ਮੇਰੀ ਨਜ਼ਰ ਵਿੱਚ ਬਲਦੇਵ ਸਿੰਘ ਸੜਕਨਾਮਾ ਦਾ ਨਾਵਲ 'ਸੂਰਜ ਦੀ ਅੱਖ'
Posted on:- 28-12-2017
#Harjindermeet
ਇਤਿਹਾਸ ਨੂੰ ਇਕ ਸਮਾਜਿਕ ਵਰਤਾਰੇ ਵਾਂਗੂੰ ਪੜ੍ਹਨਾ, ਸਮਝਣਾ ਅਤੇ ਪੇਸ਼ ਕਰਨਾ ਇਕ ਵੱਡਾ ਬੌਧਿਕ ਕਾਰਜ ਹੁੰਦਾ ਹੈ । ਇਤਿਹਾਸ ਨੂੰ ਸਮਝਣ ਲਈ ਉਸ ਸਮੇਂ ਦੇ ਸਮਾਜਿਕ , ਆਰਥਿਕ ਅਤੇ ਰਾਜਨੀਤਕ ਵਰਤਾਰਿਆਂ ਬਾਰੇ ਸਮਝ ਦੀ ਜ਼ਰੂਰਤ ਹੁੰਦੀ ਹੈ । ਜੇ ਇਤਿਹਾਸ ਦੇ ਅਧਿਐਨ-ਕਾਲ ਦੀਆਂ ਇੰਨ੍ਹਾਂ ਸਥਿਤੀਆਂ ਦੀ ਸਮਝ ਨਹੀਂ ਹੈ ਤਾਂ ਇਤਿਹਾਸ ਜਾਂ ਇਤਿਹਾਸ ਦੀ ਫਿਕਸ਼ਨ ਨੂੰ ਪੜ੍ਹਨ ਵਾਲੇ ' ਮੱਕਿਉਂ ਪਰ੍ਹੇ ਉਜਾੜ' ਨਾਮ ਦੇ ਮਾਨਸਿਕ ਵਿਕਾਰ ਦਾ ਸ਼ਿਕਾਰ ਹੋ ਕੇ ਖ਼ੁਦ ਵੀ ਉਲਝ ਜਾਂਦੇ ਹਨ ਅਤੇ ਦੂਜਿਆਂ ਨੂੰ ਵੀ ਉਲਝਾਉਂਦੇ ਹਨ ।
ਭਾਰਤ ਵਿੱਚ ਇਤਿਹਾਸਕਾਰੀ ਦਾ ਆਰੰਭ , ਇਤਿਹਾਸਕਾਰਾਂ ਦੁਆਰਾ ਨਹੀਂ, ਬਲਕਿ ਅਲੱਗ ਅਲੱਗ ਧਰਮਾਂ ਅਤੇ ਜਾਤੀਆਂ ਨਾਲ ਸਬੰਧਿਤ ਕਵੀਆਂ ਕਵੀਸ਼ਰਾਂ ਦੁਆਰਾ ਹੋਇਆ ਹੋਣ ਕਰਕੇ ਧਰਮ ਅਤੇ ਜਾਤੀਆਂ ਦੀ ਪ੍ਰਸੰਸਾ ਦੇ ਰੁਝਾਨ ਦਾ ਸ਼ਿਕਾਰ ਹੋਇਆ ਹੈ । ਇਸ ਕਰਕੇ ਜ਼ਿਆਦਾਤਰ ਭਾਰਤੀ ਇੰਨ੍ਹਾਂ ਪ੍ਰਸੰਸਾਮਈ ਕਵਿਤਾਵਾਂ ਨੂੰ ਹੀ ਇਤਿਹਾਸ ਸਮਝਣ ਦੀ ਮਨੋਵਿਕਰਿਤੀ ਦਾ ਸ਼ਿਕਾਰ ਪਾਏ ਜਾਂਦੇ ਹਨ ।
Read More
"ਹਿੰਦੂ" ਕੀ ਹੈ? - ਕੰਵਲ ਧਾਲੀਵਾਲ
Posted on:- 27-12-2017
ਸਭ ਤੋਂ ਪਹਿਲਾਂ ਇਹ ਭਰਮ ਦੂਰ ਕਰਨਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਇਰਾਨ (ਪਾਰਸ/ ਫਾਰਸ / ਪਰਸ਼ੀਆ /) ਬਾਰੇ ਗੱਲ ਕਰੋ ਤਾਂ ਦੱਖਣੀ-ਏਸ਼ੀਆ ਦੇ ਸਾਰੇ ਲੋਕ ਅਕਸਰ ਇਸ ਨੂੰ ਇਸਲਾਮ ਨਾਲ ਜੋੜ ਕੇ ਵੇਖਦੇ ਹਨ। ਇਰਾਨ ਦੀ ਸੱਭਿਅਤਾਅਤੇ ਭਾਸ਼ਾ ਹੋਰ ਪ੍ਰਾਚੀਨ ਸਭਿਅਤਾਵਾਂ ਵਾਂਗ ਹੀ ਹਜਾਰਾਂ ਸਾਲ ਪੁਰਾਣੀ ਹੈ ਉਦੋਂ ਦੀ ਜਦੋਂ ਇਸਲਾਮ ਤਾਂ ਕੀ ਮੁਹੰਮਦ ਸਾਹਿਬ ਦਾ ਜਨਮ ਵੀ ਨਹੀਂ ਹੋਇਆ ਸੀ। ਸੱਤਵੀਂ ਸਦੀ ਈਸਵੀ ਵਿੱਚ, ਅਰਬਾਂ ਨੇ ਇਰਾਨ ਦੇ ਸਵਦੇਸ਼ੀ ਸਾਸਾਨੀ ਸਾਮਰਾਜ ਤੇ ਹਮਲਾ ਕੀਤਾ ਅਤੇ ਤਬਾਹ ਕਰ ਦਿੱਤਾ ਅਤੇ ਈਰਾਨ ਹੌਲੀ ਹੌਲੀ ਇਸਲਾਮੀ ਬਣਦਾ ਗਿਆ। ਪਰ ਈਰਾਨ ਦਾ ਆਪਣਾ ਮੂਲ ਧਰਮ ਇਸਲਾਮੀ ਨਹੀਂ ਸੀ ਬਲਕਿ "ਵੈਦਿਕ" ਵਿਚਾਰਧਾਰਾ ਦਾ ਹੀ ਇਕ ਹਿੱਸਾ ਸੀ ਜਿਸ ਵਿਚ ਅੱਗ ਦੀ ਪੂਜਾ ਨੂੰ ਵਿਸ਼ੇਸ਼ ਮਹੱਤਵੀ ਸੀ। ਇਸ ਨੂੰ '' ਜ਼ੋਰੋਆਸ਼ਟਰੀ'' ਧਰਮ ਕਿਹਾ ਜਾਂਦਾ ਹੈ, ਜਿਸਦਾ ਨਾਮ ਉਸਦੇ ਸੰਤ ਜ਼ਰਾਥੁਸਟਰ ਤੋਂ ਪਿਆ।
ਇਸਲਾਮੀ ਹਮਲੇ ਦੇ ਕਾਰਨ, ਜ਼ੋਰੋਆਸ਼ਟਰੀ ਧਰਮ ਦੇ ਲੋਕ ਜੋ ਕਿਸੇ ਵੀ ਹਾਲਤ ਵਿੱਚ ਅਰਬਾਂ ਦਾ ਧਰਮ ਅਪਨਾਉਣ ਲਈ ਤਿਆਰ ਨਹੀਂ ਸਨ, ਉਹ ਭੱਜਕੇ ਭਾਰਤ ਆ ਗਏ ਤੇ ਗੁਜਰਾਤ ਰਾਜ ਵਿੱਚ ਸ਼ਰਨਾਰਥੀ ਬਣ ਗਏ। ਗੁਜਰਾਤ ਦੇ 'ਹਿੰਦੂ' ਰਾਜੇ ਨੇ ਉਨ੍ਹਾਂ ਨੂੰ ਸ਼ਰਨ ਦੇ ਦਿੱਤੀ ਤੇ ਉਦੋਂ ਤੋਂ ਹੀ ਉਹ ਭਾਰਤ ਵਿਚ ਘੁੰਗ ਵੱਸ ਰਹੇ ਹਨ। ਅੱਜ ਅਸੀਂ ਇਹਨਾਂ ਨੂੰ "ਪਾਰਸੀ" ਕਹਿੰਦੇ ਹਾਂ। ਜਮਸ਼ੇਦ ਜੀ ਟਾਟਾ, ਫਿਰੋਜ਼ ਗਾਂਧੀ (ਰਾਹੁਲ ਗਾਂਧੀ ਦਾ ਦਾਦਾ) ਅਤੇ ਸਮ੍ਰਿਤੀ ਇਰਾਨੀ ਵਰਗੇ ਲੋਕ ਉਨ੍ਹਾਂ ਪਾਰਸੀਆਂ ਦੇ ਵੰਸ਼ ਵਿੱਚੋਂ ਹੀ ਹਨ। ਇਸ ਤੋਂ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ 'ਫ਼ਿਰੋਜ਼' ਅਤੇ 'ਜਮਸ਼ੇਦ' ਨਾਮ ਇਰਾਨੀ ਮੂਲ ਦੇ ਹਨ ਅਤੇ ਨਾ ਕਿ ਇਸਲਾਮੀ ਤੇ ਇਹ ਵੀ ਕਿ ਰਾਹੁਲ ਗਾਂਧੀ ਦਾ 'ਪੁਸ਼ਤੈਨੀ ਧਰਮ' ਕੀ ਸੀ !
Read More
ਮਹਿੰਦਰ ਸਿੰਘ ਮਾਨ ਦੀਆਂ ਗ਼ਜ਼ਲਾਂ
Posted on:- 24-12-2017
(1)
ਡਾਕਟਰਾਂ ਤੇ ਵੈਦਾਂ ਤੋਂ ਠੀਕ ਨਾ ਹੋ ਸਕਿਆ ਜਿਹੜਾ ਰੋਗੀ,
ਉਸ ਨੂੰ ਕਿੱਦਾਂ ਠੀਕ ਕਰੇਗਾ ਦਰ ਦਰ ਫਿਰਨੇ ਵਾਲਾ ਜੋਗੀ।
ਉਸ ਬੁੱਢੇ ਦੇ ਨਾਂ ਤੇ ਖੂਬ ਪਕੌੜੇ ਤੇ ਰਸਗੁੱਲੇ ਚੱਲੇ ,
ਜਿਸ ਨੇ ਭੁੱਖਾ ਤੇ ਪਿਆਸਾ ਰਹਿ ਕੇ ਆਪਣੀ ਆਯੂ ਸੀ ਭੋਗੀ।
ਕੋਠੀ 'ਚ ਰਹੇ ਸ਼ਾਨੋ ਸ਼ੌਕਤ ਨਾ' ਸਾਡੇ ਪਿੰਡ 'ਚ ਇਕ ਜੋਗੀ,
ਦਿਲ 'ਚ ਕਈ ਵਾਰ ਸਵਾਲ ਇਹ ਆਏ,ਉਹ ਜੋਗੀ ਹੈ ਜਾਂ ਭੋਗੀ।
ਇਹ ਦਾਜ ਦੀ ਲਾਹਨਤ ਹੋਰ ਪਤਾ ਨ੍ਹੀ ਕੀ ਕੀ ਰੰਗ ਦਿਖਾਏਗੀ,
ਇਸ ਹੱਥੋਂ ਤੰਗ ਹੋ ਕੇ ਮਰ ਗਈ ਕਿਧਰੇ ਗੀਤਾ, ਕਿਧਰੇ ਗੋਗੀ।
ਉਹ ਹਾਲੇ ਵੀ ਬੱਸਾਂ ਵਿੱਚ ਅੱਖਾਂ ਦਾ ਸੁਰਮਾ ਵੇਚੀ ਜਾਵੇ,
ਜੋ ਹੁਣ ਤੱਕ ਬਣਾ ਚੁੱਕਾ ਹੈ ਸੈਆਂ ਨੂੰ ਅੱਖਾਂ ਦੇ ਰੋਗੀ।
Read More
ਮੈਂ ਵੀ ਚੌਕੀਦਾਰ ਮੁਹਿੰਮ ਮਹਿਜ ਪਾਖੰਡ
Posted on:- 21-03-2019
ਪੇਸ਼ਕਸ਼ -ਅਮਨਦੀਪ ਹਾਂਸ
ਭਾਰਤ ਦੀ ਸਿਆਸਤ ’ਚ ਦਿਲਚਸਪੀ ਰੱਖਣ ਵਾਲੇ ਵਿਸ਼ਵ ਭਰ ਚ ਵਸਦੇ ਭਾਰਤੀਆਂ ਦੀ ਨਜ਼ਰ ਤੇ ਕੰਨ ਇਸ ਵਕਤ ਲੋਕ ਸਭਾ ਚੋਣਾਂ ਦੇ ਆਰੰਭ ਹੋਏ ਪ੍ਰਚਾਰ ਵੱਲ ਲੱਗੇ ਹੋਏ ਨੇ। ਹਾਕਮੀ ਧਿਰ ਦੇ ਮੂਹਰੈਲ, ਮੁਲਕ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖੁਦ ਨੂੰ ਮੁਲਕ ਦਾ ਚੌਕੀਦਾਰ ਦੱਸ ਕੇ ਦੇਸ਼ ਵਾਸੀਆਂ ਨੂੰ ਵੀ ਚੌਕੀਦਾਰੀ ਚ ਭਾਗੀਦਾਰ ਬਣਨ ਲਈ ਮੈਂ ਵੀ ਚੌਕੀਦਾਰ ਮੁਹਿੰਮ ਚਲਾ ਰਹੇ ਨੇ।
ਇਸ ਮੁਹਿੰਮ ਨੂੰ ਲੈ ਕੇ ਜਿਥੇ ਵਿਰੋਧੀ ਧਿਰਾਂ ਹੱਲੇ ਬੋਲ ਰਹੀਆਂ ਨੇ ਤੇ ਜੁਆਬ ਚ ਚੌਕੀਦਾਰ ਚੋਰ ਹੈ, ਦੇ ਨਾਅਰੇ ਲਾ ਰਹੀਆਂ ਨੇ, ਓਥੇ ਸਿਆਸੀ ਸਮੀਖਿਅਕ ਵੀ ਆਪਣੀ ਰਾਇ ਦੇ ਰਹੇ ਨੇ।
ਸਵਾਤੀ ਚਤੁਰਵੇਦੀ ਨਾਮ ਦੀ ਸਿਆਸੀ ਸਮੀਖਿਅਕ ਤੇ ਪੱਤਰਕਾਰ ਨੇ ਕਿਹਾ ਹੈ ਕਿ ਮੋਦੀ ਜੀ ਦੀ ਮੈਂ ਵੀ ਚੌਕੀਦਾਰ ਮੁਹਿੰਮ ਮਹਿਜ ਪਾਖੰਡ ਹੈ।
Read More
ਇਕ ਦੇਸ਼, ਇਕ ਚੋਣ: ਸੰਭਾਵਨਾ, ਲਾਭ ਅਤੇ ਲੋਕ-ਹਿੱਤ - ਪ੍ਰੋ: ਐਚ ਐਸ ਡਿੰਪਲ
Posted on:- 23-12-2017
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ "ਇਕ ਦੇਸ਼ ਇਕ ਕਰ" ਜਿਹੇ ਲੁਭਾਵਣੇ ਨਾਅਰੇ ਰਾਹੀਂ ਜੀ.ਐੱਸ.ਟੀ. ਨਾਂ ਦਾ ਅਸਿੱਧਾ ਛਤਰੀ ਕਰ ਲਾਗੂ ਕਰਨ ਬਾਅਦ, 3 ਦਸੰਬਰ, 2017 ਨੂੰ ਕੌਮੀ ਕਾਨੂੰਨ ਦਿਵਸ ਦੇ ਮੌਕੇ ਤੇ "ਇਕ ਦੇਸ਼਼, ਇਕ ਚੋਣ" ਦਾ ਇਕ ਹੋਰ "ਕੈਚੀ" (catchy) ਨਾਅਰਾ ਦਿੱਤਾ ਹੈ, ਜੋ ਕਿ ਦੇਖਣ-ਸੁਣਨ ਨੂੰ ਕਾਫ਼ੀ ਵਧੀਆ ਜਾਪਦਾ ਹੈ, ਪਰ ਕੀ ਇਹ ਨਾਅਰਾ ਸੱਚਮੁੱਚ ਲੋਕ-ਪੱਖੀ, ਸੌਖਾ ਅਤੇ ਸਸਤਾ ਹੈ, ਜਿਵੇਂ ਕਿ ਇਸ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ? ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਸੰਕਲਪ ਦੇ ਚਾਰ ਮੁੱਖ ਲਾਭ ਗਿਣਾਏ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕ ਸਭਾ, ਵਿਧਾਨ ਸਭਾ, ਸਥਾਨਕ ਸਰਕਾਰਾਂ ਭਾਵ ਨਗਰ-ਪਾਲਿਕਾ ਜਾਂ ਪੰਚਾਇਤਾਂ ਅਤੇ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਜਿਹੀਆਂ ਸੰਸਥਾਵਾਂ ਦੀਆਂ ਚੋਣਾਂ ਲਈੀ ਵੱਡੀ ਗਿਣਤੀ ਵਿਚ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਮੁੱਢਲੇ ਕੰਮ ਛੱਡ ਕੇ ਚੋਣਾਂ ਦਾ ਕੰਮ ਸੰਭਾਲਣਾ ਪੈਂਦਾ ਹੈ। ਕਈ ਵਾਰ ਚੋਣਾਂ ਦਾ ਅਮਲ ਸਫ਼ਲਤਾ-ਪੂਰਵਕ ਅਤੇ ਕਈ ਵਾਰ ਚੋਣਾਂ ਦਾ ਅਮਲ ਸਫ਼ਲਤਾ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਉਣ ਲਈ ਵਧੇਰੇ ਨਫ਼ਰੀ ਦੀ ਲੋੜ ਪੂਰੀ ਕਰਨ ਲਈ ਅਰਧ-ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਵੀ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਜਾਂਦੀ ਹੈ।
Read More