ਰੀਜਾਇਨਾ ਸੈਸਕਾਟੂਨ ਨਾਲੋਂ ਜ਼ਿਆਦਾ ਸੁਰੱਖਿਅਤ : ਸਰਵੇਖਣ
Posted on:- 03-09-2016
ਰੀਜਾਇਨਾ ਅਤੇ ਸੈਸਕਾਟੂਨ ਵਿੱਚ ਅਪਰਾਧਾਂ ਦੀ ਦਰ ਕਾਫੀ ਜ਼ਿਆਦਾ ਮੰਨੀ ਜਾਂਦੀ ਹੈ ਪਰ ਨਵੇਂ ਸਰਵੇਖਣ ਮੁਤਾਬਕ ਦੋਵੇਂ ਸ਼ਹਿਰਾਂ ਵਿੱਚ ਸੁਰੱਖਿਆ ਪੱਖੋਂ ਕਾਫੀ ਵੱਡਾ ਫਰਕ ਹੈ। ਨਵੇਂ ਸਰਵੇਖਣ ਮੁਤਾਬਕ ਸੈਸਕੈਚਵਾਨ ਦੇ ਇਹ ਦੋਵੇਂ ਸ਼ਹਿਰਾਂ ਵਿੱਚੋਂ ਰੀਜਾਇਨਾ ਜ਼ਿਆਦਾ ਸੁਰੱਖਿਅਤ ਹੈ। ਮੇਨਸਟਰੀਟ ਪੋਲ ਮੀਡੀਆ ਦੇ ਸਰਵੇਖਣ ਮੁਤਾਬਕ ਜ਼ਿਆਦਾਤਰ ਕਨੇਡੀਅਨ ਰੀਜਾਇਨਾ ਨੂੰ ਬਿਹਤਰੀਨ ਮੰਨਦੇ ਹਨ, ਜਦਕਿ ਸੈਸਕਾਟੂਨ ਘੱਟ ਸੁਰੱਖਿਅਤ ਹੈ। ਲੋਕਾਂ ਦਾ ਵਿਚਾਰ ਹੈ ਕਿ ਸੈਸਕੈਚਵਾਨ ਦੇ ਇਹਨਾਂ ਦੋਵੇਂ ਸ਼ਹਿਰਾਂ ਦੇ ਮੁਕਾਬਲੇ ਟਰਾਂਟੋ ਕਿਤੇ ਘੱਟ ਸੁਰੱਖਿਅਤ ਹੈ। ਟਰਾਂਟੋ ਵਿੱਚ ਪਿਛਲੇ ਸਾਲ ਗੰਨ ਨਾਲ ਸਬੰਧਤ ਅਪਰਾਧ ਬਹੁਤ ਜ਼ਿਆਦਾ ਹੋਏ ਸਨ ਪਿਛਲੇ ਸਾਲ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਸੈਸਕਾਟੂਨ ਵਿੱਚ ਅਪਰਾਧ ਸਨ, ਜਿੱਥੇ ਪ੍ਰਤੀ ਇੱਕ ਲੱਖ ਦੀ ਆਬਾਦੀ ਪਿੱਛੇ 8427 ਅਪਰਾਧ ਦਰਜ ਕੀਤੇ ਸਨ।