- ਜਸਪਾਲ ਸਿੰਘ ਜੱਸੀ
ਮਗਨਰੇਗਾ ਸਮੇਤ ਹੋਰ ਜਨਤਕ ਇਮਾਰਤਾਂ ਦੀਆਂ ਨੀਹਾਂ ਸੜਕਾਂ ਮਿੱਟੀ ਤੋਂ ਸੱਖਣੀਆਂ
ਗ੍ਰਾਮ ਪੰਚਾਇਤਾਂ ਅਤੇ ਸਬੰਧਤ ਵਿਭਾਗਾਂ ਨੂੰ ਕਰਾਂਗੇ ਨੋਟਿਸ ਜਾਰੀ: ਐਸ.ਡੀ.ਐਮ
ਬੁਢਲਾਡਾ: ਪੰਜਾਬ ਸਰਕਾਰ ਦੁਆਰਾ ਸੂਬੇ ਨੂੰ ਵਿਕਾਸ ਦੀਆਂ ਰਾਹਾਂ ’ਤੇ ਤੋਰਦਿਆਂ ਪਿੰਡਾਂ ਚ ਕਰਵਾਏ ਉਸਾਰੀ ਕਾਰਜ ‘ਬਰਸਾਤਾਂ’ ਦੇ ਦਿਨਾਂ ਚ ‘ਨੁਕਸਾਨੇ’ ਜਾਣਗੇ ਅਤੇ ਇਨ੍ਹਾਂ ਕਾਰਜਾਂ ਉਪਰ ਸਰਕਾਰ ਦੁਆਰਾ ਖਰਚ ਕੀਤੇ ਅਰਬਾਂ ਰੁਪਏ ‘ਖੂਹ-ਖਾਤੇ’ ਪੈਣ ਦਾ ਖ਼ਾਦਸ਼ਾ ਹੈ।ਇਹ ਤੱਥ ਕਿਸੇ ਜੋਤਸ਼ੀ ਦੁਆਰਾ ਲਗਾਇਆ ਗਿਆ ਟੇਵਾ ਨਹੀਂ ਅਤੇ ਨਾ ਹੀ ‘ਸ਼ਨੀ’ ਜਾਂ ‘ਰਾਹੂ’ ਦੀ ‘ਕਰੋਪੀ’ ਹਨ, ਇਹ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਅਣਗਿਹਲੀ ਦਾ ਖਮਿਆਜਾ ਹੋਵੇਗਾ।ਗੱਲ ਪਿੰਡਾਂ ਚ ਆਂਗਣਵਾੜੀ ਸੈਟਰਾਂ, ਸਕੂਲਾਂ, ਹਸਪਤਾਲਾਂ, ਕਮਿਊਨਿਟੀ ਸੈਟਰਾਂ, ਪੰਚਾਇਤ ਘਰਾਂ ਦੀਆਂ ਇਮਾਰਤਾਂ ਦੀ ਤਾਜਾ ਉਸਾਰੀ ਅਤੇ ਵੱਖ-ਵੱਖ ਸਾਂਝੀਆਂ ਥਾਵਾਂ ਦੀ ਚਾਰਦਿਵਾਰੀ ਕਰਨ ਲਈ ਖਰਚ ਕੀਤੇ ਕਰੋੜਾਂ ਰੁਪਏ ਦੇ ਸੰਦਰਭ ਚ ‘ਕਰੀਏ’ ਅਤੇ ਇਮਾਰਤਾਂ ਦੀ ‘ਹਕੀਕਤ’ ਦੇਖੀਏ ਤਾਂ ਸਾਡਾ ਇਹ ਕਥਨ ‘ਨੇੜੇ’ ਢੁੱਕੇਗਾ।ਹੋਰ ਤਾਂ ਹੋਰ ਮਗਨਰੇਗਾ ਤਹਿਤ ਕੀਤੀਆਂ ਉਸਾਰੀਆਂ ਵੀ ਇਸ ਰੋਗ ਤੋਂ ਮੁਕਤ ਨਹੀਂ ਰਹਿ ਸਕੀਆਂ ਜਿੱਥੇ ਮਿੱਟੀ ਦੇ ਕੰਮ ਅਤੇ ਮਜਦੂਰਾਂ ਦੀ ਕਮੀ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ।ਪੱਤਰਕਾਰਾਂ ਦੀ ਟੀਮ ਦੁਆਰਾ ਅੱਜ ਜਦ ਹਲਕੇ ਪਿੰਡਾਂ ਦਾ ਦੌਰਾ ਕੀਤਾ ਤਾਂ ਕੁਲਾਣਾ, ਭਖੜਿਆਲ, ਬੀਰੇਵਾਲਾ ਡੋਗਰਾ, ਸ਼ੇਰਖਾਂ ਵਾਲਾ, ਬੋਹਾ, ਗੰਢੂ ਕਲਾਂ, ਗੰਢੂ ਖੁਰਦ, ਲੱਖੀਵਾਲਾ, ਰਿਉਦ ਕਲਾਂ, ਕਲੀਪੁਰ, ਆਦਿ ਪਿੰਡਾਂ ਚ ਕੀਤੇ ਵਿਕਾਸ ਕੰਮ ਉਕਤ ਖਤਰੇ ਦੇ ਨੇੜੇ ਦਿਖਾਈ ਦਿੱਤੇ।ਸ਼ੁਰੂਆਤ ਗੰਢੂ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋ ਕਰਦੇ ਹਾਂ ਜਿਸ ਨੂੰ ਅਜ਼ਾਦੀ ਦੇ 6 ਦਹਾਕਿਆਂ ਬਾਅਦ ਮਸਾਂ ਚਾਰਦਿਵਾਰੀ ਨਸੀਬ ਹੋਈ ਪਰ ਚਾਰਦਿਵਾਰੀ ਦੀ ਨੀਂਹ ਦੋਵੇਂ ਪਾਸਿਆਂ ਤੋ ਮਿੱਟੀ ਤੋ ਸੱਖਣੀ ਹੈ।
Gursewak Singh
Je ihna duyara tyar imarta.....apna pura sma na nuksanya gyia ta ihna da tori fulka kitho chlega.