ਹਿੰਦੂਆਂ ਲਈ ਹਥਿਆਰ ਖਰੀਦਣ ਲਈ ਖ਼ੁੱਲ੍ਹਾ ਸੱਦਾ !
Posted on:- 20-12-2014
-ਬਲਜਿੰਦਰ ਕੋਟਭਾਰਾ
ਸੋਸ਼ਲ ਮੀਡੀਆ ਰਾਹੀਂ ਹੋ ਰਿਹਾ ਹੈ ਨਫ਼ਰਤ ਦਾ ਪ੍ਰਚਾਰ
'08358852807' ਇਹ ਸਾਡਾ ਨੰਬਰ ਹੈ। ਹਿੰਦੂਆਂ ਨੂੰ ਗੰਨਜ਼ ਚਾਹੀਦੀਆਂ ਨੇ ਤਾਂ ਮਿਲ ਜਾਣਗੀਆਂ, ਪਿਸਟਲ ਮਾਊਜਰ . . ਜੈ ਸ੍ਰੀ ਰਾਮ 'ਬੋਲੋ ਮੁਹੰਮਦ ਕੀ ਮਾਂ ਕੀ . . . ' ਤੇ ਅੱਗੋਂ ਗਾਲ ਕੱਢੀ ਜਾਂਦੀ ਹੈ। ਮੇਰੇ ਕੋਲ ਆਟੋਮੈਟਿਕ ਪਿਸਟਲ ਤੇ ਰਿਵਾਲਵਰ ਹੈ, ਜਿਸ ਦੀ ਕੀਮਤ ਹੈ, ਡੇਢ ਲੱਖ ਰੂਪੈ। 9 ਗੋਲੀ ਮਾਊਜ਼ਰ ਡੇਢ ਲੱਖ ਰੂਪੇ 'ਚ ਸਾਡਾ ਆਦਮੀ ਤੁਹਾਨੂੰ ਦੇਊਗਾ , ਜੇ ਚਲਾਕੀ ਕੀਤੀ ਤਾਂ ਗੋਲੀ ਨਾਲ ਸਿੱਧਾ ਪਾਰ ਹੋਵੇਂਗਾ. . ' ਇਹ ਕਿਸੇ ਫ਼ਿਲਮ ਦੇ ਡਾਇਲਾਗ ਨਹੀਂ ਹਨ, ਸਗੋਂ ਸੋਸ਼ਲ ਮੀਡੀਆ 'ਤੇ ਹਿੰਦੂਆਂ ਲਈ ਹਥਿਆਰ ਖਰੀਦਣ ਲਈ ਬੀਰੂ ਲਾਲ ਢਾਂਗੀ ਨਾਮੀ ਵਿਅਕਤੀ ਵੱਲੋਂ ਇੱਕ ਨਹੀਂ ਕਈ ਵਾਰ ਲਿਖੇ ਹੋਏ ਹਨ, ਇਕੱਲਾ ਹਿੰਦੂਆਂ ਨੂੰ ਹਥਿਆਰ ਦੇਣ ਲਈ ਹੀ ਉਕਸਾਇਆ ਨਹੀਂ ਗਿਆ, ਸਗੋਂ ਉਸ ਨੇ ਆਪਣਾ ਫੋਨ ਨੰਬਰ ਵੀ ਦਿੱਤਾ ਹੋਇਆ ਹੈ, ਜੋ ਅਜੇ ਵੀ ਚੱਲ ਰਿਹਾ ਹੈ ਤੇ ਇਸ 'ਤੇ ਗੱਲ ਵੀ ਕੀਤੀ ਜਾ ਸਕਦੀ ਹੈ।
ਜਦੋਂ ਵੀ ਕੋਈ ਹਿੰਦੂ ਬਣ ਕੇ ਇਸ ਨੰਬਰ 'ਤੇ ਗੱਲ ਕਰਦਾ ਹੈ ਤਾਂ ਪਹਿਲਾਂ ਇਹ 'ਜੈ ਸ੍ਰੀ ਰਾਮ' ਬੁਲਾਉਦਾ ਹੈ, ਫਿਰ 'ਵੰਦੇ ਮਾਤਰਮ' ਤੇ ਫਿਰ ਅੱਗੋਂ ਬੋਲਣ ਵਾਲੇ ਨੂੰ ਮੁਸਲਮਾਨਾਂ ਦੇ ਧਰਮ ਗੁਰੂ ਮੁਹੰਮਦ ਨੂੰ ਮਾਂ ਦੀ ਗਾਲ ਕਹਾਉਦਾ ਹੈ ਜਿਸ ਬਾਰੇ ਇਸ ਦਾ ਕਹਿਣਾ ਹੈ ਕਿ ਚੈਕ ਕਰਨਾ ਬਣਦਾ ਹੈ ਕਿ ਬੋਲਣ ਵਾਲਾ ਹਿੰਦੂ ਹੈ ਜਾਂ ਨਹੀਂ। ਇੱਥੇ ਹੀ ਬੱਸ ਨਹੀਂ ਹਥਿਆਰਾਂ ਦੇ ਮਾਮਲੇ 'ਚ ਕੋਈ ਚਲਾਕੀ ਕਰਨ 'ਤੇ 'ਸੋਧਣ' ਦੀ ਧਮਕੀ ਵੀ ਸ਼ਰੇਆਮ ਦਿੰਦਾ ਹੈ। ਹਿੰਦੂਆਂ ਨੂੰ ਹਥਿਆਰ ਦੇਣ ਵਾਲੇ ਇਸ ਵਿਅਕਤੀ ਦੀ ਪ੍ਰੋਫਾਇਲ ਮੁਤਾਬਕ ਉਹ ਕਰਾਂਤੀਕਾਰੀ ਹੈ ਤੇ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਹੋਈ ਹੈ।
ਸੋਸ਼ਲ ਮੀਡੀਆ 'ਤੇ ਇਸ ਤੋਂ ਪਹਿਲਾ ਕੂਮੈਂਟ 'ਸਰਫਿਰਾ ਪੰਡਤ' ਦਾ ਹੈ, ਅੱਗੇ ਗਾਲਾਂ ਕੱਢੀਆਂ ਗਈਆਂ ਨੇ 'ਕੁੱਤਾ ਹੈ ਸਾਲਾ ਔਰ ਕੁੱਤੇ ਤੂਝੇ ਬਤਾਨੇ ਕੀ ਜਰੂਰਤ ਨਹੀਂ ਮੇਰੇ ਸਭੀ ਹਿੰਦੂ ਭਾਈਓਂ ਕੋ ਪਤਾ ਹੈ ਕਿ ਕੌਨ ਦੇਸ਼ ਭਗਤ ਹੈ ਔਰ ਕੌਨ ਸੈਕੂਲਰ'' ਹੇਠਾਂ ਬੀਰੂ ਲਾਲ ਢਾਂਗੀ ਸਰੇਆਮ ਆਪਣਾ ਨੰਬਰ ਦੇ ਕੇ ਐਲਾਨ ਕਰਦਾ ਹੈ, ' '08358852807 ਯੇ ਹਮਾਰਾ ਨੰਬਰ ਹੈ। ਹਿੰਦੂਆਂ ਨੂੰ ਗੰਨਜ਼ ਚਾਹੀਦੀਆਂ ਤਾਂ ਮਿਲ ਜਾਣਗੇ, ਪਿਸਟਲ ਮਾਊਅਜਰ . . ਜੈ ਭਗਤ ਸਿੰਘ'। ਹੈਰਾਨੀ ਦੀ ਗੱਲ ਹੈ ਕਿ ਹਿੰਦੂਆਂ ਨੂੰ ਹਥਿਆਰ ਦੇਣ ਵਾਲਾ ਇਹ ਢਾਂਗੀ ਨਾਮੀ ਵਿਅਕਤੀ ਇੱਕ ਵਾਰ ਨਹੀਂ ਵਾਰ ਵਾਰ ਇਹ ਸਟੇਟਸ 12 ਦਸੰਬਰ ਤੋਂ ਪਾ ਰਿਹਾ ਹੈ, ਪਰ ਅਮਨ ਕਾਨੂੰਨ ਦੇ ਰਾਖੇ ਖਾਮੋਸ਼ ਹਨ। ਪਹਿਲਾ 12 ਦਸੰਬਰ ਦਾ 8 ਵੱਜ ਕੇ 5 ਮਿੰਟ ਦਾ ਹੈ, ਦੂਜਾ ਸਟੇਟਸ 15 ਦਸੰਬਰ ਨੂੰ ਸਵੇਰੇ ਪਾਉਣ ਮਗਰੋਂ ਤੀਜਾ ਫਿਰ 15 ਦਸੰਬਰ ਨੂੰ ਸ਼ਾਮ 6:52 'ਤੇ। ਇਸ ਪੱਤਰਕਾਰ ਨੇ ਜੋ ਢਾਂਗੀ ਨਾਲ ਗੱਲ ਕੀਤੀ ਉਹ ਸਾਂਝੀ ਕਰਦੇ ਹਾਂ:
ਪੱਤਰਕਾਰ: ਹੈਲੋ,
ਬੀਰੂ ਲਾਲ : ਰੋਅਬਦਾਰ ਆਵਾਜ਼ ਵਿੱਚ - ਹੈਲੋ, ਜੈ ਸ੍ਰੀ ਰਾਮ।
ਪੱਤਰਕਾਰ - ਜੈ ਸ੍ਰੀ ਰਾਮ, ਬੀਰੂ ਲਾਲ ਢਾਂਗੀ ਜੀ ਬੋਲ ਰਹੇ ਹੋ?
ਬੀਰੂ ਲਾਲ: ਹਾਂ ਬੋਲੋ।
ਪੱਤਰਕਾਰ: ਮੈਂ ਪੰਜਾਬ ਸੇ ਬੋਲ ਰਹਾਂ ਹੂੰ।
ਬੀਰੂ ਲਾਲ: ਪੂਰੇ ਰੋਅਬ ਵਿੱਚ, ਬੋਲੋ।
ਪੱਤਰਕਾਰ: ਮੂਝੇ ਹਥਿਆਰ ਚਾਹੀਏ ਥਾ ਜੋ ਆਪ ਨੇ ਫੇਸ ਬੁੱਕ ਪੇ ਡਾਲ ਰੱਖਾ ਹੈ ਨਾ।
ਬੀਰੂ ਲਾਲ : ਕਿਆ ਨਾਮ ਹੈ ਆਪ ਕਾ?
ਪੱਤਰਕਾਰ: ਮੇਰਾ ਨਾਮ ਰਾਜਿੰਦਰ ਸ਼ਰਮਾ ਹੈ।
ਬੀਰੂ ਲਾਲ: ਬੋਲੋ ਵੰਦੇ ਮਾਤਰਮ ਬੋਲੋ।
ਪੱਤਰਕਾਰ: ਵੰਦੇ ਮਾਤਰਮ, ਵੰਦੇ ਮਾਤਰਮ।
ਬੀਰੂ ਲਾਲ: ਬੋਲੋ ਮੁਹੰਮਦ ਕੀ ਮਾਂ ਕੀ. . . ਗਾਲਾਂ ਕੱਢਵਾਉਂਦਾ ਹੈ, ਪਰ ਪੱਤਰਕਾਰ ਦੁਬਿਧਾ ਵਿੱਚ ਪੈ ਕੇ ਮੁਹੰਮਦ ਨੂੰ ਮਾਂ ਦੀ ਗਾਲ ਨਹੀਂ ਕੱਢਣਾ ਚਾਹੁੰਦਾ।
ਪੱਤਰਕਾਰ: ਮੁਹੰਮਦ ਕੀ. . . ਆਗੇ ਕਿਆ ਬੋਲਨਾ ਹੈ?
ਬੀਰੂ ਲਾਲ ਫਿਰ ਉਹੀ ਗਾਲ ਕੱਢਦਾ ਹੈ, ਪੱਤਰਕਾਰ ਵੀ ਮਜਬੂਰੀਵੱਸ ਉਹੀ ਗਾਲ ਕੱਢਦਾ ਹੈ।
ਬੀਰੂ ਲਾਲ: ਹਾਂ ਠੀਕ ਹੈ, ਪਤਾ ਕਰਨਾ ਪੜਤਾ ਹੈ ਨਾ , ਕਿ ਹਿੰਦੂ ਹੋ ਔਰ ਮੁਸਲਮਾਨ ਨਾ ਹੋ।
ਪੱਤਰਕਾਰ: ਠੀਕ ਐ
ਬੀਰੂ ਲਾਲ: ਅਭ ਆਗੇ ਬਾਤ ਕਰ ਸਕਤੇ ਐਂ।
ਪੱਤਰਕਾਰ: ਹਥਿਆਰ ਕੈਸੇ ਮਿਲੇਗਾ।
ਬੀਰੂ ਲਾਲ: ਕਿਆ ਚਾਹੀਏ ਬਤਾ ਪਹਿਲੇ ਤੋ?
ਪੱਤਰਕਾਰ: ਪਿਸਟਲ ਚਾਹੀਏ ਥਾ।
ਬੀਰੂ ਲਾਲ: ਪਿਸਟਲ ਨਾਇਨ ਰਾਊਂਡ ਹੈ ਅਪਨੇ ਪਾਸ।
ਪੱਤਰਕਾਰ: ਅੱਛਾ, ਕਿਤਨੇ ਮੇਂ ਮਿਲੇਗਾ ਵੈਸੇ, ਕਿਆ ਹੈ, ਕੈਸੇ ਮਿਲੇਗਾ?
ਬੀਰੂ ਲਾਲ: ਨੌ ਰਾਊਡ ਕਾ ਹੈ ਅਪਨੇ ਪਾਸ ਮੈਨੇ ਯੇ ਕਹਾ ਥਾ 9 ਗੋਲੀਆਂ ਭਰਨੀ ਹੈ।
ਪੱਤਰਕਾਰ: ਹਾਂ 9 ਗੋਲੀਆਂ ਵੋ-ਹੀ ਵੋ-ਹੀ।
ਬੀਰੂ ਲਾਲ: ਮੇਰੇ ਪਾਸ ਆਟੋਮੈਟਿਕ ਪਿਸਟਲ ਔਰ ਰਿਵਾਲਵਰ ਹੈ, ਜਿਸ ਕੀ ਏਕ ਕੀ ਕੀਮਤ ਹੈ ਡੇਢ ਲਾਖ ਰੂਪੈ।
ਪੱਤਰਕਾਰ: ਡੇਢ ਲੱਖ ਰੂਪੈ, ਮਾਊਚਜ਼ ਕੀ ਨਾ?
ਬੀਰੂ ਲਾਲ: ਹਾਂ। ਪੱਤਰਕਾਰ: ਕੈਸੇ ਮਿਲੇਗਾ, ਅਗਰ ਲੇਨਾ ਹੋ ਤੋ?
ਬੀਰੂ ਲਾਲ: ਜਗਾ ਬਤਾ ਦੇਨਾ ਲੜਕਾ ਆ ਕੇ ਦੇ ਜਾਏਗਾ, ਫਿਰ ਤੁਮ ਅਪਨੇ ਰਾਸਤੇ ਮੇਰਾ ਲੜਕਾ ਅਪਨੇ ਰਾਸਤੇ।
ਪੱਤਰਕਾਰ: ਆਪ ਇਸ ਫੋਨ ਪੇ ਵਾਪਸ ਬਾਤ ਕਰੇਂਗੇ?
ਬੀਰੂ ਲਾਲ: ਆਪ ਕੋ ਚਾਹੀਏ ਔਰ ਨਾ ਬਤਾਏਂ.. .., ਰੋਅਬਦਾਰ ਆਵਾਜ਼।
ਪੱਤਰਕਾਰ: ਹਾਂ ਚਾਹੀਏ ਤੋ, ਮੈਂ ਦੁਬਾਰਾ ਕਰੂੰ ਜਾਂ ਆਪ ਯੇ ਪੂਛ ਰਹਾਂ ਹੂੰ?
ਬੀਰੂ ਲਾਲ: ਯਹੀ ਨੰਬਰ ਹੈ ਆਪ ਕਾ?
ਪੱਤਰਕਾਰ: ਹਾਂ, ਯਹੀ ਨੰਬਰ ਹੈ।
ਬੀਰੂ ਲਾਲ ਦੁਆਰਾ ਫਿਰ ਕੰਨਫਰਮ ਕਰਦਾ ਹੈ।
ਬੀਰੂ ਲਾਲ: ਪਰ ਆਪ ਕੋ ਕਿਉਂ ਚਾਹੀਏ।
ਪੱਤਰਕਾਰ: ਚਾਹੀਏ ਤੋਂ ਬੱਸ ਆਪਣੀ ਰਕਸ਼ਾ ਕੇ ਲੀ, ਔਰ ਕਿਆ।
ਬੀਰੂ ਲਾਲ: ਔਰ ਕਾਮ ਕਿਆ ਕਰਤੇ ਹੋ ਪੰਜਾਬ ਮੇਂ?
ਪੱਤਰਕਾਰ: ਪੰਜਾਬ ਮੇਂ ਮਜ਼ਦੂਰੀ ਕਰਤੇ ਹੈ।
ਬੀਰੂ ਲਾਲ: ਫ਼ਿਲਮੀ ਸਟਾਇਲ 'ਚ ਹੱਸਦਾ ਹੈ,. . . ਹਾਂ ਹਾਂ ਹਾਂਅਅਅਅਅ ਅੱਛਾ ਕਿਆ ਬਾਤ ਹੈ।
ਪੱਤਰਕਾਰ: ਕਿਉਂ ਮਜ਼ਦੂਰੀ ਨੀ ਕਰ ਸਕਤੇ?
ਬੀਰੂ ਲਾਲ: ਮਜ਼ਦੂਰੀ? ਕਿਆ ਮਜ਼ਦੂਰੀ।
ਪੱਤਰਕਾਰ: ਮਜ਼ਦੂਰੀ ਬੱਸ ਛੋਟਾ ਮੋਟਾ ਕਾਮ, ਦੁਕਾਨ ਟਾਇਪ ਕਰਤੇ ਹੈਂ ਔਰ ਕਿਆ।
ਬੀਰੂ ਲਾਲ: ਪੁਲਿਸ ਵਾਲੇ ਤੋ ਨਹੀਂ ਹੋ ਨਾ।
ਪੱਤਰਕਾਰ: ਨਾ ਨਾ ਨਾ। ਅਰੇ ਨਹੀਂ ਭਈਆ ਪੁਲਿਸ ਵਾਲੇ ਕਹਾਂ ਹੈਂ?
ਬੀਰੂ ਲਾਲ: ਅਗਰ ਪੁਲਿਸ ਵਾਲੇ ਹੂਏ ਨਾ ਸਿਰ ਮੇਂ ਗੋਲੀ ਡਾਲ ਦੇਂਗੇ, ਧਿਆਨ ਰੱਖਨਾ।
ਪੱਤਰਕਾਰ: ਹਾਂ ਠੀਕ ਏ, ਅੱਛੀ ਬਾਤ ਹੈ, ਪਰ ਇਹ ਕੈਸੇ ਮਿਲ ਸਕਤਾ ਹੈ?
ਬੀਰੂ ਲਾਲ: ਪਹਿਲੇ ਯੇਅ ਤੋ ਕਨਫਰਮ ਕਰ ਲਓ ਕਿ ਲੇਨਾ ਏ ਜਾਂ ਨਹੀਂ ਲੇਨਾ ਏ।
ਪੱਤਰਕਾਰ: ਹਾਂ ਲੈਣਾ ਤੋ ਹੈ।
ਬੀਰੂ ਲਾਲ: ਜਗ੍ਹਾ ਬਤਾ ਦੇਨੀ, ਵਹਾਂ ਮੇਰਾ ਬੰਦਾ ਮਿਲ ਜਾਏਗਾ, ਵਹਾਂ ਸੇ ਕੁਲੈਕਟ ਕਰ ਲੇਨਾ, ਤੁਮ ਅਪਨੇ ਰਸਤੇ ਵੋਹ ਅਪਨੇ ਰਸਤੇ।
ਪੱਤਰਕਾਰ: ਠੀਕ ਐ। ਬੀਰੂ ਲਾਲ: ਔਰ ਕੋਈ ਚਲਾਕੀ ਮੱਤ ਖੇਲਨਾ। ਪੱਤਰਕਾਰ: ਨਹੀਂ ਚਲਾਕੀ ਕੋਈ ਨਾ ਹੋਗਾ, ਚਲਾਕੀ ਕੋਈ ਨਾ ਹੋਗੀ।
ਬੀਰੂ ਲਾਲ: ਠੀਕ ਏ ਠੀਕ ਏ। ਜੈ ਸ੍ਰੀ ਰਾਮ ਤੇ ਰਾਤ 11.44 ਤੱਕ ਉਸੇ ਨੰਬਰ ਤੋਂ ਪੱਤਰਕਾਰ ਨੂੰ ਫੋਨ ਆਉਂਦਾ ਰਿਹਾ?
ਘੱਟਗਿਣਤੀਆਂ ਲਈ ਗੰਭੀਰ ਮਸਲਾ-
ਇਨਕਲਾਬੀ ਕੇਂਦਰ ਇਸ ਗੰਭੀਰ ਮਾਮਲੇ 'ਤੇ ਜਦੋਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਕਾਮਰੇਡ ਨਰਾਇਣ ਦੱਤ ਨਾਲ ਗੱਲ ਕੀਤੀ ਤਾਂ ਉਹਨਾਂ ਇਸ ਨੂੰ ਘੱਟ ਗਿਣਤੀਆਂ ਲਈ ਅਤਿ ਘਾਤਕ, ਮਾਰੂ ਕਰਾਰ ਦਿੰਦਿਆਂ ਕਿਹਾ ਕਿ ਘੱਟ ਗਿਣਤੀਆਂ ਨੂੰ ਖ਼ਤਮ ਕਰਕੇ, ਇੱਕ ਹਿੰਦੂ ਕੌਮ, ਇੱਕ ਭਾਸ਼ਾਈ ਦੇਸ ਬਣਾਉਣਾ ਤਾਂ ਆਰ.ਐਸ. ਐਸ. ਤੇ ਭਾਰਤੀ ਜਨਤਾ ਪਾਰਟੀ ਦੇ ਪਹਿਲਾਂ ਹੀ ਏਜੰਡੇ 'ਤੇ ਸੀ, ਪਰ ਹੁਣ ਇਹਨਾਂ ਦੀ ਹਕੂਮਤ ਆਉਂਦਿਆਂ ਹੀ ਇਹ ਏਜੰਡਾ ਆਪਣੀ ਸਰਕਾਰ ਦੀ ਦੁਰਵਰਤੋਂ ਕਰਦਿਆਂ ਜ਼ੋਰ ਸ਼ੋਰ ਨਾਲ ਅਮਲੀ ਰੂਪ ਵਿੱਚ ਲਾਗੂ ਕਰ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਬਹੁਤ ਭਿਆਨਕ ਰੂਪ ਵਿੱਚ ਸਾਹਮਣੇ ਆਉਣਗੇ। ਉਹਨਾਂ ਨੇ ਇਸ ਨੂੰ ਨੰਗਾ ਚਿੱਟਾ ਫਾਸ਼ੀਵਾਦ ਕਰਾਰ ਦਿੰਦਿਆਂ ਕਿਹਾ ਹਥਿਆਰ ਵੇਚਣ ਦੇ ਸ਼ਰੇਆਮ ਪ੍ਰਦਰਸ਼ਨ 'ਤੇ ਵੀ ਸਰਕਾਰ ਚੁੱਪ ਬੈਠੀਆਂ ਹਨ, ਜਦੋਂ ਕਿ ਜੇ ਨਰੇਗਾ ਵਾਲੇ ਜਾਂ ਦੂਸਰੇ ਮਜ਼ਦੂਰ ਆਪਣੀ ਕਿਰਤ ਲੈਣ ਲਈ ਇਕੱਠੇ ਹੁੰਦੇ ਹਨ ਤਾਂ ਪੁਲਿਸ ਵਾਲੇ 'ਅਮਨ ਕਾਨੂੰਨ' ਨੂੰ ਖ਼ਤਰਾ ਕਹਿ ਕੇ ਉਹਨਾਂ ਨੂੰ ਝੱਟ ਗ੍ਰਿਫ਼ਤਾਰ ਕਰ ਲੈਂਦੇ ਹਨ।
ਪੰਥ ਰਤਨ ਜੁਆਬ ਦੇਵੇ ਕਿ ਇਹ ਕੀ ਹੈ-
ਅਤਿੰਦਰਪਾਲ ਸਿੰਘ ਸਾਬਕਾ ਐਮ. ਪੀ. ਭਾਈ ਅਤਿੰਦਰਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਇਸ 'ਤੇ ਚਿੰਤਾ ਪ੍ਰਗਟ ਕਰਦਿਆ ਇਸ ਮਾਮਲੇ 'ਤੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ। ਅਤਿੰਦਰਪਾਲ ਸਿੰਘ ਨੇ ਕਿਹਾ ਕਿ 'ਪੰਥ-ਰਤਨ', 'ਫਖ਼ਰ-ਏ-ਕੌਮ' ਦੀਆਂ ਉਪਾਧੀਆਂ ਲੈਣ ਵਾਲੇ ਸ੍ਰ. ਬਾਦਲ ਤੁਰੰਤ ਦੱਸਣ ਕਿ ਜਿਹੜੇ ਆਰ. ਐਸ. ਐਸ. ਬਜਰੰਗ ਦਲ ਜਾਂ ਭਾਰਤੀ ਜਨਤਾ ਪਾਰਟੀ ਨਾਲ ਉਹ ਮਿਲ ਕੇ ਚੱਲ ਰਹੇ ਹਨ ਤੇ ਉਹਨਾਂ ਨਾਲ ਨਿੱਜੀ ਹਿੱਤਾਂ ਦਾ ਯਰਾਨਾ ਹੈ, ਤੇ ਉਹੀ ਕੱਟੜਹਿੰਦੂਤਵਵਾਦੀ ਆਪਣੇ ਫਿਰਕੂ ਮੁਫਾਦਾਂ ਲਈ ਘੱਟ ਗਿਣਤੀਆਂ ਦਾ ਖ਼ੂਨ ਵਹਾਉਣ ਲਈ, ਨਸਲਕੁਸ਼ੀ ਕਰਨ ਲਈ ਪ੍ਰਾਈਵੇਟ ਹਥਿਆਰਬੰਦ ਫੌਜਾਂ ਬਣਾ ਰਹੇ, ਇਸ ਖ਼ਤਰਨਾਕ ਰੁਝਾਨ ਬਾਰੇ ਪੰਥ ਰਤਨ ਸਾਹਿਬ ਦਾ ਅਗਲਾ ਕਦਮ ਕੀ ਹੋਵੇਗਾ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸਵਾਲ ਕੀਤਾ ਹੈ ਕਿ ਉਹ ਇਹ ਸਪੱਸ਼ਟ ਕਰਨ ਕਿ ਭਾਰਤ ਸਭ ਧਰਮਾਂ ਦਾ ਦੇਸ਼ ਹੈ ਜਾਂ ਹੁਣ ਇਹ ਕੇਵਲ ਹਿੰਦੂ ਦੇਸ਼ ਹੀ ਬਣੇਗਾ।
Singh Gurvinder
ਕੋਈ ਵਡੀ ਸਪੋਰਟ ਹੋਣੀ ਏ... ਕਟਾ ਕਿਲ੍ਲੇ ਦੇ ਜੋਰ ਤੇ ਈ ਮਛਰਦਾ ਏ