ਕੈਲਗਰੀ ਵਿੱਚ ਖੇਡੇ ਜਾ ਰਹੇ ਸੋਲੋ ਨਾਟਕ 'ਦਿੱਲੀ ਰੋਡ ਤੇ ਇੱਕ ਹਾਦਸਾ' ਦਾ ਪੋਸਟਰ ਰਿਲੀਜ਼
Posted on:- 21-02-2023
ਕੈਲਗਰੀ: 'ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ' ਅਤੇ 'ਸਿੱਖ ਵਿਰਸਾ ਇੰਟਰਨੈਸ਼ਨਲ' ਵਲੋਂ ਹਰ ਸਾਲ ਯੁਨਾਈਟਿਡ ਨੇਸ਼ਨ ਵਲੋਂ ਮਾਰਚ 8 ਨੂੰ ਦੁਨੀਆਂ ਭਰ ਵਿੱਚ ਮਨਾਏ ਜਾਂਦੇ 'ਇੰਟਰਨੈਸ਼ਨਲ ਵਿਮੈਨ ਡੇ' ਨੂੰ ਸਮਰਪਿਤ ਪ੍ਰੋਗਰਾਮ ਕੀਤੇ ਜਾਂਦੇ ਹਨ।ਇਸ ਸਾਲ ਕੈਲਗਰੀ ਦੀ ਪਬਲਿਕ ਲਾਇਬ੍ਰੇਰੀ ਡਾਊਨਟਾਊਨ (ਸਿਟੀ ਹਾਲ ਦੇ ਪਿਛਲੇ ਪਾਸੇ) {Address: 800 3 St SE, Calgary, AB T2G 2E7} ਦੇ ਨਵੇਂ ਬਣੇ ਥੀਏਟਰ ਵਿੱਚ 12 ਮਾਰਚ ਦਿਨ ਐਤਵਾਰ ਨੂੰ ਉਘੀ ਥੀਏਟਰ ਕਲਾਕਾਰ ਅਤੇ ਫਿਲਮੀ ਐਕਟਰ ਅਨੀਤਾ ਸਬਦੀਸ਼ ਵਲੋਂ ਔਰਤ ਦਿਵਸ ਨੂੰ ਸਮਰਪਿਤ ਇੱਕ ਸੋਲੋ ਨਾਟਕ 'ਦਿੱਲੀ ਰੋਡ ਤੇ ਇੱਕ ਹਾਦਸਾ' ਪੇਸ਼ ਕੀਤਾ ਜਾਵੇਗਾ।
ਔਰਤਾਂ ਨਾਲ਼ ਹੁੰਦੇ ਬਲਾਤਕਾਰਾਂ ਨਾਲ਼ ਸਬੰਧਤ ਵਿਸ਼ੇ ਤੇ ਪਾਲੀ ਭੁਪਿੰਦਰ ਦਾ ਲਿਖਿਆ ਤੇ ਭਾਵਪੂਰਤ ਨਾਟਕ ਪੇਸ਼ ਕੀਤਾ ਜਾਵੇਗਾ।ਇਸ ਮੌਕੇ ਤੇ ਪ੍ਰੌਗਰੈਸਿਵ ਕਲਾ ਮੰਚ ਦੇ ਕਲਾਕਾਰ ਕੋਰੀਓਗਰਾਫੀ ਵੀ ਪੇਸ਼ ਕਰਨਗੇ।ਇਸ ਤੋਂ ਇਲਾਵਾ ਉਘੇ ਲੇਖਕ ਤੇ ਨਾਟਕ ਡਾਇਰੈਕਟਰ ਡਾ. ਸੁਰਿੰਦਰ ਧੰਜਲ ਵਿਸ਼ੇਸ਼ ਤੌਰ ਔਰਤ ਦਿਵਸ ਨਾਲ਼ ਸਬੰਧਤ ਵਿਸ਼ਿਆਂ ਤੇ ਆਪਣਾ ਵਿਸ਼ੇਸ਼ ਲੈਕਚਰ ਪੇਸ਼ ਕਰਨਗੇ।ਪਿਛਲੇ ਦਿਨੀਂ ਇਸ ਨਾਟਕ ਪ੍ਰੋਗਰਾਮ ਦਾ ਪੋਸਟਰ ਜੈਨੇਸਿਸ ਵਿੱਚ ਹੋਏ ਇੱਕ ਸਮਾਗਮ ਦੌਰਾਨ ਦਰਸ਼ਕਾਂ ਦੇ ਭਰਵੇਂ ਇਕੱਠ ਵਿੱਚ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਤੇ ਸਿੱਖ ਵਿਰਸਾ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਸੱਜਣਾਂ ਨੇ ਰਿਲੀਜ਼ ਕੀਤਾ।
ਇਸ ਨਾਟਕ ਸਮਾਗਮ ਦੀ ਟਿਕਟ 10 ਡਾਲਰ ਹੋਵੇਗੀ ਅਤੇ ਤੁਸੀਂ ਮਾਸਟਰ ਭਜਨ ਸਿੰਘ ਤੋਂ
403-455-4220 ਅਤੇ ਹਰਚਰਨ ਪ੍ਰਹਾਰ ਤੋਂ 403-681-8689 ਨੰਬਰਾਂ ਤੇ ਸੰਪਰਕ ਕਰਕੇ ਲੈ
ਸਕਦੇ ਹੋ।ਕਈ ਵਾਰ ਟਿਕਟਾਂ ਮੌਕੇ ਤੇ ਨਹੀਂ ਮਿਲਦੀਆਂ, ਇਸ ਲਈ ਆਪਣੀਆਂ ਟਿਕਟਾਂ ਪਹਿਲਾਂ
ਹੀ ਲੈ ਲਵੋ।