ਸ਼ਾਹੀ ਸ਼ਹਿਰ ਪਟਿਆਲਾ ਵਿੱਚ ਗਰਜੇ ਹਜ਼ਾਰਾਂ ਕਿਸਾਨ
Posted on:- 15-05-2019
'ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਨਾਲ ਕੀਤੀਆਂ ਵਾਅਦਾ-ਖ਼ਿਲਾਫ਼ੀਆਂ ਦੇ ਵਿਰੁੱਧ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਅੱਜ ਦਾਣਾ ਮੰਡੀ ਪਟਿਆਲਾ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਗਈ। ਇਸ ਵਿਸ਼ਾਲ ਰੈਲੀ ਵਿੱਚ ਸਮੁੱਚੇ ਪੰਜਾਬ ਖਾਸ ਕਰ ਮਾਲਵਾ ਬੈਲਟ ਵਿੱਚੋਂ ਹਜ਼ਾਰਾਂ ਦੀ ਤਾਦਾਦਚ ਕਿਸਾਨ ਪੂਰੇ ਜੋਸ਼-ਖਰੋਸ਼ ਨਾਲ ਮੋਦੀ ਅਤੇ ਕੈਪਟਨ ਨੂੰ ਲਲਕਾਰਦੇ ਅਕਾਸ਼ ਗੁੰਜਾਊ ਨਾਹਰੇ ਮਾਰਦੇ ਸ਼ਾਮਿਲ ਹੋਏ। ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ,ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ,ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ ਘੁੰਮ ਘੁੰਮ ਕੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਬਣਨ ਸਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਵਾਏਗਾ, ਕਿਸਾਨਾਂ ਨੂੰ ਫ਼ਸਲਾਂ ਦੇ ਭਾਅ 50% ਮੁਨਾਫ਼ੇ ਨਾਲ ਦੇਵੇਗਾ ਅਤੇ ਸਾਰੇ ਦੇਸ਼ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇਗਾ,ਹਰ ਸਾਲ ਦੋ ਕਰੋੜ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ।
Read More
ਬ੍ਰਿਟੇਨ ਦੇ ਗਲੇ ਦੀ ਹੱਡੀ ਬਣਿਆ ਬ੍ਰਿਕਜ਼ਿਟ –ਮਨਦੀਪ
Posted on:- 10-05-2019
ਯੂਰਪੀ ਮਹਾਂਦੀਪ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸਮੇਂ ਤੋਂ ਹੀ ਲਗਾਤਾਰ ਅਨੇਕਾਂ ਤ੍ਰਾਸਦੀਆਂ ਝੱਲਦਾ ਆ ਰਿਹਾ ਹੈ। ਦੋ ਵੱਡੀਆਂ ਸੰਸਾਰ ਜੰਗਾਂ ਨੇ ਜਿੱਥੇ ਯੂਰਪੀ ਮਹਾਂਦੀਪ ਦੇ ਲੋਕਾਂ ਦੀ ਜਾਨ-ਮਾਲ ਦਾ ਵੱਡਾ ਤੇ ਇਤਿਹਾਸਕ ਨੁਕਸਾਨ ਕੀਤਾ ਉੱਥੇ ਇਹਨਾਂ ਸੰਸਾਰ ਜੰਗਾਂ ਤੋਂ ਬਾਅਦ ਉਸਾਰੇ ਗਏ ਯੂਰਪੀ ਵਿਕਾਸ ਮਾਡਲ ਨੇ ਯੂਰਪੀ ਸਮਾਜ ਨੂੰ ਆਧੁਨਿਕ ਪੂੰਜੀਵਾਦੀ ਰਾਹ ਤੇ ਚੱਲਦਿਆਂ ਨਵੇਂ ਸੰਕਟ ਦੇ ਮੁਹਾਣ ਤੇ ਲਿਆ ਖੜਾ ਕੀਤਾ ਹੈ। ਮੌਜੂਦਾ ਬ੍ਰਿਕਜ਼ਿਟ (Brexit-Britain exit) ਵਿਵਾਦ ਇਸੇ ਤਾਣੀ ਦਾ ਉਲਝਿਆ ਹੋਇਆ ਇਕ ਤੰਦ ਹੈ।
ਦੋ ਵੱਡੀਆਂ ਸੰਸਾਰ ਜੰਗਾਂ ਤੋਂ ਬਾਅਦ ਦੇ ਸਮੇਂ ਦੌਰਾਨ ਯੂਰਪੀ ਮੁਲਕਾਂ ਨੇ ਆਰਥਿਕ-ਸਮਾਜਿਕ ਅਤੇ ਸਿਆਸੀ ਤੌਰ ਤੇ ਖਿੰਡ ਚੁੱਕੇ ਯੂਰਪ ਦੀ ਮੁੜ-ਉਸਾਰੀ ਦਾ ਕਾਰਜ ਹੱਥ ਲਿਆ। ਇਸ ਲਈ ਇਸ ਮਹਾਂਦੀਪ ਦੀ ਵੱਡੀ ਆਰਥਿਕਤਾ ਵਾਲੇ ਮੁਲਕਾਂ ਨੇ ਯੂਰਪੀ ਮੁਲਕਾਂ ਦੇ ਏਕੀਕਰਨ ਦੀ ਨੀਤੀ ਤਹਿਤ ਵਿਕਾਸ ਦਾ ਸਾਂਝਾ ਅਤੇ ਵੱਡਾ ਮੰਚ ਉਸਾਰਨ ਦੇ ਉਪਰਾਲੇ ਆਰੰਭ ਕੀਤੇ ਸਨ। ਦੂਜੀ ਸੰਸਾਰ ਜੰਗ ਤੋਂ ਬਾਅਦ ਚੱਲੇ ਸ਼ੀਤ ਯੁੱਧ ਦੇ ਕੁਝ ਅਰਸੇ ਬਾਅਦ ਅਮਰੀਕਾ ਅਤੇ ਰੂਸ ਸੰਸਾਰ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਵਜੋਂ ਸਾਹਮਣੇ ਆਏ। ਇਹਨਾਂ ਦੋ ਤਾਕਤਾਂ ਨੇ ਏਸ਼ੀਆ, ਮੱਧ ਪੂਰਬੀ ਅਤੇ ਲਾਤੀਨੀ ਅਮਰੀਕਾ ਦੇ ਅਨੇਕਾਂ ਮੁਲਕਾਂ ਨੂੰ ਆਪਣੇ ਹਮਲੇ ਦਾ ਸ਼ਿਕਾਰ ਬਣਾਇਆ। ਅਮਰੀਕੀ ਸਾਮਰਾਜ ਨੇ ਕਈ ਯੂਰਪੀ ਦੇਸ਼ਾਂ ਨੂੰ ਨਾਲ ਲੈ ਕੇ ਆਪਣੀਆਂ ਪਸਾਰਵਾਦੀ ਨੀਤੀਆਂ ਨੂੰ ਅੱਗੇ ਵਧਾਇਆ।
Read More
ਤਿੰਨੋਂ ਪ੍ਰਮੁੱਖ ਉਮੀਦਵਾਰਾਂ ਲਈ ਵਕਾਰ ਦਾ ਸਵਾਲ ਬਣੀ ਸੰਗਰੂਰ ਸੀਟ -ਸ਼ਿਵ ਇੰਦਰ ਸਿੰਘ
Posted on:- 09-05-2019
ਸੰਗਰੂਰ ਲੋਕ ਸਭਾ ਹਲਕਾ ਤਿੰਨੋਂ ਪ੍ਰਮੁੱਖ ਪਾਰਟੀਆਂ ਲਈ ਵਕਾਰ ਦਾ ਸਵਾਲ ਬਣ ਚੁੱਕਾ ਹੈ । ਇਸ ਹਲਕੇ ਨੂੰ ਸਿਆਸੀ ਤੌਰ `ਤੇ ਗਰਮ ਹਲਕਾ ਆਖਿਆ ਜਾ ਸਕਦਾ ਹੈ । ਖੇਤੀ ਸੰਕਟ ਤੇ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਲਕੇ ਦੇ ਲੋਕ ਆਪਣੇ ਨਵੇਂ ਐਮ .ਪੀ . ਕੋਲੋਂ ਇਹਨਾਂ ਸਮੱਸਿਆਵਾਂ ਦਾ ਹੱਲ ਭਾਲਦੇ ਹਨ । ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਮੈਦਾਨ `ਚ ਹਨ , ਜੋ ਇਲਾਕੇ ਦੇ ਮੌਜੂਦਾ ਸਾਂਸਦ ਨੇ , ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਮੈਦਾਨ `ਚ ਹਨ ਜੋ ਪੰਜਾਬ ਦੇ ਵਿੱਤ ਮੰਤਰੀ ਰਹਿ ਚੁੱਕੇ ਹਨ । ਕਾਂਗਰਸ ਵੱਲੋਂ ਸਾਬਕਾ ਵਿਧਾਇਕ ਕੇਵਲ ਢਿੱਲੋਂ ਮੈਦਾਨ `ਚ ਹਨ । ਗਰਮ ਖਿਆਲੀ ਸੋਚ ਵਾਲੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਹਲਕੇ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ । ਲੋਕ ਇਨਸਾਫ ਪਾਰਟੀ ਨੇ ਗਾਇਕ ਜੱਸੀ ਜਸਰਾਜ ਨੂੰ ਟਿਕਟ ਦਿੱਤੀ ਹੈ ।
ਭਗਵੰਤ ਮਾਨ ਲਈ ਇਹ ਸੀਟ ਸਭ ਤੋਂ ਵਕਾਰ ਵਾਲੀ ਇਸ ਲਈ ਵੀ ਹੈ ਕਿਉਂ ਕਿ ਆਮ ਆਦਮੀ ਪਾਰਟੀ ਨੇ 2017 `ਚ ਸੰਗਰੂਰ ਲੋਕ ਸਭ ਹਲਕੇ `ਚ ਪੈਂਦੀਆਂ 9 ਵਿਧਾਨ ਸਭਾ ਸੀਟਾਂ `ਚੋਂ 5 ਸੀਟਾਂ ਜਿੱਤੀਆਂ ਸਨ । ਪਾਰਟੀ ਦੇ ਪ੍ਰਮੁੱਖ ਨੇਤਾ ਅਮਨ ਅਰੋੜਾ ਤੇ ਹਰਪਾਲ ਚੀਮਾ ਸੰਗਰੂਰ ਲੋਕ ਸਭਾ ਹਲਕੇ ਨਾਲ ਸਬੰਧਤ ਹਨ । `ਆਪ` ਵਿਚ ਚੱਲ ਰਹੀ ਪਾਟੋ-ਧਾੜ `ਚ ਜੇ ਮਾਨ ਇਹ ਸੀਟ ਕੱਢ ਲੈਂਦਾ ਹੈ ਤਾਂ ਉਹ ਪੂਰੀ ਪਾਰਟੀ ਨੂੰ ਪੰਜਾਬ ਵਿਚ ਫਿਰ ਤੋਂ ਪੈਰੀਂ ਖੜ੍ਹਾ ਕਰਨ `ਚ ਕਾਮਯਾਬ ਹੋ ਸਕਦਾ ਹੈ ।
Read More
ਲੋਕ ਸਭਾ ਚੋਣਾਂ 'ਚ ਪੰਜਾਬ ਦੇ ਮਿਜਾਜ਼ ਨੂੰ ਪੜਦਿਆਂ -ਤਰਨਦੀਪ ਬਿਲਾਸਪੁਰ
Posted on:- 09-05-2019
2019 ਦੇ ਅਪ੍ਰੈਲ ਮਈ ਮਹੀਨੇ ਵਿਚ 17 ਵੀਂ ਲੋਕ ਸਭਾ ਦੇ 543 ਮੈਂਬਰਾਂ ਨੂੰ ਚੁਨਣ ਲਈ ਮੁਲਕ ਦੇ 81 ਕਰੋੜ ਲੋਕ ਵੋਟ ਦਾ ਅਧਿਕਾਰ ਰੱਖਦੇ ਹਨ ਤੇ ਮੰਨਿਆ ਜਾ ਰਿਹਾ ਕਿ 50 ਤੋਂ 60 ਕਰੋੜ ਦੇ ਵਿਚਕਾਰ ਲੋਕ ਵੋਟ ਦੇ ਅਧਿਕਾਰ ਦੀ ਵਰਤੋਂ ਵੀ ਕਰਨਗੇ । ਹਾਲਾਂਕਿ ਜਦੋਂ ਅਸੀਂ ਸਮੁੱਚੇ ਭਾਰਤ ਵਿਚ ਆਪਣੇ ਪਿਤਰੀ ਸੂਬੇ ਪੰਜਾਬ ਦੀ ਗੱਲ ਕਰਦੇ ਹਨ ਤਾਂ ਪੰਜਾਬ ਵਿਚ ਤੇਰਾਂ ਲੋਕ ਸਭਾ ਹਲਕੇ ਤੇ ਇੱਕ ਕਰੋੜ ਪੰਜਾਹ ਲੱਖ ਦੇ ਕਰੀਬ ਵੋਟਰ ਹਨ । ਜੋ 19 ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਆਪਣੇ ਵੋਟ ਦੇ ਹੱਕ ਦਾ ਇਸਤਮਾਲ ਕਰ ਸਕਦੇ ਹਨ । ਕੌਮੀ ਤੌਰ ਤੇ ਪੰਜਾਬ ਹਮੇਸ਼ਾਂ ਹੀ ਵੱਖਰੀ ਤਾਸੀਰ ਦਾ ਸੂਬਾ ਮੰਨਿਆ ਜਾਂਦਾ ਹੈ । ਇਸ ਬਾਰ ਵੀ ਪੰਜਾਬ ਵਿਚ ਮੁਲਕ ਭਰ ਤੋਂ ਵੱਖਰੇ ਤਰੀਕੇ ਨਾਲ ਚੋਣ ਲੜੀ ਜਾ ਰਹੀ ਹੈ । ਕਿਸੇ ਇੱਕ ਪਾਰਟੀ ਦੀ ਹਵਾ ਨਹੀਂ ਵਗ ਰਹੀ , ਉਮੀਦਵਾਰਾਂ ਦੇ ਕਿਰਦਾਰ ,ਲੋਕਲ ਮੁੱਦੇ , ਗੁਰੂ ਗਰੰਥ ਸਾਹਿਬ ਦੇ ਬੇਅਦਵੀ , ਨਸ਼ੇ ,ਬੇਰੁਜ਼ਗਾਰੀ ਤੇ ਪੰਜਾਬ ਦੀ ਪਲੀਤ ਹੋ ਰਹੀ ਆਬੋ ਹਵਾ ਤੇ ਕਿਸਾਨੀ ਦੀ ਗੱਲ ਚੋਣ ਜਲਸਿਆਂ ਅਤੇ ਲੋਕਾਂ ਦੀਆਂ ਸੱਥਾਂ ਵਿਚ ਹੋ ਰਹੀ ਹੈ ।
ਪੰਜਾਬ ਵਿਚ ਮੁਕਾਬਲਾ ਕਰ ਰਹੀਆਂ ਮੁੱਖ ਚਾਰ ਧਿਰਾਂ ਹਨ ,ਜਿਹਨਾਂ ਵਿਚ ਸੱਤਾਧਾਰੀ ਕਾਂਗਰਸ ,ਅਕਾਲੀ ਭਾਜਪਾ ਗਠਜੋੜ , ਛੇ ਪਾਰਟੀਆਂ ਦਾ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ.ਡੀ.ਏ) ਅਤੇ ਆਮ ਆਦਮੀ ਪਾਰਟੀ ਸ਼ਾਮਿਲ ਹਨ । ਇਸ ਤੋਂ ਇਲਾਵਾ ਟਕਸਾਲੀ ਅਕਾਲੀ ਦਲ ,ਸ਼ਿਰੋਮਣੀ ਅਕਾਲੀ ਦਲ ਅਮ੍ਰਿਤਸਰ , ਸੀ.ਪੀ.ਐਮ ,ਸੀ.ਪੀ.ਆਈ (ਐਮ ਐਲ.) ਸਮੇਤ ਕਾਫੀ ਅਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਆਪਣੀ ਹਾਜ਼ਰੀ ਲਗਵਾ ਰਹੇ ਹਨ ।
Read More
ਇਨਕਲਾਬੀ ਕੇਂਦਰ ਪੰਜਾਬ ਤੇ ਲੋਕ ਮੋਰਚਾ ਪੰਜਾਬ ਵੱਲੋਂ 16 ਮਈ ਬਰਨਾਲਾ ਵਿਖੇ ਇਨਕਲਾਬੀ ਬਦਲ ਉਸਾਰੋ ਕਾਨਫਰੰਸ
Posted on:- 08-05-2019
ਬਰਨਾਲਾ : ਪੰਜਾਬ ਦੀਆਂ ਦੋ ਇਨਕਲਾਬੀ ਜਥੇਬੰਦੀਆਂ, ਇਨਕਲਾਬੀ ਕੇਂਦਰ ਪੰਜਾਬ ਤੇ ਲੋਕ ਮੋਰਚਾ ਪੰਜਾਬ ਇਨਕਲਾਬੀ ਬਦਲ ਉਸਾਰੋ ਦੀ ਸਾਂਝੀ ਮੁਹਿੰਮ ਤੇ ਕਾਨਫਰੰਸ ਰਾਹੀਂ ਚੋਣਾਂ ਦੇ ਮਾਹੌਲ ਦਰਮਿਆਨ ਲੋਕਾਂ ਦੀ ਮੁਕਤੀ ਦੇ ਹਕੀਕੀ ਪ੍ਰੋਗਰਾਮ ਤੇ ਰਾਹ ਨੂੰ ਬੁਲੰਦ ਕਰਨਗੀਆਂ ਅਤੇ ਹਾਕਮ ਧੜਿਆਂ ਦੀ ਵੋਟ ਸਿਆਸਤ ਤੋਂ ਝਾਕ ਛੱਡ ਕੇ, ਸਭਨਾਂ ਮਸ਼ਕਲਾਂ ਦੇ ਹੱਲ ਲਈ ਖਰਾ ਲੋਕਪੱਖੀ ਰਾਜ ਭਾਗ ਉਸਾਰਨ ਖਾਤਰ ਲੋਕ ਸੰਗਰਾਮ ਤੇਜ਼ ਕਰਨ ਦਾ ਸੰਦੇਸ਼ ਦੇਣਗੀਆਂ।
ਦੋਵਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ, ਕੰਵਲਜੀਤ ਖੰਨਾ, ਜਗਮੇਲ ਸਿੰਘ, ਨਰੈਣ ਦੱਤ ਤੇ ਸੁਖਵਿੰਦਰ ਸਿੰਘ ਨੇ ਸਾਂਝੀ ਮੀਟਿੰਗ ਕਰਨ ਉਪਰੰਤ ਸਾਂਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਮੁਹਿੰਮ ਦੇ ਸਿਖਰ 'ਤੇ 16 ਮਈ ਨੂੰ ਬਰਨਾਲਾ ਵਿਖੇ ਸੂਬਾਈ ਕਾਨਫਰੰਸ ਤੇ ਮਾਰਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਹਿਲੀਆਂ ਚੋਣਾਂ ਵਾਂਗ ਇਹ ਚੋਣਾਂ ਵੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਬੁਨਿਆਦੀ ਸਵਾਲ ਨੂੰ ਮੁਖਾਤਿਬ ਨਹੀਂ ਹਨ ਤੇ ਨਾ ਹੀ ਇਹਨਾਂ ਦੀ ਬੇਹਤਰੀ ਦਾ ਜ਼ਰੀਆ ਬਣ ਸਕਦੀਆਂ ਹਨ। ਇਹ ਚੋਣਾਂ ਤਾਂ ਮੁਲਕ 'ਤੇ ਸਦਾ ਹੀ ਰਾਜ ਕਰਦੇ ਵੱਡੇ ਸਰਮਾਏਦਾਰਾਂ ਤੇ ਜਾਗੀਰਦਾਰਾਂ ਦੇ ਵੱਖ ਵੱਖ ਧੜਿਆਂ 'ਚ ਕੁਰਸੀ 'ਤੇ ਬੈਠਣ ਦੇ ਆਪਸੀ ਰੌਲੇ ਦੇ ਨਿਪਟਾਰੇ ਦਾ ਸਾਧਨ ਹਨ।
Read More