4 ਸਤੰਬਰ ਨੂੰ ਹੋਵੇਗਾ 7ਵਾਂ ਸਲਾਨਾ ਤਰਕਸ਼ੀਲ ਸੱਭਿਆਚਾਰਕ ਨਾਟਕ ਸਮਾਗਮ
Posted on:- 25-06-2016
-ਬਲਜਿੰਦਰ ਸੰਘਾ
ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਦਾ 7ਵਾਂ ਸਲਾਨਾ ਨਾਟਕ ਸਮਾਗਮ ਲੌਂਗ ਵੀਕ ਐਂਡ 4 ਸਤੰਬਰ 2016 ਦਿਨ ਐਤਵਾਰ ਨੂੰ ਦੁਪਹਿਰ ਦੇ ਸਮੇਂ ਯੂਨੀਵਰਸਿਟੀ ਦੇ ‘ਜ਼ੀ’ 205 ਕਰੇਜੀ ਹਾਲ ਵਿਚ 2500 (ਯੂਨੀਵਰਸਿਟੀ ਆਫ ਕੈਲਗਰੀ, 2500 ਯੂਨੀਵਰਸਿਟੀ ਡਰਾਈਵ ਨਾਰਥ ਵੈਸਟ) ਵਿਖੇ ਕਰਵਾਇਆ ਜਾਵੇਗਾ। ਇਸ ਨਾਟਕ ਸਮਾਗਮ ਦਾ ਐਲਾਨ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਕਾਰਜਕਾਰੀ ਕਮੇਟੀ ਦੀ ਮੀਟਿੰਗ ਕਰਨ ਉਪਰੰਤ ਕੀਤਾ ਗਿਆ। ਨਾਟਕ ਸਮਾਗਮ ਦੀ ਤਿਆਰੀ ਲਈ ਪੰਜਾਬ ਤੋਂ ਵਿਸ਼ੇਸ ਤੌਰ ਤੇ ਲੋਕ ਕਲਾ ਮੰਚ ਦੇ ਡਾਇਰੈਕਟਰ ਹਰ ਸਾਲ ਦੀ ਤਰ੍ਹਾਂ ਅਗਸਤ ਵਿਚ ਪਹੁੰਚ ਜਾਣਗੇ। ਉਹਨਾਂ ਦੀ ਨਿਰਦੇਸ਼ਨਾਂ ਹੇਠ ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰ ਹਲਾਤਾਂ ਦੇ ਮੇਲ ਦੇ ਨਾਟਕ ਪੇਸ਼ ਕਰਨਗੇ। ਬੱਚਿਆਂ ਦੀਆਂ ਦੋ ਕੋਰਿਓਗਰਾਫੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਨਾਟਕ ਟੀਮ ਵਿਚ ਕੰਮ ਕਰਨ ਅਤੇ ਬੱਚਿਆਂ ਦੀ ਰਜਿ਼ਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਸਮੇਂ ਸਿਰ ਨਾਮ ਦਰਜ ਕਰਾਉਣ ਅਤੇ ਯੋਗਤਾ ਅਨੁਸਾਰ ਚੋਣ ਕੀਤੀ ਜਾਵੇਗੀ।
ਸ਼ਹੀਦ ਭਗਤ ਸਿੰਘ ਲਾਇਬਰੇਰੀ ਵੱਲੋਂ ਉਸਾਰੂ ਸਾਹਿਤ ਅਤੇ ਤਰਕਸ਼ੀਲ ਸਾਹਿਤ ਦੀ ਸਟਾਲ ਤੋਂ ਤੁਸੀਂ ਕਿਤਾਬਾਂ ਖਰੀਦ ਸਕੋਗੇ। ਪ੍ਰੈਸ ਦੇ ਨਾਮ ਸਾਂਝਾ ਬਿਆਨ ਜਾਰੀ ਕਰਦਿਆਂ ਪ੍ਰਧਾਨ ਸੋਹਨ ਮਾਨ ਅਤੇ ਮਾਸਟਰ ਭਜਨ ਨੇ ਦੱਸਿਆ ਕਿ ਨਾਟਕ ਤਿਆਰੀ ਕਮੇਟੀ ਵਿਚ ਹਰਚਰਨ ਸਿੰਘ ਪਰਹਾਰ (ਸਿੱਖ ਵਿਰਸਾ ਮੈਗਜ਼ੀਨ), ਸੁਖਵੀਰ ਸਿੰਘ ਗਰੇਵਾਲ (ਹਾਕਸ ਫੀਲਡ), ਵਕੀਲ ਤਰਨਜੀਤ ਔਜਲਾ, ਅਮਰਪ੍ਰੀਤ ਸਿੰਘ, ਮਾਸਟਰ ਬਚਿੱਤਰ ਗਿੱਲ ਅਤੇ ਹਰੀਪਾਲ ਨੂੰ ਸ਼ਾਮਿਲ ਕਰਕੇ ਐਸੋਸੀਏਸ਼ਨ ਮਾਣ ਮਹਿਸੂਸ ਕਰਦੀ ਹੈ। ਸਾਰੇ ਸਾਥੀਆਂ ਨੇ ਨਾਟਕ ਸਮਾਗਮ ਨੂੰ ਸਫ਼ਲਤਾ ਪੂਰਵਕ ਸਿਰੇ ਚੜ੍ਹਾਉਣ ਲਈ ਵਚਨਬੱਧਤਾ ਪ੍ਰਗਟਾਈ ਹੈ। ਆਗੂਆਂ ਨੇ ਸਭ ਕੈਲਗਰੀ ਵਾਸੀਆਂ ਨੂੰ ਪੁੱਜਣ ਦੀ ਅਪੀਲ ਕੀਤੀ ਹੈ। ਸਾਰੇ ਮੀਡੀਆ ਵਾਲੇ ਸਾਥੀਆਂ ਨੂੰ ਪਹਿਲਾ ਦੀ ਤਰ੍ਹਾਂ ਸਹਿਯੋਗ ਦੀ ਪੁਰਜ਼ੋਰ ਅਪੀਲ ਕੀਤੀ ਹੈ। ਨਾਟਕ ਸਮਾਗਮ ਸਬੰਧੀ 3 ਜੁਲਾਈ ਦਿਨ ਐਤਵਾਰ ਨੂੰ ਹੋ ਰਹੀ ਮੀਟਿੰਗ ਵਿਚ ਇਸ਼ਤਿਹਾਰ ਅਤੇ ਹੋਰ ਲੋੜੀਂਦੀ ਜਾਣਕਾਰੀ ਜਾਰੀ ਕਰ ਦਿੱਤੀ ਜਾਵੇਗੀ।
ਇਸ ਸਲਾਨਾ ਤਰਕਸ਼ੀਲ ਸਭਿਆਚਾਰਕ ਨਾਟਕ ਸਮਾਗਮ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਲਈ ਮਾਸਟਰ ਭਜਨ ਨਾਲ 403-455-4220 ਅਤੇ ਪ੍ਰੋ.ਗੋਪਾਲ ਕਾਉਂਕੇ ਨਾਲ 403-970-3588 ਤੇ ਸਪੰਰਕ ਕੀਤਾ ਜਾ ਸਕਦਾ ਹੈ। ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਨੂੰ ਨਾਟਕ ਸਮਾਗਮ ਨੂੰ ਹੋਰ ਵਧੀਆ ਢੰਗ ਨਾਲ ਸਫ਼ਲ ਬਣਾਉਣ ਲਈ ਆਪ ਸਭ ਦੇ ਉਸਾਰੂ ਸੁਝਾਵਾਂ ਦੀ ਉਡੀਕ ਰਹੇਗੀ।