ਸਾਰੀਆਂ ਪੈਥੀਆਂ ਫਲਾਪ-ਡਾਕਟਰਾਂ ਤੇ ਖੋਜਾਰਥੀਆਂ ਦੇ ਹੱਥ ਖੜ੍ਹੇ
ਮਾਹਿਰ ਡਾਕਟਰ ਖ਼ਾਨਦਾਨੀ ਰੋਗ ਦੱਸ ਕੇ ਝਾੜ ਰਹੇ ਨੇ ਪੱਲਾ
ਪੰਜਾਬ ਵਿਚ ਕੈਂਸਰ, ਕਾਲ਼ਾ ਪੀਲੀਆ ਤੇ ਹੋਰ ਕਈ ਭਿਆਨਕ ਬਿਮਾਰੀਆਂ ਦੇ ਨਾਲ ਹੀ ਕਈ ਅਜਿਹੀਆਂ ਬਿਮਾਰੀਆਂ ਵੀ ਪੈਰ ਪਸਾਰ ਚੁੱਕੀਆਂ ਨੇ ਜਿਹਨਾਂ ਦੀ ਪੰਜਾਬ ਹੀ ਨਹੀਂ ਦੇਸ਼ ਦੇ ਡਾਕਟਰਾਂ ਨੂੰ ਵੀ ਪਛਾਣ ਨਹੀਂ। ਮੌੜ ਮੰਡੀ ਤੋਂ ਮਾਨਸਾ ਸੜਕ ’ਤੇ ਪੈਂਦੇ ਬਠਿੰਡਾ ਜ਼ਿਲੇ ਦੇ ਆਖਰੀ ਪਿੰਡ ਘੁੰਮਣ ਕਲਾਂ ਦੇ ਇੱਕ ਪਰਿਵਾਰ ’ਤੇ ਅਜਿਹਾ ਕਹਿਰ ਆ ਡਿੱਗਿਆ ਹੈ ਜਿਸ ਦਾ ਕੋਈ ਹੱਲ ਨਹੀਂ। ਇਸ ਪਰਿਵਾਰ ਦੇ ਗੱਭਰੂ ਪੁੱਤ ਜਵਾਨੀ ਵਿੱਚ ਪੈਰ ਧਰਦਿਆਂ ਹੀ 22-22 ਸਾਲ ਦੀ ਉਮਰ ਵਿੱਚ ਅਚਾਨਕ ਡਿੱਗਣ ਲੱਗਦੇ ਹਨ ਤੇ ਡਿੱਗਦੇ-ਡਿੱਗਦੇ ਮੰਜੇ ਮੱਲ ਲੈਦੇ ਹਨ।
ਇੱਕੋ ਘਰ ਵਿੱਚ ਤਿੰਨ ਭਰਾ ਹੱਡੀਆਂ ਦੀ ਮੁੱਠ ਬਣ ਚੁੱਕੇ ਹਨ। ਕੋਈ ਡਾਕਟਰ, ਕੋਈ ਹਕੀਮ, ਕੋਈ ਸਾਧ-ਸਿਆਣਾ ਇਸ ਪਰਿਵਾਰ ਨੇ ਆਪਣੇ ਜਵਾਨ ਪੁੱਤਾਂ ਨੂੰ ਤੰਦਰੁਸਤ ਕਰਨ ਖ਼ਾਤਰ ਨਹੀਂ ਛੱਡਿਆ ਪਰ ਹੱਥ ਝਾੜ ਕੇ ਨਿਰਾਸ਼ ਹੋ ਕੇ ਹੀ ਘਰ ਪਰਤਣਾ ਪਿਆ। ਹਰੇਕ ਪੈਥੀ ਦੇ ਮਾਹਿਰ ਡਾਕਟਰ ਨੇ ਇਸ ਰੋਗ ਨੂੰ ਲਾਇਲਾਜ ਦੱਸਦਿਆਂ ਹੱਥ ਖੜ੍ਹੇ ਕਰ ਦਿੱਤੇ। ਪੀੜਤਾਂ ਨੇ ਪੰਜਾਬ ’ਚ ਪ੍ਰਚਲਿਤ ਹੋਈਆਂ ਕਈ ਵਿਦੇਸ਼ੀ ਥਰੈਪੀਆਂ ਦੇ ਤਜਰਬੇ ਵੀ ਆਪਣੇ ਸਰੀਰਾਂ ’ਤੇ ਝੱਲੇ ਪਰ ਸਭ ਫਲਾਪ ਹੋ ਗਈਆਂ। ਤਿੰਨੇ ਭਰਾਵਾਂ ਨੂੰ ਇੱਕੋ ਉਮਰੇ 22 ਤੋਂ 38 ਸਾਲ ਦੀ ਜਵਾਨ ਉਮਰੇ ਪੱਠਿਆਂ, ਮਾਸ-ਪੇਸ਼ੀਆਂ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ ਤੇ ਸਰੀਰ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ। ਤਿੰਨੋਂ ਦਸਵੀਂ ਪਾਸ ਭਰਾ ਅੱਜ ਕੱਲ੍ਹ ਕੇਵਲ ਦੂਜਿਆਂ ’ਤੇ ਹੀ ਨਿਰਭਰ ਹੋ ਕੇ ਰਹਿ ਗਏ ਹਨ।
ਮਹਾਜਨ ਪਰਿਵਾਰ ਵਿੱਚ ਦਹਾਕਿਆਂ ਤੋਂ ਇਹ ਰੋਗ ਹੰਢਾਅ ਰਹੇ ਪੀੜਤਾਂ ਨੇ ਆਪਣੀ ਤੰਦਰੁਸਤੀ ਲਈ ਲੱਖਾਂ ਰੁਪਏ ਖ਼ਰਚ ਕਰ ਦਿੱਤੇ ਹਨ ਪਰ ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਕਿ ਇਸ ਨਾਮੁਰਾਦ ਬਿਮਾਰੀ ਦਾ ਮੌਤ ਤੋਂ ਸਿਵਾਏ ਕੋਈ ਇਲਾਜ ਨਹੀਂ ਹੈ। ਸਭ ਤੋਂ ਵੱਡਾ ਭਰਾ ਅਸ਼ੋਕ ਕੁਮਾਰ ਮੰਜੇ ਵਿੱਚ ਹੀ ਹੱਡੀਆਂ ਦੀ ਮੁੱਠ ਬਣ ਗਿਆ ਹੈ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਉਸ ਨੂੰ ਪਤਾ ਲੱਗ ਗਿਆ ਹੈ ਕਿ ਮੌਤ ਤੋਂ ਬਗੈਰ ਕੋਈ ਹੱਲ ਨਹੀਂ ਤਾਂ ਉਸ ਨੇ ਵੀ ਜ਼ਿੰਦਗੀ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਪਰਿਵਾਰ ਵਿੱਚ ਸਭ ਤੋਂ ਪਹਿਲਾਂ ਅਸ਼ੋਕ ਨੂੰ ਹੀ ਇਸ ਨਾਮੁਰਾਦ ਬਿਮਾਰੀ ਨੇ ਆਪਣਾ ਸ਼ਿਕਾਰ ਬਣਾਇਆ। 22 ਸਾਲ ਦੀ ਉਮਰ ਵਿੱਚ ਜਦੋਂ ਉਹ ਚੰਗਾ ਭਲਾ ਤੁਰਦਾ ਹੋਇਆ ਡਿੱਗਣ ਲੱਗਿਆ ਤਾਂ ਉਸ ਨੂੰ ਡਾਕਟਰਾਂ ਕੋਲ ਲਿਜਾਇਆ ਗਿਆ।
Ejaz Mahmood
Liked Like "Saanja Dais"