30 ਕਿਸਾਨ-ਜਥੇਬੰਦੀਆਂ ਵੱਲੋਂ ਪੱਕੇ-ਮੋਰਚਿਆਂ ਦਾ 47ਵਾਂ ਦਿਨ : ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੇ 105ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ
Posted on:- 16-11-2020
ਚੰਡੀਗੜ੍ਹ : 30 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ 'ਚ ਪੱਕੇ-ਮੋਰਚਿਆਂ ਦਾ 47ਵਾਂ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰ ਸਿੰਘ, ਬਖਸ਼ੀਸ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ(ਤਿੰਨੇ ਗਿੱਲਵਾਲੀ, ਅੰਮ੍ਰਿਤਸਰ) , ਭਾਈ ਹਰਨਾਮ ਸਿੰਘ ਸਿਆਲਕੋਟ, ਜਿਹਨਾਂ ਨੂੰ ਅੰਗਰੇਜ਼ ਹਕੂਮਤ ਵੱਲੋਂ 16 ਨਵੰਬਰ, 1915 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਦਿੱਤੀ ਗਈ ਸੀ, ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਕੀਤਾ ਗਿਆ ਅਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਕਿਸਾਨ-ਜਥੇਬੰਦੀਆਂ ਵੱਲੋਂ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਕਰਵਾਈ ਗਈ। ਟੋਲ-ਪਲਾਜ਼ਿਆਂ, ਰੇਲਵੇ-ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਲੱਗੇ ਧਰਨਿਆਂ 'ਚੋਂ ਕਾਫੀ ਥਾਵਾਂ 'ਤੇ ਸਟੇਜ ਵੀ ਕਿਸਾਨ ਨੌਜਵਾਨਾਂ ਨੇ ਸੰਭਾਲੀ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਸਮੇਤ ਹਜ਼ਾਰਾਂ ਨੌਜਵਾਨ ਰੋਜ਼ੀ-ਰੋਟੀ ਦੀ ਭਾਲ ਅਤੇ ਚੰਗੀ ਜ਼ਿੰਦਗੀ ਜਿਊਣ ਦੇ ਸੁਪਨੇ ਲੈ ਕੇ ਵਿਦੇਸ਼ੀਂ ਗਏ ਸਨ। ਜਦੋਂ ਸਰਾਭੇ ਵਰਗੇ ਨੌਜਵਾਨਾਂ ਨੂੰ ਗੁਲਾਮ ਭਾਰਤੀਆਂ ਨਾਲ ਬਾਹਰਲੇ ਮੁਲਕਾਂ ਵਿੱਚ ਕੀਤੇ ਜਾਂਦੇ ਵਿਤਕਰੇ ਅਤੇ ਆਪਣੇ ਮੁਲਕ ਅੰਦਰ ਬਰਤਾਨਵੀ ਸਾਮਰਾਜੀਆਂ ਵੱਲੋਂ ਕੀਤੇ ਜਾਂਦੇ ਅਤਿ ਘਿਨਾਉਣੇ ਜ਼ਬਰ ਸਬੰਧੀ ਪਤਾ ਲੱਗਿਆਂ ਤਾਂ ਉਹ ਚੰਗੀ ਜ਼ਿੰਦਗੀ ਜਿਊਣ ਦੀ ਝਾਕ ਛੱਡ ਆਪਣੇ ਮੁਲਕ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਦੀ ਅਗਵਾਈ ਹੇਠ ਹਜ਼ਾਰਾਂ ਭਾਰਤੀਆਂ ਨੇ ਆਪਣੇ ਪਿਆਰੇ ਮੁਲਕ ਦੀ ਹਕੀਕੀ ਆਜ਼ਾਦੀ ਦੀ ਤਾਂਘ ਲੈਕੇ ਵਤਨ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ।
Read More
ਨਵੀਂ ਸਿੱਖਿਆ ਨੀਤੀ ਦੇ ਝਰੋਖੇ ‘ਚੋਂ: ‘ਸਮਾਰਟ ਸਕੂਲ ਨੀਤੀ’ ਦਾ ਕੱਚ-ਸੱਚ - ਯਸ਼ ਪਾਲ
Posted on:- 13-11-2020
ਪੰਜਾਬ ਸਰਕਾਰ ਵੱਲੋਂ 25 ਅਕਤੂਬਰ, 2019 ਨੂੰ ‘ਸਮਾਰਟ ਸਕੂਲ ਨੀਤੀ’ ਦਾ ਇੱਕ ‘ਨੋਟੀਫੀਕੇਸ਼ਨ ‘ ਜਾਰੀ ਕੀਤਾ ਗਿਆ ਹੈ। ਇਸ ਨੋਟੀਫੀਕੇਸ਼ਨ ‘ਚ ਸਮਾਰਟ ਸਕੂਲ ਨੀਤੀ ਦਾ ਪਿਛੋਕੜ ਤੇ ਉਦੇਸ਼, ਲੱਛਣ ਤੇ ਮਾਪਦੰਡ, ਸਮਾਰਟ ਸਕੂਲ ਬਣਾਉਣ ਲਈ ਪੂਰਵ ਲਾਜਮੀ ਲੋੜਾਂ, ਖਰਚੇ ਜਾਣ ਵਾਲੇ ਫੰਡਾਂ ਦੀ ਵੰਡ-ਬਣਤਰ ਤੇ ਸਰੋਤ, ਸਾਲਾਨਾ ਮੁਲਅੰਕਣ ਵਿਧੀ, ਆਮ ਨਿਯਮਾਂ ਤੇ ਸ਼ਰਤਾਂ ਦਾ ਵੇਰਵਾ ਦਰਜ ਹੈ। ਪੱਤਰ ਦੀ ਅੰਤਿਕਾ ਵਜੋਂ ਸਕੂਲ ਵਿਕਾਸ ਯੋਜਨਾ ਦਾ ਮੱਦ-ਵਾਈਜ ਬਜਟ ਵੰਡ-ਬਣਤਰ ਦਾ ਇੱਕ ਅਨੁਲੱਗ (Annexure) ਵੀ ਹੈ। ਉਂਜ ਇਸ ਨੀਤੀ ਦੇ ਜਾਰੀ ਕਰਨ ਤੋਂ ਪਹਿਲਾਂ ਹੀ ਸਰਕਾਰ / ਸਿੱਖਿਆ ਵਿਭਾਗ ਵਲੋਂ ਸਮਾਰਟ ਸਕੂਲ ਬਣਾਉਣ ਦਾ ਅਮਲ ਸ਼ੁਰੂ ਕੀਤਾ ਹੋਇਆ ਹੈ ਜਿਸਦਾ ਅਧਿਆਪਕ ਵਰਗ ਵਲੋਂ ਇਸ ਕਰਕੇ ਵਿਰੋਧ ਪ੍ਰਤੀਕਰਮ ਤੇ ਕਿੰਤੂ-ਪਰੰਤੂ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਸਮਾਰਟ ਸਕੂਲਾਂ ਨੂੰ ਬਣਾਉਣ ਲਈ ਲੋੜੀਂਦੇ ਬਜਟ ਸਰੋਤਾਂ ਦੀ ਜਿੰਮੇਵਾਰੀ ਮੁੱਖ ਤੌਰ ‘ਤੇ ਅਧਿਆਪਕਾਂ ਸਿਰ ਹੀ ਮੜ੍ਹੀ ਗਈ ਹੈ।
ਚਲਦੇ ਇਸ ਵਿਰੋਧ ਦੌਰਾਨ ਹੀ, ਸਰਕਾਰ ਵਲੋਂ ‘ਸੁਪਰ ਸਮਾਰਟ ਸਕੂਲ’ ਬਣਾਉਣ ਦੀਆਂ ਖਬਰਾਂ / ਰਿਪੋਰਟਾਂ ਵੀ ਆਉਣ ਲੱਗੀਆਂ ਹਨ ਜਿਸ ਸਬੰਧੀ ਅਜੇ ਕਿਸੇ ਲਿਖਤੀ ਨੀਤੀ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹਥਲੀ ਲਿਖਤ ਅੰਦਰ, ਜਾਰੀ ਕੀਤੀ ਗਈ ਪਰ ਪਹਿਲਾਂ ਹੀ ਲਾਗੂ ਕੀਤੀ ਜਾ ਰਹੀ ਸਮਾਰਟ ਸਕੂਲ ਨੀਤੀ ਨੂੰ ਘੋਖਿਆ-ਵਿਚਾਰਿਆ ਜਾਵੇਗਾ। ਪਰੰਤੂ ਇਸ ਤੋਂ ਪਹਿਲਾਂ ਇਹ ਇੱਕ ਸਵਾਲ ਬੇਹਦ ਅਹਿਮ ਹੈ ਕਿ ਸਰਕਾਰ ਦੇ ਕਿਸੇ ਵੀ ਨੀਤੀ-ਕਦਮ ਨੂੰ ਕਿਸ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਅਤੇ ਕਿਸ ਸੰਦਰਭ ‘ਚ ਰੱਖ ਕੇ ਪੜ੍ਹਿਆ ਜਾਵੇ।
ਜੇ ਅਸੀਂ ਸਰਕਾਰਾਂ ਵਲੋਂ ਚੁੱਕੇ ਗਏ ਨੀਤੀ-ਕਦਮਾਂ ਨੂੰ ਉਨ੍ਹਾਂ ਦੇ ਮੂਲ ਰਣਨੀਤਿਕ-ਰਾਜਨੀਤਿਕ ਏਜੰਡੇ ਦੇ ਸੰਦਰਭ ‘ਚ ਰੱਖ ਕੇ ਦੇਖਾਂਗੇ ਤਾਂ ਹੀ ਨੀਤੀ ਦਸਤਾਵੇਜ ਅੰਦਰ ਲਿਖੀ ਇਬਾਰਤ ਨੂੰ ਠੀਕ ਪੜ੍ਹ ਸਕਾਂਗੇ ਤੇ ਉਸਦੇ ਸਹੀ ਅਰਥ ਕੱਢ ਸਕਾਂਗੇ। ਜੋ ਦਸਤਾਵੇਜ ਅੰਦਰ ਨਹੀਂ ਲਿਖਿਆ ਹੋਇਆ ਜਾਂ ਨਹੀਂ ਕਿਹਾ ਹੋਇਆ, ਉਸ ਨੂੰ ਵੀ ਬੁੱਝ ਸਕਾਂਗੇ। ਇਸ ਪੱਖੋਂ ‘ਸਮਾਰਟ ਸਕੂਲ ਨੀਤੀ’ ਨੂੰ ਕੇਂਦਰ ਤੇ ਰਾਜ ਸਰਕਾਰ ਵਲੋਂ ਸਾਮਰਾਜੀ ਵਿਸ਼ਵੀਕਰਣ ਦੇ ਅਜੋਕੇ ਦੌਰ ਅੰਦਰ ਸਿੱਖਿਆ ਖੇਤਰ ‘ਚ ਲਾਗੂ ਕੀਤੇ ਜਾ ਰਹੇ ਨਿੱਜੀਕਰਨ-ਉਦਾਰੀਕਰਨ ਦੇ ਕਾਰਪੋਰੇਟ ਵਿਕਾਸ ਮਾਡਲ ਦੇ ਏਜੰਡੇ ਦੇ ਸੰਦਰਭ ‘ਚ ਰੱਖ ਕੇ ਪੜ੍ਹਣਾ ਹੋਵੇਗਾ। ਕੇਂਦਰ ਸਰਕਾਰ ਦੀ ਮਨੁੱਖੀ ਸਰੋਤ ਵਜ਼ਾਰਤ ਵਲੋਂ ਅਕਤੂਬਰ, 2019 ਵਿੱਚ ਜਾਰੀ ਕੀਤੀ ਗਈ ਤੇ ਲਾਗੂ ਕੀਤੀ ਜਾ ਰਹੀ 55 ਪੰਨੀਆਂ ਵਾਲੀ ‘ਨਵੀਂ ਸਿੱਖਿਆ ਨੀਤੀ -2019’ ਦੇ ਝਰੋਖੇ ‘ਚੋਂ ਵਾਚਣਾ ਹੋਵੇਗਾ।
Read More
ਛੇੜਛਾੜ ਤੋਂ ਬਲਾਤਕਾਰ ਤੱਕ ... - ਸੁਖਪਾਲ ਕੌਰ 'ਸੁੱਖੀ'
Posted on:- 01-11-2020
ਮੈਂ ਆਪਣੀ ਗਲੀ ਤੋਂ ਪਹਿਲਾਂ ਆਉਂਦੇ ਚੁਰਸਤੇ ਤੇ ਹਾਲੇ ਸਕੂਟਰੀ ਮੋੜਨ ਲਈ ਹੌਲੀ ਹੀ ਕੀਤੀ ਸੀ ਕਿ ਇੱਕ 19 ਕੁ ਵਰ੍ਹਿਆਂ ਦੀ ਕੁੜੀ ਮੇਰੇ ਵਿੱਚ ਆ ਵੱਜੀ। ਮੈਂ ਆਪਣੇ ਆਪ ਨੂੰ ਬੜੀ ਮੁਸ਼ਕਿਲ ਨਾਲ ਡਿੱਗਣੋਂ ਬਚਾਇਆ , ਪਰ ਉਹ ਕੁੜੀ ਡਿੱਗ ਪਈ ਸੀ। ਮੈਂ ਉਸ ਨੂੰ ਗੁੱਸੇ ਵੱਲ ਦੇਖਦੇ ਕਿਹਾ,"ਉਏ ਤੇਰਾ ਧਿਆਨ ਕਿੱਥੇ ਹੈ।" ਉਸ ਨੇ ਖੜੇ ਹੋ ਕੇ ਆਪਣੇ ਕੱਪੜੇ ਝਾੜਦੇ ਕਿਹਾ,"ਸੌਰੀ ਦੀਦੀ।" ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੁਝ ਕਹਿੰਦੀ ਜਾਂ ਡਾਂਟਦੀ ਮੈਨੂੰ ਖੱਬੇ ਹੱਥ ਵਾਲੀ ਗਲੀ ਵਿੱਚੋਂ ਦੋ ਮੋਟਰ ਸਾਈਕਲ ਸਵਾਰ ਆਉਂਦੇ ਦਿਖੇ। ਉਹਨਾਂ ਨੂੰ ਦੇਖ ਉਸ ਕੁੜੀ ਨੇ ਮੇਰਾ ਘੁੱਟ ਕੇ ਹੱਥ ਫੜ ਲਿਆ ਤੇ ਉਸਦੇ ਮੱਥੇ ਤੇ ਚਿੰਤਾ ਦੀ ਲਕੀਰ ਹੋਰ ਵੀ ਗਹਿਰੀ ਹੋ ਗਈ । ਉਸਦੇ ਹੱਥ ਇਕਦਮ ਬਰਫ਼ ਵਾਂਗ ਠੰਢੇ ਸੀ।
ਮੈਨੂੰ ਉਸ ਕੁੜੀ ਨਾਲ ਦੇਖ ਉਹ ਮੋਟਰ ਸਾਈਕਲ ਸਵਾਰ ਉੱਥੇ ਹੀ ਖੜ ਗਏ। ਮੈਂ ਗੱਲ ਸਮਝ ਗਈ ਸੀ ਕਿ ਇਹ ਇਸ ਨੂੰ ਤੰਗ ਕਰ ਰਹੇ ਨੇ। ਮੇਰੇ ਜੋ ਸਮਝ ਆਇਆ ਮੈਂ ਉਹੀ ਕੀਤਾ । ਮੈਂ ਉਸ ਕੁੜੀ ਨੂੰ ਉੱਚੀ ਦੇਈਂ ਬੋਲ ਕੇ ਕਿਹਾ," ਆਹ ਡੋਰ ਬੈੱਲ ਵਜਾ ਇਹ ਘਰ ਮੇਰਾ। ਦੇਖਦੇ ਹਾਂ ਕੌਣ ਕੀ ਕਰਦਾ।" ਇੰਨਾਂ ਸੁਣ ਕੇ ਉਹ ਮੋਟਰ ਸਾਈਕਲ ਵਾਲੇ ਨੇ ਮੋਟਰ ਸਾਈਕਲ ਦਾ ਮੂੰਹ ਘੁਮਾ ਲਿਆ ਪਰ ਉਹ ਉੱਥੇ ਹੀ ਖੜ ਗਏ। ਮੈਂ ਸਕੂਟਰੀ ਸਟੈਡ ਤੇ ਲਗਾ ਕੇ ਉਸ ਦਾ ਹੱਥ ਫੜਿਆਂ ਤੇ ਮੋੜ ਦੇ ਪਹਿਲੇ ਘਰ ਦੀ ਡੋਰ ਬੈੱਲ ਵਜਾ ਦਿੱਤੀ। ਗਲੀ ਦੇ ਸਬ ਮੈਨੂੰ ਜਾਣੂ ਸੀ , ਇਸ ਲਈ ਆਂਟੀ ਨੇ ਦਰਵਾਜ਼ਾ ਖੋਲਿਆ ਤਾਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਕਿਹਾ ਕਿ ,"ਆਂਟੀ ਮੇਰੀ ਸਕਟੂਰੀ ਬੰਦ ਹੋ ਗਈ ਸਟਾਰਟ ਨਹੀਂ ਹੋ ਰਹੀ। ਆਂਟੀ ਨੇ ਅੰਕਲ ਨੂੰ ਅਵਾਜ਼ ਲਗਾਈ। ਇਸ ਵਿੱਚ ਮੇਰਾ ਧਿਆਨ ਮੋਟਰ ਸਾਈਕਲ ਸਵਾਰ ਵੱਲ ਸੀ। ਜਿਵੇਂ ਹੀ ਅੰਕਲ ਬਾਹਰ ਆਏ , ਮੋਟਰ ਸਾਈਕਲ ਸਵਾਰ ਉਹਨਾਂ ਨੂੰ ਦੇਖ ਕੇ ਭੱਜ ਗਏ। ਮੈਂ ਸੁੱਖ ਦਾ ਸਾਹ ਲਿਆ। ਅੰਕਲ ਨੇ ਸਕੂਟਰੀ ਕਿੱਕ ਨਾਲ ਸਟਾਰਟ ਕੀਤੀ ਤੇ ਮੈਂ ਉਹਨਾਂ ਦਾ ਧੰਨਵਾਦ ਕੀਤਾ ।
Read More
ਬਿਹਾਰ ਵਿਧਾਨ ਸਭਾ ਦੇ ਚੋਣ ਨਤੀਜੇ ਹੈਰਾਨੀ ਜਨਕ ਹੋਣਗੇ ! - ਹਰਜਿੰਦਰ ਸਿੰਘ ਗੁਲਪੁਰ
Posted on:- 01-11-2020
ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦਾ ਪਹਿਲਾ ਪੜਾਅ 28 ਅਕਤੂਬਰ ਨੂੰ ਸ਼ੁਰੂ ਹੋ ਰਿਹਾ ਹੈ। ਦੂਜੇ ਅਤੇ ਤੀਜੇ ਪੜਾਅ ਦੀਆਂ ਵੋਟਾਂ 3 ਨਵੰਬਰ ਅਤੇ 7 ਨਵੰਬਰ ਨੂੰ ਪੈਣਗੀਆਂ। 243 ਹਲਕਿਆਂ ਦਾ ਨਤੀਜਾ 10 ਨਵੰਬਰ ਨੂੰ ਐਲਾਨਿਆ ਜਾਵੇਗਾ। ਇਹਨਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਮਹਾਂ ਗੱਠਜੋੜ ਅਤੇ ਐਨ ਡੀ ਏ ਦਰਮਿਆਨ ਹੈ। ਮਹਾਂ ਗਠਜੋੜ ਵਿੱਚ ਆਰ ਜੇ ਡੀ,ਕਾਂਗਰਸ ਅਤੇ ਖੱਬੀਆਂ ਧਿਰਾਂ ਸ਼ਾਮਲ ਹਨ ਜਦੋਂ ਕਿ ਐਨ ਡੀ ਏ ਵਿੱਚ ਮੁੱਖ ਤੌਰ ਤੇ ਜੇ ਡੀ ਯੂ,ਭਾਜਪਾ ਅਤੇ ਲੋਕ ਭਲਾਈ ਪਾਰਟੀ ਸ਼ਾਮਲ ਹਨ।
ਕੁੱਝ ਹਫਤੇ ਪਹਿਲਾਂ ਤੱਕ ਇਹਨਾਂ ਚੋਣਾਂ ਨੂੰ ਐਨ ਡੀ ਏ ਦੇ ਹੱਕ ਵਿੱਚ ਇੱਕ ਪਾਸੜ ਦੱਸਿਆ ਜਾ ਰਿਹਾ ਸੀ। ਟੀ ਵੀ ਚੈਨਲਾਂ ਉੱਤੇ ਹੁੰਦੀਆਂ ਬਹਿਸਾਂ ਵਿਚ ਵੱਡੇ ਵੱਡੇ ਵਿਸ਼ਲੇਸ਼ਕ ਤੇਜਸਵੀ ਯਾਦਵ ਦੀ ਅਗਵਾਈ ਹੇਠ ਬਣੇ ਮਹਾਂ ਗਠਜੋੜ ਨੂੰ ਕਿਸੇ ਵੀ ਗਿਣਤੀ ਵਿਚ ਰੱਖਣ ਲਈ ਤਿਆਰ ਨਹੀਂ ਸਨ। ਸੀ ਵੋਟਰ ਟੀਮ ਤੋਂ ਬਾਅਦ ,ਸੀ ਐਸ ਡੀ ਐਸ ਅਤੇ ਏ ਬੀ ਪੀ ਚੋਣ ਸਰਵੇਖਣ ਟੀਮਾਂ ਵਲੋੰ ਕੀਤੇ ਸਰਵੇ ਵਿਚ ਐਨ ਡੀ ਏ ਨੂੰ ਸਪਸ਼ਟ ਬਹੁਮਤ ਨਾਲ ਜੇਤੂ ਦੱਸਿਆ ਗਿਆ ਹੈ।
Read More
ਸਿੱਖ ਇਤਿਹਾਸ ਦਾ ਮਹਾਂ ਨਾਇਕ 'ਸ਼ਹੀਦ ਬੰਦਾ ਸਿੰਘ ਬਹਾਦਰ'
Posted on:- 31-10-2020
-ਹਰਚਰਨ ਸਿੰਘ ਪਰਹਾਰ
(ਸੰਪਾਦਕ-ਸਿੱਖ ਵਿਰਸਾ)
ਜਿਸਦੀ ਸ਼ਹਾਦਤ ਤੇ ਕੁਰਬਾਨੀ ਨੂੰ ਸਿੱਖ ਇਤਿਹਾਸਕਾਰਾਂ, ਪ੍ਰਚਾਰਕਾਂ, ਵਿਦਵਾਨਾਂ ਤੇ ਲੀਡਰਾਂ ਨੇ ਕੌਡੀਆਂ ਭਾਅ ਰੋਲ਼ਿਆ ਅਤੇ ਉਸਨੂੰ ਗੁਰੂ ਘਰ ਵਿਰੋਧੀ ਸਾਬਿਤ ਕੀਤਾ?ਸ਼ਹੀਦ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਤੇ ਉਨ੍ਹਾਂ ਤੋਂ ਸਿਰਫ ਚਾਰ ਕੁ ਸਾਲ ਛੋਟਾ ਸੀ, ਜਿਸਦਾ ਜਨਮ 16 ਅਕਤੂਬਰ, 1670 ਨੂੰ ਹੋਇਆ ਦੱਸਿਆ ਜਾਂਦਾ ਹੈ।ਬੇਸ਼ਕ ਸਿੱਖ ਇਤਿਹਾਸ ਵਿੱਚ ਕੋਈ ਅਜਿਹੀ ਸਮਕਾਲੀ ਰਚਨਾ ਨਹੀਂ ਮਿਲਦੀ, ਜਿਸ ਵਿੱਚ ਬੰਦਾ ਸਿੰਘ ਬਹਾਦਰ ਦੇ ਮੁਢਲੇ ਜੀਵਨ ਬਾਰੇ ਕੋਈ ਜਾਣਕਾਰੀ ਮਿਲ ਸਕੇ, ਜ਼ਿਆਦਾਤਰ ਜਾਣਕਾਰੀ ਉਸਦੇ ਗੁਰੂ ਗੋਬੰਦ ਸਿੰਘ ਜੀ ਨੂੰ ਨੰਦੇੜ ਨੇੜੇ ਮਿਲਣ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਬਿਤਾਏ 7-8 ਸਾਲ ਦੇ ਸਮੇਂ ਬਾਰੇ ਹੈ।ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 350ਵੀਂ ਜਨਮ ਸ਼ਤਾਬਦੀ ਮੌਕੇ ਅਸੀਂ ਉਨ੍ਹਾਂ ਦੀ 'ਲਾਸਾਨੀ ਸ਼ਹਾਦਤ' ਤੇ 'ਕੁਰਬਾਨੀ' ਨੂੰ ਲੱਖ-ਲੱਖ ਵਾਰ ਸਿਜਦਾ ਕਰਦੇ ਹਾਂ।ਉਹ, ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਵਿੱਚ ਇੱਕ ਅਜਿਹੇ ਇਨਕਲਾਬੀ ਰਹਿਬਰ ਬਣ ਕੇ ਉਭਰੇ, ਜਿਸਨੇ ਨਾ ਸਿਰਫ ਮੁਗਲੀਆਂ ਹਕੂਮਤਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ, ਸਗੋਂ ਕੁਝ ਸਾਲਾਂ ਵਿੱਚ ਹੀ ਆਮ ਲੋਕਾਂ ਦਾ ਪਹਿਲਾ ਖਾਲਸਈ ਰਾਜ ਸਥਾਪਿਤ ਕਰ ਦਿੱਤਾ।ਜਿਸ ਵਿੱਚ ਉਨ੍ਹਾਂ ਜਾਤਾਂ-ਧਰਮਾਂ ਦੀਆਂ ਵੰਡਾਂ ਤੋਂ ਉਪਰ ਉਠ ਕੇ ਲੁਟੇਰੇ ਜਗੀਰਦਦਾਰਾਂ ਤੋਂ ਜਮੀਨਾਂ ਖੋਹ ਕੇ ਹਲ਼ ਵਾਹਕਾਂ (ਆਮ ਲੋਕਾਂ) ਨੂੰ ਜਮੀਨਾਂ ਦੇ ਮਾਲਕ ਬਣਾਇਆ।ਉਨ੍ਹਾਂ ਨੇ ਆਪਣੇ ਰਾਜ ਦਾ ਸਿੱਕਾ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨਾਮ ਤੇ ਜਾਰੀ ਕੀਤਾ।
Read More