ਭਾਜਪਾ ਲਈ ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਉਦੇਸ਼ - ਮਨਦੀਪ
Posted on:- 09-04-2019
ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਸਿਆਸਤ ਨਾਲ ਅਟੁੱਟ ਅਤੇ ਪੇਚੀਦਾ ਰਿਸ਼ਤਾ ਹੈ। ਹਰ ਕਿਸਮ ਦੀ ਸੱਤਾ-ਧਿਰ ਦੀ ਵਿਚਾਰਧਾਰਾ ਦੀ ਸਿਆਸਤ ਇਸ ਉੱਤੇ ਅਸਰ-ਅੰਦਾਜ਼ ਹੁੰਦੀ ਹੈ। ਇਸਦੇ ਉਲਟ ਸਾਹਿਤ, ਕਲਾ ਅਤੇ ਸੱਭਿਆਚਾਰ, ਸੱਤਾ ਅਤੇ ਸਿਆਸਤ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਇਨ੍ਹੀ ਦਿਨੀਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਭਾਰਤੀ ਸਿਨੇਮਾ ਨੂੰ ਪਾਰਟੀ ਪ੍ਰਚਾਰ ਦਾ ਮਾਧਿਅਮ ਬਣਾਉਣ ਦੀਆਂ ਕਈ ਮਸ਼ਕਾਂ ਦੇਖਣ ਨੂੰ ਮਿਲ ਰਹੀਆਂ ਹਨ। ਉਂਝ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸੱਤਾ 'ਚ ਆਉਣ ਤੋਂ ਬਾਅਦ ਲਗਾਤਾਰ ਸਾਹਿਤ, ਕਲਾ, ਵਿਗਿਆਨ ਅਤੇ ਸੱਭਿਆਚਾਰ ਦੇ ਖੇਤਰ ਵਿਚ ਸੰਘ ਅਤੇ ਉਸਦੀ ਹਿੰਦੂਤਵੀ ਵਿਚਾਰਧਾਰਾ ਨੂੰ ਲਾਗੂ ਕਰਨ ਦੇ ਏਜੰਡੇ ਉੱਤੇ ਚੱਲ ਰਹੀ ਹੈ।
ਦੇਸ਼ ਅੰਦਰ 2019 ਦੀਆਂ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਅਜਿਹੇ ਸਮੇਂ ਮਾਰਚ ਮਹੀਨੇ 'ਚ 'ਪੀਐਮ ਨਰੇਂਦਰ ਮੋਦੀ' ਨਾਂ ਦੀ ਬਾਲੀਵੁੱਡ ਫਿਲਮ ਦਾ ਟ੍ਰੇਲਰ ਅਤੇ ਇਸ ਫਿਲਮ ਦੇ ਕੁਝ ਗੀਤ ਸਾਹਮਣੇ ਆਏ ਹਨ। ਇਹ ਫਿਲਮ 23 ਭਸ਼ਾਵਾਂ ਵਿਚ ਬਣ ਰਹੀ ਹੈ। ਫਿਲਮ ਦਾ ਟ੍ਰੇਲਰ ਰੀਲੀਜ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਇਹ ਵਿਵਾਦਾਂ ਵਿਚ ਘਿਰ ਗਿਆ ਹੈ।
Read More
ਮਾਣ-ਸਨਮਾਨ, ਵਡੇਰੀ ਜ਼ਿੰਮੇਵਾਰੀ ਦਾ ਅਹਿਦ -ਨਰਾਇਣ ਦੱਤ
Posted on:- 04-04-2019
'ਲੋਕ ਚੇਤਨਾ ਕਲਾ ਮੰਚ ਲਹਿਰਾਗਾਗਾ' ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਈ ਗਈ ਸ਼ਹੀਦੀ ਕਾਨਫਰੰਸ/ਨਾਟਕ ਮੇਲੇ ਮੌਕੇ ਐਕਸ਼ਨ ਕਮੇਟੀ ਮਹਿਲਕਲਾਂ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ''ਹਰੀ ਸਿੰਘ ਤਰਕ ਯਾਦਗਰੀ ਐਵਾਰਡ'' ਨਾਲ ਸਨਮਾਨਿਤ ਕੀਤਾ ਗਿਆ। ਲੋਕ ਆਗੂ ਮਨਜੀਤ ਧਨੇਰ ਨੂੰ ਇਹ ਸਨਮਾਨ ਮਿਲਣ ਨਾਲ 22 ਸਾਲ ਤੋਂ ਔਰਤ ਹੱਕਾਂ ਲਈ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰਨ ਵਾਲੀ ਆਗੂ ਟੀਮ ਸਮੇਤ ਇਸ ਸੰਘਰਸ਼ ਦੀ ਢਾਲ ਤੇ ਤਲਵਾਰ ਬਣੇ ਲੱਖਾਂ ਜੁਝਾਰੂ ਲੋਕਾਂ ਲਈ ਵਡੇਰੇ ਮਾਣ ਵਾਲੀ ਗੱਲ ਹੈ।
ਅਸਲ ਮਾਅਨਿਆਂ ਵਿੱਚ ਇਹ ਸਨਮਾਨ ਮਹਿਜ ਲੋਕ ਆਗੂ ਮਨਜੀਤ ਧਨੇਰ ਦਾ ਹੀ ਨਹੀਂ ਸਗੋਂ ਵਡੇਰੀਆਂ ਚੁਣੌਤੀਆਂ ਦੇ ਸਨਮੁੱਖ ਗੁੰਡਾ-ਪੁਲਿਸ-ਸਿਆਸੀ ਅਤੇ ਅਦਾਲਤੀ ਗੱਠਜੋੜ ਖਿਲ਼ਾਫ ਠੀਕ ਦਿਸ਼ਾ ਅਤੇ ਦ੍ਰਿੜ ਇਰਾਦੇ ਨਾਲ ਜੂਝ ਰਹੇ ਵੱਖੋ-ਵੱਖ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ 'ਚ ਜੁੜੇ ਲੱਖਾਂ ਲੋਕ ਕਾਫਲਿਆਂ ਦਾ ਸਨਮਾਨ ਹੈ। ਇਹ ਸਨਮਾਨ ਕੁਰਬਾਨੀ ਦਾ ਜਜ਼ਬਾ ਲੈ ਕੇ ਤੁਰੇ ਕਾਫਲੇ ਦੀ ਹਰਮਨ ਪਿਆਰਤਾ ਅਤੇ ਲੋਕਾਈ ਵਿੱਚ ਭਰੋਸੇਯੋਗਤਾ ਦਾ ਸਬੂਤ ਹੈ। ਅਜਿਹੇ ਸਨਮਾਨ ਲੋਕ ਹਿੱਤਾਂ ਲਈ ਜੂਝਣ ਵਾਲੇ ਕਾਫਲਿਆਂ ਸਿਰ ਵਡੇਰੀ ਜ਼ਿੰਮੇਵਾਰੀ ਵੀ ਆਇਦ ਕਰਦੇ ਹਨ। ਐਕਸ਼ਨ ਕਮੇਟੀ ਦੇ ਹਿੱਸੇ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਵੀ ਆਈਆਂ, ਪਰ ਲੋਕਾਂ ਉੱਪਰ ਟੇਕ ਰੱਖਕੇ ਤੁਰਨ ਦੀ ਠੀਕ ਬੁਨਿਆਦ ਉੱਪਰ ਚੱਲਦਿਆਂ ਹਰ ਚੁਣੌਤੀ ਦਾ ਟਾਕਰਾ ਕੀਤਾ ਗਿਆ।
Read More
ਰਣਜੀਤ ਲਹਿਰਾ ਦੀ ਕਿਤਾਬ 'ਜ਼ਿੰਦਗੀ ਦੇ ਰਾਹਾਂ ਤੇ' ਲੋਕ ਅਰਪਣ
Posted on:- 01-04-2019
ਪਟਿਆਲਾ: 1980 ਵਿਆਂ 'ਚ ਪੰਜਾਬ ਦੀ ਵਿਦਿਆਰਥੀ ਲਹਿਰ 'ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਅਤੇ ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾ ਸਕੱਤਰ ਰਹੇ ਖੱਬੇ ਪੱਖੀ ਲੇਖਕ ਰਣਜੀਤ ਲਹਿਰਾ ਦੀ ਕਿਤਾਬ 'ਜ਼ਿੰਦਗੀਦਗੀ ਦੇ ਰਾਹਾਂ ਤੇ' ਦਾ ਦੂਸਰਾ ਐਡੀਸ਼ਨ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਜਾਰੀ ਕੀਤਾ ਗਿਆ।ਇਸ ਮਕਸਦ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਸਰਗਰਮ ਵਿਦਿਆਰਥੀਆਂ ਦੀਆਂ ਚਾਰ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਸੀ । ਜਿਸ ਵਿਚ ਉਘੇ ਚਿੰਤਕਾਂ, ਸੰਘਰਸ਼ਸ਼ੀਲ ਵਿਦਿਆਰਥੀ ਅਤੇ ਟ੍ਰੇਡ ਯੂਨੀਅਨ ਆਗੂਆਂ ਨੇ ਭਾਗ ਲਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਦੇ ਆਗੂ ਗੁਰਪ੍ਰੀਤ ਨੇ ਕਿਹਾ ਕਿ ਇਹ ਕਿਤਾਬ ਰਣਜੀਤ ਲਹਿਰਾ ਦੇ ਸੰਘਰਸ਼ਸ਼ੀਲ ਜੀਵਨ ਤੋਂ ਇਲਾਵਾ ਪੰਜਾਬ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਲੜੇ ਗਏ ਸ਼ਾਨਦਾਰ ਸੰਘਰਸ਼ਾਂ ਦੀਆਂ ਝਲਕਾਂ ਪੇਸ਼ ਕਰਦੀ ਹੈ ਜੋ ਅਜੋਕੇ ਸਮੇਂ 'ਚ ਵਿਦਿਆਰਥੀਆਂ ਦੇ ਹਿੱਤਾਂ 'ਚ ਕੰਮ ਕਰ ਰਹੀਆਂ ਵਿਦਿਆਰਥੀ ਯੂਨੀਅਨਾਂ ਲਈ ਪ੍ਰੇਰਨਾ ਸਰੋਤ ਰਹੇਗੀ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਮਨ ਵੱਲੋਂ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਲਹਿਰਾ ਵੱਲੋਂ ਨਿਰਪੱਖ ਦ੍ਰਿਸ਼ਟੀਕੋਣ ਤੋਂ ਲਿਖੀ ਗਈ ਇਹ ਕਿਤਾਬ ਸਾਡੇ ਲਈ ਮਹੱਤਵਪੂਰਨ ਇਤਿਹਾਸਕ ਸ੍ਰੋਤ ਹੈ।ਅਜਿਹੇ ਯਤਨ ਹੋਰ ਵੀ ਹੋਣੇ ਚਾਹੀਂਦੇ ਹਨ। ਇਸੇ ਮੌਕੇ 'ਤੇ ਡੀ ਐਸ ਓ ਦੇ ਆਗੂ ਅਮਰਜੀਤ ਨੇ ਰਣਜੀਤ ਲਹਿਰਾ ਦੀ ਇਨਕਲਾਬੀ ਲਹਿਰ ਪ੍ਰਤੀ ਪ੍ਰਤੀਬੱਧਤਾ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ 'ਚ ਸਿੱਧੀ ਸਿਆਸਤ ਲੈ ਕੇ ਜਾਣ ਦੇ ਵਿਚਾਰ ਦੀ ਪ੍ਰੋੜਤਾ ਕੀਤੀ।
Read More
ਜੁਗਨੀ - ਗੁਰਪ੍ਰੀਤ ਸਿੰਘ ਰੰਗੀਲਪੁਰ
Posted on:- 01-04-2019
ਜੁਗਨੀ ਗੁਰਬਤ ਦੇ ਵਿੱਚ ਧਸ ਗਈ,
ਆਟੇ-ਦਾਲ ਦੇ ਜਾਲ 'ਚ ਫਸ ਗਈ,
ਨਿੱਤ ਨਵੇਂ-ਨਵੇਂ ਲਾਰੇ ਲਾਉਂਦੇ ਨੇ ।
ਨੇਤਾ ਵੋਟਾਂ ਦਾ ਮੁੱਲ ਪਾਉਂਦੇ ਨੇ ।
ਪੱਕੀ ਨੌਕਰੀ ਖਤਮ ਹੀ ਕਰਤੀ,
ਜੁਗਨੀ ਠੇਕੇ ਉੱਤੇ ਭਰਤੀ,
ਨਾ ਪੈਨਸ਼ਨ ਨਾ ਕੋਈ ਭੱਤਾ ਹੈ ।
ਮਨ ਜੁਗਨੀ ਦਾ ਬੜਾ ਖੱਟਾ ਹੈ ।
ਜੁਗਨੀ ਮੰਡੀਆਂ ਦੇ ਵਿੱਚ ਰੁਲਦੀ,
ਫਸਲ ਹੈ ਕੱਖਾਂ ਦੇ ਭਾਅ ਤੁਲਦੀ,
ਪੈਲੀ ਸਾਰੀ ਹੀ ਗਹਿਣੇ ਪਾਈ ਹੈ ।
ਜੁਗਨੀ ਜੀ-ਜੀ ਦੀ ਕਰਜ਼ਾਈ ਹੈ ।
Read More
ਲੋਕ ਸਭਾ ਚੋਣਾਂ ਅਤੇ ਮੌਜੂਦਾ ਹਾਲਾਤ -ਮੁਖਤਿਆਰ ਪੂਹਲਾ
Posted on:- 29-03-2019
ਭਾਰਤ ਅੰਦਰ 17 ਵੀਂ ਲੋਕ ਸਭਾ ਚੋਣਾਂ ਵਾਸਤੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਮੈਦਾਨ ਵਿੱਚ ਕੁੱਦ ਚੁੱਕੀਆਂ ਹਨ। ਲੋਕ ਲੁਭਾਉਣੇ ਨਾਹਰਿਆਂ ਅਤੇ ਵਾਅਦਿਆਂ ਦੀਆਂ ਝੜੀਆਂ ਲੱਗ ਰਹੀਆਂ। ਹਾਕਮਾਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕੇਂਦਰੀ ਹਕੂਮਤ ਉਪਰ ਬਿਰਾਜਮਾਨ ਹੋਣ ਲਈ ਇੱਕ ਦੂਸਰੇ ਉੱਪਰ ਤਿੱਖੇ ਸਿਆਸੀ ਵਾਰ ਕਰ ਰਹੀਆਂ ਹਨ। ਉਨ੍ਹਾਂ ਵਿੱਚੋਂ ਹਰ ਇੱਕ ਸਿਆਸੀ ਪਾਰਟੀ ਆਪਣੇ ਆਪ ਨੂੰ ਲੋਕ ਹਿਤਾਂ ਨੂੰ ਪ੍ਰਣਾਈ ਹੋਈ ਅਤੇ ਦੁੱਧ ਧੋਤੀ ਸਾਬਤ ਕਰਨ ਅਤੇ ਦੂਸਰਿਆਂ ਨੂੰ ਪੂਰੀ ਤਰ੍ਹਾਂ ਨਖਿੱਧ ਅਤੇ ਲੋਕ ਹਿਤਾਂ ਤੋਂ ਭਗੌੜੇ ਸਿੱਧ ਕਰਨ ਲਈ ਹਰ ਹੀਲਾ ਵਰਤ ਰਹੀ ਹੈ। ਹਰ ਤਰ੍ਹਾਂ ਦੇ ਮੌਕਾ ਪ੍ਰਸਤ ਗਠਜੋੜ ਬਣ ਰਹੇ ਹਨ ਜੋ ਲੋਕਾਂ ਨੂੰ ਫਿਰ ਤੋਂ ਇੱਕ ਵਾਰ ਗੁਮਰਾਹ ਕਰਨ ਲਈ ਭਾਂਅਤ ਸੁਭਾਤੇ ਲਾਅਰੇ ਅਤੇ ਨਾਅਰੇ ਲਾ ਰਹੇ ਹਨ।
ਹਰ ਤਰ੍ਹਾਂ ਦੇ ਮੌਕਾ ਪ੍ਰਸਤ, ਭ੍ਰਿਸ਼ਟ, ਚੋਰ ਉਚੱਕੇ ਗੁੰਡੇ ਅਤੇ ਫਿਰਕੂ ਅਨਸਰ ਇਨ੍ਹਾਂ ਚੋਣਾਂ ਅੰਦਰ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਆਪੋ ਆਪਣੀਆਂ ਸਿਆਸੀ ਛਤਰੀਆਂ ਹੇਠ ਮਾਣੇ ਜਾ ਰਹੇ ਨਿੱਘ ਦਾ ਸਿਲਾ ਚੁਕਾਉਣ ਲਈ ਉਹ ਇੱਕ ਜਾਂ ਦੂਸਰੇ ਸਿਆਸੀ ਗਝਜੋੜ ਨੂੰ ਜਿਤਾਉਣ ਲਈ ਖੁੱਲ ਖੇਡ ਰਹੇ ਹਨ। ਜਾਤ, ਧਰਮ, ਬਰਾਦਰੀ, ਅੰਨੀ ਦੇਸ਼ ਭਗਤੀ ਆਦਿਕ ਨੂੰ ਅਧਾਰ ਬਣਾਕੇ ਲੋਕਾਂ ਅੰਦਰ ਪਾਟਕ ਪਾਉਣ ਅਤੇ ਇੱਕ ਦੂਸਰੇ ਨੂੰ ਲੜਾਉਣ ਮਰਵਾਉਣ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ।
Read More