ਖ਼ਤਰੇ ਵਿੱਚ ਲੋਕਤੰਤਰ ਦਾ ਚੌਥਾ ਥੰਮ੍ਹ -ਸ਼ਿਵ ਇੰਦਰ ਸਿੰਘ

Posted on:- 03-05-2019

suhisaver

ਲੋਕਤੰਤਰ ਦਾ ਚੌਥਾ ਥੰਮ੍ਹ ਮੰਨੇ ਜਾਣ ਵਾਲੇ ਮੀਡੀਆ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਸਹੀ ਸੂਚਨਾ ਤਾਂ ਲੋਕਾਂ ਤੱਕ ਪਹੁੰਚਾਵੇ ਹੀ ਸਗੋਂ ਸਰਕਾਰ ਨੂੰ ਉਸਦੀ ਜਵਾਬਦੇਹੀ ਦਾ ਅਹਿਸਾਸ ਵੀ ਕਰਾਉਂਦਾ ਰਹੇ । ਕਾਰਪੋਰੇਟ ਗਲਬੇ ਵਾਲਾ ਮੁਲਕ ਦਾ ਮੀਡੀਆ ਆਪਣੀ ਬਣਦੀ ਡਿਊਟੀ ਤੋਂ ਬਿਲਕੁਲ ਉਲਟ ਸਰਕਾਰ ਦੀ `ਕੀਰਤਨ ਮੰਡਲੀ` ਬਣ ਕੇ ਰਹਿ ਗਿਆ ਹੈ । ਪਿੱਛੇ ਜਿਹੇ `ਕੋਬਰਾ ਪੋਸਟ`  ਦੁਆਰਾ ਕੀਤਾ  ਸਟਿੰਗ ਅਪਰੇਸ਼ਨ ਭਾਰਤੀ ਮੀਡੀਏ ਦੀ ਮੌਜੂਦਾ ਹਾਲਤ ਨੂੰ ਭਲੀਭਾਂਤ ਦਰਸਾਉਂਦਾ ਹੈ । ਸੱਤਾਧਾਰੀਆਂ ਤੇ ਉਸਦੇ ਹਮਾਇਤੀਆਂ ਦੁਆਰਾ ਮੀਡੀਆ ਘਰਾਣਿਆਂ ਨੂੰ ਕੰਟਰੋਲ ਕਰਕੇ ਪੱਤਰਕਾਰੀ ਦਾ ਗਲਾ ਘੁੱਟਣ , ਪੱਤਰਕਾਰਾਂ ਨੂੰ ਨਿਰਪੱਖ ਪੱਤਰਕਾਰੀ ਕਾਰਨ ਨੌਕਰੀ ਤੋਂ ਹੱਥ ਧੋਣ ਤੋਂ ਲੈ ਕੇ ਝੂਠੇ ਕੇਸਾਂ `ਚ ਉਲਝਾਉਣ , ਧਮਕੀਆਂ ਮਿਲਣਾ ਤੇ ਕਤਲ ਕਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ । ਹੁਣ 18 ਅਪਰੈਲ ਨੂੰ ਆਈ ਇੱਕ ਕੌਮਾਂਤਰੀ ਸੰਸਥਾ ਦੀ ਰਿਪੋਰਟ ਹੋਰ ਵੀ ਪਰੇਸ਼ਾਨ ਕਰਨ ਵਾਲੀ ਹੈ ।  

ਪੈਰਿਸ ਸਥਿਤ ਗ਼ੈਰ-ਲਾਭਕਾਰੀ ਸੰਸਥਾ `ਰਿਪੋਰਟਰਸ ਵਿਦਆਊਟ ਬਾਰਡਰਸ` ਜਿਸ ਦਾ ਕੰਮ ਦੁਨੀਆ `ਚ ਮੀਡੀਆ ਦੀ ਆਜ਼ਾਦੀ ਬਾਰੇ ਅੰਕੜੇ ਇਕੱਠੇ ਕਰਨਾ ਤੇ ਪੱਤਰਕਾਰਾਂ `ਤੇ ਹੋ ਰਹੇ ਹਮਲਿਆਂ ਦਾ ਰਿਕਾਰਡ ਰੱਖਣਾ ਹੈ , ਦੀ ਸਲਾਨਾ ਰਿਪੋਰਟ ਅਨੁਸਾਰ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ `ਚ ਭਾਰਤ 180 ਮੁਲਕਾਂ `ਚੋਂ 140 ਵੇਂ ਨੰਬਰ `ਤੇ ਆ ਗਿਆ ਹੈ । ਪਿਛਲੇ ਸਾਲ ਭਾਰਤ ਦਾ ਨੰਬਰ 138 ਸੀ । ਪਿਛਲੇ ੨ ਸਾਲਾਂ `ਚ ਭਾਰਤ ਚਾਰ ਡੰਡੇ ਥੱਲੇ ਗਿਆ ਹੈ ।ਇਸੇ ਰਿਪੋਰਟ `ਚ ਕਿਹਾ ਗਿਆ ਹੈ ਕਿ ਦੇਸ਼ `ਚ ਹੋ ਰਹੀਆਂ ਲੋਕ ਸਭਾ ਚੋਣਾਂ ਪੱਤਰਕਾਰਾਂ ਲਈ ਸਭ ਤੋਂ ਖ਼ਤਰਨਾਕ ਦੌਰ  ਹਨ ।  ਸਾਲ 2018 `ਚ 6 ਪੱਤਰਕਾਰਾਂ ਨੂੰ ਆਪਣੀ ਜਾਨ ਪੱਤਰਕਾਰੀ ਦੌਰਾਨ ਗਵਾਉਣੀ ਪਈ । ਰਿਪੋਰਟ ਅੱਗੇ ਦੱਸਦੀ ਹੈ ਕਿ  ਪੱਤਰਕਾਰਾਂ ਖਿਲਾਫ ਹੁੰਦੀ ਹਿੰਸਾ `ਚ ਨਕਸਲੀ ਹਿੰਸਾ , ਪੁਲਿਸ ਹਿੰਸਾ , ਸਿਆਸੀ ਬਦਲਾਖੋਰੀ ਤੇ ਅਪਰਾਧ ਜਗਤ ਦੀ ਹਿੰਸਾ ਸ਼ਾਮਲ ਹੈ ।ਪੇਂਡੂ ਖੇਤਰਾਂ `ਚ ਸਥਾਨਕ ਭਾਸ਼ਾਵਾਂ `ਚ ਕੰਮ ਕਰਨ ਵਾਲੇ ਪੱਤਰਕਾਰ ਵਧੇਰੇ ਹਿੰਸਾ ਦਾ ਸ਼ਿਕਾਰ ਹੁੰਦੇ ਹਨ । ਸੱਤਾਧਾਰੀ ਭਾਜਪਾ ਸਮਰਥਕਾਂ ਵੱਲੋਂ ਕੀਤੇ ਹਮਲਿਆਂ `ਚ ਵਾਧਾ ਹੋਇਆ ਹੈ । ਹਿਂਦੂਤਵੀਆਂ ਵਲੋਂ ਉਹਨਾਂ ਖ਼ਿਲਾਫ਼ ਲਿਖਣ ਬੋਲਣ ਵਾਲੇ ਪੱਤਰਕਾਰਾਂ ਨਾਲ ਸੋਸ਼ਲ ਮੀਡੀਆ `ਤੇ ਗਾਲੀ -ਗਲੋਚ ਆਮ ਵਰਤਾਰਾ ਬਣ ਗਿਆ ਹੈ ।

Read More

ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ - ਗੋਬਿੰਦਰ ਸਿੰਘ ‘ਬਰੜ੍ਹਵਾਲ’

Posted on:- 02-05-2019

suhisaver

ਸੰਸਾਰ ਭਰ ਵਿੱਚ ਪ੍ਰੈੱਸ ਦੀ ਸੁਤੰਤਰਤਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਹਰ ਸਾਲ 3 ਮਈ ਨੂੰ ‘ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਦੀ ਆਮ ਕਾਨਫਰੰਸ ਦੀ ਸਿਫ਼ਾਰਸ਼ ਤੇ ਸੰਯੁਕਤ ਰਾਸ਼ਟਰ ਸੰਘ ਨੇ ਸਾਲ 1993 ਵਿੱਚ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਦੀ ਘੋਸ਼ਣਾ ਕੀਤੀ, ਉਸਦੇ ਅਨੁਸਾਰ ਇਹ ਦਿਨ ਪ੍ਰੈੱਸ ਦੀ ਸੁਤੰਤਰਤਾ ਦੇ ਸਿਧਾਂਤ, ਪ੍ਰੈੱਸ ਦੀ ਸੁਤੰਤਰਤਾ ਦਾ ਮੁਲਾਂਕਣ, ਪ੍ਰੈੱਸ ਦੀ ਸੁਤੰਤਰਤਾ ਤੇ ਬਾਹਰੀ ਤੱਤਾਂ ਦੇ ਹਮਲਿਆਂ ਤੋਂ ਬਚਾਅ ਅਤੇ ਪ੍ਰੈੱਸ ਦੀ ਨਿਰਪੱਖਤਾ ਨਾਲ ਸੇਵਾ ਕਰਦਿਆਂ ਮਰੇ ਪੱਤਰਕਾਰਾਂ ਨੂੰ ਭਾਵਪੂਰਨ ਸ਼ਰਧਾਂਜਲੀ ਦੇਣ ਦਾ ਦਿਨ ਹੈ। ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਦੇ ਅਵਸਰ ਦੇ ਸਾਰੇ ਪੱਤਰਕਾਰ ਆਪਣਾ ਕੰਮ ਭੈਅ ਮੁਕਤ ਹੋ ਕੇ  ਅਤੇ ਨਿਰਪੱਖਤਾ ਨਾਲ ਕਰਨ ਦੀ ਸੁੰਹ ਲੈਂਦੇ ਹਨ।

3 ਮਈ 1991 ਨੂੰ ਅਫ਼ਰੀਕੀ ਸਮਾਚਾਰ ਪੱਤਰਾਂ ਦੇ ਪੱਤਰਕਾਰਾਂ ਦੁਆਰਾ ਜਾਰੀ ਕੀਤੇ ਗਏ ‘ਵਿੰਡਹਾੱਕ ਘੋਸ਼ਣਾਪੱਤਰ’ ਦੀ ਵਰ੍ਹੇ ਗੰਢ ਵੀ 3 ਮਈ ਨੂੰ ਹੀ ਹੁੰਦੀ ਹੈ। ਅਫ਼ਰੀਕੀ ਦੇਸ਼ ਨਾਮੀਬੀਆ ਦੀ ਰਾਜਧਾਨੀ ਵਿੰਡਹਾੱਕ ਵਿੱਚ 29 ਅਪ੍ਰੈਲ 1991 ਨੂੰ ‘ਆਜ਼ਾਦ ਅਫ਼ਰੀਕੀ ਪ੍ਰੈੱਸ’ ਨੂੰ ਹੱਲਾਸ਼ੇਰੀ ਦੇਣ ਲਈ ਕੌਮਾਂਤਰੀ ਸੈਮੀਨਾਰ ਸ਼ੁਰੂ ਹੋਇਆ ਸੀ ਤੇ ਇਸਦੇ ਆਖ਼ਰੀ ਦਿਨ ਤਿੰਨ ਮਈ ਨੂੰ ਜੋ ਐਲਾਨ ਕੀਤੇ ਗਏ ਸਨ, ਉਸਨੂੰ ‘ਵਿੰਡਹਾੱਕ ਘੋਸ਼ਣਾਪੱਤਰ’ ਕਿਹਾ ਜਾਂਦਾ ਹੈ। ਭਾਰਤ ਵਿੱਚ ਪ੍ਰੈੱਸ ਦੀ ਸੁਤੰਤਰਤਾ ਭਾਰਤੀ ਸੰਵਿਧਾਨ ਦੇ ਅਨੁਛੇਦ 19 ਵਿੱਚ ਭਾਰਤੀਆਂ ਨੂੰ ਦਿੱਤੇ ਗਏ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ (ਫ੍ਰੀਡਮ ਆੱਫ਼ ਐੱਕਸਪ੍ਰੈਸ਼ਨ) ਦੇ ਮੂਲ ਅਧਿਕਾਰ ਨਾਲ ਸੁਨਿਸ਼ਚਿਤ ਹੁੰਦੀ ਹੈ।

Read More

ਅਲਬਰਟਾ ਅਸੰਬਲੀ ਚੋਣਾਂ ਵਿੱਚ ਯੁਨਾਈਟਡ ਕੰਜ਼ਰਵੇਟਿਵ ਨੂੰ ਭਾਰੀ ਬਹੁਮਤ

Posted on:- 02-05-2019

-ਹਰਚਰਨ ਸਿੰਘ ਪਰਹਾਰ
(ਸੰਪਾਦਕ-ਸਿੱਖ ਵਿਰਸਾ)

1 ਜੁਲਾਈ, 1867 ਨੂੰ ਬਸਤੀਵਾਦੀ ਬਰਤਾਨਵੀ ਹਾਕਮਾਂ ਤੋਂ ਆਜ਼ਾਦ ਹੋ ਕੇ ਮੌਜੂਦਾ ਕਨੇਡਾ ਦੀਆਂ ਕੁਝ ਸਟੇਟਾਂ ਨੇ 'ਡੋਮੀਨੀਅਨ ਆਫ ਕਨੇਡਾ' ਦੇ ਨਾਮ ਹੇਠ ਕਨਫੈਡਰੇਸ਼ਨ ਬਣਾਈ ਸੀ, ਜਿਸ ਵਿੱਚ ਅਲਬਰਟਾ ਸੂਬੇ ਨੇ ਤਕਰੀਬਨ 38 ਸਾਲ ਬਾਅਦ 1 ਸਤੰਬਰ, 1905 ਨੂੰ ਸ਼ਮੂਲੀਅਤ ਕੀਤੀ ਸੀ।ਇਸ ਕਨਫੈਡਰੇਸ਼ਨ ਵਿੱਚ ਹਰ ਸੂਬੇ ਨੂੰ ਸ਼ਾਮਿਲ ਹੋਣ ਜਾਂ ਬਾਹਰ ਨਿਕਲਣ ਅਤੇ ਫੌਰਨ ਪਾਲਿਸੀ, ਡਿਫੈਂਸ, ਇਮੀਗਰੇਸ਼ਨ, ਸਿਹਤ ਸੇਵਾਵਾਂ ਆਦਿ ਨੂੰ ਛੱਡ ਕੇ ਬਾਕੀ ਮੁੱਦਿਆਂ ਤੇ ਸੂਬੇ ਕੁਝ ਵੀ ਕਰਨ ਲਈ ਆਜ਼ਾਦ ਹਨ।ਇਸ ਕਰਕੇ ਕਿਊਬਕਿ ਸੂਬਾ ਦੋ ਵਾਰ ਕਨੇਡਾ ਤੋਂ ਵੱਖ ਹੋਣ ਲਈ ਰੈਫਰੈਂਡਮ ਕਰਾ ਚੁੱਕਾ ਹੈ, ਅਜਿਹਾ ਅਧਿਕਾਰ ਹਰ ਸੂਬੇ ਕੋਲ ਹੈ।

ਇਤਿਹਾਸਕ ਤੌਰ ਤੇ ਮੌਜੂਦਾ ਅਲਬਰਟਾ ਸੂਬੇ ਦਾ ਇਤਿਹਾਸ ਕੋਈ ਬਹੁਤ ਜ਼ਿਆਦਾ ਪੁਰਾਣਾ ਨਹੀਂ, ਸਗੋਂ ਸਿਰਫ 113 ਸਾਲ ਪਹਿਲਾਂ ਹੀ ਇਹ ਸੂਬਾ ਮੌਜੂਦਾ ਰੂਪ ਵਿੱਚ ਹੋਂਦ ਵਿੱਚ ਆਇਆ ਸੀ।ਜੇ ਇਸ ਸੂਬੇ ਦਾ ਚੋਣ ਇਤਿਹਾਸ ਦੇਖੀਏ ਤਾਂ ਇਥੇ ਹਰ ਚੌਥੇ ਸਾਲ ਅਲਬਰਟਾ ਅਸੰਬਲੀ ਲਈ ਵੋਟਾਂ ਪੈਂਦੀਆਂ ਹਨ ਤੇ 1905 ਵਿੱਚ ਪਹਿਲੀ ਚੁਣੀ ਜਾਣ ਵਾਲੀ ਅਸੰਬਲੀ ਤੋਂ ਸ਼ੁਰੂ ਹੋ ਕੇ ਪਿਛਲ਼ੇ ਦਿਨੀਂ 16 ਅਪਰੈਲ 2019 ਨੂੰ ਹੋਈਆਂ ਚੋਣਾਂ 30ਵੀਂ ਵਾਰ ਪਈਆਂ ਹਨ।ਪਹਿਲੀ ਵਾਰ 1905 ਨੂੰ ਪਈਆਂ ਚੋਣਾਂ ਵਿੱਚ ਜਿਥੇ ਸਿਰਫ 25 ਐਮ ਐਲ ਏ ਚੁਣੇ ਗਏ ਸਨ, ਇਸ ਵਾਰ 87 ਐਮ ਐਲ ਏ ਚੁਣੇ ਗਏ ਹਨ।ਜੇ ਏਰੀਏ ਦੇ ਪੱਖ ਤੋਂ ਦੇਖੀਏ ਤਾਂ ਕਿਊਬਿਕ, ਉਨਟੇਰੀਉ ਤੇ ਬ੍ਰਿਟਿਸ਼ ਕੋਲੰਬੀਆ ਤੋਂ ਬਾਅਦ ਅਲਬਰਟਾ ਕਨੇਡਾ ਦਾ ਚੌਥਾ ਵੱਡਾ ਸੂਬਾ ਹੈ।ਜਦਕਿ ਕਨੇਡਾ ਵਿੱਚ 10 ਸੂਬੇ (ਪ੍ਰੌਵਿੰਸ) ਤੇ 3 ਯੂਨੀਅਨ ਟੈਰੋਟਰੀਜ਼ (ਕੇਂਦਰੀ ਸ਼ਾਸਤ ਪ੍ਰਦੇਸ਼) ਹਨ।ਅਲਬਰਟਾ ਸੂਬੇ ਦੇ 1905 ਵਿੱਚ ਹੋਂਦ ਵਿੱਚ ਆਉਣ ਵੇਲੇ ਇਸਦੀ ਆਬਾਦੀ ਸਿਰਫ 75000 ਦੇ ਕਰੀਬ ਸੀ ਤੇ ਇਸ ਵਕਤ ਤਕਰੀਬਨ 44 ਲੱਖ ਦੇ ਕਰੀਬ ਹੈ।

Read More

ਮਈ ਦਿਵਸ ਦੀ ਛੁੱਟੀ ਬੰਦ ਕਰਨਾ ਮਜ਼ਦੂਰ ਵਿਰੋਧੀ ਨੀਤੀ ਦਾ ਸਿੱਟਾ : ਕੰਵਲਜੀਤ ਖੰਨਾ

Posted on:- 29-04-2019

suhisaver

ਚੰਡੀਗੜ੍ਹ :  ਇਨਕਲਾਬੀ ਕੇਂਦਰ,ਪੰਜਾਬ ਨੇ ਮਜ਼ਦੂਰ ਦਿਵਸ ਦੀ ਛੁੱਟੀ ਬੰਦ ਕਰਨ ਦੀ ਸਖਤ ਨਿਖੇਧੀ ਕਰਦਿਆਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਹ ਛੁੱਟੀ ਬਹਾਲ ਕੀਤੀ ਜਾਵੇ। ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਜਨਰਲ ਸਕੱਤਰ ਕੰਵਲਜੀਤ ਖੰਨਾ,ਸੂਬਾ ਆਗੂਆਂ ਮੁਖਤਿਆਰ ਪੂਹਲਾ ਅਤੇ ਜਗਜੀਤ ਸਿੰਘ ਲਹਿਰ ਮੁਹੱਬਤ ਨੇ ਕਿਹਾ ਕਿ ਮਈ ਦਿਵਸ਼ ਮਜ਼ਦੂਰਾਂ ਦੇ ਜਾਨ ਹੂਲਵੇਂ ਸੰਘਰਸ਼ਾਂ ਦੀ ਜੂਝਾਰੂ ਗਾਥਾ ਹੈ। ਇਹ ਇੱਕ ਛੁੱਟੀ ਬੰਦ ਕਰਨ ਦਾ ਹੀ ਮਸਲਾ ਨਹੀਂ ਹੈ। ਅਸਲ ਮਾਅਨੇ ਹੋਰ ਕਿਤੇ ਵਧੇਰੇ ਅਰਥ ਭਰਪੂਰ ਹਨ ਜਿਸ ਨਾਲ ਮਜ਼ਦੂਰ ਜਮਾਤ ਵੱਲੋਂ ਵਧੀਆ,ਅਰਥ ਭਰਪੂਰ ਮਨੁੱਖੀ ਜ਼ਿੰਦਗੀ ਜਿਉਣ, ਵਹਿਸ਼ੀਆਨਾ ਲੁੱਟ ਖਿਲਾਫ ਜੂਝਕੇ ਹਾਸਲ ਕੀਤੇ ਹੱਕਾਂ ਦਾ ਇਤਿਹਾਸ ਹੈ ਕਿ ਕਿਵੇਂ ਜਦ ਮਾਲਕ ਮਜ਼ਦੂਰਾਂ ਨੂੰ ਉਨਾਂ ਦੇ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਤੋਂ ਵੀ ਅੱਗੇ ਮਨੁੱਖ ਹੀ ਨਹੀਂ ਸਮਝਦੇ ਸਨ। ਪਸ਼ੂਆਂ ਵਰਗਾ ਵਰਤਾਉ ਕੀਤਾ ਜਾਂਦਾ ਸੀ। ਮਜ਼ਦੂਰ ਜਮਾਤ ਅੰਦਰ ਆਈ ਸੋਝੀ ਨੇ ਚੇਤੰਨ ਫੈਸਲਾ ਕਰਕੇ ਸੰਘਰਸ਼ ਦਾ ਪੈਗਾਮ ਸ਼ੁਰੂ ਕੀਤਾ ਸੀ। ਇਹ ਕੋਈ ਸਹਿਜ ਵਰਤਾਰਾ ਨਹੀਂ ਸੀ ਸਗੋਂ ਮਜ਼ਦੂਰ ਜਮਾਤ ਮਹਾਨ ਰਹਿਬਰ ਏਂਗਲਜ ਅਤੇ ਮਾਰਕਸ ਵੱਲੋਂ ਵੱਡੀ ਘਾਲਣਾ ਤੋਂ ਬਾਅਦ ੧੮੪੮ ਵਿੱਚ ਲਿਆਦੇ ਕਮਿਊਨਿਸਟ ਮੈਨੀਫੈਸਟੋ ਤੋਂ ਬਾਅਦ ਹਾਸਲ ਹੋਈ ਮਜ਼ਦੂਰ ਜਮਾਤ ਦੀ ਸੋਝੀ ਦਾ ਸਿੱਟਾ ਸੀ। ਜਿਸ ਕਮਿਊਨਿਸਟ ਮੈਨੀਫੈਸਟੋ ਨੇ ਹੀ ਮਜ਼ਦੂਰ ਮਾਲਕ ਦੇ ਰਿਸ਼ਤੇ ਦੀ ਸਹੀ ਵਿਗਿਆਨਕ ਢੰਗ ਨਾਲ ਵਿਆਖਿਆ ਕਰਦਿਆਂ ਦੱਸਿਆ ਸੀ ਕਿ ਸੰਸਾਰ ਦੋ ਜਮਾਤਾਂ (ਮਾਲਕ-ਮਜ਼ਦੂਰ) ਵਿੱਚ ਵੰਡਿਆ ਹੋਇਆ ਹੈ।

Read More

ਵਿਹਲਾ ਮਨ ਸ਼ੈਤਾਨ ਦਾ ਘਰ - ਡਾ. ਨਿਸ਼ਾਨ ਸਿੰਘ ਰਾਠੌਰ

Posted on:- 28-04-2019

ਸਮੁੱਚੇ ਬ੍ਰਹਿਮੰਡ ਵਿਚ ਮੌਜੂਦ ਪ੍ਰਾਣੀਆਂ ਵਿਚੋਂ ਮਨੁੱਖ ਹੀ ਇਕ ਅਜਿਹਾ ਪ੍ਰਾਣੀ ਹੈ ਜਿਸ ਨੂੰ ਸੋਚਣ ਅਤੇ ਸਮਝਣ ਦੀ ਸ਼ਕਤੀ ਪ੍ਰਾਪਤ ਹੈਮਨੁੱਖ ਆਪਣੇ ਚੰਗੇ- ਮਾੜੇ ਦੀ ਸੋਝੀ ਦਾ ਗਿਆਨ ਰੱਖਦਾ ਹੈਆਪਣਾ ਬੁਰਾ- ਭਲਾ ਸੋਚ ਸਕਦਾ ਹੈਪਰ ! ਅੱਜ ਕੱਲ ਮਨੁੱਖੀ ਮਨ ਆਪਣੇ ਭਲੇ ਨਾਲੋਂ ਜ਼ਿਆਦਾ ਦੂਜੇ ਲੋਕਾਂ ਦਾ ਬੁਰਾ ਸੋਚਣ ਵਿਚ ਮਸ਼ਗੂਲ ਰਹਿੰਦਾ ਹੈਉਂਝ ਵੀ ਕਿਹਾ ਜਾਂਦਾ ਹੈ ਕਿ ਬੰਦਾ ਆਪਣੇ ਦੁੱਖ ਤੋਂ ਉੰਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਦੇ ਸੁੱਖ ਤੋਂ ਹੁੰਦਾ ਹੈ

ਖ਼ੈਰ ! ਇਹ ਮਨੁੱਖੀ ਸੁਭਾਅ ਦਾ ਇੱਕ ਗੁਣ ਹੈਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾਪਰ, ਯਤਨ ਕਰਨ ਤੇ ਇਸ ਨੂੰ ਕਾਬੂ ਜ਼ਰੂਰ ਕੀਤਾ ਜਾ ਸਕਦਾ ਹੈ ਮਨੋਵਿਗਿਆਨ 'ਚ ਪੜਾਇਆ ਜਾਂਦਾ ਹੈ, 'ਵਿਹਲਾ ਮਨ ਬਹੁਤ ਸਾਰੇ ਨਕਾਰਤਮਕ ਵਿਚਾਰਾਂ ਦਾ ਘਰ ਬਣ ਜਾਂਦਾ ਹੈਇਸ ਕਰਕੇ ਲੋਕ ਆਪਣੇ ਆਪ ਨੂੰ ਮਸਰੂਫ਼ ਰੱਖਦੇ ਹਨ/ ਬਿਜ਼ੀ ਰੱਖਦੇ ਹਨ ਤਾਂ ਕਿ ਨਕਾਰਤਮਕ ਵਿਚਾਰਾਂ ਤੋਂ ਬਚਿਆ ਜਾ ਸਕੇ'

Read More