ਮਜ਼ਦੂਰ ਵਿਰੋਧੀ ਰਵੱਈਏ ਖ਼ਿਲਾਫ਼ ਰੋਸ ਪ੍ਰਦਰਸ਼ਨ
Posted on:- 15-09-2016
ਕੁਰੂਕਸ਼ੇਤਰ: ਨਿਰਮਾਣਕਾਰੀ ਮਜ਼ਦੂਰ ਮਿਸਤਰੀ ਯੂਨੀਅਨ ਦੀ ਜ਼ਿਲ੍ਹਾ ਕਮੇਟੀ (ਕੁਰੂਕਸ਼ੇਤਰ ) ਦੀ ਅਗਵਾਈ `ਚ ਭਵਨ ਤੇ ਹੋਰ ਨਿਰਮਾਣ ਕਾਰਜਾਂ `ਚ ਲੱਗੇ ਕਿਰਤੀਆਂ ਨੇ ਹਰਿਆਣਾ ਸਰਕਾਰ ਤੇ ਅਤੇ ਬੀ ਓ ਸੀ ਡਬਲਿਯੂ , ਵੈਲਫੇਅਰ ਬੋਰਡ ਜ਼ਿਲ੍ਹਾ ਕੁਰੂਕਸ਼ੇਤਰ ਦੇ ਅਧਿਕਾਰੀ ਵਿਵੇਕ ਬੱਤਰਾ ਸਹਾਇਕ ਨਿਰਦੇਸ਼ਕ ਉਦਯੋਗਿਕ ਸੁਰੱਖਿਆ ਤੇ ਸਿਹਤ ਦੇ ਮਜ਼ਦੂਰ ਵਿਰੋਧੀ ਰਵੱਈਏ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਨਵੇਂ ਬੱਸ ਅੱਡੇ ਤੋਂ ਇਕੱਠੇ ਹੋ ਕੇ ਮੁਤੱਲਕ ਮਹਿਕਮੇ ਬਾਰੇ ਡੀ ਸੀ ਨੂੰ ਪੱਤਰ ਸੌਂਪਿਆ ।
ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਾਰਸਾ ਨੇ ਕਿਹਾ ਕਿ ਮਜ਼ਦੂਰ ਦਫਤਰਾਂ ਦੇ ਚੱਕਰ ਕੱਟ ਰਹੇ ਨੇ ਪਰ ਉਹਨਾਂ ਦਾ ਪੰਜੀਕਰਨ ਨਹੀਂ ਹੋ ਰਿਹਾ । ਜਿਨ੍ਹਾਂ ਮਜ਼ਦੂਰਾਂ ਦਾ ਪੰਜੀਕਰਨ ਹੋਇਆ ਹੈ, ਉਹਨਾਂ ਨਾਲ ਸਬੰਧਤ ਫਾਈਲਾਂ ਨੂੰ ਜਮ੍ਹਾਂ ਕਰਨ `ਚ ਮਨਮਾਨੀ ਕੀਤੀ ਜਾ ਰਹੀ ਹੈ । ਫਾਈਲਾਂ ਰੋਜ਼ਾਨਾ ਜਮ੍ਹਾ ਨਾ ਕਰਕੇ ਮਹੀਨੇ ਚ ਸਿਰਫ ਇੱਕ ਵਾਰ ਅਜਿਹਾ ਕੀਤਾ ਜਾ ਰਿਹਾ ਹੈ । ਉਸ ਨਾਲ ਵੀ ਅਜਿਹੀਆਂ ਕਈ ਸ਼ਰਤਾਂ ਲਗਾ ਦਿੱਤੀਆਂ ਜਾਂਦੀਆਂ ਨੇ ਜਿਸ ਨਾਲ ਕਿਰਤੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਯੂਨੀਅਨ ਦੇ ਸਕੱਤਰ ਦੇਵੀ ਦਿਆਲ ਨੇ ਮਜ਼ਦੂਰਾਂ ਲਾਇ ਚਾਲ ਰਹੀਆਂ ਸਿੱਖਿਅਕ ਸਹੂਲਤਾਂ ਦਾ ਲਾਭ ਨਾ ਪਹੁੰਚਣ ਦਾ ਮੁੱਦਾ ਉਠਾਇਆ ।
ਯੂਨੀਅਨ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਨੇ ਆਪਣੇ ਸੰਬੋਧਨ `ਚ ਇਹ ਮੁੱਦਾ ਉਠਾਇਆ ਕਿ ਨਿਰਮਾਣ ਕਾਰਜਾਂ ਚ ਲੱਗੇ ਮਜ਼ਦੂਰਾਂ ਲਈ ਸਰਕਾਰੀ ਸਕੀਮਾਂ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹਨ । ਓਹਨਾਂ ਆਖਿਆ ਭਾਵੇਂ ਸਰਕਾਰ ਦਾ ਦਾਅਵਾ ਹੈ ਕਿ ਸਬੰਧਤ ਕੰਮਾਂ ਚ ਲੱਗੇ ਕਿਰਤੀਆਂ ਨੂੰ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਹਸਪਤਾਲਾਂ ਚ ਇਲਾਜ਼ ਮੁਫ਼ਤ ਹੋਵੇਗਾ ਤੇ ਨਿੱਜੀ ਹਸਪਤਾਲਾਂ ਚ ਉਹ ਸਾਲ ਚ 50000 ਰੁ ਤੱਕ ਦਾ ਇਲਾਜ਼ ਮੁਫ਼ਤ ਕਰਾ ਸਕਣਗੇ ਪਰ ਜਦੋਂ ਦੀ ਖੱਟਰ ਸਰਕਾਰ ਆਈ ਹੈ ਇਸ ਸਕੀਮ ਦਾ ਲਾਭ ਇੱਕ ਮਜ਼ਦੂਰ ਨੂੰ ਵੀ ਨਹੀਂ ਮਿਲਿਆ । ਇਸਦੇ ਨਾਲ ਹੀ ਲੇਬਰ ਚੌਕ ਦਾ ਮੁੱਦਾ ਵੀ ਉਠਾਇਆ ਗਿਆ ।
ਯੂਨੀਅਨ ਦੇ ਉਪ ਪ੍ਰਧਾਨ ਚਾਂਦੀ ਰਾਮ , ਊਸ਼ਾ ਕੁਮਾਰੀ , ਰਾਜ ਮਿੱਤਲ ,ਸਕੱਤਰ ਵਿੱਤ ਸੁਨਹਰਾ ਸਿੰਘ , ਮਨਰੇਗਾ ਮਜ਼ਦੂਰ ਯੂਨੀਅਨ ਦੇ ਜਰਨਲ ਸਕੱਤਰ ਕਾ . ਸੋਮ ਨਾਥ , ਜਨ ਸੰਘਰਸ਼ ਮੰਚ ਦੀ ਸੂਬਾਈ ਉੱਪ ਪ੍ਰਧਾਨ ਸੁਦੇਸ਼ ਕੁਮਾਰੀ ,ਜ਼ਿਲ੍ਹਾ ਸਕੱਤਰ ਚੰਦਰ ਰੇਖਾ , ਜ਼ਿਲ੍ਹਾ ਪ੍ਰਧਾਨ ਸੰਸਾਰ ਚੰਦ ਨੇ ਵੀ ਸੰਬੋਧਨ ਕੀਤਾ।