ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖ਼ਾਲਿਦ ਉੱਤੇ ਗੋਲੀ ਨਾਲ ਹਮਲਾ
Posted on:- 13-08-2018
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀ ਉਮਰ ਖਾਲਿਦ ਉੱਤੇ ਨਵੀਂ ਦਿੱਲੀ ਸਥਿਤ ਕਾਂਸਟੀਟਿਊਸ਼ਨ ਕਲੱਬ ਆਫ ਇੰਡਿਆ ਦੇ ਬਾਹਰ ਇੱਕ ਅਗਿਆਤ ਵਿਅਕਤੀ ਨੇ ਗੋਲੀ ਚਲਾਈ। ਉਮਰ ਖਾਲਿਦ ਸੁਰੱਖਿਅਤ ਹਨ।
ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਜਦੋਂ ਖਾਲਿਦ ਕਲੱਬ ਦੇ ਗੇਟ ਉੱਤੇ ਸਨ ਓਦੋਂ ਦੋ ਗੋਲੀਆਂ ਚਲਾਈਆਂ ਗਈਆਂ।
ਖਾਲਿਦ ਦੇ ਨਾਲ ਕਾਂਸਟੀਟਿਊਸ਼ਨ ਕਲੱਬ ਗਏ ਸੈਫੀ ਨੇ ਕਿਹਾ, ‘ਅਸੀ ਚਾਹ ਪੀਣ ਗਏ ਸੀ ਜਦੋਂ ਤਿੰਨ ਲੋਕ ਸਾਡੇ ਵੱਲ ਆਏ। ਉਨ੍ਹਾਂ ਵਿਚੋਂ ਇੱਕ ਨੇ ਖਾਲਿਦ ਨੂੰ ਫੜ ਲਿਆ ਜਿਸਦਾ ਵਿਰੋਧ ਕਰਦੇ ਹੋਏ ਖਾਲਿਦ ਨੇ ਖ਼ੁਦ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ’
ਸੈਫੀ ਨੇ ਕਿਹਾ , ‘ਗੋਲੀ ਚੱਲਣ ਦੀ ਅਵਾਜ਼ ਨਾਲ ਉੱਥੇ ਹਫੜਾ-ਦਫੜੀ ਮੱਚ ਗਈ ਪਰ ਖਾਲਿਦ ਜ਼ਖ਼ਮੀ ਨਹੀਂ ਹੋਏ । ਹਮਲਾਵਰਾਂ ਨੇ ਭੱਜਦੇ ਸਮੇਂ ਇੱਕ ਗੋਲੀ ਚਲਾਈ ।’
ਜ਼ਿਕਰਯੋਗ ਹੈ ਕਿ ਕਾਂਸਟੀਟਿਊਸ਼ਨ ਕਲੱਬ ਆਫ ਇੰਡਿਆ ਵਿੱਚ ‘ਯੂਨਾਇਟੇਡ ਅਗੇਂਸਟ ਹੇਟ’ ਨਾਮਕ ਸੰਸਥਾ ਨੇ ‘ਖੌਫ ਸੇ ਅਜ਼ਾਦੀ’ ਨਾਮ ਦੇ ਪਰੋਗਰਾਮ ਦਾ ਪ੍ਰਬੰਧ ਕੀਤਾ ਸੀ , ਜਿਸ ਵਿੱਚ ਦੇਸ਼ ਦੇ ਕਈ ਸਮਾਜਸੇਵੀ, ਸੰਪਾਦਕ ਅਤੇ ਬੁੱਧੀਜੀਵੀ ਮੌਜੂਦ ਹਨ।
ਬਾਅਦ ਵਿੱਚ ਖਾਲਿਦ ਨੇ ਕਿਹਾ , ‘ਦੇਸ਼ ਵਿੱਚ ਖੌਫ ਦਾ ਮਾਹੌਲ ਹੈ ਅਤੇ ਸਰਕਾਰ ਦੇ ਖਿਲਾਫ ਬੋਲਣ ਵਾਲੇ ਹਰ ਵਿਅਕਤੀ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ’