ਸੀਰੀਆ ’ਚ ਦਹਿਸ਼ਤਗਰਦਾਂ ਨੇ 700 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ
Posted on:- 18-8-2014
ਦਮਿਸ਼ਕ :
ਇਰਾਕ
ਤੋਂ ਬਾਅਦ ਸੀਰੀਆ ਦੇ ਹਾਲਾਤ ਵੀ ਬੇਕਾਬੂ ਹੋ ਗਏ ਹਨ। ਪੂਰਬੀ ਸੀਰੀਆ ਵਿਚ ਇਸਲਾਮਿਕ
ਸਟੇਟ ਅੱਤਵਾਦੀ ਸਮੂਹ ਨੇ ਪਿਛਲੇ ਦੋ ਹਫਤਿਆਂ ਦੀ ਲੜਾਈ ਵਿਚ 700 ਕਬੀਲਾਈ ਲੋਕਾਂ ਨੂੰ
ਮੌਤ ਦੇ ਘਾਟ ਉਤਾਰ ਦਿੱਤਾ। ਸੀਰੀਆ ਵਿਚ ਮਨੁੱਖੀ ਅਧਿਕਾਰ ਸਮੂਹ ਦੇ ਵਰਕਰਾਂ ਨੇ ਦੱਸਿਆ
ਹੈ ਕਿ ਇਨ੍ਹਾਂ ‘ਚ ਜ਼ਿਆਦਾਤਰ ਲੋਕ ਉਥੋਂ ਦੇ ਨਾਗਰਿਕ ਸਨ। ਉੱਥੇ ਮਨੁੱਖੀ ਅਧਿਕਾਰਾਂ ਦੀ
ਨਿਗਰਾਨੀ ਕਰਨ ਵਾਲੀ ਸੰਸਥਾ ਪਿਛਲੇ 3 ਸਾਲਾਂ ਤੋਂ ਜਾਰੀ ਸੰਘਰਸ਼ ‘ਚ ਨਜ਼ਰ ਰੱਖ ਰਹੀ ਹੈ।
ਇਸ
ਸੰਸਥਾ ਨੇ ਵਿਸ਼ਵਾਸਯੋਗ ਸੂਤਰਾਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਡਾਇਰ ਅਲ ਜੋਰ ਸੂਬੇ
ਵਿਚ ਅਲ ਸ਼ਈਤਾਤ ਕਬੀਲੇ ਦੇ ਲੋਕਾਂ ਨੂੰ ਮਾਰਨ ਲਈ ਅਣਮਨੁੱਖੀ ਤਰੀਕਿਆਂ ਦੀ ਵਰਤੋਂ ਕੀਤੀ
ਹੈ। ਸੰਸਥਾ ਦੇ ਡਾਇਰੈਕਟਰ ਰਮੀ ਅਬਦੇਲਰਹਿਮਾਨ ਨੇ ਦੱਸਿਆ ਅਲ ਸ਼ਈਤਾਤ ਕਬੀਲੇ ਦੇ ਲੋਕਾਂ
ਨੂੰ ਉਨ੍ਹਾਂ ਦੇ ਸਿਰ ਕੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦਹਿਸ਼ਤਗਰਦਾਂ ਨੇ ਸੀਰੀਆ ਦੇ
ਜ਼ਿਆਦਾਤਰ ਹਿੱਸਿਆਂ ਖਾਸ ਕਰਕੇ ਉੱਤਰ ਅਤੇ ਪੂਰਬ ਦੇ ਪੇਂਡੂ ਇਲਾਕਿਆਂ ਵਿਚ ਆਪਣਾ ਕੰੰਟਰੋਲ
ਬਣਾ ਲਿਆ ਹੈ। ਇਕ ਵਰਕਰ ਨੇ ਆਪਣਾ ਨਾਂ ਜ਼ਾਹਰ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ 300
ਲੋਕਾਂ ਨੂੰ ਇਕ ਹੀ ਦਿਨ ਮਾਰਿਆ ਗਿਆ ਸੀ।