ਪੁਸਤਕਾਂ ਦੀ ਘੁੰਡ ਚੁਕਾਈ ਤੇ ਸੰਵਾਦ ਸਮਾਰੋਹ
Posted on:- 03-09-2016
ਈਸਟ ਇੰਡੀਅਨ ਡੀਫੈਂਸ ਕਮੇਟੀ ਵੱਲੋਂ ਪਰਮਿੰਦਰ ਕੌਰ ਸਵੈਚ ਦੀਆਂ ਦੋ ਪੁਸਤਕਾਂ ਨਾਟ ਸੰਗ੍ਰਹਿ “ਤਵਾਰੀਖ਼ ਬੋਲਦੀ ਹੈ” ਤੇ ਕਾਵਿ ਸੰਗ੍ਰਹਿ “ਲਹਿਰਾਂ ਦੀ ਵੇਦਨਾ” ਦੀ ਘੁੰਡ ਚੁਕਾਈ ਤੇ ਸੰਵਾਦ ਸਮਾਰੋਹ ਹੋ ਰਿਹਾ ਹੈ। ਇਹ 4 ਸਤੰਬਰ, 2016 ਦਿਨ ਐਤਵਾਰ ਦੁਪਹਿਰ ਦੇ 12:30 ਵਜੇ ਪ੍ਰੋਗਰੈਸਿਵ ਕਲਚਰਲ ਸੈਂਟਰ ਜਿਹੜਾ ਕਿ #126, 7536-130 ਸਟਰੀਟ ਤੇ ਸਥਿਤ ਹੈ, ਤੇ ਹੋਵੇਗਾ। ਸਾਰੇ ਬੁੱਧੀਜੀਵੀ, ਸਾਹਿਤਕਾਰ, ਪਾਠਕ, ਕਲਾਕਾਰ, ਦਰਸ਼ਕ ਤੇ ਅਗਾਂਹਵਧੂ ਲੋਕਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਆਪਣੇ ਵਿਚਾਰ ਪਰਮਿੰਦਰ ਦੇ ਨਾਟਕਾਂ ਤੇ ਕਾਵਿਤਾਵਾਂ ਵਾਰੇ ਖੁੱਲ ਕੇ ਵਿਚਾਰ ਦੇ ਸਕਦੇ ਹਨ। ਯਾਦ ਰਹੇ ਪਰਮਿੰਦਰ ਸਵੈਚ ਕਮਿਊਨਿਟੀ ਦੀ ਨਿਧੜਕ ਔਰਤ ਆਗੂ, ਲੇਖਕ, ਕਵਿੱਤਰੀ, ਕਲਾਕਾਰ, ਨਿਰਦੇਸ਼ਕਾ ਤੇ ਪ੍ਰਬੰਧਕਾ ਦੇ ਤੌਰ ਤੇ ਲਗਾਤਾਰ 15 ਸਾਲਾਂ ਤੋਂ ਵਿਚਰ ਰਹੀ ਹੈ।
ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਸਾਹਿਤਕਾਰ ਅਜਮੇਰ ਸਿੱਧੂ ਤੇ ਡਾ. ਨਿਰਮਲ ਸਿੰਘ ਸੰਚਾਲਕ ਪੰਜਾਬੀ ਸੱਥ ਲਾਬੜਾਂ ਪੰਜਾਬ ਤੋਂ ਇੱਥੇ ਆਏ ਹੋਏ ਹਨ, ਪਰਮਿੰਦਰ ਦੀ ਲੇਖਣੀ ਬਾਰੇ ਉਹ ਵੀ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਤੁਹਾਡੇ ਸਾਰਿਆਂ ਦੇ ਪਹੁੰਚਣ ਦੀ ਸਾਨੂੰ ਤਹਿ ਦਿਲੋਂ ਉਡੀਕ ਰਹੇਗੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਹੋਰ ਜਾਣਕਾਰੀ ਲਈ ਜਸਵੀਰ ਮੰਗੂਵਾਲ ਨਾਲ 001 604 760 4794 ਤੇ ਸੰਪਰਕ ਕੀਤਾ ਜਾ ਸਕਦਾ ਹੈ।