ਨਹੀਂ ਰਹੇ ਕਾਮਰੇਡ ਸਤਨਾਮ
Posted on:- 29-04-2016
ਪੰਜਾਬੀ ਸਾਹਿਤ ਦੀ ਝੋਲੀ ਬਹੁਮੁੱਲਾ ਸਫ਼ਰਨਾਮਾ 'ਜੰਗਲਨਾਮਾ' ਪਾਉਣ ਵਾਲੇ ਗੰਭੀਰ ਲੇਖਕ, ਇਨਕਲਾਬੀ
ਚਿੰਤਕ, ਕਾਰਕੁਨ ਅਤੇ
ਜ਼ਹੀਨ ਇਨਸਾਨ ਕਾ. ਸਤਨਾਮ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਸਫ਼ਰਨਾਮਾ 'ਜੰਗਲਨਾਮਾ' ਮਾਓਵਾਦੀ ਲਹਿਰ ਦੇ ਗੜ੍ਹ ਬਸਤਰ ਵਿਚ
ਇਨਕਲਾਬੀਆਂ ਨਾਲ ਵਿਚਰਨ ਦੇ ਸਿੱਧੇ ਅਨੁਭਵ ਉੱਪਰ
ਅਧਾਰਤ ਹੈ। 70ਵਿਆਂ ਵਿਚ ਨਕਸਲਬਾੜੀ ਲਹਿਰ ਦੇ ਮੁੱਢਲੇ ਦੌਰ ਵਿਚ ਪੜ੍ਹਾਈ ਛੱਡਕੇ ਗੁਰਮੀਤ ਨਾਂ ਦਾ ਜੋ ਨੌਜਵਾਨ ਸਾਡੇ ਲੋਕਾਂ ਦੀ ਜ਼ਿੰਦਗੀ ਨੂੰ ਇਨਕਲਾਬੀ
ਤਬਦੀਲੀ ਰਾਹੀਂ ਬਿਹਤਰ ਬਣਾਉਣ ਦੇ ਸੰਘਰਸ਼ ਵਿਚ ਕੁੱਦਿਆ ਸੀ ਉਸਦੀ ਪਛਾਣ ਸਤਨਾਮ ਵਜੋਂ ਬਣੀ।
ਲੰਮੇ ਸਮੇਂ ਤੋਂ ਉਹ ਅੱਜ ਦੇ ਦੌਰ ਦੀਆਂ ਚੁਣੌਤੀਆਂ ਨਾਲ ਜੂਝ ਰਹੇ ਸਨ। ਆਖਿ਼ਰਕਾਰ ਅੱਜ
ਉਹ ਜ਼ਿੰਦਗੀ ਦੀ ਲੜਾਈ ਹਾਰ ਗਏ। ਉਨ੍ਹਾਂ ਦੀਆਂ ਯਾਦਾਂ ਦੀ ਵਸੀਹ ਚੰਗੇਰ ਹਮੇਸ਼ਾ ਸਾਡੇ
ਨਾਲ ਰਹੇਗੀ।