ਕੈਲਗਰੀ ਤੋਂ ਆਮ ਆਦਮੀ ਪਾਰਟੀ ਨੇ ਫੰਡ ਇਕੱਠਾ ਕਰਨ ਲਈ ਮੁਹਿੰਮ ਸ਼ੁਰੂ
Posted on:- 12-09-2016
- ਹਰਬੰਸ ਬੁੱਟਰ
ਭਾਵੇਂ ਇੰਨ੍ਹੀਂ ਦਿਨੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਨੂੰ ਅੰਦਰੂਨੀ ਖਿੱਚੋਤਾਣ ਕਾਰਣ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਵਿਦੇਸਾਂ ਵਿੱਚ ਵੱਸਦੇ ਆਪ ਦੇ ਹਮਾਇਤੀ ਸਾਲ 2017 ਦੀਆਂ ਚੋਣਾਂ ਦੀ ਤਿਆਰੀ ਵਿੱਚ ਜੁਟੇ ਹੋਏ ਹਨ। ਬੀਤੇ ਦਿਨੀਂ ਪਾਰਟੀ ਵਰਕਰਾਂ ਨੇ ਜੈਨੇਸਿਸ ਸੈਂਟਰ ਵਿਖੇ ਛੋਟੇਪੁਰ ਵਾਲੇ ਮਸਲੇ ਉੱਪਰ ਪਾਰਟੀ ਵਿੱਚ ਦਿਖਾਈ ਦਿੰਦੀਆਂ ਤਰੇੜਾਂ ਸਬੰਧੀ ਅਤੇ ਸਾਲ 2017 ਦੀ ਚੋਣ ਮੁਹਿੰਮ ਲਈ ਧਨ ਦੀ ਵੱਡੀ ਲੋੜ ਮਹਿਸੂਸ ਕਰਦਿਆਂ ਪਾਰਟੀ ਵਰਕਰਾਂ ਦੀ ਆਪਸੀ ਮੀਟਿੰਗ ਰੱਖੀ। ਜਸਕੀਰਤ ਮਾਨ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਵਰਕਰਾਂ ਦੇ ਜ਼ੋਸ ਦਾ ਧੰਨਵਾਦ ਕਰਦੇ ਹੋਏ ਪਾਰਟੀ ਨੂੰ ਦਰਪੇਸ਼ ਮੁਸ਼ਕਿਲਾਂ ਦੇ ਛੇਤੀ ਹੱਲ ਦਾ ਭਰੋਸਾ ਦਿਵਾਇਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾ ਰਹੀ ਦੀਪ ਸਿਖਾ ਬਰਾੜ ਨੇ ਮਨਪ੍ਰੀਤ ਕੌਰ ਛੋਕਰ ਅਤੇ ਡਾ: ਅਨਮੋਲ ਕਪੂਰ ਨੂੰ ਮੰਚ ਉੱਪਰ ਬੁਲਾ ਕੇ ਪਾਰਟੀ ਵਰਕਰਾਂ ਅੰਦਰ ਜੋਸ਼ ਭਰਨ ਦਾ ਸਫਲ ਉਪਰਾਲਾ ਗੱਲਬਾਤ ਰਾਹੀ ਕੀਤਾ।
ਡਾ ਇਸਪਿੰਦਰ ਰਾਣੂੰ ਨੇ ਆਪਣੇ ਜ਼ਜਬਾਤੀ ਭਾਸਣ ਦੌਰਾਨ ਪੰਜਾਬੀਆਂ ਨੂੰ ਗਿਆਨਵਾਨ ਹੋਣ ਦਾ ਸੱਦਾ ਦਿੱਤਾ । ਉਹਨਾਂ ਕਿਹਾ ਕਿ ਸਿਰਫ ਜੋਸ਼ ਹੀ ਨਹੀਂ ਸਗੋਂ ਹੋਸ਼ ਦੀ ਵੀ ਜ਼ਰੂਰਤ ਹੈ। ਬੀਤੇ ਸਮੇਂ ਦੇ ਹਾਲਾਤਾਂ ਨੂੰ ਚੇਤੇ ਕਰਦਿਆਂ ਇੱਕ ਬਾਰ ਤਾਂ ਉਹਨਾਂ ਦਾ ਜਜ਼ਬਾਤੀ ਹੋਕੇ ਗਲ ਵੀ ਭਰ ਆਇਆ । ਪਾਰਟੀ ਲੀਡਰ ਅਰਵਿੰਦ ਕੇਜ਼ਰੀਵਾਲ ਦੀ ਅਗਵਾਈ ਵਿੱਚ ਪੂਰਨ ਵਿਸ਼ਵਾਸ ਜਿਤਾਉਂਦਿਆਂ ਉਹਨਾਂ ਕਿਹਾ ਮਾਰਚ 2017 ਤੋਂ ਬਾਦ ਪੰਜਾਬ ਦੀ ਫਿਜ਼ਾ ਬਦਲ ਜਾਵੇਗੀ।