ਕੀ ਯੂਕੇ ਯੂਰਪੀਅਨ ਯੂਨੀਅਨ 'ਚੋਂ ਬਾਹਰ ਨਿਕਲ ਸਕੇਗਾ ?
Posted on:- 26-03-2019
23 ਮਾਰਚ ਨੂੰ ਲੰਡਨ ਦੀਆਂ ਸੜਕਾਂ ਤੇ 10 ਲੱਖ ਤੋਂ ਵੱਧ ਲੋਕਾਂ ਵਲੋਂ ਯੂਕੇ ਦੇ ਯੂਰਪੀਅਨ ਯੂਨੀਅਨ ਵਿਚੋਂ ਬਾਹਰ ਨਿਕਲਣ ਦੇ ਫੈਸਲੇ ਵਿਰੁੱਧ ਭਾਰੀ ਪ੍ਰਦਰਸ਼ਨ ਕੀਤਾ ਗਿਆ।ਮੁਜ਼ਾਹਰਕਾਰੀਆਂ ਵਿੱਚ ਹਰ ਵਰਗ ਦੇ ਲੋਕ ਸ਼ਾਮਿਲ ਸਨ।ਮੁਜ਼ਾਹਰਾਕਾਰੀਆਂ ਵਲੋਂ ਜਿਥੇ 'ਯੂਰਪੀਅਨ ਯੂਨੀਅਨ' ਵਿੱਚ ਰਹਿਣ ਦੇ ਨਾਹਰੇ ਮਾਰੇ ਜਾ ਰਹੇ ਸਨ, ਉਥੇ ਅਜਿਹੇ ਬੈਨਰ ਵੀ ਚੁੱਕੇ ਹੋਏ ਸਨ ਕਿ ਇਕੱਠ ਵਿੱਚ ਭਾਈਚਾਰੇ ਨਾਲ ਰਹਿਣਾ ਹੀ ਸਾਡੇ ਹਿੱਤ ਵਿੱਚ ਹੈ।ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਇਸ ਵਿਵਾਦ ਨੇ ਇਸ ਇਤਿਹਾਸਕ ਤੇ ਪ੍ਰਭਾਵਸ਼ਾਲੀ ਮੁਜ਼ਾਹਰੇ ਰਾਹੀਂ ਇੱਕ ਵਾਰ ਫਿਰ ਸਾਰੀ ਦੁਨੀਆਂ ਦਾ ਧਿਆਨ ਯੂਰਪ ਵੱਲ ਖਿੱਚਿਆ ਹੈ।ਇਥੇ ਯਾਦ ਰਹੇ ਕਿ 23 ਜੂਨ 2016 ਨੂੰ ਯੂਕੇ ਦੀ ਟੋਰੀ ਸਰਕਾਰ ਵਲੋਂ ਇੱਕ ਰੈਫਰੈਂਡਮ ਕਰਾਵਾਇਆ ਗਿਆ ਸੀ, ਜਿਸਨੂੰ 'ਬਰੈਕਜ਼ਿਟ' ਦਾ ਨਾਮ ਦਿੱਤਾ ਗਿਆ ਸੀ।ਜਿਸ ਅਨੁਸਾਰ ਲੋਕਾਂ ਨੂੰ ਮੌਕਾ ਦਿੱਤਾ ਗਿਆ ਸੀ ਕਿ ਫੈਸਲਾ ਕਰਨ ਕਿ ਯੂਕੇ ਨੂੰ 'ਯੂਰਪੀਅਨ ਯੂਨੀਅਨ' ਵਿੱਚ ਰਹਿਣਾ ਚਾਹੀਦਾ ਹੈ ਜਾਂ ਬਾਹਰ ਹੋ ਜਾਣਾ ਚਾਹੀਦਾ ਹੈ।
ਇਸ ਰੈਫਰੈਂਡਮ ਵਿੱਚ 51.9% ਲੋਕਾਂ ਵਲੋਂ ਯੂਕੇ ਨੂੰ 'ਯੂਰਪੀਅਨ ਯੂਨੀਅਨ' ਵਿਚੋਂ ਬਾਹਰ ਨਿਕਲਣ ਤੇ 48.1% ਨੇ ਵਿੱਚ ਰਹਿਣ ਦੇ ਹੱਕ ਵਿੱਚ ਵੋਟ ਪਾਈ ਸੀ।ਇਸ ਰੈਫਰੈਂਡਮ ਵਿੱਚ ਤਕਰੀਬਨ 72% ਯੂਕੇ ਵਾਸੀਆਂ ਨੇ ਹਿੱਸਾ ਲਿਆ ਸੀ।ਜਿਸ ਤੋਂ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਬੇਸ਼ਕ ਉਸਨੇ ਹੀ 2015 ਦੀਆਂ ਚੋਣਾਂ ਵਿੱਚ ਰੈਫਰੈਂਡਮ ਕਰਾਉਣ ਦਾ ਵਾਅਦਾ ਕੀਤਾ ਸੀ, ਜਿਸ ਕਰਕੇ ਉਸਦੀ ਬਹੁਮਤ ਵਾਲੀ ਸਰਕਾਰ ਬਣੀ ਸੀ, ਪਰ ਉਹ ਖੁਦ ਯੂਕੇ ਦੇ 'ਯੂਰਪੀਅਨ ਯੂਨੀਅਨ' ਵਿਚੋਂ ਬਾਹਰ ਨਿਕਲਣ ਦੇ ਖਿਲਾਫ ਸੀ।ਲੋਕਾਂ ਵਲੋਂ 'ਯੂਰਪੀਅਨ ਯੂਨੀਅਨ' ਵਿਚੋਂ ਬਾਹਰ ਨਿਕਲਣ ਦੇ ਫਤਵੇ ਤੋਂ ਬਾਅਦ ਡੇਵਿਡ ਕੈਮਰਨ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੱਤਾ ਸੀ।
Read More
ਪੱਤਰਕਾਰ ਸ਼ਿਵ ਇੰਦਰ ਸਿੰਘ ‘ਜਗਜੀਤ ਸਿੰਘ ਆਨੰਦ’ ਪੁਰਸਕਾਰ ਨਾਲ ਸਨਮਾਨਤ
Posted on:- 26-03-2019
ਪੰਜਾਬੀ ਪੱਤਰਕਾਰੀ ਖੇਤਰ ਦੇ ਬਾਬਾ ਬੋਹੜ, ਸਿਆਸਤ ਦੇ ਖੇਤਰ ਵਿੱਚ ਨਵੀਂਆਂ ਤੇ ਉਸਾਰੂ ਪੈੜਾਂ ਪਾਉਣ ਵਾਲੇ ਰੋਜ਼ਾਨਾ 'ਨਵਾਂ ਜ਼ਮਾਨਾ' ਦੇ ਮੁੱਖ ਸੰਪਾਦਕ ਰਹੇ ਮਰਹੂਮ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਯਾਦ ’ਚ ਪੱਤਰਕਾਰੀ ਲਈ ਵਧੀਆ ਸ਼ਲਾਘਾਯੋਗ ਕੰਮ ਕਰਨ ਵਾਸਤੇ ਸ਼ੁਰੂ ਹੋਇਆ ਪੁਰਸਕਾਰ ਇਸ ਵਾਰ ਪੱਤਰਕਾਰ ਤੇ `ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੂੰ ਦਿੱਤਾ ਗਿਆ । ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸੁਫਨਿਆਂ ਦੀ ਵਰੋਸਾਈ ਧਰਤੀ ਪ੍ਰੀਤ ਨਗਰ ਵਿਚ ਕਾਮਰੇਡ ਜਗਜੀਤ ਸਿੰਘ ਆਨੰਦ ਤੇ ਉਹਨਾ ਦੀ ਸਾਹਿਤਕਾਰ ਪਤਨੀ ਉਰਮਿਲਾ ਆਨੰਦ ਦੀ ਯਾਦ ਵਿੱਚ ਕਰਵਾਏ ਗਏ ਯਾਦਗਾਰੀ ਸਨਮਾਨ ਸਮਾਰੋਹ ਵਿਚ ਸਾਲ 2018 ਦੀ ਸਰਬੋਤਮ ਕਹਾਣੀ ‘ਡਬੋਲੀਆ’ ਲਈ ਲੇਖਕ ਬਲਵਿੰਦਰ ਸਿੰਘ ਗਰੇਵਾਲ ਨੂੰ ਉਰਮਿਲਾ ਆਨੰਦ ਪੁਰਸਕਾਰ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਲਈ ਪੱਤਰਕਾਰ ਸ਼ਿਵਇੰਦਰ ਸਿੰਘ ਨੂੰ ਜਗਜੀਤ ਸਿੰਘ ਆਨੰਦ ਪੁਰਸਕਾਰ ਪ੍ਰਦਾਨ ਕੀਤਾ ਗਿਆ ।ਪੱਤਰਕਾਰ ਸ਼ਿਵਇੰਦਰ ਸਿੰਘ ਨੂੰ 51000 ਰੁਪਏ ਦੀ ਰਾਸ਼ੀ ਅਤੇ ਬਲਵਿੰਦਰ ਸਿੰਘ ਗਰੇਵਾਲ ਨੂੰ 21000 ਰੁਪਏ ਰਾਸ਼ੀ ਦੇ ਕੇ ਸਨਮਾਨਿਆ ਗਿਆ।
ਆਨੰਦ ਜੋੜੀ ਸਿਮਰਤੀ ਪੁਰਸਕਾਰ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਉੱਘੇ ਪੰਜਾਬੀ ਨਾਟਕਕਾਰ ਤੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਨੇ ਆਪਣੇ ਮੁੱਖ ਭਾਸ਼ਣ `ਚ ਕਿਹਾ `` ਅਜੋਕੇ ਯੁੱਗ ਵਿੱਚ ਲੋਕਾਂ ਤੱਕ ਪੁਖ਼ਤਾ ਜਾਣਕਾਰੀ ਪੁੱਜਣੀ ਚਾਹੀਦੀ ਹੈ ਤੇ ਲੇਖਣੀ ਵਿੱਚ ਪੱਖਪਾਤ ਕਰਨ ਤੋਂ ਬਚਣਾ ਚਾਹੀਦਾ ਹੈ। ਅੱਜ ਮੀਡੀਆ ’ਤੇ ਸਰਮਾਏਦਾਰੀ ਦੀ ਅਜ਼ਾਰੇਦਾਰੀ ਹੈ ਜਿਸ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਦੀ ਪੇਸ਼ਕਾਰੀ ਹਾਸ਼ੀਏ ’ਤੇ ਚਲੀ ਗਈ ਹੈ। ਇਸ ਕਰਕੇ ਲੇਖਕਾਂ ਤੇ ਪੱਤਰਕਾਰਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਜੇਕਰ ਲਹਿੰਦੇ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਾਉਣੀ ਸ਼ੁਰੂ ਕੀਤੀ ਜਾਵੇ ਤਾਂ ਉੱਥੇ ਕੱਟੜਵਾਦ ਨੂੰ ਠੱਲ੍ਹ ਪੈ ਸਕਦੀ ਹੈ।`` ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਦਾ ਅਮਨ ਦੀ ਗੱਲ ਕੀਤੀ ਹੈ। ਇਸ ਮੌਕੇ ਉਨ੍ਹਾਂ ਪ੍ਰੀਤ ਨਗਰ ਨਾਲ ਸਾਂਝਾਂ ਦਾ ਜ਼ਿਕਰ ਵੀ ਕੀਤਾ ਅਤੇ ‘2018 ਦੀਆਂ ਪ੍ਰਤੀਨਿਧ ਕਹਾਣੀਆਂ’ ਪੁਸਤਕ ਵਿੱਚ ਸ਼ਾਮਿਲ ਕਹਾਣੀਆਂ ਦੇ ਲੇਖਕਾਂ ਨੂੰ ਵਧਾਈ ਦਿੱਤੀ।
Read More
ਜੰਗ ਅਜੇ ਜਾਰੀ ਹੈ ... - ਪਰਮ ਪੜਤੇਵਾਲਾ
Posted on:- 23-03-2019
ਦਫਨ ਨਹੀਂ ਹੁੰਦੇ ਆਜ਼ਾਦੀ 'ਤੇ ਮਰਨ ਵਾਲੇ,
ਪੈਦਾ ਕਰਦੇ ਨੇ ਮੁਕਤੀ ਬੀਜ, ਫਿਰ ਹੋਰ ਬੀਜ ਪੈਦਾ ਕਰਨ ਨੂੰ ।
ਜਿਸਨੂੰ ਲੈ ਜਾਂਦੀ ਦੂਰ ਹਵਾ ਅਤੇ ਫਿਰ ਬੀਜਦੀ ਹੈ,
ਜਿਸਨੂੰ ਪਾਲਣ ਪੋਸ਼ਣ ਕਰਦੇ ਹਨ ਵਰਖਾ ਜਲ ਅਤੇ ਠੰਡਕ ।
੨੩ ਮਾਰਚ, ਸ਼ਾਮ ੭:੩੦ ਮਿੰਟ 'ਤੇ ਕਿਰਤੀਆਂ ਦੀ ਵਿਸ਼ਵ ਪੱਧਰੀ ਲਹਿਰ ਦਾ ਨੌਜਵਾਨ ਆਗੂ, ਮਹਾਨ ਚਿੰਤਕ ਸਮਾਜਵਾਦੀ ਕਮਿਊਨਿਸਟ ਨੂੰ ਵਿਸ਼ਵ ਸਾਮਰਾਜ ਦੀ ਦੁਕਾਨ ਚਲਾਉਣ ਵਾਲੇ ਬਰਤਾਨੀਆ ਨੇ ਆਪਣੀ ਕਠਪੁਤਲੀ ਭਾਰਤੀ ਬਰਤਾਨਵੀ ਸਰਕਾਰ ਕੋਲੋਂ, ਉਸਦੇ ਦੋ ਹੋਰ ਇਨਕਲਾਬੀ ਸਾਥੀਆਂ ਰਾਜਗੁਰੂ ਤੇ ਸੁਖਦੇਵ ਨਾਲ ਫਾਂਸੀ ਦੇ ਫੰਦੇ 'ਤੇ ਲਾਹੌਰ ਜੇਲ੍ਹ ਵਿੱਚ ਲਟਕਾਅ ਦਿੱਤਾ। ਭਗਤ ਸਿੰਘ ਦੇ ਜੀਵਨ ਦਾ ਅੰਤ ੨੩ ਸਾਲ ਛੇ ਮਹੀਨੇ ਤੇ ਕੁਝ ਕੁ ਦਿਨਾਂ ਦੀ ਉਮਰ 'ਚ ਹੋ ਗਿਆ। ਇਨ੍ਹਾਂ ੨੩ ਸਾਲਾਂ ਦੇ ਜੀਵਨ ਵਿੱਚੋਂ ਅਖੀਰਲੇ ੬ ਕੁ ਸਾਲਾਂ ਨੇ ਇਨਕਲਾਬ ਦੀ ਨਵੀਂ ਪਰਿਭਾਸ਼ਾ ਨੂੰ ਭਾਰਤੀ ਲੋਕਾਂ ਅੱਗੇ ਪੇਸ਼ ਕੀਤਾ। ਸਾਮਰਾਜ ਦਾ ਡਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਿਰੁੱਧ ਕੀਤੀਆਂ ਕਾਨੂੰਨੀ ਸਾਜ਼ਿਸ਼ਾਂ 'ਚ ਸ਼ਪਸ਼ਟ ਹੋ ਜਾਂਦਾ ਹੈ ਤੇ ਅਖੀਰ ਇੰਨ੍ਹਾਂ ਸਾਜ਼ਿਸ਼ਾਂ ਨੇ ਹੋਣੀ ਦਾ ਰੂਪ ਧਾਰਿਆ। ਵਿਸ਼ਵ ਸਾਮਰਾਜ (ਸਰਮਾਏਦਾਰੀ) ਆਪਣੇ ਯਤਨ 'ਚ ਸਫਲ ਹੋ ਗਈ। ਤਿੰਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਦੁਨੀਆਂ ਦੀ ਤਮਾਮ ਕਿਰਤੀ ਸ੍ਰੇਣੀ ਅੱਜ ਤੱਕ ਇਸ ਮੌਤ ਕਾਰਣ ਸਰਮਾਏਦਾਰੀ ਦਾ ਸੰਤਾਪ ਹੰਡਾ ਰਹੀ ਹੈ।
ਇਤਿਹਾਸ ਦੀਆਂ ਪੈੜਾਂ ਵਰਤਮਾਨ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਦੀਆਂ ਹਨ। ਬੀਤੇ ਵੇਲੇ 'ਚ ਘਟੀਆਂ ਘਟਨਾਵਾਂ ਦਾ ਹਰ ਸਮੇਂ ਸਾਡੇ ਵਰਤਮਾਨ ਉੱਤੇ ਅਸਰ ਰਹਿੰਦਾ ਹੈ। ੨੩ ਮਾਰਚ ਦਾ ਦਿਨ ਇੱਕ ਇਤਿਹਾਸਿਕ ਵਰਤਾਰਾ ਸੀ, ਜਿਸਨੇ ਅੱਜ ਤੱਕ ਆਪਣਾ ਅਸਰ ਇਤਿਹਾਸ ਉੱਤੇ ਬਰਕਰਾਰ ਰੱਖਿਆ। ਜਿਨ੍ਹਾਂ ਮਨੁੱਖਾਂ ਨੂੰ ਇਸ ਇਤਿਹਾਸਿਕ ਜੁਲਮ ਦਾ ਨਿਸ਼ਾਨਾ ਬਣਾਇਆ ਗਿਆ, ਉਹਨਾਂ ਦੀਆਂ ਲਿਖਤਾਂ ਅੱਜ ਵੀ ਸਾਡੇ ਕੋਲੋਂ ਇਨਸ਼ਾਫ ਮੰਗਦੀਆਂ ਹਨ। ਇਨਸਾਫ ਜਿਸ ਨੇ ਸਮੁੱਚੀ ਦੁਨੀਆਂ ਦੀ ਰਾਜਨੀਤਿਕ-ਆਰਥਿਕ ਸਥਿਤੀ 'ਚ ਹੋਣੀ ਦਾ ਰੂਪ ਧਾਰਨਾ ਹੈ। ਜਿਸ ਨੇ ਲੋਕਾਂ ਨੂੰ ਲਾਮਬੰਦ ਕਰਨ ਤੋਂ ਲੈ ਕੇ ਸੌਖੇ ਕਰਨ ਤੱਕ ਦੇ ਰਾਹ 'ਤੇ ਲੈ ਕੇ ਤੁਰਨਾ ਹੈ।
Read More
ਜਲ੍ਹਿਆਂਵਾਲਾ ਬਾਗ਼ ਸ਼ਤਾਬਦੀ ਮੁਹਿੰਮ ਦਾ ਪੋਸਟਰ ਜਾਰੀ
Posted on:- 23-03-2019
13 ਅਪ੍ਰੈਲ ਅੰਮ੍ਰਿਤਸਰ ਪੁੱਜਣ ਦਾ ਸੁਨੇਹਾ
ਬਰਨਾਲਾ : ਜਲ੍ਹਿਆਂਵਾਲਾ ਸ਼ਤਾਬਦੀ ਸਮਾਗਮ ਮੁਹਿੰਮ ਕਮੇਟੀ,ਪੰਜਾਬ ਵੱਲੋਂ 13 ਅਪ੍ਰੈਲ ਅੰਮ੍ਰਿਤਸਰ ਪੁੱਜਣ ਦਾ ਸੁਨੇਹਾ ਦਿੰਦਾ , ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਸਮੁੱਚੇ ਪੰਜਾਬ ਦੇ ਕੋਨੇ-ਕੋਨੇ ਵਿੱਚ ਲਗਾਇਆ ਜਾਣ ਵਾਲਾ ਰੰਗਦਾਰ ਵੱਡ ਅਕਾਰੀ ਪੋਸਟਰ ਜਾਰੀ ਕੀਤਾ ਗਿਆ । ਇਸ ਸਮੇਂ ਸ਼ਤਾਬਦੀ ਕਮੇਟੀ ਮੈਂਬਰਾਂ ਅਮੋਲਕ ਸਿੰਘ,ਗੁਰਮੀਤ ਸੁਖਪੁਰ,ਲਛਮਣ ਸੇਵੇਵਾਲਾ,ਪ੍ਰਿਤਪਾਲ ਬਠਿੰਡਾ ਅਤੇ ਰਜਿੰਦਰ ਭਦੌੜ ਨੇ ਕਿਹਾ ਕਿ ਅਜਾਦੀ ਸੰਗਰਾਮ ਦੀ ਲਟ-ਲਟ ਕਰਕੇ ਬਲ ਰਹੀ ਸੂਹੀ ਚਿਣਗ ਨੂੰ ਡੱਕਣ ਦੇ ਮਨਸੂਬੇ ਪਾਲਦਿਆਂ ਬਰਤਾਨਵੀ ਹਕੂਮਤ ਨੇ ''ਰੋਲਟ ਐਕਟ'' ਵਰਗੇ ਕਾਲੇ ਕਾਨੂੰਨ ਪਾਸ ਕੀਤੇ ਸਨ। ਇਨ੍ਹਾਂ ਕਾਲੇ ਕਾਨੂੰਨਾਂ ਦਾ ਬਹੁਤ ਸਾਰੇ ਥਾਵਾਂ ਉੱਪਰ ਤਿੱਖਾ ਵਿਰੋਧ ਹੋਇਆ ਸੀ। ਅੰਮ੍ਰਿਤਸਰ ਵਿਖੇ ੧੩ ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਇਸ ਰੋਲਟ ਐਕਟ ਦਾ ਵਿਰੋਧ ਕਰਨ ਵਾਲੇ ਨਿਹੱਕੇ ਭਾਰਤੀ ਲੋਕਾਂ ਨੂੰ ਸਾਮਰਾਜੀ ਬਰਤਾਨਵੀ ਹਾਕਮਾਂ ਨੇ ਨੀਤੀ ਤਹਿਤ ਗੋਲੀਆਂ ਨਾਲ ਭੁੰਨ ਸੁੱਟਿਆ ਸੀ।
Read More
ਪੁਲਸੀਆ ਤਸ਼ੱਦਦ ਖਿਲਾਫ ਅੱਜ ਰਾਏਕੋਟ ਸਦਰ ਥਾਣੇ ਅੱਗੇ ਲਗਾਇਆ ਜਾਵੇਗਾ ਧਰਨਾ
Posted on:- 23-03-2019
ਨੌਜਵਾਨ ਭਾਰਤ ਸਭਾ ਦੀ ਇਕਾਈ ਪੱਖੋਵਾਲ ਨੇ ਰਾਏਕੋਟ ਸਦਰ ਥਾਣੇ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨੇੜਲੇ ਪਿੰਡ ਦੇ ਭੱਠੇ ਤੇ ਹੋਈ ਲੁੱਟ ਦੀ ਘਟਨਾ ਦੇ ਜਾਂਚ-ਪੜਤਾਲ ਬਹਾਨੇ ਪਿੰਡ ਪੱਖੋਵਾਲ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਪਿਉ-ਪੁੱਤ , ਸਨਦੀਪ ਸਿੰਘ ਤੇ ਉਸਦੇ ਪਿਤਾ, ਨੂੰ ਥਾਣੇ ਅੰਦਰ ਗੈਰ-ਕਨੂੰਨੀ ਹਿਰਾਸਤ ਵਿੱਚ ਰੱਖਿਆ ਅਤੇ ਇਸ ਦੌਰਾਨ ਉਹਨਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ। ਉਹਨਾਂ ਨੂੰ ਨਿਰਵਸਤਰ ਕਰਕੇ ਬੁਰੀ ਤਰਾਂ ਕੁੱਟਿਆ ਗਿਆ, ਬਿਜਲੀਆਂ ਲਗਾਕੇ ਜਿਸਮਾਨੀ ਤਸ਼ੱਦਦ ਦਿੱਤਾ ਗਿਆ ਅਤੇ ਇਸ ਝੂਠੇ ਕੇਸ ਵਿੱਚ ਫਸਾਉਣ ਲਈ ਦਬਾਅ ਬਣਾਇਆ ਗਿਆ। ਇਹ ਸਭ ਕੁਝ ਭੱਠਾ ਮਾਲਕ ਦੀ ਸ਼ਹਿ ਤੇ ਕੀਤਾ ਗਿਆ। ਜਿਸ ਨੌਜਵਾਨ ਤੇ ਤਸ਼ੱਦਦ ਕੀਤਾ ਗਿਆ, ਉਹ ਨੌਭਾਸ ਦੀ ਪਿੰਡ ਇਕਾਈ ਦਾ ਸਰਗਰਮ ਕਾਰਕੁੰਨ ਵੀ ਹੈ। ਇਸ ਘਟਨਾ ਦਾ ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਨੂੰ ਪਤਾ ਲਗਦੇ ਸਾਰ ਹੀ ਪੀੜਤਾਂ ਨੂੰ ਪੁਲਸ ਦੀ ਗੈਰਕਨੂੰਨੀ ਹਿਰਾਸਤ ਚੋਂ ਛੁਡਾਇਆ।
Read More