‘ਸਾਵਣ ਆਇਆ’ ਕਵੀ ਦਰਬਾਰ ਮੌਕੇ ਕਵੀਆਂ ਵੱਲੋਂ ਸੁਚੱਜੀਆਂ ਰਚਨਾਵਾਂ ਲਿਖ਼ਣ ਦਾ ਹੋਕਾ
Posted on:- 11-08-2016
-ਸ਼ਿਵ ਕੁਮਾਰ ਬਾਵਾ
ਮਾਹਿਲਪੁਰ : ਪੰਜਾਬੀ ਸਾਹਿਤ ਸਭਾ ਵਲੋਂ ਪ੍ਰਧਾਨ ਪ੍ਰਿੰਸੀਪਲ ਸੁਰਿੰਦਰਪਾਲ ਸਿੰਘ ਪ੍ਰਦੇਸੀ ਦੀ ਅਗਵਾਈ ਹੇਠ 28ਵਾਂ ਸਾਵਣ ਆਇਆ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਸੈਣੀ ਅਤੇ ਉੱਘੇ ਸ਼ਾਇਰ ਅਕਵਿੰਦਰ ਸਿੰਘ ਢੱਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਪਿ੍ਰੰ ਜਗ ਸਿੰਘ, ਪ੍ਰੋ ਸਰਵਣ ਸਿੰਘ, ਰੁਪਿੰਦਰਜੋਤ ਸਿੰਘ ਬੱਬੂ ਮਾਹਿਲਪੁਰੀ, ਅਜਮੇਰ ਸਿੰਘ ਢਿੱਲੋਂ, ਡਾ ਜਗਤਾਰ ਸਿੰਘ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪਿ੍ਰ੍ਰੰਸੀਪਲ ਪਰਵਿੰਦਰ ਸਿੰਘ ਨੇ ਕਿਹਾ ਕਿ ਕਵੀਆਂ ਵਿਚ ਅਣਹੋਣੀ ਨੂੰ ਹੋਣੀ ਵਿਚ ਬਦਲਣ ਦੀ ਕਾਬਲੀਅਤ ਹੁੰਦੀ ਹੈ ਪਰੰਤੂ ਕਵਿਤਾਵਾਂ ਦੇ ਨਾਲ ਨਾਲ ਸਾਨੂੰ ਆਪਣੇ ਚੁਗਿਰਦੇ ਪ੍ਰਤੀ ਜਾਗਰੁਕ ਹੋਣ ਦੀ ਲੋੜ ਹੈ ਤਾਂ ਜੋ ਸਾਉਣ ਵੀ ਬੀਤੇ ਸਮੇਂ ਦੀ ਗੱਲ ਨਾ ਬਣ ਜਾਵੇ।
ਸਮਾਗਮ ਦੇ ਪਹਿਲੇ ਭਾਗ ਵਿਚ ਕਵੀ ਐਡਵੋਕੇਟ ਰਘੁਵੀਰ ਸਿੰਘ ਟੇਰਕੀਆਣਾ, ਪ੍ਰੇਮ ਸਿੰਘ ਪ੍ਰੇਮੀ ਹਾਰਟਾ, ਜਸਪਿੰਦਰ ਸਿੰਘ, ਸੋਹਣ ਸਿੰਘ, ਰਾਮ ਸ਼ਰਨ ਜੋਸ਼ੀਲਾ, ਹਰਮਿੰਦਰ ਸਾਹਿਲ, ਰਘੁਵੀਰ ਕਲੋਆ, ਕਸ਼ਿਸ਼ ਹੁਸ਼ਿਆਰਪੁਰੀ, ਰੇਸ਼ਮ ਚਿੱਤਰਕਾਰ, ਰਣਜੀਤ ਪੋਸੀ, ਪੰਮਦੀਪ, ਮਨਜੀਤ ਸਿੰਘ ਸਿੱਧੂ, ਪਿ੍ਰੰ ਮੇਜਰ ਸਿੰਘ ਜੱਸੀ, ਸੁਖਦੇਵ ਨਡਾਲੋਂ, ਸੁਮਨ ਨਜਾਮਪੁਰੀ, ਗੁਰਪ੍ਰੀਤ ਕੌਰ, ਕਿਰਨਦੀਪ ਕੌਰ, ਜੋਗਾ ਸਿੰਘ ਬਠੁੱਲਾ, ਰਮੇਸ਼ ਬੇਧੜਕ, ਧਰਮਪਾਲ ਸਾਹਿਲ, ਅਸ਼ੋਕ ਜੈਚੋਈ, ਮੋਹਣ ਆਰਟਿਸਟ, ਬਨਾਰਸੀ ਦਾਸ ਰੱਤੇਵਾਲ, ਪ੍ਰੀਤ ਨੀਤਪੁਰ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਜ ਵਿਚ ਫ਼ੈਲੀਆਂ ਬੁਰਾਈਆਂ ’ਤੇ ਚੋਟ ਕਰਦਿਆਂ ਸਾਉਣ ਦੀ ਮਹੱਤਤਾ ਵਾਰੇ ਵੀ ਸੁਚੇਤ ਕੀਤਾ।
ਸਮਾਗਮ ਦੇ ਦੂਜੇ ਭਾਗ ਵਿਚ ਪੰਮੀ ਹੰਸਪਾਲ ਦੀ ਪਲੇਠੀ ਸੀ ਡੀ ‘ ਬੱਦਲਾਂ ਦੇ ਪਰਛਾਵੇਂ’ ਰਿਲੀਜ਼ ਕੀਤੀ ਗਈ ਅਤੇ ਸਮਾਗਮ ਦੇ ਅਖ਼ੀਰ ਵਿਚ ਉੱਘੇ ਸ਼ਾਇਰ ਅਕਵਿੰਦਰ ਸਿੰਘ ਢੱਟ ਦੇ ਸਾਹਿਤਕ ਖ਼ੇਤਰ ਵਿਚ ਕੀਤੇ ਯੋਗਦਾਨ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਖ਼ਾਨਪੁਰੀ, ਕਰਮ ਸਿੰਘ ਸ਼ਮਾ, ਜਤਿੰਦਰ ਕੁਮਾਰ ਸਨੂੰ, ਕਰਨਦੀਪ ਸਿੰਘ, ਸੁਖਦੇਵ ਸਿੰਘ ਬੈਂਸ ਪ੍ਰਧਾਨ ਅਕਾਲੀ ਦਲ, ਚਮਨ ਲਾਲ ਮਾਹਿਲਪੁਰ, ਅੰਮਿ੍ਰਤ ਬਾਵਾ , ਸਰਬਜੀਤ ਸਿੰਘ, ਹਰਜੀਤ ਸਿੰਘ, ਗੁਰਨਾਮ ਸਿੰਘ ਪੰਛੀ, ਸੰਦੀਪ ਕੁਮਾਰ, ਗੁਰਨਾਮ ਸਿੰਘ , ਸੋਹਣ ਲਾਲ ਭਾਰਟਾ, ਚੈਨ ਸਿੰਘ ਨੰਬਰਦਾਰ, ਰਜਿੰਦਰ ਕੁਮਾਰ, ਅਮਰਜੀਤ ਸਿੰਘ, ਧਰਮਪਾਲ ਸਾਹਿਲ, ਸਤਪਾਲ ਵੀਰ, ਬਹਾਦਰ ਸਿੰਘ ਕੰਵਲ, ਗੁਰਸ਼ਰਨਜੀਤ ਨਡਾਲੋਂ, ਮਲਕੀਤ ਜੌੜਾ ਸਮੇਤ ਭਾਰੀ ਗਿਣਤੀ ਵਿਚ ਸਾਹਿਤਕ ਪ੍ਰੇਮੀ ਵੀ ਹਾਜ਼ਰ ਸਨ। ਆਏ ਹੋਏ ਮਹਿਮਾਨਾ ਦਾ ਧੰਨਵਾਦ ਪ੍ਰਿੰਸੀਪਲ ਸੁਰਿੰਦਰਪਾਲ ਸਿੰਘ ਪ੍ਰਦੇਸ਼ੀ ਨੇ ਕੀਤਾ।