ਜੋਧਪੁਰ ਦੇ ਬਲਵੀਰ ਕੌਰ ਅਤੇ ਬਲਜੀਤ ਸਿੰਘ ਨੂੰ ਸ਼ਰਧਾਂਜਲੀਆਂ
Posted on:- 05-05-2016
ਬਰਨਾਲਾ: ਜੋਧਪੁਰ ਦੇ ਕਿਸਾਨ ਬਲਜੀਤ ਸਿੰਘ ਬੱਲੂ(40ਸਾਲ) ਅਤੇ ਉਸ ਦੀ ਮਾਂ ਬਲਵੀਰ ਕੌਰ(60 ਸਾਲ) ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਗੁਰਦਵਾਰਾ ਸਾਹਿਬ ਜੋਧਪੁਰ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਹਜ਼ਾਰਾਂ ਦੀ ਤਾਦਾਦ ’ਚ ਜੁਝਾਰੂ ਮਰਦ-ਔਰਤਾਂ ਦੇ ਕਾਫਲੇ ਪੂਰੇ ਜੋਸ਼-ਖਰੋਸ਼ ਨਾਲ ਸ਼ਾਮਲ ਹੋਏ।26 ਅਪ੍ਰੈਲ ਨੂੰ ਆੜਤੀਆਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਦੀ ਮੱਦਦ ਨਾਲ ਜਮੀਨ ਉੱਪਰ ਕਬਜ਼ਾ ਹੁੰਦਾ ਨਾ ਸਹਾਰਦੇ ਹੋਏ ਦੋਵੇਂ ਮਾਂ-ਪੁੱਤ ਖੁਦਕਸ਼ੀ ਕਰ ਗਏ ਸੀ। ਇਨ੍ਹਾਂ ਦੀ ਮੌਤ ਦੇ ਜ਼ਿੰਮੇਵਾਰ ਦੋਸ਼ੀ (5 ਵਿਅਕਤੀਆਂ) ਆੜਤੀਆਂ ਖਿਲਾਫ ਧਾਰਾ 306 ,452,506,148 ਅਤੇ 149ਸਮੇਤ ਹੋਰ ਧਾਰਾਵਾਂ ਦੇ ਸਦਰ ਪੁਲਿਸ ਸਟੇਸ਼ਨ ਬਰਨਾਲਾ ਵਿਖੇ ਪਰਚਾ ਦਰਜ ਕਰ ਲਿਆ ਸੀ ਪ੍ਰੰਤ ਸੰਘਰਸ਼ ਦੀ ਅਗਵਾਈ ਕਰ ਰਹੀ ਜਥੇਬੰਦੀ ਬੀਕੇਯੂ ਏਕਤਾ ਡਕੌਂਦਾ ਨੇ ਸਾਰੇ ਦੋਸ਼ੀਆਂ ਦੀ ਗਿ੍ਰਫਤਾਰੀ,ਮ੍ਰਿਤਕ ਪ੍ਰੀਵਾਰ ਦੇ ਵਾਰਸਾਂ ਨੂੰ ਨੂੰ 5-5 ਲੱਖ ਦਾ ਮੁਆਵਜਾ,ਮ੍ਰਿਤਕ ਪ੍ਰੀਵਾਰ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ,ਮ੍ਰਿਤਕ ਪ੍ਰੀਵਾਰ ਦਾ ਕਰਜ਼ਾ ਖਤਮ ਕਰਨ ਦੀ ਮੰਗ ਮੰਨੇ ਜਾਣ ਤੱਕ ਲਾਸ਼ ਦਾ ਪੋਸਟਮਾਰਟਮ ਨਾ ਕਰਾਉਣ ਦਾ ਫੈਸਲਾ ਲਿਆ ਸੀ।
ਲੰਬੀ ਜੱਦੋਜੋਹਦ ਤੋਂ ਬਾਅਦ ਅਤੇ ਹਜਾਰਾਂ ਕਿਸਾਨਾਂ-ਮਜਦੂਰਾਂ ਸਮੇਤ ਹੋਰ ਮਿਹਨਤਕਸ਼ ਤਬਕਿਆ ਦੇ ਸੰਘਰਸ਼ ਦੇ ਬਣੇ ਦਬਾਅ ਸਦਕਾ ਪ੍ਰਸ਼ਾਸ਼ਨ ਵੱਲੋਂ ਏ.ਡੀ.ਸੀ. ਅਮਨਦੀਪ ਬਾਂਸਲ ਨੇ ਸਟੇਜ ਤੋਂ ਐਲਾਨ ਕੀਤਾ ਸੀ ਕਿ ਸਾਰੇ ਦੋਸ਼ੀਆਂ ਵਿੱਚੋਂ ਤਿੰਨ ਦੇ ਗ੍ਰਿਫਤਾਰ ਹੋਣ ਅਤੇ ਰਹਿੰਦੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ,ਪ੍ਰੀਵਾਰ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁ. ਦਾ ਮੁਆਵਜਾ ਜਲਦੀ ਅਦਾ ਕਰਨ,ਇੱਕ ਵਾਰਸ ਨੂੰ ਸਰਕਾਰੀ ਨੌਕਰੀ ਸਬੰਧੀ ਸਿਫਾਰਸ਼ ਕਰਕੇ ਸਰਕਾਰ ਨੂੰ ਭੇਜਣ ਸਮੇਤ ਸਹਿਕਾਰੀ ਕਰਜੇ ਸਬੰਧੀ ਪੜਤਾਲ ਕਰਕੇ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ। ਅੱਜ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਜਥੇਬੰਦੀ ਦੇ ਆਗੂਆਂ ਬੂਟਾ ਸਿੰਘ ਬੁਰਜਗਿੱਲ,ਮਨਜੀਤ ਧਨੇਰ ਅਤੇ ਦਰਸ਼ਨ ਉੱਗੋ ਨੇ ਕਿਹਾ ਕਿ ਪ੍ਰਸ਼ਾਸ਼ਨ ਨੇ ਪੀੜਤ ਪ੍ਰੀਵਾਰ ਨੂੰ 5-5 ਲੱਖ ਰੁ. ਦਾ ਮੁਆਵਜਾ ਦੇ ਦਿਤਾ ਗਿਆ ਹੈ,ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਹਨ ਅਤੇ ਪ੍ਰੀਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦਾ ਭਰੋਸਾ ਦਿੱਤਾ ਗਿਆ ਹੈ।5-5 ਲੱਖ ਰੁ. ਦੇ ਮੁਆਵਜੇ ਦੇ ਚੈੱਕ ਪੀੜਤ ਪ੍ਰੀਵਾਰ ਨੂੰ ਜਥੇਬੰਦੀ ਨੇ ਸੌਂਪੇ। ਪ੍ਰੰਤੂ ਸਰਕਾਰਾਂ ਦੀ ਸ਼ਹਿ ਪ੍ਰਾਪਤ ਆੜਤੀਆ ਗੱਠਜੋੜ ਕਿਸਾਨਾਂ ਦੀਆਂ ਖੁਦਕਸ਼ੀਆਂ ਉੱਪਰ ਪਰਦਾ ਹੀ ਨਹੀਂ ਪਾ ਰਿਹਾ ਸਗੋਂ ਲੁੱਟ ਦੇ ਧੰਦੇ ਨੂੰ ਜਾਰੀ ਰੱਖਣ ਲਈ ਕਿਸਾਨ ਜਥੇਬੰਦੀਆਂ/ਆਗੂਆਂ ਉੱਪਰ ਕਿਸਾਨਾਂ ਨੂੰ ਖੁਦਕਸ਼ੀਆਂ ਲਈ ਉਕਸਾਉਣ ਦਾ ਦੋਸ਼ ਵੀ ਲਾ ਰਹੇ ਹਨ ਜਿਸ ਦਾ ਸਖਤ ਨੋਟਿਸ ਲਿਆ।ਆਗੂਆਂ ਨੇ ਚਿਤਾਵਨੀ ਭਰੇ ਲਹਿਜੇ’ਚ ਕਿਹਾ ਕਿ ’ਹੇਮੂ ਬਾਣੀਏ ਵਾਲੀਆਂ ਚੱਲਣ’ ਦੇ ਦਿਨ ਹੁਣ ਲੱਦ ਗਏ ਹਨ।ਹੁਣ ਕਰਜੇ ਬਦਲੇ ਕਿਸਾਨ ਦੀ ਇੱਕ ਇੱਚ ਵੀ ਜਮੀਨ ਕੁਰਕ/ਨਿਲਾਮ ਨਹੀਂ ਹੋਣ ਦਿੱਤੀ ਜਾਵੇਗੀ।ਇਸ ਲਈ ਸ਼ਹੀਦ ਪਿ੍ਰਥੀਪਾਲ ਸਿੰਘ ਚੱਕ ਅਲੀਸ਼ੇਰ,ਸਾਧੂ ਸਿੰਘ ਤਖਤੂਪੁਰਾ ਵਾਂਗ ਸ਼ਹਾਦਤ ਦੇਣੀ ਪੈ ਸਕਦੀ ਹੈ। ਆਗੂਆਂ ਕਿਹਾ ਕਿ ਸੰਘਰਸ਼ ਹੁਣ ਇਸ ਗੱਲ ਲਈ ਲੜਿਆ ਜਾਵੇਗਾ ਕਿ ਕਿਸਾਨਾਂ-ਮਜਦੂਰਾਂ ਨੂੰ ਖੁਦਕਸ਼ੀ ਕਰਨੀ ਹੀ ਨਾਂ ਪਵੇ। ਹੁਣ ਸਿਵੇ ਬਲਦੇ,ਵਿਧਵਾਵਾਂ ਦੇ ਵੈਣ ਪੈਂਦੇ,ਬੁੱਢੇ ਬਾਪੂਆਂ ਦੀ ਡੰਗੋਰੀਆਂ ਰੁਲਦੇ ਅਤੇ ਅਨਾਥ ਹੋ ਰਹੇ ਨੰਨੇ ਬੱਚਿਆਂ ਦੇ ਕਾਰਕਾਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਕਿਸਾਨ-ਮਜ਼ਦੂਰ ਵਿਰੋਧੀ ਨੀਤੀ ਖਿਲਾਫ ਸੁਚੇਤ ਰੂਪ ਵਿੱਚ ਵਿਸ਼ਾਲ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਕਰਜੇ ਤੋਂ ਮੁਕਤੀ ਦੇ ਸੰਗਰਾਮ ਦੀ ਪਹਿਲੀ ਕੜੀ ਵਜੋਂ ਸੰਗਰਾਮਾਂ ਦੀ ਧਰਤੀ ਬਰਨਾਲਾ 16 ਮਈ ਤੋਂ ਲਗਾਤਾਰ ਦਿਨ-ਰਾਤ ਦਾ ਡੀਸੀ ਦਫਤਰ ਬਰਨਾਲਾ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।ਸੰਕਟ ਦੇ ਮੂੰਹ ਧੱਕੀ ਗਈ 5 ਤੋਂ 7 ਏਕੜ ਤੱਕ ਦੀ ਮਾਲਕੀ ਵਾਲੀ ਦੀਵਾਲੀਆ ਹੋ ਚੁੱਕੀ ਕਿਸਾਨੀ ਨੂੰ ਜਥੇਬੰਦੀ ਦੇ ਲੜ੍ਹ ਲੱਗਕੇ ਖੁਸਕਸ਼ੀਆਂ ਨਹੀਂ- ਸੰਗਰਾਮ’ ਦਾ ਹੋਕਾ ਕਿਸਾਨਾਂ ਮਜਦੂਰਾਂ ਆਗੂਆਂ ਨੇ ਇੱਕ ਸੁਰ’ਚ ਦਿੱਤਾ। ਇਸ ਸਮੇਂ ਜਮਹੂਰੀ ਅਧਿਕਾਰ ਸਭਾ,ਜਿਲ੍ਹਾ ਬਰਨਾਲਾ ਵੱਲੋਂ ਇਸ ਮਾਮਲੇ ਦੀ ਤਹਿ ਤੱਕ ਜਾਂਦਿਆਂ ਇਸ ਦੇ ਕਾਕਾਂ ਵੱਲ ਉੱਗਲ ਰੱਖਦੀ ਤੱਥ ਖੋਜ ਰਿਪੋਰਟ ਵੰਡੀ।ਇਸੇ ਤਰ੍ਹਾਂ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਖੁਦਕਸ਼ੀਆਂ ਸਮੇਤ ਕਿਸਨੀ ਸੰਕਟ ਦੇ ਵਰਤਾਰੇ ਨੂੰ ਸੰਬੋਧਤ ਹੁੰਦਾ ਲ਼ੀਫਲੈੱਟ ਵੀ ਵੰਡਿਆ।ਇਸ ਸਮੇਂ ਬੁਲਾਰੇ ਆਗੂਆਂ ਗੁਰਮੇਲ ਠੁੱਲੀਵਾਲ,ਸ਼ਿੰਦਰ ਸਿੰਘ ਨੱਥੂਵਾਲਾ,ਨਰਾਇਣ ਦੱਤ, ਦਲਬਾਰਾ ਸਿੰਘ ਫੂਲੇਵਾਲਾ,ਚਮਕੌਰ ਸਿੰਘ ਨੈਣੇਵਾਲ,ਮਲਕੀਤ ਸਿੰਘ ਵਜੀਦਕੇ,ਗੁਰਮੀਤ ਸੁਖਪੁਰ ਆਦਿ ਬੁਲਾਰਿਆਂ ਨੇ ਵੀ ਵਿਚਾਰ ਰੱਖੇ।-ਮਨਜੀਤ ਧਨੇਰ