ਮਨਜੀਤ ਧਨੇਰ ਦੀ ਸੁਪਰੀਮ ਕੋਰਟ ਨੇ ਬਹਾਲ ਰੱਖੀ ਉਮਰ ਕੈਦ ਦੀ ਸਜ਼ਾ
Posted on:- 05-09-2019
ਬਰਨਾਲਾ: ਮਹਿਲਕਲਾਂ ਦੀ ਧਰਤੀ ਉੱਪਰ ਬਹੁਚਰਚਿਤ ਕਿਰਨਜੀਤ ਕੌਰ ਸਮੂਹਿਕ ਬਲਾਤਕਾਰ/ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਲੋਕ ਆਗੂ ਮਨਜੀਤ ਧਨੇਰ ਨੂੰ ਹਾਈਕੋਰਟ ਵੱਲੋਂ ਬਹਾਲ ਰੱਖੀ ਉਮਰ ਕੈਦ ਸਜ਼ਾ ਦਾ ਫੈਸਲੇ ਵਿਰੁੱਧ ਕੀਤੀ ਕਰਿਮੀਨਲ ਅਪੀਲ ਨੰ. 1079 ਆਫ 2011 ਦਾ ਫੈਸਲਾ 3 ਸਤੰਬਰ ਸੁਪਰੀਮ ਕੋਰਟ ਦੇ ਜੱਜਾਂ ਨੇ ਆਪਣਾ ਫੈਸਲਾ ਸੁਣਾਉਂਦਿਆਂ ਮਨਜੀਤ ਸਿੰਘ ਧਨੇਰ ਦੀ ਅਪੀਲ ਖਾਰਜ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੁਣਾਈ ਉਮਰ ਕੈਦ ਸਜ਼ਾ ਨੂੰ ਬਹਾਲ ਰੱਖ ਦਿੱਤਾ ਸੀ।
ਇਸ ਲੋਕ ਵਿਰੋਧੀ ਫੈਸਲੇ ਦਾ ਸੰਘਰਸ਼ਸ਼ੀਪ,ਇਨਸਾਫਪਸੰਦ,ਜਮਹੂਰੀ ਤਾਕਤਾਂ ਨੇ ਬਰਨਾਲਾ ਸਮੇਤ ਸਮੁੱਚੇ ਪੰਜਾਬ ਵਿੱਚ ਤਿੱਖਾ ਵਿਰੋਧ ਕਰਦਿਆਂ ਥਾਂ-ਥਾਂ ਤੇ ਰੋਸ ਮਾਰਚ ਕਰਕੇ ਅਰਥੀਆਂ ਸਾੜ੍ਹਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਕਾਲੀਆਂ ਪੱਟੀਆਂ ਬੰਨ੍ਹਕੇ ਵਿਰੋਧ ਪ੍ਰਦਰਸ਼ਨ/ਅਰਥੀਆਂ ਸਾੜ੍ਹਨ ਦਾ ਦੌਰ ਹਾਲੇ ਵੀ ਜਾਰੀ ਹੈ।
ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਸਬੰਧੀ ਸੰਘਰਸ਼ ਕਮੇਟੀ, ਪੰਜਾਬ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਬੀਕੇਯੂ.ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਅਤੇ ਐਕਸ਼ਨ ਕਮੇਟੀ ਮਹਿਲਕਲਾਂ ਦੇ ਆਗੂ ਨਰਾਇਣ ਦੱਤ ਨੇ ਕਿਹਾ ਕਿ 22 ਸਾਲ ਤੋਂ ਇਸ ਲੋਕ ਸ਼ੰਘਰਸ਼ ਦੀ ਅਗਵਾਈ ਕਰਦੇ ਚਲੇ ਆ ਰਹੇ ਲੋਕ ਆਗੂ ਨਰਾਇਣ ਦੱਤ ਨੇ ਦੱਸਿਆ ਕਿ ਕਿਰਨਜੀਤ ਕੌਰ ਨੂੰ 29 ਜੁਲਾਈ 1997 ਨੂੰ ਆਪਣੀ ਦਿਨ ਭਰ ਦੀ ਪੜ੍ਹਾਈ ਪੂਰੀ ਕਰਕੇ ਕਾਲਜ ਤੋਂ ਵਾਪਸ ਪਰਤਦਿਆਂ ਰਸਤੇ ਵਿੱਚੋਂ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰਕੇ ਲਾਸ਼ ਨੂੰ ਆਪਣੇ ਖੇਤਾਂ ਵਿੱਚ ਦੱਬ ਦਿੱਤਾ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮਹਿਲਕਲਾਂ ਦੇ ਬਦਨਾਮ ਗੁੰਡਾ ਟੋਲੇ ਦੇ ਕਾਕੇ ਸਨ,ਜਿਨ੍ਹਾਂ ਦੀ ਪੁਲਿਸ ਅਤੇ ਸਿਆਸੀ ਦਰਬਾਰੇ ਪੂਰੀ ਪੁੱਗਤ ਸੀ। ਇਸੇ ਕਰਕੇ ਪੁਲਿਸ ਕਿਰਨਜੀਤ ਕੌਰ ਦੇ ਅਸਲ ਦੋਸ਼ੀਆਂ ਖਿਲ਼ਾਫ ਕਾਰਵਾਈ ਕਰਨ ਦੀ ਜਗ੍ਹਾ ਨਿਰਦੋਸ਼ ਨੌਜਵਾਨਾਂ ਨੂੰ ਜਬਰ ਦਾ ਨਿਸ਼ਾਨਾ ਬਣਾ ਰਹੀ ਸੀ। ਐਕਸ਼ਨ ਕਮੇਟੀ ਦੀ ਅਗਵਾਈ ਹੇਠ ਚੱਲੇ ਵਿਸ਼ਾਲ/ਸਿਰੜੀ ਸੰਘਰਸ਼ ਦੀ ਬਦੌਲਤ ਹੀ ਕਿਰਨਜੀਤ ਦੇ ਅਸਲ ਬਲਾਤਕਾਰੀ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਮਿਸਾਲੀ ਉਮਰ ਕੈਦ ਵਰਗੀਆਂ ਸਜ਼ਾਵਾਂ ਸੁਣਾਈਆਂ ਸਨ। ਲੋਕ ਸੰਘਰਸ਼ ਦੀ ਬਦੌਲਤ ਹੀ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਦਿਵਾਈਆਂ, ਬਲਾਤਕਾਰੀ, ਕਾਤਲਾਂ ਦੀ ਮੱਦਦ ਕਰਨ ਵਾਲੇ ਸਿਆਸੀ ਚਿਹਰਿਆਂ ਨੂੰ ਲੋਕ ਸੱਥਾਂ ਵਿੱਚ ਪਰਦਾਚਾਕ ਕੀਤਾ। ਪਰ 3 ਮਾਰਚ 2001 ਨੂੰ ਬਰਨਾਲਾ ਕਚੈਹਰੀਆਂ ਵਿੱਚ ਕੁੱਝ ਹੋਰ ਵਿਅਕਤੀਆਂ ਨਾਲ ਕਿਰਨਜੀਤ ਕੌਰ ਦੇ ਕਾਤਲਾਂ ਦੇ ਬੁੱਢੇ ਦਲੀਪੇ ਨਾਲ ਝਗੜਾ ਹੋਇਆ ਸੀ। ਜਿਸ ਦਾ ਐਕਸ਼ਨ ਕਮੇਟੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਪਰ ਪੂਰੀ ਸਾਜ਼ਿਸ਼ ਰਚਕੇ ਐਕਸ਼ਨ ਕਮੇਟੀ ਦੇ ਤਿੰਨ ਮੋਹਰੀ ਮੈਂਬਰਾਂ ਨਰਾਇਣ ਦੱਤ, ਮਨਜੀਤ ਧਨੇਰ ਅਤੇ ਪ੍ਰੇਮ ਕੁਮਾਰ ਨੂੰ ਵੀ ਇਸ ਕੇਸ ਵਿੱਚ ਸ਼ਾਮਿਲ ਕਰ ਲਿਆ ਸੀ। ਸ਼ੈਸ਼ਨ ਕੋਰਟ ਬਰਨਾਲਾ ਨੇ ਵੀ ਸੱਚ ਨੂੰ ਦਰਕਿਨਾਰ ਕਰਦਿਆਂ ਹੋਰਨਾਂ ਸਮੇਤ 28-30 ਮਾਰਚ 2005 ਨੂੰ ਉਮਰ ਕੈਦ ਸਜ਼ਾ ਸੁਣਾ ਦਿੱਤੀ ਸੀ। ਵਿਸ਼ਾਲ ਲੋਕ ਸੰਘਰਸ਼ ਦੀ ਬਦੌਲਤ ਹੀ ਗਵਰਨਰ ਪੰਜਾਬ ਨੂੰ ਸਜ਼ਾ ਪਾਰਡਨ ਕਰਨ ਲਈ ਮਜਬੂਰ ਹੋਣਾ ਪਿਆ ਸੀ। ਪਰੰਤੂ ਪੰਜਾਬ ਹਰਿਆਣਾ ਹਾਈਕੋਰਟ ਨੇ ਪਾਰਡਨ ਖਾਰਜ ਕਰਕੇ ਦੋ ਆਗੂਆਂ ਨੂੰ ਬਰੀ ਕਰਕੇ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਬਰਕਰਾਰ ਰੱਖ ਦਿੱਤੀ ਸੀ। ਜਿਸ ਦੀ ਅਪੀਲ ਸੁਪਰੀਮ ਕੋਰਟ ਵਿੱਚ ਕੀਤੀ ਗਈ ਸੀ। ਇਸ ਕੇਸ ਦੀ ਸਮੁੱਚੀ ਪੈਰਵਾਈ ਪ੍ਰਸਿੱਧ ਵਕੀਲ ਕਾਮਿਨੀ ਜੈਸਵਾਲ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਸੀ। ਪਰ ਅੱਜ ਦੇ ਫੈਸਲੇ ਨੇ ਗੰਭੀਰ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਸ ਤਰ੍ਹਾਂ ਦੇਲੋਕਾਂ ਦੇ ਗੁੱਸੇ ਦੇ ਉਬਾਲਨੇ ਇੱਕ ਵਾਰ 28-30 ਮਾਰਚ 2005 ਨੂੰ ਬਰਨਾਲਾ ਸ਼ੈਸ਼ਨ ਕੋਰਟ ਵੱਲੋਂ ਤਿੰਨੇ ਲੋਕ ਆਗੂਆਂਨੂੰ ਸੁਣਾਈ ਨਿਹੱਕੀ ਉਮਰ ਕੈਦ ਸਜ਼ਾ ਮੌਕੇ ਵਿਖਾਏ ਲੋਕ ਰੋਹ ਦੀ ਯਾਦ ਤਾਜਾ ਕਰਵਾ ਦਿੱਤੀ। ਸੁਪਰੀਮ ਕੋਰਟ ਦੇ ਇਸ ਲੋਕ ਵਿਰੋਧੀ ਫੈਸਲੇ ਦੀ ਚੁਣੌਤੀ ਨੂੰ ਕਬੂਲ ਕਰਦਿਆਂ ਬੁਰਜਗਿੱਲ ਨੇ ਕਿਹਾ ਕਿ ਇਹ ਚੁਣੌਤੀ ਮਨਜੀਤ ਧਨੇਰ ਲਈ ਨਹੀਂ ਇਨਕਲਾਬੀ, ਜਮਹੂਰੀ ਮੋਕ ਲਹਿਰ ਲਈ ਚੁਣੌਤੀ ਹੈ। ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਸੰਘਰਸ਼ ਕਮੇਟੀ ਦੀ ਐਮਰਜੈਂਸੀ ਮੀਟਿੰਗ 8 ਸਤੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਬੁਲਾ ਲਈ ਹੈ। ਇਸ ਮੀਟਿੰਗ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਬੁਰਜਗਿੱਲ ਨੇ ਅਪੀਲ ਕੀਤੀ ਕਿ ਇਸ ਸੰਘਰਸ਼ ਕਮੇਟੀ ਵਿੱਚ ਸ਼ਾਮਿਲ ਜਥੇਬੰਦੀਆਂ ਅਤੇ ਉਸ ਵਕਤ ਕਿਸੇ ਨਾਂ ਕਿਸੇ ਕਾਰਨ ਕਰਕੇ ਸ਼ਾਮਿਲ ਨਾ ਹੋ ਸਕੀਆਂ ਜਥੇਬੰਦੀਆਂ ਲਾਜ਼ਮੀ ਇਸ ਅਤਿਮਹੱਤਵਪੂਰਨ ਮੀਟਿੰਗ ਵਿੱਚ ਸ਼ਾਮਿਲ ਹੋਣ ਤਾਂ ਜੋ ਭਰਵੀਂ ਵਿਚਾਰ ਕਰਨ ਤੋਂ ਬਾਅਦ ਠੋਸ ਵਿਉਂਤਬੰਦੀ ਬਣਾਕੇ ਇਸ ਵਡੇਰੇ ਹੱਲੇ ਦਾ ਟਾਕਰਾ ਕੀਤਾ ਜਾ ਸਕੇ।-ਨਰਾਇਣ ਦੱਤ
96460 10770