ਪ੍ਰੋਫੈਸਰ ਹੈਨੀ ਬਾਬੂ ਦੀ ਗ੍ਰਿਫ਼ਤਾਰੀ ਲੋਕਪੱਖੀ ਬੁੱਧੀਜੀਵੀਆਂ ਵਿਰੁੱਧ ਬਦਲਾਲਊ ਕਾਰਵਾਈ - ਜਮਹੂਰੀ ਅਧਿਕਾਰ ਸਭਾ

Posted on:- 29-07-2020

ਲੁਧਿਆਣਾ: ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਐੱਨਆਈਏ (ਕੌਮੀ ਜਾਂਚ ਏਜੰਸੀ) ਵੱਲੋਂ ਦਿੱਲੀ ਯੂਨੀਵਰਸਿਟੀ ਦੇ ਇੰਗਲਿਸ਼ ਡਿਪਾਰਟਮੈਂਟ ਦੇ ਪ੍ਰੋਫੈਸਰ ਹੈਨੀ ਬਾਬੂ ਨੂੰ ਭੀਮਾ-ਕੋਰੇਗਾਓਂ ਕੇਸ ਵਿਚ ਗਿ੍ਰਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇਹ ਇਸ ਕੇਸ ਵਿਚ 12ਵੀਂ ਗਿ੍ਰਫ਼ਤਾਰੀ ਹੈ। ਪਿਛਲੇ ਸਾਲ, ਸਤੰਬਰ 2019 ਵਿਚ ਪ੍ਰੋਫੈਸਰ ਹੈਨੀ ਦੇ ਘਰ ਪੂਨੇ ਪੁਲਿਸ ਦੇ 20 ਅਧਿਕਾਰੀਆਂ ਨੇ ਛਾਪਾ ਮਾਰ ਕੇ ਉਸ ਦਾ ਲੈਪਟਾਪ ਅਤੇ ਹੋਰ ਡਿਜੀਟਲ ਡਿਵਾਇਸ ਜ਼ਬਤ ਕਰ ਲਏ ਸਨ। ਜੋ ਉਸ ਨੂੰ ਵੀ ਹੋਰ ਬੁੱਧੀਜੀਵੀਆਂ ਵਾਂਗ ਇਸ ਕਥਿਤ ਸਾਜ਼ਿਸ਼ ਕੇਸ਼ ਵਿਚ ਉਲਝਾ ਕੇ ਗਿ੍ਰਫ਼ਤਾਰ ਕਰਨ ਦਾ ਬਹਾਨਾ ਸੀ। ਪਿਛਲੇ ਦਿਨੀਂ ਕੌਮੀ ਜਾਂਚ ਏਜੰਸੀ ਨੇ ਉਸ ਨੂੰ ਪੁੱਛਗਿੱਛ ਲਈ ਮੁੰਬਈ ਬੁਲਾ ਕੇ ਹੋਰ ਬੁੱਧੀਜੀਵੀਆਂ ਵਿਰੁੱਧ ਵਾਅਦਾ ਮਾਫ਼ ਗਵਾਹ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਸ ਵਿਚ ਅਸਫ਼ਲ ਹੋਣ ’ਤੇ ਉਸ ਵਿਰੁੱਧ ਬਦਲਾਲਊ ਝੂਠਾ ਦੋਸ਼ ਲਾਉਣ ਲਈ 11 ਮਹੀਨੇ ਬਾਦ ਕੌਮੀ ਜਾਂਚ ਏਜੰਸੀ ਦਾਅਵਾ ਕਰ ਰਹੀ ਹੈ ਕਿ ਉਸ ਦੇ ਲੈਪਟਾਪ ਵਿੱਚੋਂ ਇਕ ‘ਸੀਕਰਿਟ ਫੋਲਡਰ’ ਮਿਲਿਆ ਹੈ ਜੋ ਉਸ ਦੇ ਮਾਓਵਾਦੀਆਂ ਨਾਲ ਸੰਬੰਧਾਂ ਦਾ ਸਬੂਤ ਹੈ।

Read More

ਖੇਤੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ

Posted on:- 27-07-2020

suhisaver

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਖੇਤੀ-ਸੁਧਾਰਾਂ ਦੇ ਨਾਂਅ 'ਤੇ ਲਿਆਂਦੇ 3 ਆਰਡੀਨੈਂਸਾਂ ਅਤੇ ਬਿਜਲੀ-ਐਕਟ-2020 ਨੂੰ ਰੱਦ ਕਰਵਾਉਣ, ਤੇਲ ਦੀਆਂ ਕੀਮਤਾਂ ਦੇ ਵਾਧੇ ਨੂੰ ਵਾਪਸ ਕਰਵਾਉ਼ਣ ਅਤੇ ਜੇਲ੍ਹਾਂ 'ਚ ਬੰਦ ਬੁੱਧੀਜੀਵੀਆਂ ਦੀ ਰਿਹਾਈ ਲਈ ਪੰਜਾਬ ਦੀਆਂ ਇੱਕ ਦਰਜ਼ਨ ਕਿਸਾਨ ਜਥੇਬੰਦੀਆਂ ਵੱਲੋਂ ਇੱਕਜੁੱਟਤਾ ਵਿਖਾਉਂਦਿਆਂ ਪੰਜਾਬ ਭਰ 'ਚ ਟਰੈਕਟਰ-ਮਾਰਚ ਕਰਦਿਆਂ ਅਕਾਲੀ-ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ ਕੋਠੀਆਂ ਅਤੇ ਦਫਤਰਾਂ ਦਾ ਘਿਰਾਓ ਕੀਤਾ ਗਿਆ। ਪਿੰਡ ਬਾਦਲ ਵੱਲ ਵਧਦੇ ਕਿਸਾਨਾਂ ਨੂੰ ਪੁਲਿਸ ਵੱਲੋਂ ਰਸਤੇ 'ਚ ਰੋਕਿਆ ਵੀ ਗਿਆ। ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ, ਪੰਜਾਬ ਦੇ ਕਨਵੀਨਰ ਡਾ. ਦਰਸ਼ਨਪਾਲ ਨੇ ਦੱਸਿਆ ਕਿ  ਕਮੇਟੀ 'ਚ ਸ਼ਾਮਿਲ 10 ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ(ਡਕੌਂਦਾ), ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ-ਪੰਜਾਬ,  ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ-ਪੰਜਾਬ, ਕੁੱਲ ਹਿੰਦ ਕਿਸਾਨ ਸਭਾ(ਅਜੈ-ਭਵਨ), ਕਿਸਾਨ ਸੰਘਰਸ਼ ਕਮੇਟੀ ਪੰਜਾਬ,  ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਜੈ ਕਿਸਾਨ ਅੰਦੋਲਨ ਅਤੇ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਤੇ ਭਾਰਤੀ ਕਿਸਾਨ ਯੂਨੀਅਨ(ਕ੍ਰਾਂਤੀਕਾਰੀ) ਵੱਲੋਂ ਤਾਲਮੇਲਵੇੰ-ਸੰਘਰਸ਼ ਦੇ ਸੱਦੇ ਤਹਿਤ ਅਕਾਲੀ-ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ ਕੋਠੀਆਂ/ਦਫ਼ਤਰਾਂ ਦਾ ਘਿਰਾਓ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ-ਆਰਡੀਨੈਂਸ ਫਸਲਾਂ ਦੇ ਖ੍ਰੀਦ-ਪ੍ਰਬੰਧ ਨੂੰ ਕਾਰਪੋਰੇਟ-ਹੱਥਾਂ 'ਚ ਸੌਂਪਣ ਵਾਲੇ ਹਨ।

Read More

ਅਡੋਲ ਕਮਿਊਨਿਸਟ ਨਿਹਚਾ ਦਾ ਮੁਜੱਸਮਾ ਬਾਬਾ ਬੂਝਾ ਸਿੰਘ

Posted on:- 26-07-2020

suhisaver

-ਬੂਟਾ ਸਿੰਘ

50ਵੇਂ ਸ਼ਹਾਦਤ ਦਿਵਸ ’ਤੇ ਵਿਸ਼ੇਸ਼

ਇਸ ਵਰ੍ਹੇ 27 ਜੁਲਾਈ ਨੂੰ ਬਾਬਾ ਬੂਝਾ ਸਿੰਘ ਨੂੰ ਸ਼ਹੀਦ ਹੋਇਆਂ 50 ਸਾਲ ਹੋ ਜਾਣਗੇ। ਬਾਬਾ ਬੂਝਾ ਸਿੰਘ, ਕਾ. ਚਾਰੂ ਮਜੂਮਦਾਰ ਵਰਗੇ ਆਗੂਆਂ ਸਮੇਤ ਪੰਜ ਹਜ਼ਾਰ ਦੇ ਕਰੀਬ ਕਮਿਊਨਿਸਟ ਜੁਝਾਰੂਆਂ ਨੂੰ ਝੂਠੇ ਮੁਕਾਬਲਿਆਂ ਅਤੇ ਤਸੀਹਿਆਂ ਦੁਆਰਾ ਸ਼ਹੀਦ ਕਰਕੇ ਭਾਰਤੀ ਹਾਕਮਾਂ ਨੇ ਲਹਿਰ ਨੂੰ ਹਮੇਸ਼ਾ ਲਈ ਕੁਚਲ ਦੇਣ ਦਾ ਭਰਮ ਪਾਲਿਆ ਸੀ ਪਰ ਇਹ ਲਹਿਰ ਅੱਜ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹਥਿਆਰਬੰਦ ਇਨਕਲਾਬ ਦਾ ਝੰਡਾ ਬੁਲੰਦ ਰੱਖ ਰਹੀ ਹੈ। 82 ਸਾਲ ਦੀ ਉਮਰ ’ਚ ਪੁਲਿਸ ਦੇ ਤਸੀਹਿਆਂ ਅਤੇ ਗੋਲੀਆਂ ਅੱਗੇ ਹਿੱਕ ਡਾਹ ਕੇ ਸ਼ਹਾਦਤ ਦੀ ਨਿਆਰੀ ਮਿਸਾਲ ਕਾਇਮ ਕਰਨ ਵਾਲਾ ਇਹ ਇਨਕਲਾਬੀ ਸੂਰਮਾ ਲੋਕ-ਮੁਕਤੀ ਲਈ ਜੂਝਣ ਵਾਲਿਆਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਬਣਿਆ ਰਹੇਗਾ।

ਬੂਝਾ ਸਿੰਘ ਉਹਨਾਂ ਮਿਸਾਲੀ ਕਮਿਊਨਿਸਟ ਆਗੂਆਂ ਵਿੱਚੋਂ ਇਕ ਸਨ ਜਿਹਨਾਂ ਦਾ ਸਾਡੇ ਦੇਸ਼ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਵਿਚ ਇਕ ਨਿਆਰਾ ਸਥਾਨ ਹੈ। ਉਹਨਾਂ ਨੇ 82 ਸਾਲ ਦੀ ਉਮਰ ’ਚ ਵੀ ਇਨਕਲਾਬ ਦਾ ਝੰਡਾ ਬੁਲੰਦ ਰੱਖਿਆ। ਜਦ ਮਈ 1967 ’ਚ ਪੱਛਮੀ ਬੰਗਾਲ ਦੀ ਧਰਤੀ ਤੋਂ ਨਕਸਲਬਾੜੀ ਦੀ ਹਥਿਆਰਬੰਦ ਬਗ਼ਾਵਤ ਦਾ ਬਿਗਲ ਵੱਜਿਆ ਤਾਂ ਉਹ ਪੰਜਾਬ ਵਿਚ ਇਸ ਦੀ ਹਮਾਇਤ ਕਰਨ ਵਾਲੇ ਮੋਹਰੀ ਆਗੂਆਂ ਵਿਚ ਸਨ। ਉਹਨਾਂ ਨੇ ਹਥਿਆਰਬੰਦ ਇਨਕਲਾਬ ਦੇ ਸੱਦੇ ਦਾ ਪੁਰਜ਼ੋਰ ਸਵਾਗਤ ਕੀਤਾ ਅਤੇ ਬਿ੍ਰਧ ਅਵੱਸਥਾ ਵਿਚ ਵੀ ਇਨਕਲਾਬ ਦਾ ਝੰਡਾ ਬੁਲੰਦ ਕਰਨ ਦਾ ਬੇਮਿਸਾਲ ਇਨਕਲਾਬੀ ਜਜ਼ਬਾ ਦਿਖਾਇਆ। ਭਾਰਤੀ ਰਾਜ ਦੇ ਲੋਕ ਦੁਸ਼ਮਣ ਸੁਭਾਅ ਨੂੰ ਬਾਖ਼ੂਬੀ ਸਮਝਦੇ ਹੋਣ ਕਾਰਨ ਉਹ ਜਾਣਦੇ ਸਨ ਕਿ ਫੜੇ ਜਾਣ ’ਤੇ ਪੁਲਿਸ ਉਸ ਨਾਲ ਕਿਵੇਂ ਪੇਸ਼ ਆਵੇਗੀ।

Read More

ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ

Posted on:- 23-07-2020

suhisaver

ਕੈਲਗਰੀ: ਪਿਛਲ਼ੇ ਕੁਝ ਸਾਲਾਂ ਤੋਂ ਭਾਰਤ ਦੀ ਮੋਦੀ-ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਲੋਕ ਵਿਰੋਧੀ ਕਾਲੇ ਕਨੂੰਨਾਂ ਅਧੀਨ ਲੋਕ-ਪੱਖੀ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਤੇ ਜਿਥੇ ਵੱਡੀ ਪੱਧਰ ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ, ਉਥੇ ਉਨ੍ਹਾਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ।ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਲੋਕ ਪੱਖੀ ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਵਲੋਂ ਉਨ੍ਹਾਂ ਦੀ ਰਿਹਾਈ ਤੇ ਝੂਠੇ ਕੇਸ ਵਾਪਿਸ ਲੈਣ ਲਈ ਰੋਸ ਪਰਦਰਸ਼ ਕੀਤੇ ਜਾ ਰਹੇ ਹਨ।ਇਸੇ ਲੜੀ ਤਹਿਤ ਗ੍ਰਿਫਤਾਰ ਤੇ ਝੂਠੇ ਕੇਸਾਂ ਦਾ ਸਾਹਮਣਾ ਕਰ ਰਹੇ ਬੁੱਧੀਜੀਵੀਆਂ ਅਤੇ ਸਮਾਜਿਕ ਤੇ ਰਾਜਨੀਤਕ ਕਾਰਕੁੰਨਾਂ ਦੇ ਹੱਕ ਵਿੱਚ ਕੈਲਗਰੀ ਨਾਰਥ ਈਸਟ ਦੇ ਜੈਨੇਸਿਸ ਸੈਂਟਰ ਦੇ ਬਾਹਰ ਮੰਗਲਵਾਰ ਜੁਲਾਈ ੨੧ ਨੂੰ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਰੋਸ ਪ੍ਰਦਰਸ਼ਨ ਦਾ ਪ੍ਰਬੰਧ ਚਾਰ ਸੰਸਥਾਵਾਂ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ, ਪ੍ਰੌਗਰੈਸਿਵ ਕਲਾ ਮੰਚ ਕੈਲਗਰੀ, ਅਦਾਰਾ ਸਰੋਕਾਰਾਂ ਦੀ ਆਵਾਜ਼ ਟਰਾਂਟੋ ਵਲੋ ਕੀਤਾ ਗਿਆ ਸੀ।ਇਸ ਮੌਕੇ ਤੇ ਬੋਲਦਿਆਂ ਮਾਸਟਰ ਭਜਨ ਸਿੰਘ ਨੇ ਭਾਰਤ ਦੀ ਮੌਜੂਦਾ ਫਾਸ਼ੀ ਤੇ ਫਿਰਕੂ ਸਰਕਾਰ ਦੀਆਂ ਗੈਰ ਲੋਕਤੰਤਰੀ ਤੇ ਲੋਕ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਅਤੇ ਬੁੱਧੀਜੀਵੀਆਂ ਤੇ ਕਾਰਕੁੰਨਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਸ਼ਲਾਘਾ ਕੀਤੀ।

Read More

ਨਾਰੀਵਾਦੀ ਮਰਦ -ਬਲਕਰਨ ਕੋਟ ਸ਼ਮੀਰ

Posted on:- 22-07-2020

suhisaver

ਨਾਰੀਵਾਦੀ ਮਰਦ ਅਕਸਰ
ਪਰਾਈ ਔਰਤ ਨੂੰ ਤੱਕਦਿਆਂ
ਦੂਰੋਂ ਹੀ ਆਪਣੀ ਦੁੰਬ ਹਿਲਾਉਂਦੇ
ਮੂੰਹ 'ਚ ਸੱਕਰ ਘੁਲ਼ੇ ਬੋਲਾਂ
ਦੇ ਤਰਾਜੂ ਵਿੱਚ ਰੱਖ
ਅਤਕਥਨੀ 'ਚ ਪਰੋਏ
ਵਾਕਾਂ ਨੂੰ ਤੋਲਣ ਲੱਗ ਜਾਂਦੇ ਨੇ...

 ਉਸ ਦੀਆਂ ਭੋਲੀਆਂ ਗੱਲਾਂ ਨੂੰ ਵੀ
ਅਰਸਤੂ ਦੇ ਫ਼ਲਸਫ਼ੇ ਤੋਂ ਵੱਡਾ ਦੱਸਦੇ ਨੇ...
'ਤੇ ਕਈ ਵਾਰ
ਉਸਦੀ ਮਾਮੂਲੀ ਗੱਲ ਉੱਪਰ ਵੀ
ਵੱਡੇ ਗ਼ਮਖਾਰ ਬਣਕੇ
ਗਹਿਰੀ ਚਿੰਤਾ ਜਤਾਉਣ ਲੱਗ ਜਾਂਦੇ ਨੇ।

Read More