ਖ਼ੁਦਕੁਸ਼ੀ ਦੇ ਹਾਣ ਦਾ ਵੇਲਾ ਨਹੀਂ… ਗੁਰਦੀਪ ਸਿੰਘ ਭਮਰਾ

Posted on:- 21-04-2019

suhisaver

ਖ਼ੁਦਕੁਸ਼ੀ ਦੇ ਹਾਣ ਦਾ ਵੇਲਾ ਨਹੀਂ।
- ਸ. ਹਰਦਿਆਲ ਕੇਸ਼ੀ (ਮਰਹੂਮ)

ਇਨ੍ਹਾਂ ਸਤਰਾਂ ਦੇ ਲਿਖਾਰੀ ਨੇ ਸਮਾਜਕ ਤਾਣੇ-ਬਾਣੇ ਵਿੱਚ ਫੈਲੇ ਭ੍ਰਿਸ਼ਟ ਢੰਗਾਂ ਤਰੀਕਿਆਂ ਤੋਂ ਨਿਰਾਸ਼ ਹੋ ਕੇ ਖ਼ੁਦਕੁਸ਼ੀ ਦਾ ਸਹਾਰਾ ਲਿਆ। ਪਰ ਕੀ ਇਸ ਤੋਂ ਬਚਿਆ ਜਾ ਸਕਦਾ ਸੀ? ਇਸ ਨੂੰ ਜਾਣਨ ਦੀ ਲੋੜ ਨੇ ਮੈਨੂੰ ਕਲਮ ਚੁੱਕ ਕੇ ਉਨ੍ਹਾਂ ਸਾਰਿਆਂ ਨੂੰ ਮੁਖਾਤਬ ਕਰਨ ਲਈ ਪ੍ਰੇਰਿਆ ਜਿਹੜੇ ਆਪਣੇ ਮਨ ਦੀ ਕਿਸੇ ਵਿਰਲ ਵਿੱਚ ਆਤਮ ਘਾਤ ਦੀ ਕੋਈ ਗੰਢ ਸਾਂਭ ਕੇ ਬੈਠੇ ਹਨ।
ਤੁਹਾਡੀ ਜ਼ਿੰਦਗੀ ਦਾ ਸਿੱਧਾ ਸੰਬੰਧ ਤੁਹਾਡੇ ਆਲੇ ਦੁਆਲੇ ਨਾਲ ਜਿਸ ਨਾਲ ਬਹੁਤ ਸਾਰਾ ਲੈਣ ਦੇਣ ਦਾ ਵਿਹਾਰ ਚਲਦਾ ਰਹਿੰਦਾ ਹੈ। ਲੈਣ – ਦੇਣ ਦੇ ਇਸ ਵਿਹਾਰ ਦਾ ਪ੍ਰਭਾਵ ਤੁਹਾਡੇ ਵਿਚਾਰਾਂ, ਕਿਰਦਾਰ, ਸਰਗਰਮੀਆਂ ਤੇ ਤੁਹਾਡੀ ਸੋਚ ਦੇ ਮੂੰਹ ਮੁਹਾਂਦਰੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇਸ ਲਈ ਆਪਣੇ ਆਲੇ ਦੁਆਲੇ ਤੋਂ ਇਨਕਾਰੀ ਹੋਣਾ, ਜਾਂ ਉਨ੍ਹਾਂ ਦੇ ਪ੍ਰਭਾਵਾਂ ਨੂੰ ਨਾ ਕਬੂਲਣਾ ਕਿਸੇ ਵੀ ਤਰ੍ਹਾਂ ਲਾਹੇਵੰਦ ਨਹੀਂ। ਮਨੁੱਖ ਆਪਣੇ ਆਲੇ ਦੁਆਲੇ ਦੀ ਉਪਜ ਹੈ ਤੇ ਸਾਡਾ ਆਲਾ ਦੁਆਲਾ ਜਿਸ ਵਿੱਚ ਸਾਰਾ ਸਮਾਜ, ਪਰਵਾਰ, ਸ਼ਹਿਰ, ਬਰਾਦਰੀ ਸਾਰੇ ਸ਼ਾਮਿਲ ਹਨ ਸਾਡੇ ਉੱਪਰ ਸਿੱਧਾ ਪ੍ਰਭਾਵ ਪਾਉਂਦਾ ਹੈ। ਇਸ ਦੇ ਰਸਮੋ-ਰਿਵਾਜ਼, ਤੌਰ-ਤਰੀਕੇ, ਭਾਸ਼ਾ ਆਦਿ ਤੋਂ ਬਾਗ਼ੀ ਹੋ ਜਾਣਾ ਮੁਮਕਨ ਨਹੀਂ।

Read More

ਸਮੇਂ ਦੀ ਧੂੜ ਵਿੱਚ ਗੁਆਚਿਆ ਬੰਦਾ - ਰਵੇਲ ਸਿੰਘ

Posted on:- 19-04-2019

suhisaver

ਪਿੱਛੇ ਜਿਹੇ ਜਦੋਂ ਮੈਂ ਕੁਝ ਸਮੇਂ ਲਈ ਪੰਜਾਬ ਗਿਆ ਤਾਂ ਮੈਨੂੰ ਮੇਰੇ ਨੇੜਲੇ ਪਿੰਡ ਦੇ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਅਕਾਲ ਚਲਾਣੇ ਤੇ ਰੱਖੇ ਗਏ ਅਖੰਠ ਪਾਠ ਦੇ ਭੋਗ ਤੇ ਉਸ ਦੀ ਅੰਤਮ ਅਰਦਾਸ ਤੇ ਜਾਣ ਦਾ ਮੌਕਾ ਮਿਲਿਆ।ਲੰਗਰ ਛਕਣ ਤੋਂ ਬਾਅਦ ਖੁਲ੍ਹੇ ਵੇਹੜੇ ਵਿੱਚ ਬੈਠੇ ਦੂਰ ਦੁਰਾਡਿਉਂ ਆਏ ਲੋਕ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸਨ। ਇਸੇ ਹੀ ਨੁੱਕਰ ਵਿੱਚ ਘਰ ਦਾ ਫਾਲਤੂ ਪਿਆ ਸਾਮਾਨ ਜੋ ਕਿਸੇ ਕੁਬਾੜਖਾਨੇ ਦਾ ਭੁਲੇਖਾ ਪਾ ਰਿਹਾ ਸੀ।ਇਸੇ ਹੀ ਨੁੱਕਰੇ ਮੰਜੇ ਤੇ ਚੁੱਪ ਚਾਪ ਬੈਠਾ ਇੱਕ ਬੰਦਾ ਕੁਬਾੜ ਖਾਨੇ ਦਾ ਹਿੱਸਾ ਬਣਿਆ ਹੀ ਲੱਗ ਰਿਹਾ ਸੀ। ਮੇਰਾ ਧਿਆਨ ਪਤਾ ਨਹੀਂ ਕਿਉਂ  ਉਸ ਅਣਗੌਲੇ ਜਿਹੇ ਬੰਦੇ ਵੱਲ ਵਾਰ ਵਾਰ ਜਾ ਰਿਹਾ ਸੀ।ਅਖੀਰ ਮੈਂ ਖਾਲੀ ਪਈ ਕੁਰਸੀ ਲੈ ਕੇ ਉੱਸ ਕੋਲ ਜਾ ਬੈਠਾ।
         
ਮੇਰੇ ਵੱਲ ਵੇਖ ਕੇ ਉਹ ਆਪਣੀ ਮੋਢੇ ਤੇ ਰੱਖੀ ਹੋਈ ਸੋਟੀ ਨੂੰ ਮੰਜੇ ਨਾਲ ਟਿਕਾ ਕੇ ਦੋਵੇਂ ਹੱਥ ਜੋੜੀ  ਬੜੀ ਅਧੀਣਗੀ  ਨਾਲ  ਬੋਲਿਆ “ਸਾਸਰੀ ਕਾਲ ਸਰਦਾਰ ਜੀ”ਆਉ ਬੈਠੋ ਕੀ ਹਾਲ ਚਾਲ ਏ ਤੁਹਾਡਾ।ਮੈਂ ਕਿਹਾ, ਠੀਕ ਹੈ, ਮੈਂ ਸੋਚਿਆ ਤੁਸੀਂ ਇੱਥੇ ਇਕਲੇ ਬੈਠੇ ਹੋਏ ਹੋ, ਆਪਾਂ ਕੋਈ ਗੱਲ ਬਾਤ ਹੀ ਕਰੀਏ।ਉਹ ਮੇਰੀ ਗੱਲ ਸੁਣ ਕੇ ਬੋਲਿਆ ਸ਼ੁਕਰ ਹੈ ਕਿਸੇ ਨੂੰ  ਮੇਰੇ ਵਰਗੇ ਬੰਦੇ ਨਾਲ ਕੋਲ ਬੈਠਣ ਲਈ ਕੋਈ ਤਾਂ ਆਇਆ ਹੈ।ਮੈਂ ਤਾਂ ਉਹ ਸਰਦਾਰ ਜੋ ਮੈਨੂੰ ਜਾਂਦੇ ਹੋਏ ਨੂੰ ਆਵਾਜ਼ ਮਾਰ ਕੇ ਕੋਲ ਬੁਲਾ ਕੇ ਕੋਈ ਗੱਲ ਬਾਤ ਕਰ ਲੈਂਦਾ ਸੀ ਉਸ ਦੇ ਸਦਾ ਵਾਸਤੇ ਇਸ ਦੁਨੀਆ ਤੋਂ ਚਲੇ ਜਾਣ ਤੇ  ਉਸ ਦੇ ਅਖੀਰਲੇ ਸਮਾਗਮ ਤੇ ਅੱਜ ਹਾਜ਼ਰੀ ਭਰਨ ਆਇਆ ਸਾਂ,ਅਤੇ ਗੱਲਾਂ ਕਰਦਾਂ ਨਾਲ ਨਾਲ ਉਹ ਆਪਣੇ ਮੋਢੇ ਤੇ ਰੱਖੇ ਹੋਏ ਪਰਨੇ ਨਾਲ   ਹੰਝੂਆਂ ਨੂੰ ਵੀ ਪੂੰਝੀ ਜਾ ਰਿਹਾ ਸੀ ।

Read More

ਮਲੇਰੀਆ ਤੋਂ ਬਚਾਓ ਲਈ ਹੋਈਏ ਜਾਗਰੂਕ -ਗੋਬਿੰਦਰ ਸਿੰਘ ‘ਬਰੜ੍ਹਵਾਲ’

Posted on:- 19-04-2019

suhisaver

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆਂ ਵਿੱਚ ਹਰ ਸਾਲ ਤਕਰੀਬਨ 50 ਕਰੋੜ ਲੋਕ ਮਲੇਰੀਆ ਤੋਂ ਪੀੜਤ ਹੁੰਦੇ ਹਨ, ਜਿਹਨਾਂ ਵਿੱਚੋਂ ਤਕਰੀਬਨ 27 ਲੱਖ ਰੋਗੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਹਨਾਂ ਮਰਨ ਵਾਲਿਆਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਵਾਲਿਆਂ ਬੱਚਿਆਂ ਦੀ ਗਿਣਤੀ ਜਿਆਦਾ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਦੀ ਤੀਜੀ ਸਭ ਤੋਂ ਵੱਧ ਮਲੇਰੀਆ ਦਰ ਭਾਰਤ ਵਿੱਚ ਹੈ ਅਤੇ ਹਰ ਸਾਲ ਤਕਰੀਬਨ 1 ਕਰੋੜ 80 ਲੱਖ ਲੋਕਾਂ ਨੂੰ ਮਲੇਰੀਆ ਰੋਗ ਨਾਲ ਲੜਨਾ ਪੈਂਦਾ ਹੈ। ਨਵੰਬਰ 2018 ਵਿੱਚ ਜਾਰੀ ਵਿਸ਼ਵ ਮਲੇਰੀਆ ਰਿਪੋਰਟ ਅਨੁਸਾਰ 2017 ਵਿੱਚ 87 ਦੇਸ਼ਾਂ ਵਿੱਚ ਅਨੁਮਾਨਿਤ ਤਕਰੀਬਨ 219 ਮਿਲੀਅਨ ਕੇਸ ਮਲੇਰੀਆ ਦੇ ਦਰਜ ਹੋਏ ਅਤੇ 435000 ਮੌਤਾਂ ਦਾ ਕਾਰਣ ਮਲੇਰੀਆ ਰੋਗ ਬਣਿਆ।

ਮਲੇਰੀਆ ਇੱਕ ਜਾਨਲੇਵਾ ਬਿਮਾਰੀ ਹੈ ਜੋ ਕਿ ਮੌਸਮੀ ਬਦਲਾਅ, ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਸੰਬੰਧੀ ਜਨ ਜਾਗਰੂਕਤਾ ਲਈ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਮਲੇਰੀਆ ਦਿਵਸ ਦੀ ਸਥਾਪਨਾ ਮਈ 2007 ਵਿੱਚ 60ਵੇਂ ਵਿਸ਼ਵ ਸਿਹਤ ਸਭਾ ਦੇ ਸੈਸ਼ਨ ਦੌਰਾਨ ਕੀਤੀ ਗਈ। ਮਲੇਰੀਆ ਦਿਵਸ ਪਹਿਲੀ ਵਾਰ 25 ਅਪ੍ਰੈਲ 2008 ਨੂੰ ਮਨਾਇਆ ਗਿਆ। ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ਼) ਦੁਆਰਾ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਮਲੇਰੀਆ ਵਰਗੇ ਰੋਗ ਤੇ ਜਨਤਾ ਦਾ ਧਿਆਨ ਦਿਵਾਉਣਾ ਅਤੇ ਜਾਗਰੂਕ ਕਰਨਾ ਹੈ ਜਿਸਦੀ ਵਜ੍ਹਾ ਕਰਕੇ ਹਰ ਸਾਲ ਲੱਖਾਂ ਲੋਕ ਮਰਦੇ ਹਨ।

Read More

ਨੋਟਬੰਦੀ ਨੇ ਕੀਤੀ 50 ਲੱਖ ਲੋਕਾਂ ਦੀ ਰੁਜ਼ਗਾਰਬੰਦੀ

Posted on:- 18-04-2019

suhisaver

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੰਬਰ 2016 ਵਿਚ ਕੀਤੀ ਗਈ ਨੋਟਬੰਦੀ ਤੋਂ ਬਾਅਦ ਦੇਸ਼ ਦੇ 50 ਲੱਖ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ। ਇਨ੍ਹਾਂ ਵਿਚੋਂ ਬਹੁਤੇ ਗੈਰ-ਜਥੇਬੰਦ ਖੇਤਰ ਨਾਲ ਸੰਬੰਧਤ ਕਮਜ਼ੋਰ ਵਰਗਾਂ ਦੇ ਸਨ।

'ਹਫਿੰਗਟਨ ਪੋਸਟ' ਮੁਤਾਬਕ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਸੈਂਟਰ ਫਾਰ ਸਸਟੇਨੇਬਲ ਇੰਪਲਾਇਮੈਂਟ (ਸੀ ਐੱਸ ਈ) ਨੇ 'ਸਟੇਟ ਆਫ ਵਰਕਿੰਗ ਇੰਡੀਆ 2019' ਨਾਂਅ ਦੀ ਮੰਗਲਵਾਰ ਨੂੰ ਜਾਰੀ ਕੀਤੀ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਹੈ।

Read More

ਵਿਦਿਆਰਥੀ ਆਗੂ ਹਰਮਨਦੀਪ ਤਿਉਣਾ ਨੇ ਕੀਤੀ ਖ਼ੁਦਕੁਸ਼ੀ

Posted on:- 18-04-2019

suhisaver

ਅਨੁਰਾਧਾ ਬੈਨੀਵਾਲ ਦੀ ਕਿਤਾਬ 'ਆਜ਼ਾਦੀ ਮੇਰਾ ਬ੍ਰਾਂਡ' ਦਾ ਪੰਜਾਬੀ ਵਿਚ ਅਨੁਵਾਦ ਕਰਨ ਵਾਲੇ, ਸ਼ਾਇਰ ਅਤੇ ਵਿਦਿਆਰਥੀ ਆਗੂ ਹਰਮਨਦੀਪ ਤਿਉਣਾ ਨੇ ਖ਼ੁਦਕੁਸ਼ੀ ਕਰ ਲਈ ਹੈ।  ਤਿਉਣਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਚ ਅੰਗਰੇਜ਼ੀ ਦੀ ਐੱਮ ਏ ਦਾ ਵਿਦਿਆਰਥੀ ਸੀ।

ਉਹ ਆਪਣੀ ਕਵਿਤਾ ਵਿਚ ਸਿਆਸੀ ਅਤੇ ਸਮਾਜਕ ਹਾਲਾਤ 'ਤੇ ਬੜੀ ਬੇਬਾਕੀ ਨਾਲ ਵਿਅੰਗ ਕਸਦਾ ਸੀ। ਮੇਲਿਆਂ 'ਤੇ ਕਿਤਾਬਾਂ ਦੀ ਪ੍ਰਦਰਸ਼ਨੀ ਲਾਉਣ ਦਾ ਉਸ ਨੂੰ ਸ਼ੌਕ ਸੀ ਤੇ ਉਹ ਛੋਟੀ ਉਮਰ ਵਿਚ ਪੰਚ ਬਣਿਆ ਸੀ। ਸਾਲ 2020 ਵਿਚ ਉਸ ਦੀ ਕਿਤਾਬ ਛਪਣੀ ਸੀ। ਸਿਰਕੱਢ ਵਿਦਿਆਰਥੀ ਆਗੂ ਤੇ ਇਨਕਲਾਬੀ ਕਵਿਤਾ ਲਿਖਣ ਵਾਲੇ ਇਸ ਹੋਣਹਾਰ ਨੌਜਵਾਨ ਦੀ ਮੌਤ 'ਤੇ ਅਗਾਂਹਵਧੂ ਹਲਕਿਆਂ ਵਿਚ ਸੋਗ ਦੀ ਲਹਿਰ ਹੈ।

Read More