ਵਿਚ ਪਰਵਾਸ ਧਾਰਨ ਕਰਨਾ ਕੋਈ ਨਵੀਂ ਆਰੰਭਤਾ ਨਹੀਂ ਕਿਹਾ ਜਾ ਸਕਦਾ ਬਲਕਿ ਇਹ ਤਾਂ ਮਨੁੱਖੀ ਜੀਵਨ ਦੇ ਸਮਾਜਕ ਜੀਵਨ ਬਣਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਹੁੰਦਾ ਆ ਰਿਹਾ ਹੈ।
'ਰੋਜੀ ਰੋਟੀ ਅਤੇ ਬਿਹਤਰ ਜੀਵਨ ਦੇ ਲਈ ਇਨਸਾਨਾਂ ਦਾ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪਰਵਾਸ ਕਹਾਉਂਦਾ ਹੈ ਜੋ ਯੁਗਾਂ ਪੁਰਾਣਾ ਵਰਤਾਰਾ ਹੈ।' ਅੱਗੇ ਜ਼ਿਕਰ ਮਿਲਦਾ ਹੈ ਕਿ 'ਜਦੋਂ ਮਨੁੱਖੀ ਸਮਾਜ, ਜਮਾਤਾਂ ਵਿਚ ਵੰਡਿਆ ਨਹੀ ਗਿਆ ਸੀ, ਉਸ ਸਮੇਂ ਵੀ ਇਨਸਾਨੀ ਆਬਾਦੀ ਮੈਦਾਨੀ ਇਲਾਕਿਆਂ, ਉਪਜਾਊ ਜ਼ਮੀਨਾਂ ਅਤੇ ਬਿਹਤਰ ਸਹਿਣ ਯੋਗ ਮੌਸਮ ਵਾਲੇ ਇਲਾਕਿਆਂ ਦੀ ਤਲਾਸ਼ ਵਿਚ ਪਰਵਾਸ ਕਰਦੀ ਸੀ। ਸਮਾਜ, ਜਮਾਤਾਂ ਵਿਚ ਵੰਡਿਆ ਗਿਆ ਤਾਂ ਜਮਾਤੀ ਜਬਰ- ਜ਼ੁਲਮ ਦੇ ਕਾਰਨ ਵੀ ਲੋਕ ਪਰਵਾਸ ਕਰਦੇ ਸਨ।' (ਵਿਕੀਪੀਡੀਆ)
Read More
ਵਿਗਿਆਨ ਕਾਂਗਰਸ ਜਾਂ ਸਰਕਸ -ਮੇਘ ਰਾਜ ਮਿੱਤਰ
Posted on:- 21-01-2019
3 ਤੋਂ 7 ਜਨਵਰੀ 2019 ਤੱਕ ਪੰਜਾਬ ਦੇ ਸ਼ਹਿਰ ਫਗਵਾੜਾ ਵਿਖੇ ਭਾਰਤ ਭਰ ਦੇ 30 ਹਜ਼ਾਰ ਵਿਗਿਆਨਕ ਇਕੱਠੇ ਹੋਏ। ਇਹਨਾਂ ਦੇ ਇਕੱਠੇ ਹੋਣ ਦਾ ਮੰਤਵ ਭਾਰਤੀ ਲੋਕਾਂ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਸੀ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਸ ਦਾ ਉਦਘਾਟਨ ਕੀਤਾ। ਆਓ ਵੇਖੀਏ, ਇਸ ਵਿਗਿਆਨਕ ਅਦਾਰੇ ਨੇ ਆਪਣੇ ਉਦੇਸ਼ਾਂ ਦੀ ਪੂਰਤੀ ਕੀਤੀ ਹੈ ਜਾਂ ਨਹੀਂ?
ਵਿਗਿਆਨ ਕਾਂਗਰਸ ਨਾਂ ਦਾ ਇਹ ਅਦਾਰਾ 1914 ਤੋਂ ਕਲਕੱਤਾ ਵਿਖੇ ਸ਼ੁਰੂ ਕੀਤਾ ਗਿਆ। ਅਸਲੀਅਤ ਇਹ ਹੈ ਕਿ ਭਾਰਤੀ ਸੰਵਿਧਾਨ ਦੇ ਮੁੱਢਲੇ ਕਾਰਜਾਂ ਵਿੱਚ ਇਹ ਦਰਜ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਦਾ ਇਹ ਫਰਜ਼ ਹੈ ਕਿ ਉਹ ਵਿਗਿਆਨ ਅਤੇ ਗਿਆਨ ਦਾ ਪ੍ਰਚਾਰ ਅਤੇ ਪਾਸਾਰ ਕਰਨ। ਇਸ ਲਈ ਆਮ ਤੌਰ 'ਤੇ ਇਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਕਰਦੇ ਹਨ। ਤਾਂ ਜੋ ਭਾਰਤੀ ਸੰਵਿਧਾਨ ਵਿੱਚ ਦਰਜ ਵਿਗਿਆਨਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਕਾਰਜ ਭਾਰਤੀ ਲੋਕਾਂ ਤੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਨੂੰ ਵਿਖਾ ਸਕਣ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਇਸ ਦਾ ਉਦਘਾਟਨ ਕੀਤਾ ਸੀ। ਉਦਘਾਟਨ ਸਮੇਂ ਜਦੋਂ ਕੁੱਝ ਲੋਕ ਇਹ ਰੌਲਾ ਪਾ ਰਹੇ ਸਨ ਕਿ ''ਡੈਮਾਂ ਦੇ ਪਾਣੀ ਵਿੱਚੋਂ ਬਿਜਲੀ ਨਾਂ ਦਾ ਅੰਮ੍ਰਿਤ ਕੱਢ ਲਿਆ ਗਿਆ ਹੈ। ਹੁਣ ਤਾਂ ਭਾਰਤ ਦੇ ਲੋਕਾਂ ਨੂੰ ਫੋਕਾ ਪਾਣੀ ਹੀ ਪ੍ਰਾਪਤ ਹੋਵੇਗਾ।'' ਤਾਂ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੂੰ ਚੁੱਪ ਕਰਾਉਣ ਲਈ ਕਿਹਾ ਸੀ ਕਿ ''ਭਾਰਤ ਦੇ ਡੈਮ ਹੀ ਆਧੁਨਿਕ ਭਾਰਤ ਦੇ ਮੰਦਰ ਹੋਣਗੇ।'' ਪਰ ਪੰਡਿਤ ਜਵਾਹਰ ਲਾਲ ਨਹਿਰੂ ਦੀ ਵਿਚਾਰਧਾਰਾ ਨੂੰ ਉਹਨਾਂ ਦੇ ਵਾਰਿਸ਼ਾਂ ਨੇ ਮਿੱਟੀ ਵਿੱਚ ਰੋਲ ਦਿੱਤਾ।
Read More