ਐਨਾ ਰੰਧਾਵਾ ਨੇ ਆਪਣੀਆਂ ਕਲਾ ਕ੍ਰਿਤਾਂ ਵੇਚ ਕੇ ਕੀਤਾ ਪੀੜਤ ਬੱਚਿਆਂ ਲਈ ਫੰਡ ਇਕੱਠਾ
Posted on:- 14-06-2016
- ਹਰਬੰਸ ਬੁੱਟਰ
ਕੈਲਗਰੀ ਦੇ ਨਾਰਥ ਵੈਸਟ ਏਰੀਆ ਵਿੱਚ 375 ਬਰਮੂਦਾ ਡਰਾਈਵ ਉੱਪਰ ਬਡਿੰਗਟਨ ਹਾਈਟ ਕਮਿਊਨਿਟੀ ਐਸੋਸੀਏਸਨ ਵਿਖੇ ਐਨਾ ਪ੍ਰੀਤ ਰੰਧਾਵਾ ਵੱਲੋਂ ਆਪਣੀਆਂ ਕਲਾ ਕ੍ਰਿਤਾਂ ਦੀ ਵਿਕਰੀ ਲਈ ਨੁਮਾਇਸ਼ ਲਗਾਈ । ਇਸ ਮੌਕੇ ਐਨਾ ਰੰਧਾਵਾ ਨੇ ਆਪਣੇ ਹੱਥੀ ਬਣਾਈਆਂ ਹੋਈਆਂ ਕੁਲ 26 ਤਸਵੀਰਾਂ ਨੁਮਾਇਸ਼ ਲਈ ਲਗਾਈਆਂ ਸਨ ਜਿਹਨਾਂ ਵਿੱਚੋਂ 25 ਵਿਕਰੀ ਲਈ ਸਨ। ਕੈਲਗਰੀ ਵਿੱਚ ਲੱਗਣ ਵਾਲੀਆਂ ਅਜਿਹੀਆਂ ਨੁਮਾਇਸ਼ਾਂ ਦੇ ਹੁਣ ਤੱਕ ਦੇ ਸਾਰੇ ਰਿਕਾਰਡ ਟੁੱਟ ਗਏ ਕਿ ਸਾਰੀਆਂ 25 ਕਲਾ ਕਿਰਤਾਂ ਕੁੱਝ ਹੀ ਘੰਟਿਆਂ ਵਿੱਚ ਹੱਥੋ ਹੱਥੀ ਵਿਕ ਗਈਆਂ । ਪੰਜਾਬੀ ਭਾਈਚਾਰੇ ਦੇ ਲੋਕਾਂ ਵਿੱਚ ਵੀ ਪਹਿਲੀ ਬਾਰ ਮਹਿੰਗੇ ਭਾਅ ਦੀਆਂ ਅਜਿਹੀਆਂ ਕਲਾ ਕ੍ਰਿਤਾਂ ਨੂੰ ਖਰੀਦਦੇ ਦੇਖਿਆ ਗਿਆ। ਇਸ ਨੁਮਾਇਸ਼ ਦੀ ਵਿਸ਼ੇਸਤਾ ਇਹ ਸੀ ਕਿ ਇਸ ਵਿੱਕਰੀ ਤੋਂ ਇਕੱਠੇ ਹੋਏ 10,000 ਡਾਲਰ ਸਰੀਬਰਲਪਾਲਿਸੀ ਵਰਗੀ ਬਿਮਾਰੀ ਨਾਲ ਪੀੜਤ ਬੱਚਿਆਂ ਦੀ ਭਲਾਈ ਲਈ ਵਰਤੇ ਜਾਣੇ ਹਨ। ਕਿਸੇ ਕਲਾ ਦਾ ਸੌਂਕ ਹੋਣਾ ਰੱਬੀ ਦੇਣ ਮੰਨਿਆ ਜਾਂਦਾ ਹੈ ਪਰ ਉਸ ਕਲਾ ਨੂੰ ਮਨੁੱਖਤਾ ਦੀ ਭਲਾਈ ਲਈ ਕਿਸੇ ਚੰਗੇ ਉਦੇਸ ਨਾਲ ਵਰਤਣਾ ਰੱਬੀ ਦਾਤਾਂ ਤੋਂ ਵੀ ਅੱਗੇ ਦੀ ਗੱਲ ਹੈ।
ਜਿੱਥੇ ਧਰਤੀ ਉੱਪਰ ਸੋਹਣੀਆਂ ਅਤੇ ਤੰਦਰੁਸਤ ਜ਼ਿੰਦਗੀਆਂ ਵਿਚਰ ਰਹੀਆਂ ਹਨ ਉੱਥੇ ਨਾਲ ਨਾਲ ਹੀ ਅਜਿਹੇ ਲੋਕ ਵੀ ਕਿੰਨੀ ਵੱਡੀ ਗਿਣਤੀ ਵਿੱਚ ਹਨ ਜਿਹਨਾਂ ਨੂੰ ਜੰਮਦਿਆਂ ਹੀ ਕਿਸੇ ਨਾ ਕਿਸੇ ਨਾ ਮੁਰਾਦ ਬਿਮਾਰੀ ਨੇ ਘੇਰਿਆ ਹੁੰਦਾ ਹੈ। ਅਜਿਹੀ ਹੀ ਇੱਕ ਬਿਮਾਰੀ ਹੈ ਸਰੈਬਰਲ ਪਾਲਿਸੀ ਜਿਸ ਤਹਿਤ ਜੰਮਦੇ ਬੱਚਿਆਂ ਨੂੰ ਹੀ ਬੋਲਣ ਤੁਰਨ ਵਿੱਚ ਅੜਚਣ ਮਹਿਸੂਸ ਹੁੰਦੀ ਹੈ। ਅਜਿਹੀ ਬਿਮਾਰੀ ਨਾਲ ਪੀੜਤ ਬੱਚਿਆਂ ਦੀ ਜਿ਼ੰਦਗੀ ਨੂੰ ਬਿਹਤਰ ਬਣਾਉਣ ਲਈ ਕੈਲਗਰੀ ਨਿਵਾਸੀ ਐਨਾ ਪ੍ਰੀਤ ਰੰਧਾਵਾ ਉਪਰਾਲਾ ਕਰ ਰਹੀ ਹੈ। ਐਨੀ ਰੰਧਾਵਾ ਨੂੰ ਰੱਬੀ ਦੇਣ ਹੈ ਕਿ ਤਸਵੀਰਾਂ, ਪੋਰਟਰੇਟ,ਜਾਂ ਕੁਦਰਤੀ ਦ੍ਰਿਸਾਂ ਨੂੰ ਰੰਗਾਂ ਦੇ ਜ਼਼ਰੀਏ ਉਹ ਕਲਾਤਮਿਕ ਛੋਹਾਂ ਉਪਰੰਤ ਆਪਣੀ ਆਰਟ ਗੈਲਰੀ ਦਾ ਸਿੰਗਾਰ ਬਣਾਉਂਦੀ ਹੈ। ਅੱਜ ਉਸਦੇ ਆਰਟ ਗੈਲਰੀ ਦੇ ਭੰਡਾਰ ਦੀ ਕੀਮਤ 10,000 ਕਨੇਡੀਅਨ ਡਾਲਰਾਂ ਦੇ ਰੂਪ ਵਿੱਚ ਜਾਣੀ ਗਈ ।