ਇੱਕ ਰਾਜਨੀਤਿਕ ਕੈਦੀ ਦੀ ਮੌਤ -ਮਾਰਤੰਡ ਕੌਸ਼ਿਕ
Posted on:- 07-11-2019
ਪ੍ਰੋਫੈਸਰ ਐੱਸ ਏ ਆਰ ਗਿਲਾਨੀ ਦੀ ਇਨਸਾਨੀਅਤ
ਅੱਜ ਤੋਂ ਲਗਭਗ ਗਿਆਰਾਂ ਸਾਲ ਪਹਿਲਾਂ ਨਵੰਬਰ 2008 ਵਿੱਚ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਰਟਸ ਫੈਕਲਟੀ ਦੇ ਕਮਰਾ ਨੰਬਰ 22 ਵਿੱਚ ਧਾਰਮਿਕ ਕੱਟੜਤਾ, ਫਾਸੀਵਾਦ, ਜ਼ਮਹੂਰੀਬਿਆਨਬਾਜ਼ੀ ਅਤੇ ਯਥਾਰਥ ਵਿਸ਼ੇ ਤੇ ਸੈਮੀਨਾਰ ਕਰਵਾਇਆ।ਸੈਮੀਨਾਰ ਦੇ ਮੁੱਖ ਬੁਲਾਰੇ ਦਿੱਲੀ ਯੂਨੀਵਰਸਿਟੀ ਵਿੱਚ ਅਰਬੀ ਵਿਭਾਗ ਦੇ ਕਸ਼ਮੀਰੀ ਮੁਸਲਿਮ ਪ੍ਰੋਫੈਸਰ ਸੱਯਦ ਅਬਦੁਲ ਰਹਿਮਾਨ ਗਿਲਾਨੀ ਸਨ। ਇਸ ਵਿਸ਼ੇ ਤੇ ਗਿਲਾਨੀ ਨਾਲੋਂ ਬਿਹਤਰ ਗੱਲ ਰੱਖਣ ਵਾਲਾ ਵਕਤਾ ਸ਼ਾਇਦ ਹੀ ਕੋਈ ਹੋਰ ਸੀ। 2002 ਦੇ ਸੰਸਦ ਹਮਲੇ ਵਿੱਚ ਅਦਾਲਤ ਨੇ ਗਿਲਾਨੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਮੀਡੀਆ ਨੇ ਆਪਣੀ ਅਦਾਲਤ ਵਿੱਚ ਕਾਨੂੰਨੀ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਗਿਲਾਨੀ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ।ਪਰ ਅਗਲੇ ਤਿੰਨ ਸਾਲਾਂ ਵਿੱਚ ਦਿੱਲੀ ਉੱਚ ਅਦਾਲਤ ਅਤੇ ਸਰਬਉੱਚ ਅਦਾਲਤ ਨੇ ਗਿਲਾਨੀ ਨੂੰ ਸਾਰੇ ਅਰੋਪਾਂ ਤੋਂ ਮੁਕਤ ਕਰ ਦਿੱਤਾ। ਉਸ ਸੈਮੀਨਾਰ ਵਿੱਚ ਜ਼ੁਲਮਯਾਫ਼ਤਾ ਰਾਜ ਮਸ਼ੀਨਰੀ ਦੁਆਰਾ ਉਨ੍ਹਾਂ ਉੱਤੇ ਲਾਏਆਰੋਪਾਂ ਅਤੇ ਧਾਰਮਿਕ ਕੱਟੜਤਾ ਬਾਰੇ ਗਿਲਾਨੀ ਆਪਣੇ ਵਿਚਾਰ ਰੱਖਣ ਵਾਲੇ ਹੀ ਸਨ। ਉੱਚੇ ਮੰਚ ਤੇ ਰੱਖੀ ਇੱਕ ਵੱਡੀ ਮੇਜ਼ ਦੇ ਪਿੱਛੇ ਗਿਲਾਨੀ ਦੇ ਨਾਲ 21 ਸਾਲਾਂ ਉਮਰ ਖਾਲਿਦ ਬੈਠਾ ਸੀ। 2016 ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਵਾਦ ਵਿੱਚ ਉਮਰ ਖਾਲਿਦ ਤੇ ਵੀ ਦੇਸ਼ਧ੍ਰੋਹ ਦਾ ਅਰੋਪ ਲੱਗਿਆ। ਇਨ੍ਹਾਂ ਦੋਵਾਂ ਦੇ ਨਾਲ ਮੰਚ ਉੱਤੇਰਾਮ ਚੰਦਰ ਬੈਠੇ ਸਨ ਜਿਹੜੇ ਦਾ ਟ੍ਰਬਿਊਨ ਦੇ ਮੌਜੂਦਾ ਸੰਪਾਦਕ ਹਨ।
ਜਿਵੇਂ ਹੀ ਗਿਲਾਨੀ ਮੰਚ ਉੱਤੇ ਜਾ ਕੇ ਸੁਸ਼ੋਭਿਤ ਹੋਏ, ਇੱਕ ਵਿਦਿਆਰਥੀ ਉਨ੍ਹਾਂ ਕੋਲ ਆਉਂਦਿਆਂ, ਉਨ੍ਹਾਂ ਵੱਲ ਝੁੱਕ ਗਿਆ ਭੁਲੇਖਾ, ਇਸ ਤਰ੍ਹਾਂ ਪੈ ਰਿਹਾ ਸੀ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ। ਉਹ ਵਿਦਿਆਰਥੀ ਰਾਸ਼ਟਰੀ ਸਵੈਂਮਸੇਵਕ ਸੰਘ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਾ ਮੈਂਬਰ ਸੀ। ਉਸ ਨੇ ਗਿਲਾਨੀ ਉੱਤੇ ਦੋ ਵਾਰ ਥੁੱਕਿਆ,ਗਿਲਾਨੀ ਤ੍ਰਭਕਦੇ ਹੋਏ ਆਪਣੀ ਕੁਰਸੀ ਵਿਚ ਦੁਬਕ ਗਏ।ਇਹ ਕਾਰਾ ਪ੍ਰੋਗਰਾਮ ਨੂੰ ਵਿਗਾੜਨ ਦੇ ਲਈ ਪੂਰਬ ਸਾਜ਼ਿਸ਼ਕਾਰੀ ਸੀ। ਇਸ ਤੋਂ ਬਾਅਦ ਏ.ਬੀ.ਵੀ.ਪੀ ਦੇ ਮੈਂਬਰ ਗਲਾ ਫਾੜ ਫਾੜ ਕੇ ਸਾਰੇ ਵਕਤਾਵਾਂ ਨੂੰ ਗਾਲਾਂ ਕੱਢਦੇ ਰਹੇ। ਗਿਲਾਨੀ ਨੇ ਬੇਖੌਫ ਹੋ ਕੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ। ਏ.ਬੀ.ਵੀ.ਪੀ ਦੇ ਮੈਂਬਰ ਕਮਰੇ ਵਿੱਚ ਤੋੜਫੋੜ ਕਰਨ ਲੱਗੇ ਅਤੇ ਕੁਝ ਬੁਲਾਰਿਆਂ ਨਾਲ ਕੁੱਟਮਾਰ ਵੀ ਕੀਤੀ। ਏ.ਬੀ.ਵੀ.ਪੀ ਦੇ ਮੌਜੂਦਾ ਪ੍ਰਧਾਨ ਨੂਪੁਰਸ਼ਰਮਾ ਜਿਸ ਨੇ ਬਾਅਦ ਵਿੱਚ ਵਿਧਾਨ ਸਭਾ ਚੋਣਾਂ ਸਮੇਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਵਿਰੋਧ ਵਿੱਚ ਚੋਣ ਵੀ ਲੜੀ। ਉਸ ਨੇ ਆ ਕੇ ਐਲਾਨ ਕੀਤਾ ਕਿ ਗਿਲਾਨੀ ਯੂਨੀਵਰਸਿਟੀ ਵਿੱਚ ਆਪਣੀ ਗੱਲ ਨਹੀਂ ਰੱਖ ਸਕਦੇ।
Read More
ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਦਾ ਮਾਮਲਾ : ਪੱਕਾ ਮੋਰਚਾ 37ਵੇਂ ਦਿਨ ਵਿੱਚ ਦਾਖ਼ਲ
Posted on:- 06-11-2019
ਬਰਨਾਲਾ : ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਮੁੱਖ ਗੇਟ ਦੇ ਸਾਹਮਣੇ ਨੈਸ਼ਨਲ ਹਾਈਵੇ ਨੰ: 703 ਉੱਪਰ ਚੱਲ ਰਹੇ ਪੱਕੇ ਮੋਰਚੇ ਦੇ 37 ਵੇਂ ਦਿਨ ਅੱਜ ਮੁੱਖ ਤੌਰ 'ਤੇ ਮਾਨਸਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਸੈਂਕੜੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮੋਰਚੇ 'ਚ ਮੌਜੂਦ ਕਿਸਾਨਾਂ ਅਤੇ ਹੋਰ ਇਨਸਾਫ਼ਪਸੰਦ ਲੋਕਾਂ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਰਾਮਪੁਰਾ, ਜਨਕ ਸਿੰਘ ਭੁਟਾਲ, ਮਹਿੰਦਰ ਸਿੰਘ ਭੈਣੀਬਾਘਾ, ਦਰਬਾਰਾ ਸਿੰਘ ਛਾਜਲਾ, ਰਾਜ ਸਿੰਘ ਅਕਲੀਆ, ਜਸਵੰਤ ਸਿੰਘ ਤੋਲਾਵਾਲ, ਤਾਰਾ ਚੰਦ ਬਰੇਟਾ, ਅਮਰੀਕ ਸਿੰਘ ਗੰਢੂਆਂ, ਗੁਰਮੇਲ ਠੂੱਲੀਵਾਲ ਤੇ ਸੱਤਪਾਲ ਨੇ ਕਿਹਾ ਕਿ ਲੋਕ ਆਗੂ ਮਨਜੀਤ ਧਨੇਰ ਨੂੰ ਝੂਠੇ ਕਤਲ ਕੇਸ ਵਿੱਚ ਝੂਠੀਆਂ ਗਵਾਹੀਆਂ ਦੇ ਆਧਾਰ 'ਤੇ ਨਿਹੱਕੀ ਉਮਰਕੈਦ ਦੀ ਸਜ਼ਾ ਕਰਕੇ ਇਸ ਲਈ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ ਕਿ ਲੋਕ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਨਾਲ ਹੁੰਦੇ ਖ਼ਿਲਵਾੜ ਨੂੰ ਚੁੱਪਚਾਪ ਬਰਦਾਸ਼ਤ ਕਰਨ ਲੱਗ ਜਾਣ ਤੇ ਆਪਣੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਆਪਣਾ ਜਥੇਬੰਦਕ ਏਕਾ ਕਰਨ ਤੋਂ ਹੀ ਡਰਨ ਲੱਗ ਜਾਣ।
Read More
ਨਕੁਲ ਸਿੰਘ ਸਾਹਨੀ ਦੀ ਮੂਵੀ 'ਮੁਜ਼ੱਫਰਨਗਰ ਬਾਕੀ ਹੈ…' ਕੈਲਗਰੀ ਵਿੱਚ 15 ਨਵੰਬਰ ਨੂੰ ਦਿਖਾਈ ਜਾਵੇਗੀ
Posted on:- 06-11-2019
ਕੈਲਗਰੀ: ਉੱਘੇ ਡਾਕੂਮੈਂਟਰੀ ਮੂਵੀ ਨਿਰਦੇਸ਼ਕ ਨਕੁਲ ਸਿੰਘ ਸਾਹਨੀ ਦੀ ਪ੍ਰਸਿੱਧ ਡਾਕੂਮੈਂਟਰੀ 'ਮੁਜ਼ੱਫਰਨਗਰ ਬਾਕੀ ਹੈ---' ਕੈਲਗਰੀ ਵਿੱਚ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਦਿਖਾਈ ਜਾਵੇਗੀ। ਇਹ ਮੂਵੀ ਪ੍ਰੌਗਰੈਵਿ ਕਲਚਰਲ ਐਸੋਸੀਏਸ਼ਨ ਕੈਲਗਰੀ ਤੇ ਅਦਾਰਾ ਸਿੱਖ ਵਿਰਸਾ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਦਿਖਾਈ ਜਾਵੇਗੀ। ਇਸ ਸਬੰਧੀ ਜਾਣਾਕਾਰੀ ਦਿੰਦੇ ਹੋਏ ਮਾਸਟਰ ਭਜਨ ਸਿੰਘ ਨੇ ਦੱਸਿਆ ਕਿ ਇਸ ਮੂਵੀ ਦਾ ਸ਼ੋਅ ਬਿਲਕੁਲ ਮੁਫਤ ਹੋਵੇਗਾ ਅਤੇ ਇਹ ਮੂਵੀ ਫਾਲਕਨਰਿਜ਼ ਕਮਿਉਨਿਟੀ ਹਾਲ ਵਿੱਚ 15 ਨਵੰਬਰ ਨੂੰ ਸ਼ਾਮ 5 ਤੋਂ 7 ਵਜੇ ਤੱਕ ਦਿਖਾਈ ਜਾਵੇਗੀ। ਯਾਦ ਰਹੇ ਨਕੁਲ ਸਾਹਨੀ ਵਲੋਂ ਇਹ ਮੂਵੀ ਭਾਰਤੀ ਸੂਬੇ ਯੂਪੀ ਦੇ ਸ਼ਹਿਰ ਮੁਜ਼ੱਫਰਨਗਰ ਵਿੱਚ 2013 ਵਿੱਚ ਹੋਏ ਹਿੰਦੂ-ਮੁਸਲਿਮ ਦੰਗਿਆਂ (ਕਤਲੇਆਮ) ਅਧਾਰਿਤ ਹੈ।ਜਿਸ ਵਿੱਚ 100 ਦੇ ਕਰੀਬ ਵਿਅਕਤੀ ਮਾਰੇ ਗਏ ਸਨ ਤੇ 50 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ ਅਤੇ ਕਰੋੜਾਂ ਦੀ ਜਾਇਦਾਦ ਤਬਾਹ ਹੋਈ ਸੀ। ਇਸ ਤੋਂ ਪਹਿਲਾਂ ਨਕੁਲ ਵਲੋਂ ਜਾਤ-ਪਾਤ, ਔਰਤਾਂ ਦੇ ਹੱਕਾਂ, ਅਣਖ ਦੇ ਨਾਮ ਤੇ ਕਤਲ, ਕਿਰਤੀਆਂ ਦੇ ਹੱਕਾਂ ਆਦਿ ਵਿਸ਼ਿਆਂ ਤੇ 'ਇੱਜ਼ਤ ਨਗਰੀ ਦੀਆਂ ਅਸੱਭਿਆ ਬੇਟੀਆਂ', 'ਕੈਰਾਨ ਆਫਟਰ ਦੀ ਹੈਡਲਾਈਨਜ਼', 'ਸਵਿਤਰੀਜ਼ ਸਿਸਟਰਜ਼' ਵਰਗੀਆਂ ਵੱਖ-ਵੱਖ ਸਮਾਜਿਕ ਵਿਸ਼ਿਆਂ ਨਾਲ ਸਬੰਧਤ ਡਾਕੂਮੈਂਟਰੀਆਂ ਬਣਾਈਆਂ ਜਾ ਚੁੱਕੀਆਂ ਹਨ।ਦੋਨੋਂ ਸੰਸਥਾਵਾਂ ਵਲੋਂ ਸਾਰੇ ਦਰਸ਼ਕਾਂ ਨੂੰ ਇਹ ਮੂਵੀ ਦੇਖਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
Read More
ਮਨਜੀਤ ਧਨੇਰ ਦੇ ਹੱਕ ਵਿੱਚ ਕੈਲਗਰੀ ਵਿੱਚ ਰੋਸ ਪ੍ਰਦਰਸ਼ਨ ਤੇ ਵਿਚਾਰ ਚਰਚਾ
Posted on:- 06-11-2019
1997 ਵਿੱਚ ਇੱਕ ਲੜਕੀ ਕਿਰਨਜੀਤ ਨਾਲ ਦਿਨ-ਦਿਹਾੜੇ ਗੈਂਗਰੇਪ ਤੋਂ ਬਾਅਦ ਕਤਲ ਕਰਨ ਦੇ ਮਾਮਲੇ ਵਿੱਚ ਸੰਘਰਸ਼ ਕਰ ਰਹੇ ਆਗੂਆਂ ਵਿੱਚੋਂ ਕਤਲ ਦੇ ਝੂਠੇ ਕੇਸ ਵਿੱਚ ਫਸਾਏ ਗਏ ਮਨਜੀਤ ਧਨੇਰ ਦੀ ਬਿਨਾਂ ਸ਼ਰਤ ਰਿਹਾਈ ਲਈ, ਜਿਥੇ ਪੰਜਾਬ ਵਿੱਚ ਸਾਰੀਆਂ ਲੋਕ ਪੱਖੀ, ਮੁਲਾਜਮ ਤੇ ਮਜਦੂਰ ਜਥੇਬੰਦੀਆਂ ਪਿਛਲ਼ੇ ਇੱਕ ਮਹੀਨੇ ਤੋਂ ਸੰਘਰਸ਼ ਕਰ ਰਹੀਆਂ ਹਨ, ਜਿਸ ਜ਼ੇਲ੍ਹ ਵਿੱਚ ਮਨਜੀਤ ਧਨੇਰ ਬੰਦ ਉਸਦੇ ਬਾਹਰ ਅਣਮਿਥੇ ਸਮੇਂ ਲਈ ਧਰਨਾ ਜਾਰੀ ਹੈ, ਉਥੇ ਵਿਦੇਸ਼ਾਂ ਵਿੱਚ ਲੋਕ ਪੱਖੀ ਤੇ ਇਨਸਾਫ ਪਸੰਦ ਲੋਕ ਵੀ ਮਨਜੀਤ ਧਨੇਰ ਦੇ ਹੱਕ ਵਿੱਚ ਆ ਡਟੇ ਹਨ।ਇਸੇ ਲੜੀ ਵਿੱਚ ਅੱਜ ਨਵੰਬਰ 3 ਦਿਨ ਐਤਵਾਰ ਨੂੰ ਭਾਰੀ ਠੰਡ ਤੇ ਬਰਫਬਾਰੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਤੇ ਅਦਾਰਾ ਸਰੋਕਾਰਾਂ ਦੀ ਆਵਾਜ਼ ਦੇ ਸੱਦੇ ਤੇ ਮਨਜੀਤ ਧਨੇਰ ਦੇ ਹੱਕ ਵਿੱਚ ਕੋਸੋ ਹਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮਨਜੀਤ ਧਨੇਰ ਦੇ ਹੱਕ ਵਿੱਚ ਅਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ।
ਪ੍ਰਦਰਸ਼ਨਕਾਰੀਆਂ ਵਲੋਂ ਮਨਜੀਤ ਧਨੇਰ ਦੀ ਰਿਹਾਈ ਲਈ ਪੋਸਟਰ ਵੀ ਚੁੱਕੇ ਹਏ ਸਨ।ਇਸ ਮੌਕੇ ਤੇ ਕੋਸੋ ਹਾਲ ਵਿੱਚ ਹੋਏ ਸਮਾਗਮ ਵਿੱਚ ਜਿਥੇ ਮਨਜੀਤ ਧਨੇਰ ਦੀ ਬਿਨਾਂ ਸ਼ਰਤ ਰਿਹਾਈ ਲਈ ਮਤਾ ਪਾਸ ਕੀਤਾ ਗਿਆ, ਜਿਸਨੂੰ ਦਰਸ਼ਕਾਂ ਨੇ ਦੋਨੋ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ, ਉਥੇ ਮਾਸਟਰ ਭਜਨ ਸਿੰਘ ਤੇ ਹਰੀਪਾਲ ਨੇ ਵਿਸਥਾਰ ਵਿੱਚ ਕਿਰਜੀਤ ਕਾਂਡ ਤੇ ਮਨਜੀਤ ਧਨੇਰ ਕੇਸ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਮਨਜੀਤ ਧਨੇਰ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜ਼ੇਲ ਵਿੱਚ ਡੱਕਣ ਦੀ ਨਿਖੇਧੀ ਕੀਤੀ ਗਈ।
Read More
ਨਾਨਕ - ਗੋਬਿੰਦਰ ਸਿੰਘ ‘ਬਰੜ੍ਹਵਾਲ’
Posted on:- 03-11-2019
ਨਾਨਕ ਤੇਰਾ ਸ਼ਹਿਰ ਐਥੇ
ਤੇਰੇ ਬਾਝੋਂ ਬਿਖਰ ਗਿਆ
ਕਾਗਜਾਂ ਤਾਈਂ ਸਮੇਟ ਦਿੱਤਾ
ਅਮਲਾਂ ਨਾਲੋਂ ਥਿੜਕ ਗਿਆ
ਦਿਲਾਂ ਤੇ ਤੇਰੀ ਛਾਪ ਰਹਿ ਗਈ
ਸੋਭਾ ਸਿੰਘ ਦੇ ਚਿੱਤਰਾਂ ਦੀ
ਰਤਾ ਪਰਵਾਹ ਨਾ ਕੀਤੀ ਕਿਸੇ ਨੇ
ਤੇਰੇ ਸ਼ਬਦ ਤੇ ਫਿਕਰਾਂ ਦੀ
ਥਾਂ ਥਾਂ ਤੇ ਹੁਣ ਖੁੱਲ੍ਹ ਗਈ ਹੱਟੀ
ਮੌਜ ਮਲਿਕ ਭਾਗੋਆਂ ਲੱਗੀ
ਨਾਂ ਤੇਰੇ ਦਾ ਦੇ ਕੇ ਹੋਕਾ
ਦਿਨ ਦਿਹਾੜੇ ਮਾਰਨ ਠੱਗੀ
ਵਿਚਾਰਾਂ ਚੋਂ ਤਰਕ ਨੇ ਕਿੱਧਰੇ
ਮਾਰੀ ਲੰਬੀ ਦੂਰ ਉਡਾਰੀ
ਸਿਰ ਪਾਟਣ ਨੂੰ ਕਾਹਲੇ ਰਹਿੰਦੇ
ਤੇਰੇ ਰਾਹ ਦੇ ਕਬਜ਼ਾਧਾਰੀ
Read More