Thu, 21 November 2024
Your Visitor Number :-   7255282
SuhisaverSuhisaver Suhisaver

ਪਿਤਾ ਦੇ ਰੁਜ਼ਗਾਰ ਲਈ ਬਲੀ ਚੜ੍ਹੀ 8 ਮਹੀਨਿਆਂ ਦੀ ਨੰਨ੍ਹੀ ਛਾਂ

Posted on:- 15-05-2016

suhisaver

- ਰਘਵੀਰ ਸਿੰਘ

ਪਿਛਲੇ ਪੰਜ ਸਾਲਾਂ ਤੋਂ ਰੁਜ਼ਗਾਰ ਦੀ ਤਲਾਸ਼ ਦੀ ਭਟਕ ਰਹੇ ਬੇਰੁਜ਼ਗਾਰ ਬੀ.ਐਡ. ਟੈਟ ਪਾਸ ਅਧਿਆਪਕਾਂ ਨੂੰ ਆਪਣੇ ਰੁਜ਼ਗਾਰ ਲਈ ਕਿੰਨੀਆਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਜਿਸਦੀ ਤਾਜ਼ਾ ਮਿਸਾਲ ਉਸ ਸਮੇਂ ਮਿਲੀ ਜਦੋਂ ਰੁਜ਼ਗਾਰ ਦੀ ਖਾਤਿਰ ਹਜ਼ਾਰਾਂ ਬੀ. ਐਡ. ਟੈੱਟ ਪਾਸ ਬੇਰੁਜ਼ਗਾਰ ਬਠਿੰਡਾ ਵਿਖੇ ਸਰਕਾਰ ਖਿਲਾਫ ਰੋਸ ਰੈਲੀ ਕਰਨ ਜਾ ਰਹੇ ਸਨ । ਬਠਿੰਡਾ ਵਿਖੇ ਪਹੁੰਚਣ ਤੋਂ ਪਹਿਲਾਂ ਹੀ 200 ਦੇ ਲਗਭਗ ਬੇਰੁਜ਼ਗਾਰਾਂ ਜਿਨ੍ਹਾਂ ਵਿਚ ਲੜਕੀਆਂ ਵੀ ਸ਼ਾਮਿਲ ਸਨ ਨੂੰ ਪੁਲਿਸ ਪ੍ਰਸ਼ਾਸ਼ਨ ਨੇ ਸਾਂਤੀ ਪੂਰਵਕ ਬਠਿੰਡਾ ਦੇ ਚਿਲਡਰਨ ਪਾਰਕ ਵਿਚੋਂ ਚੁੱਕ ਕੇ ਵੱਖ-ਵੱਖ ਥਾਣਿਆਂ ਵਿਚ ਡੱਕ ਦਿੱਤਾ ਅਤੇ ਇਹਨਾਂ ਬੇਰੁਜ਼ਗਾਰਾਂ ਦੇ ਮੋਬਾਇਲ ਫੋਨ ਬੰਦ ਕਰਾਕੇ ਬੇਰੁਜਗਾਰਾਂ ਦੇ ਮੌਲਿਕ ਅਧਿਕਾਰਾਂ ਦੀ ਘੋਰ ਉਲੰਘਣਾ ਹੋਈ ਹੈ।

ਇਹਨਾਂ ਜੇਲ੍ਹ ਵਿੱਚ ਬੰਦ ਇੱਕ ਸਾਥੀ ਸੰਦੀਪ ਸਿੰਘ ਸੀ ਜੋ ਪਿਛੇ ਆਪਣੇ ਘਰ ਇੱਕ 8 ਮਹੀਨਿਆਂ ਦੀ ਨੰਨ੍ਹੀ ਛਾਂ ਜਪਨੀਤ ਨੂੰ ਬੀਮਾਰ ਅਵਸਥਾ ਵਿੱਚ ਛੱਡ ਕੇ ਰੁਜ਼ਗਾਰ ਦੀ ਖਾਤਰ ਸ਼ੰਘਰਸ਼ ਵਿੱਚ ਸ਼ਾਮਿਲ ਹੋਣ ਲਈ ਆਪਣੀ ਪਤਨੀ ਨੂੰ ਇਹ ਕਹਿ ਕੇ ਆਇਆ ਸੀ ਕੇ ਜੇਕਰ ਬੱਚੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਜਾਵੇ ਤਾਂ ਉਸਨੂੰ ਫੋਨ ਕਰ ਦੇਣ ਤੇ ਉਹ ਉਸੇ ਵੇਲੇ ਬਠਿੰਡਾ ਤੋਂ ਆਪਣੇ ਘਰ ਪਿੰਡ ਤੂਤਵਾਲਾ ਜਿਲਾ ਫਾਜਿਲਕਾ ਵਾਪਸ ਆ ਜਾਵੇਗਾ ਪਰੰਤੂ ਕੱਲ੍ਹ ਜਦੋਂ ਉਸਦੇ ਪਰਿਵਾਰਿਕ ਮੈਂਬਰਾਂ ਨੇ ਉਸਨੂੰ ਫੋਨ ਲਾਇਆ ਤਾਂ ਥਾਣੇ ਵਿਚ ਫੋਨ ਬੰਦ ਕਰਵਾ ਕੇ ਜਮਾਂ ਹੋਣ ਕਾਰਨ ਉਸ ਦਾ ਫੋਨ ਬੰਦ ਆ ਰਿਹਾ ਸੀ ਜਿਸ ਕਰਕੇ ਪਰਿਵਾਰਕ ਮੈਂਬਰ ਬਹੁਤ ਪਰੇਸ਼ਾਨ ਹੋਏ।ਜਦੋ ਤੱਕ ਸੰਦੀਪ ਸਿੰਘ ਨੁੰ ਰਿਹਾ ਕੀਤਾ ਗਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ ।

ਉਸ ਦੀ ਨੰਨ੍ਹੀ ਛਾਂ ਹਮੇਸ਼ਾ ਹਮੇਸ਼ਾ ਲਈ ਦੂਰ ਹੋ ਚੁੱਕੀ ਸੀ। ਜੇਲ੍ਹ ਵਿੱਚ ਬੰਦ ਪਿਤਾ ਦਾ ਕਸੂਰ ਬਸ ਇਹੀ ਸੀ ਕਿ ਆਪਣੇ ਗਰੀਬ ਪਰਿਵਾਰ ਦੀ ਖਾਤਿਰ ਉਹ ਰੁਜ਼ਗਾਰ ਮੰਗਣ ਆਇਆ ਸੀ।ਜੇ ਪੁਲਿਸ ਉਸਨੂੰ ਕੈਦ ਨਾ ਕਰਦੀ ਸ਼ਾਇਦ ਸਮਾਂ ਰਹਿੰਦੀਆਂ ਬਦਕਿਸਮਤ ਬਾਪ ਆਪਣੀ ਬੇਟੀ ਦਾ ਇਲਾਜ ਕਰਵਾ ਪਾੳੇੁਦਾਂ।ਸੰਦੀਪ ਸਿੰਘ ਇੱਕ ਦਲਿਤ ਪਰਿਵਾਰ ਨਾਲ ਸੰਬੰਧਿਤ ਅਬੋਹਰ ਤਹਿਸੀਲ ਦੇ ਪਿੰਡ ਤੂਤਵਾਲਾ ਦਾ ਰਹਿਣ ਵਾਲਾ ਹੈ। ਇਸ ਨੇ ਪੰਜਾਬ ਟੈੱਟ, ਸੀ ਟੈੱਟ ਅਤੇ ਰਾਜਸਥਾਨ ਦਾ ਟੈੱਟ ਪਾਸ ਕੀਤਾ ਹੋਇਆ ਹੈ।

 ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਸਾਰੀ ਜੱਥੇਬੰਦੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸੂਬਾ ਪ੍ਰਧਾਨ ਨੇ ਕਿਹਾ ਕਿ ਪੂਰੀ ਯੂਨੀਅਨ ਇਸ ਦੁੱਖ ਦੀ ਘੜੀ ਵਿੱਚ ਸੰਦੀਪ ਸਿੰਘ ਦੇ ਮੋਢੇ ਨਾਲ ਮੋਢੇ ਲਾ ਕੇ ਖੜੀ ਹੈ।ਉਹਨਾਂ ਪੰਜਾਬ ਸਰਕਾਰ ਤੇ ਦੋਸ਼ ਲਾਉਦਿਆਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੇਰੁਜਗਾਰਾਂ ਨੂੰ ਆਪਣੇ ਪਰਿਵਾਰਾਂ ਦੀਆਂ ਕੁਰਬਾਨੀਆਂ ਦੇਣੀਆਂ ਪੈ ਰਹੀਆਂ ਹਨ। ਪਤਾ ਨਹੀ ਸਰਕਾਰ ਅਜੇ ਹੋਰ ਕਿੰਨੀਆਂ ਨੰਨ੍ਹੀਆਂ ਛਾਵਾਂ ਦੀ ਬਲੀ ਚਾਹੁੰਦੀ ਹੈ। ਉਹਨਾਂ ਸਰਕਾਰ ਤੋ ਮੰਗ ਕੀਤੀ ਕਿ ਬੇਰੁਜ਼ਗਾਰਾਂ ਦੀਆਂ ਮੁਸ਼ਕਲਾਂ ਨੂੰ ਕਰਨ ਲਈ ਸਰਕਾਰ ਉਹਨਾਂ ਨੂੰ ਪੱਕਾ ਰੁਜ਼ਗਾਰ ਦੇਵੇ ਅਤੇ ਆਰਥਿਕ ਮੰਦਹਾਲੀ ਵਿੱਚੋ ਬਾਹਰ ਕੱਢੇ।

ਮੋਬਾਇਲ: +91 99881 22887

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ