ਨਾਗਰਿਕ ਸੋਧ ਬਿੱਲ -ਬਲਕਰਨ ਕੋਟ ਸ਼ਮੀਰ
Posted on:- 17-12-2019
ਸੁਣਿਐ ਸੰਸਦ ਵਿੱਚ
ਕੋਈ ਨਵਾਂ ਕਾਨੂੰਨ ਪਾਸ ਹੋਇਆ?
ਤਾਏ ਬਿਸ਼ਨੇ ਦਾ ਸੁਆਲ ਤੇ
ਉਸਦੀਆਂ ਅੱਖਾਂ 'ਚ ਲੋਹੜੇ ਦੀ ਚਮਕ
ਤੇ ਉਤਸੁਕਤਾ
ਹਾਂ ਤਾਇਆ ! ਹੋਇਐ,
'ਨਾਗਰਿਕ ਸੋਧ ਬਿੱਲ'
ਅੱਛਾ...! ਤਾਂ ਕੀ ਹੁਣ ਆਮ ਬੰਦੇ ਦੀ ਪੂਰੀ ਸੁਣਵਾਈ ਹੋਊ.. ?
ਗ਼ਰੀਬ-ਗੁਰਬੇ ਦੀ ਪੁੱਛ-ਪੑਤੀਤ ਵਧੂਗੀ..?
ਦਿਹਾੜੀ ਨਾ ਵੀ ਲੱਗੇ ਤਾਂ ਵੀ
ਭੁੱਖੇ ਨਹੀਂ ਰਹਿਣਾ ਪੈਣਾ,
Read More
ਨੌਜਵਾਨ ਭਾਰਤ ਸਭਾ ਵੱਲੋਂ ਨਾਗਰਿਕਤਾ ਸੋਧ ਬਿਲ(ਕਨੂੰਨ) ਲੋਕ ਦੋਖੀ ਕਰਾਰ
Posted on:- 16-12-2019
ਨਾਗਰਿਕਤਾ ਸੋਧ ਬਿਲ ਨੂੰ ਗੈਰ-ਜਮਹੂਰੀ ਅਤੇ ਲੋਕ ਦੋਖੀ ਕਰਾਰ ਦਿੰਦਿਆ, ਨੌਜਵਾਨ ਭਾਰਤ ਸਭਾ ਦੇ ਆਗਆਂ ਛਿੰਦਰਪਾਲ ਅਤੇ ਪਾਵੇਲ ਜਲਾਲਆਣਾ ਨੇ ਭਾਜਪਾ ਸਰਕਾਰ ਨੂੰ ਇੱਕ ਫਾਸੀਵਾਦੀ ਸਰਕਾਰ ਐਲਾਨਦਿਆਂ, ਉਸਦੇ ਇਸ ਤਾਨਾਸ਼ਾਹ ਕਾਰੇ ਨੂੰ ਪੂਰੀ ਤਰਾਂ ਫਿਰਕੂ ਕਰਾਰ ਦਿੱਤਾ ਹੈ। ਆਗੂਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਭਾਰਤੀ ਸੰਵਿਧਾਨ ਦੀ ਅਖੌਤੀ ਧਰਮਨਿਰਪੱਖਤਾ ਦਾ ਮੂੰਹ ਚਿੜਾਉਂਦਾ ਹੈ, ਜਿਸ ਵਿੱਚ ਧਰਮ ਅਧਾਰਿਤ ਨਾਗਰਿਕਤਾ ਦੇਣ ਦੀ ਕੋਈ ਮਦ ਨਹੀਂ ਹੈ। ਪਰ ਹੁਣ ਇਸ ਬਿਲ ਤਹਿਤ ਮੁਸਲਮਾਨਾਂ ਨੂੰ ਛੱਡ ਕੇ ਬਾਕੀ ਧਰਮਾਂ ਦੇ ਲੋਕ ਜੋ ਦੇਸ਼ ਵਿੱਚ ਸ਼ਰਨਾਰਥੀ ਦੇ ਤੌਰ ‘ਤੇ ਆਉਂਦੇ ਹਨ, ਉਹਨਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਣ ਦੀ ਮਦ ਸ਼ਾਮਲ ਹੈ।
ਇਹ ਬਿਲ ਜੋ ਪਹਿਲਾਂ ਲੋਕ ਸਭਾ ਵਿੱਚ ਪਾਸ ਹੋਣ ਤੋਂ ਮਗਰੋਂ ਹੁਣ ਰਾਜ ਸਭਾ ਵਿੱਚ ਪਾਸ ਹੋਕੇ ਕਨੂੰਨ ਬਣ ਚੁੱਕਿਆ ਹੈ, ਦੇਸ਼ ਅੰਦਰ ਫਿਰਕੂ ਲੀਹਾਂ ਤੇ ਪਾਲੇਬੰਦੀ ਨੂੰ ਹੋਰ ਤੇਜ ਕਰੇਗਾ। ਦੇਸ਼ ਵਿੱਚ ਪਹਿਲਾਂ ਹੀ ਮੁਸਲਮਾਨ ਸਹਿਮ ਅਤੇ ਦਹਿਸ਼ਤ ਦੇ ਮਹੌਲ ਵਿੱਚ ਰਹਿਣ ਲਈ ਮਜਬੂਰ ਹਨ। ਨਾਗਰਿਕਤਾ ਸੋਧ ਬਿਲ ਤਹਿਤ ਦੇਸ਼ ਵਿੱਚ ਵਸਦੇ ਲੱਖਾਂ ਲੋਕਾਂ ਨੂੰ, ਜਿਸ ਵਿੱਚ ਖਾਸ ਤੌਰ ਤੇ ਮੁਸਲਮਾਨਾਂ ਨੂੰ ਟਿੱਕਿਆ ਜਾਣਾ ਤੈਅ ਹੈ, ਘੁਸਪੈਠੀਆ ਐਲਾਨਕੇ ਭਾਰਤੀ ਨਾਗਰਿਕਾਂ ਦੀ ਸੂਚੀ ਚੋਂ ਬਾਹਰ ਕਰ ਦਿੱਤਾ ਜਾਵੇਗਾ, ਜਿਸ ਮਗਰੋਂ ਉਹਨਾਂ ਨੂੰ ਭਾਰਤੀ ਨਾਗਰਿਕਾਂ ਵਾਲਾ ਕੋਈ ਵੀ ਹੱਕ ਹਾਸਲ ਨਹੀਂ ਹੋਵੇਗਾ।
Read More
ਜਵਾਨੀ ਜ਼ਿੰਦਾਬਾਦ - ਡਾ. ਨਿਸ਼ਾਨ ਸਿੰਘ ਰਾਠੌਰ
Posted on:- 16-12-2019
ਮਨੁੱਖੀ ਜੀਵਨ ਦਾ ਸਭ ਤੋਂ ਖੂਬਸੂਰਤ ਸਮਾਂ ਜਵਾਨੀ ਦਾ ਸਮਾਂ ਹੁੰਦਾ ਹੈ। ਜਵਾਨੀ 'ਚ ਬੰਦਾ ਖੂਬਸੂਰਤ ਦਿੱਸਦਾ ਹੈ ਅਤੇ ਖੂਬਸੂਰਤ ਦਿੱਸਣ ਦੀ ਇੱਛਾ ਵੀ ਰੱਖਦਾ ਹੈ। ਇਹ ਗੱਲ 100 ਫ਼ੀਸਦੀ ਸੱਚ ਹੈ ਕਿ ਮਨੁੱਖ ਖੂਬਸੂਰਤ ਨਹੀਂ ਬਲਕਿ ਜਵਾਨੀ ਖੂਬਸੂਰਤ ਹੁੰਦੀ ਹੈ। ਜਵਾਨੀ ਵੇਲੇ ਬਹੁਤ ਖੂਬਸੂਰਤ ਦਿੱਸਣ ਵਾਲਾ ਮਨੁੱਖ ਬੁਢਾਪੇ ਵਿਚ ਬਦਸੂਰਤ ਦਿੱਸਣ ਲੱਗਦਾ ਹੈ। ਇਸ ਉਮਰ ਵਿਚ ਬਹੁਤ ਸਾਰੀਆਂ ਬੀਮਾਰੀਆਂ ਘੇਰਾ ਪਾ ਲੈਂਦੀਆਂ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਜਵਾਨੀ ਮਸਤਮੌਲਾ ਹੁੰਦੀ ਹੈ। ਇਸ ਉਮਰ ਵਿਚ ਕੋਈ ਬੀਮਾਰੀ ਨਹੀਂ ਹੁੰਦੀ, ਕੋਈ ਫ਼ਿਕਰ ਨਹੀਂ ਹੁੰਦਾ।
ਪ੍ਰੋ. ਮੋਹਨ ਸਿੰਘ ਹੁਰਾਂ ਨੇ ਜਵਾਨੀ ਦੇ ਸੁਨਹਿਰੀ ਸਮੇਂ ਬਾਰੇ ਬਹੁਤ ਖੂਬਸੁਰਤ ਸ਼ਬਦਾਂ ਵਿਚ ਆਪਣੇ ਵਿਚਾਰ ਇਸ ਤਰਾਂ ਪੇਸ਼ ਕੀਤੇ ਹਨ;
“ਆਈ ਜਵਾਨੀ ਝੱਲ ਮਸਤਾਨੀ
ਨਹੀਂ ਲੁਕਾਇਆਂ ਲੁੱਕਦੀ,
ਗਿੱਠ ਗਿੱਠ ਪੈਰ ਜ਼ਮੀਨ ਤੋਂ ਉੱਚੇ
ਮੋਢਿਆਂ ਉੱਤੋਂ ਥੁੱਕਦੀ।” (ਪ੍ਰੋ. ਮੋਹਨ ਸਿੰਘ)
ਅਤੇ
“ਵਾਹ ਜਵਾਨੀ, ਵਾਹ ਜਵਾਨੀ
ਤੇਰੇ ਜਿਹੀ ਨਾ ਹੋਣੀ,
ਅੱਖੋਂ ਅੰਨੀ, ਕੰਨੋਂ ਬੋਲੀ
ਫ਼ਿਰ ਸੋਹਣੀ ਦੀ ਸੋਹਣੀ।” (ਪ੍ਰੋ. ਮੋਹਨ ਸਿੰਘ)
Read More